ਪੜਚੋਲ ਕਰੋ

ਪੰਜਾਬ ਪੁਲਿਸ ਦਾ ਕਾਰਾ, ਲੋਕਾਂ 'ਤੇ ਸਖਤੀ ਆਪਣਿਆਂ ਨੂੰ ਚੁੱਪ-ਚੁਪੀਤੇ ਘਰ ਤੋਰਿਆ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਇਕਾਂਤਵਾਸ ‘ਚ ਰੱਖਣ ਲਈ 2500 ਬੈਡਾਂ ਦਾ ਇੰਤਜ਼ਾਮ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੇ ਕੋਰੋਨਾਵਾਇਰਸ ਪੌਜ਼ੇਟਿਵ ਏਸੀਪੀ ਦੀ ਸੁਰੱਖਿਆ ‘ਚ ਤਾਇਨਾਤ 5 ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੰਡਾਂ ਨੂੰ ਤੋਰ ਦਿੱਤਾ ਹੈ।

ਲੁਧਿਆਣਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਇਕਾਂਤਵਾਸ ‘ਚ ਰੱਖਣ ਲਈ 2500 ਬੈਡਾਂ ਦਾ ਇੰਤਜ਼ਾਮ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੇ ਕੋਰੋਨਾਵਾਇਰਸ ਪੌਜ਼ੇਟਿਵ ਏਸੀਪੀ ਦੀ ਸੁਰੱਖਿਆ ‘ਚ ਤਾਇਨਾਤ 5 ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੰਡਾਂ ਨੂੰ ਤੋਰ ਦਿੱਤਾ ਹੈ। ਹੁਣ ਪੁਲਿਸ ਕੋਲ ਇਸ ਗੱਲ ਦਾ ਕੋਈ ਢੁੱਕਵਾਂ ਜਵਾਬ ਨਹੀਂ ਕਿ ਸੂਬੇ ਦੇ ਪੰਜ ਵੱਖ-ਵੱਖ ਜ਼ਿਲ੍ਹਿਆਂ ਦੇ ਪੰਜ ਸੁਰੱਖਿਆ ਮੁਲਾਜ਼ਮਾਂ ਨੂੰ ਪਿੰਡ ਭੇਜ ਕੇ ਉੱਥੋਂ ਦੇ ਲੋਕਾਂ ਨੂੰ ਕਿਉਂ ਖ਼ਤਰੇ ‘ਚ ਪਾਇਆ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਚੋਂ ਕੋਈ ਪੌਜ਼ੇਟਿਵ ਨਹੀਂ, ਹਾਲੇ ਉਹ ਸ਼ੱਕੀ ਮਰੀਜ਼ ਹਨ। ਉਨ੍ਹਾਂ ਦੀ ਹਾਲੇ ਰਿਪੋਰਟ ਨਹੀਂ ਆਈ ਤੇ ਘਰ ‘ਚ ਹੀ ਉਨ੍ਹਾਂ ਦਾ ਸਹੀ ਢੰਗ ਨਾਲ ਧਿਆਨ ਰੱਖਿਆ ਜਾ ਸਕਦਾ ਹੈ। ਇਸ ਲਈ ਸੁਰੱਖਿਆ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੰਡਾਂ ‘ਚ ਇਕਾਂਤਵਾਸ ਕੀਤਾ ਗਿਆ ਹੈ। ਜਦਕਿ ਥਾਣਾ ਡਿਵੀਜ਼ਨ ਨੰਬਰ 8 ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਏਸੀਪੀ ਦੇ ਰੀਡਰ ਨੇ ਮੁਲਾਜ਼ਮਾਂ ਨੂੰ ਪਿੰਡ ਜਾਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਐਤਵਾਰ ਦੇਰ ਰਾਤ ਲੁਧਿਆਣਾ ਦੇ ਏਸੀਪੀ (ਉੱਤਰੀ) ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਉਨ੍ਹਾਂ ਦੀ ਰਿਪੋਰਟ ਆਉਂਦੇ ਹੀ ਪੁਲਿਸ ਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਸਟਾਫ਼ ਨੂੰ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਅੱਠ ਮੁਲਾਜ਼ਮਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਦੇ ਇਕਾਂਤਵਾਸ ਲਈ ਕਹਿ ਦਿੱਤਾ ਗਿਆ। ਮੁਲਾਜ਼ਮ ਹੁਣ ਆਪਣੇ ਪਰਿਵਾਰ ਦੀ ਸਿਹਤ ਬਾਰੇ ਵੀ ਪ੍ਰੇਸ਼ਾਨ ਹਨ ਤੇ ਪਿੰਡ ਵਾਸੀ ਵੀ ਇਤਰਾਜ਼ ਜ਼ਾਹਿਰ ਕਰ ਰਹੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੁਧਿਆਣਾ ਪੁਲਿਸ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਨੂੰ ਗਲਤ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਤਕ ਰਿਪੋਰਟ ਨਹੀਂ ਆਉਂਦੀ, ਮੁਲਾਜ਼ਮਾਂ ਨੂੰ ਲੁਧਿਆਣਾ ‘ਚ ਹੀ ਕਿਸੇ ਹਸਪਤਾਲ ਜਾਂ ਹੋਰ ਥਾਂ ’ਤੇ ਇਕਾਂਤਵਾਸ ਕਰਨਾ ਚਾਹੀਦਾ ਸੀ, ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਦੋਸ਼ੀ ਪਾਏ ਜਾਣ ਵਾਲੇ ਅਫ਼ਸਰ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਏਗੀ।

ਟਾਪ ਹੈਡਲਾਈਨ

Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...
ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...
AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ
AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ
Punjabi Driver UK: ਪੰਜਾਬੀ ਡਰਾਈਵਰ ਦਾ ਸ਼ਰਮਨਾਕ ਕਾਰਾ, ਯੂਕੇ 'ਚ 29 ਸਾਲ ਦੀ ਕੈਦ, ਔਰਤ ਦਾ ਕਤਲ ਕਰ ਨਗਨ ਹਾਲਤ 'ਚ ਕੂੜੇ 'ਤੇ ਸੁੱਟੀ ਲਾਸ਼: ਫਿਰ...
ਪੰਜਾਬੀ ਡਰਾਈਵਰ ਦਾ ਸ਼ਰਮਨਾਕ ਕਾਰਾ, ਯੂਕੇ 'ਚ 29 ਸਾਲ ਦੀ ਕੈਦ, ਔਰਤ ਦਾ ਕਤਲ ਕਰ ਨਗਨ ਹਾਲਤ 'ਚ ਕੂੜੇ 'ਤੇ ਸੁੱਟੀ ਲਾਸ਼: ਫਿਰ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ ਹੋਣਗੇ ਮੌਜੂਦਾ ਵਿਧਾਇਕ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ ਹੋਣਗੇ ਮੌਜੂਦਾ ਵਿਧਾਇਕ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...
ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...
India T20I Squad: ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼... 
ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼... 
Punjab Holiday: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
Punjab News: ਵੱਡੀ ਖਬਰ, ਚੰਡੀਗੜ੍ਹ CBI ਦੇ ਰਾਡਾਰ 'ਤੇ ਪੰਜਾਬ ਵਿਜੀਲੈਂਸ ਦੇ ਵੱਡੇ ਅਧਿਕਾਰੀ: ਓਪੀ ਰਾਣਾ ਦੇ ਮੋਬਾਈਲ ਨੇ ਖੋਲ੍ਹੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਵੱਡੀ ਖਬਰ, ਚੰਡੀਗੜ੍ਹ CBI ਦੇ ਰਾਡਾਰ 'ਤੇ ਪੰਜਾਬ ਵਿਜੀਲੈਂਸ ਦੇ ਵੱਡੇ ਅਧਿਕਾਰੀ: ਓਪੀ ਰਾਣਾ ਦੇ ਮੋਬਾਈਲ ਨੇ ਖੋਲ੍ਹੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
Digital Curfew: ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
Embed widget