ਪੜਚੋਲ ਕਰੋ

ਪੰਜਾਬ 'ਚ 93,000 ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ! AAP ਸਰਕਾਰ ਦਾ ਦਾਅਵਾ

ਮੁੱਖ ਮੰਤਰੀ ਨੇ ਨਿਵੇਸ਼ਕਾਂ ਦੀ ਸਹੂਲਤ ਲਈ ਪੰਜਾਬ ਦੇ ਯੂਨੀਫਾਈਡ ਰੈਗੂਲੇਟਰ ਅਤੇ ਸਿੰਗਲ ਵਿੰਡੋ ਸਿਸਟਮ ਨੂੰ ਮਜ਼ਬੂਤ ​​ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਪ੍ਰਾਪਤ ਕਰਨ ਦੀ ਇਸ ਰਫ਼ਤਾਰ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ।

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ ਪੰਜ ਮਹੀਨਿਆਂ ਵਿੱਚ 21,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਨਿਵੇਸ਼ ਨਾਲ ਸੂਬੇ ਭਰ ਦੇ ਕਰੀਬ 93,000 ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਦਾਅਵਾ ਪੰਜਾਬ ਸਰਕਾਰ ਨੇ ਕੀਤਾ ਹੈ। ਸੂਬੇ ਦੇ ਉਦਯੋਗਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਸੂਬੇ ਵਿੱਚ ਹੋਰ ਨਿਵੇਸ਼ ਆਕਰਸ਼ਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ 2023 ਵਿੱਚ ਪੰਜਾਬ ਨਿਵੇਸ਼ ਕਾਨਫਰੰਸ ਆਯੋਜਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਾਨਫਰੰਸ ਵਿੱਚ ਦੇਸ਼ ਦੇ ਪ੍ਰਮੁੱਖ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਨਿਵੇਸ਼ਕਾਂ ਦੀ ਸਹੂਲਤ ਲਈ ਪੰਜਾਬ ਦੇ ਯੂਨੀਫਾਈਡ ਰੈਗੂਲੇਟਰ ਅਤੇ ਸਿੰਗਲ ਵਿੰਡੋ ਸਿਸਟਮ ਨੂੰ ਮਜ਼ਬੂਤ ​​ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਪ੍ਰਾਪਤ ਕਰਨ ਦੀ ਇਸ ਰਫ਼ਤਾਰ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ ਅਤੇ ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸੂਬਾ ਸਰਕਾਰ ਦੀ ਇਨਵੈਸਟ ਪੰਜਾਬ-ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਨਫਰੰਸ ਸੂਬੇ ਦੇ ਵਿਆਪਕ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਨਵੇਂ ਰਾਹ 'ਤੇ ਲਿਜਾਣ ਲਈ ਅਹਿਮ ਭੂਮਿਕਾ ਨਿਭਾਏਗੀ।

ਉਨ੍ਹਾਂ ਨੇ ਇਨਵੈਸਟ ਪੰਜਾਬ ਨੂੰ ਇਸ ਮਹੱਤਵਪੂਰਨ ਪਲੇਟਫਾਰਮ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਤਾਂ ਜੋ ਪੰਜਾਬ ਨੂੰ ਭਾਰਤ ਅਤੇ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਮੈਗਾ ਈਵੈਂਟ ਨੂੰ ਸਫ਼ਲ ਬਣਾਉਣ ਲਈ ਠੋਸ ਪ੍ਰਬੰਧ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਸੂਬੇ ਨੂੰ ਭਾਰਤ ਅਤੇ ਵਿਸ਼ਵ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਾਨਫਰੰਸ ਸੂਬੇ ਨੂੰ ਉਦਯੋਗ ਦੇ ਧੁਰੇ ਵਜੋਂ ਉਭਰਨ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗੀ। ਮਾਨ ਨੇ ਇਨਵੈਸਟ ਪੰਜਾਬ ਨੂੰ ਸੰਭਾਵੀ ਨਿਵੇਸ਼ਕਾਂ ਨੂੰ ਕਾਨਫਰੰਸ ਵਿੱਚ ਸੱਦਾ ਦੇਣ ਅਤੇ ਕਾਨਫਰੰਸ ਦੌਰਾਨ ਸੂਬੇ ਦੀਆਂ ਖਾਸੀਅਤਾਂ ਨੂੰ ਦਰਸਾਉਣ ਲਈ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਅਤੇ ਵਿਸ਼ਵ ਪੱਧਰ ’ਤੇ ਰੋਡ ਸ਼ੋਅ ਸਮੇਤ ਪ੍ਰਮੋਸ਼ਨਲ ਆਊਟਰੀਚ ਪ੍ਰੋਗਰਾਮ ਕਰਵਾਉਣ ਲਈ ਵੀ ਨਿਰਦੇਸ਼ ਦਿੱਤੇ।

ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !

Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?

ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !

Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ

for smartphones
and tablets

ਵੀਡੀਓਜ਼

Laljit Bhullar| 'ਸਮਗਲਰਾਂ ਦੀਆਂ ਜ਼ਮਾਨਤਾਂ ਨਾ ਦਿਓ'Laljit Bhullar| ਲਾਲਜੀਤ ਭੁੱਲਰ ਨੇ ਮੰਗੀ ਮੁਆਫ਼ੀ, ਅਕਾਲ ਤਖ਼ਤ ਨਤਮਸਤਕHoshiarpur Politics | Vijay sampla ਦੀ ਨਾਰਾਜ਼ਗੀ ਬਾਰੇ ਕੀ ਬੋਲਿਆ Som Parkash ਪਰਿਵਾਰ?Sukhpal Khaira| 'ਸਰਕਾਰ ਦੇ ਨੱਕ ਹੇਠ ਚੱਲ ਰਹੇ ਕਈ ਤਰ੍ਹਾਂ ਦੇ ਮਾਫ਼ੀਆ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...

Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ

Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ

Helicopters Collide in Malaysia:  ਮਲੇਸ਼ੀਆ 'ਚ Navy ਦੇ ਦੋ ਹੈਲੀਕਾਪਟਰਾਂ ਦੀ ਟੱਕਰ, ਕਈ ਮੌਤਾਂ ਦਾ ਖਦਸ਼ਾ

Embed widget