ਪੜਚੋਲ ਕਰੋ
Advertisement
ਜੀ-7 ਸੰਮੇਲਨ ਲਈ ਪੀਐਮ ਮੋਦੀ ਨੂੰ ਯੂਕੇ ਤੋਂ ਸੱਦਾ, ਸੰਮੇਲਨ ਤੋਂ ਪਹਿਲਾਂ ਭਾਰਤ ਆ ਸਕਦੇ ਬੌਰਿਸ ਜੌਹਨਸਨ
ਯੁਨਾਈਟਡ ਕਿੰਗਡਮ (ਯੂਕੇ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸੰਮੇਲਨ ਲਈ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਇਹ ਬੈਠਕ ਕੋਰਨਵਾਲ ਵਿੱਚ 11 ਤੋਂ 14 ਜੂਨ 2021 ਤੱਕ ਹੋਣ ਵਾਲੀ ਹੈ। ਇਹ ਜਾਣਕਾਰੀ ਐਤਵਾਰ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਦਿੱਤੀ ਗਈ।
ਨਵੀਂ ਦਿੱਲੀ: ਯੁਨਾਈਟਡ ਕਿੰਗਡਮ (ਯੂਕੇ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸੰਮੇਲਨ ਲਈ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਇਹ ਬੈਠਕ ਕੋਰਨਵਾਲ ਵਿੱਚ 11 ਤੋਂ 14 ਜੂਨ 2021 ਤੱਕ ਹੋਣ ਵਾਲੀ ਹੈ। ਇਹ ਜਾਣਕਾਰੀ ਐਤਵਾਰ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਦਿੱਤੀ ਗਈ। ਇਹ ਵੀ ਦੱਸਿਆ ਗਿਆ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਜੀ-7 ਸੰਮੇਲਨ ਤੋਂ ਪਹਿਲਾਂ ਭਾਰਤ ਦਾ ਦੌਰਾ ਕਰ ਸਕਦੇ ਹਨ।
ਬ੍ਰਿਟੇਨ ਨੇ ਭਾਰਤ ਨੂੰ ‘ਦੁਨੀਆਂ ਦੀ ਫਾਰਮੇਸੀ’ ਦੱਸਿਆ ਤੇ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਬਣਾਉਣ ਵਿੱਚ ਇਸ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਨਾਲ ਹੀ ਕਿਹਾ, "ਭਾਰਤ ਪਹਿਲਾਂ ਹੀ ਦੁਨੀਆ ਦੇ 50 ਪ੍ਰਤੀਸ਼ਤ ਤੋਂ ਵੱਧ ਵੈਕਸੀਨ ਦੀ ਪੂਰਤੀ ਕਰਦਾ ਹੈ। ਯੂਕੇ ਤੇ ਭਾਰਤ ਨੇ ਮਹਾਂਮਾਰੀ ਦੌਰਾਨ ਮਿਲ ਕੇ ਕੰਮ ਕੀਤਾ ਹੈ।"ਪ੍ਰੈਸ ਬਿਆਨ ਅਨੁਸਾਰ, ਇਸ ਸਾਲ ਯੂਕੇ ਨੇ ਆਸਟਰੇਲੀਆ ਤੇ ਦੱਖਣੀ ਕੋਰੀਆ ਦੇ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਹੈ।
ਬੋਰਿਸ ਜੌਨਸਨ ਨੇ ਕਿਹਾ, “ਕੋਰੋਨੋ ਵਾਇਰਸ ਬੇਸ਼ੱਕ ਦੁਨੀਆਂ ਲਈ ਸਭ ਤੋਂ ਵਿਨਾਸ਼ਕਾਰੀ ਸ਼ਕਤੀ ਹੈ। ਜੋ ਅਸੀਂ ਵੇਖਿਆ ਹੈ ਕਿ ਆਧੁਨਿਕ ਵਿਸ਼ਵ ਦੀ ਸਭ ਤੋਂ ਵੱਡੀ ਪ੍ਰੀਖਿਆ ਜਿਸ ਦਾ ਅਸੀਂ ਅਨੁਭਵ ਕੀਤਾ ਹੈ। ਆਓ ਅਸੀਂ ਖੁੱਲ੍ਹੇਪਣ ਦੀ ਭਾਵਨਾ ਨਾਲ ਇੱਕ ਹੋ ਕੇ ਇਸ ਚੁਣੌਤੀ ਦਾ ਸਾਹਮਣਾ ਕਰੀਏ।”
ਤੁਹਾਨੂੰ ਦੱਸ ਦੇਈਏ ਕਿ ਜੂਨ ਦੇ ਸੰਮੇਲਨ ਵਿੱਚ ਸਾਂਝੀਆਂ ਚੁਣੌਤੀਆਂ ਤੇ ਚਰਚਾ ਹੋਵੇਗੀ। ਕੋਰੋਨਾ ਵਾਇਰਸ ਤੋਂ ਲੈ ਕੇ ਜਲਵਾਯੂ ਪਰਿਵਰਤਨ ਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਹਰ ਜਗ੍ਹਾ ਖੁੱਲੇ ਵਪਾਰ, ਤਕਨੀਕੀ ਤਬਦੀਲੀ ਅਤੇ ਵਿਗਿਆਨਕ ਖੋਜਾਂ ਤੋਂ ਲਾਭ ਹੋਵੇ। ਜੀ -7 ਯੂਕੇ, ਕਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਯੂਐਸਏ ਅਤੇ ਯੂਰਪੀਅਨ ਯੂਨੀਅਨ ਦਾ ਸਮੂਹ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement