ਪਰਗਟ ਸਿੰਘ ਵੱਲੋਂ ਕੇਜਰੀਵਾਲ 'ਤੇ ਹਮਲਾ, ਸਿਰਫ ਦੋ ਵਿਦਿਆਰਥੀਆਂ ਨੂੰ ਮਿਲਿਆ ਲਾਭ, ਇਸ਼ਤਿਹਾਰਾਂ 'ਤੇ ਖਰਚੇ 19 ਕਰੋੜ
ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (AAP Supremo Arvind Kejriwal) ਨੂੰ ਲੋਨ ਸਕੀਮ ਬਾਰੇ ਘੇਰਿਆ।
ਚੰਡੀਗੜ੍ਹ : ਕਾਂਗਰਸ ਦੇ ਵਿਧਾਇਕ ਪਰਗਟ ਸਿੰਘ (Congress MLA Pargat Singh) ਨੇ 'ਆਮ ਆਦਮੀ ਪਾਰਟੀ' (Aam Aadmi Party) ਉੱਪਰ ਹਮਲਾ ਬੋਲਿਆ ਹੈ। ਪਰਗਟ ਸਿੰਘ ਨੇ ਕਿਹਾ ਹੈ ਕਿ 'ਆਮ ਆਦਮੀ ਪਾਰਟੀ' ਦਾ ਮੂਲ ਮੰਤਰ ਹੈ ਕਰੋ ਕੁਝ ਨਾ ਪਰ ਪ੍ਰਚਾਰ ਨਾਲ ਲੋਕਾਂ ਨੂੰ ਰੱਜ ਕੇ ਗੁੰਮਰਾਹ ਕਰੋ। ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (AAP Supremo Arvind Kejriwal) ਨੂੰ ਲੋਨ ਸਕੀਮ ਬਾਰੇ ਘੇਰਿਆ।
ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ 2021-22 ਵਿੱਚ 89 ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਦਿੱਲੀ ਸਰਕਾਰ ਦੀ ਲੋਨ ਸਕੀਮ ਤਹਿਤ ਅਪਲਾਈ ਕੀਤਾ। ਸਿਰਫ਼ ਦੋ ਵਿਦਿਆਰਥੀਆਂ ਨੂੰ ਹੀ ਕਰਜ਼ਾ ਮਿਲਿਆ ਪਰ ਦੂਜੇ ਪਾਸੇ ਇਸ਼ਤਿਹਾਰਾਂ ਉੱਤੇ 19 ਕਰੋੜ ਰੁਪਏ ਖਰਚ ਕੀਤੇ ਗਏ। ਸੰਖੇਪ ਵਿੱਚ ਇਹ ਦਿੱਲੀ ਦਾ ਮਾਡਲ ਹੈ। ਕੁਝ ਨਾ ਕਰੋ, ਸਿਰਫ ਪ੍ਰਚਾਰ ਦੁਆਰਾ ਜਨਤਕ ਮਨਾਂ ਨੂੰ ਗੁੰਮਰਾਹ ਕਰੋ।
89 students applied under the Delhi govt loan scheme for higher education in 2021-22.Only 2 students got the loan.But over 19 crore rupees were spent on advertisements.This in nutshell is Delhi model. Do nothing ,just manipulate public mind through propoganda . pic.twitter.com/ObDReOhjZe
— Pargat Singh (@PargatSOfficial) August 12, 2022
ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ਼ਤਿਹਾਰਾਂ ਲਈ 19 ਕਰੋੜ, ਵਿਦਿਆਰਥੀਆਂ ਲਈ 20 ਲੱਖ! ਦਿੱਲੀ 'ਚ ਆਮ ਆਦਮੀ ਪਾਰਟੀ ਦੇ 'ਸਿੱਖਿਆ ਮਾਡਲ' ਦੀ "ਸ਼ਾਨਦਾਰ" ਉਦਾਹਰਣ। ਉਨ੍ਹਾਂ ਅੱਗੇ ਲਿਖਿਆ ਤਿ ਦਿੱਲੀ ਸਿੱਖਿਆ ਵਿਭਾਗ ਨੇ 21-22 ਵਿੱਚ ਇਸ਼ਤਿਹਾਰਾਂ 'ਤੇ 19 ਕਰੋੜ ਰੁਪਏ ਖਰਚ ਕੀਤੇ, ਪਰ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਪ੍ਰਦਾਨ ਨਹੀਂ ਕੀਤਾ। ਐਜੂਕੇਸ਼ਨ ਲੋਨ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 5 ਸਾਲ ਪਹਿਲਾਂ 117 ਤੋਂ ਘੱਟ ਕੇ 2 ਰਹਿ ਗਈ ਹੈ।
19 CRORES for ads, 20 lakhs for students!
— Amarinder Singh Raja Warring (@RajaBrar_INC) August 12, 2022
"Illustrious" example of 'Education Model' of @AamAadmiParty in Delhi.
Delhi Edu dptt spent Rs 19 CRORES on ads in 21-22, but didn't provide edu loan to students.
Students getting education loan has come down to 2 from 117, 5 yrs ago. pic.twitter.com/G8bRmzGDzG