ਰੇਤ ਮਾਫੀਆ ਦਾ ਟੁੱਟਿਆ ਲੱਕ! 14 ਰੇਹੜੀਆਂ ਜ਼ਬਤ, ਰਾਜਾ ਵੜਿੰਗ ਬੋਲੇ, 'ਆਪ' ਸਰਕਾਰ ਨੂੰ 21 ਤੋਪਾਂ ਦੀ ਸਲਾਮੀ..
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਨੂੰ 21 ਤੋਪਾਂ ਦੀ ਸਲਾਮੀ ਦੇਣੀ ਬਣਦੀ ਹੈ। ਰਾਜਾ ਵੜਿੰਗ (Raja Waring) ਨੇ ਕਿਹਾ ਕਿ ਹੈ ਕਿ ਰੇਤ ਮਾਫੀਆ (sand mafia) ਦੀਆਂ ਵੱਡੀਆਂ ਮੱਛੀਆਂ ਨੂੰ ਬਖਸ਼ਿਆ ਜਾ ਰਿਹੈ।
ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (President Amarinder Singh Raja Warring) ਨੇ ਰੇਤੇ ਦੀਆਂ 14 ਰੇਹੜੀਆਂ ਜ਼ਬਤ ਕਰਨ ਲਈ 'ਆਮ ਆਦਮੀ ਪਾਰਟੀ' (AAP) ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਨੂੰ 21 ਤੋਪਾਂ ਦੀ ਸਲਾਮੀ ਦੇਣੀ ਬਣਦੀ ਹੈ। ਰਾਜਾ ਵੜਿੰਗ (Raja Waring) ਨੇ ਕਿਹਾ ਕਿ ਹੈ ਕਿ ਰੇਤ ਮਾਫੀਆ (sand mafia) ਦੀਆਂ ਵੱਡੀਆਂ ਮੱਛੀਆਂ ਨੂੰ ਬਖਸ਼ਿਆ ਜਾ ਰਿਹਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ, ਰੇਤ ਮਾਫੀਆ ਦੀ ਕਮਰ ਤੋੜਨ, 14 ਰੇਹੜੀਆਂ ਜ਼ਬਤ ਕਰਨ ਤੇ ਰੇਹੜੀ ਮਾਲਕਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਦੀ 'ਆਪ' ਸਰਕਾਰ ਨੂੰ 21 ਤੋਪਾਂ ਦੀ ਸਲਾਮੀ। ਰੇਹੜੀਆਂ ਖਿੱਚਣ ਵਾਲੇ "ਗਧਿਆਂ" ਦਾ ਕੀ ਬਣਿਆ? ਪੰਜਾਬ ਜਾਣਨਾ ਚਾਹੁੰਦਾ ਹੈ? ਆਮ ਲੋਕਾਂ ਨੂੰ ਤੰਗ ਕਰਨ ਲਈ ਆਮ ਆਦਮੀ ਪਾਰਟੀ ਦੀ ਚਾਲ, ਜਦੋਂਕਿ ਵੱਡੀਆਂ ਮੱਛੀਆਂ ਨੂੰ ਬਖਸ਼ਿਆ ਜਾ ਰਿਹਾ ਹੈ।
21 Gun Salutes to @AAPPunjab govt for breaking back of sand mafia, seizing FOURTEEN CARTS, arresting cart owners with their carts.
— Amarinder Singh Raja Warring (@RajaBrar_INC) August 1, 2022
What happened to "donkeys", pulling the carts? Punjab wants to know.
Typical AAP trick to harass ordinary people, while let off the big fish. pic.twitter.com/BMgx2kd8ip
ਦੱਸ ਦਈਏ ਕਿ ਪੰਜਾਬ ਅੰਦਰ ਰੇਤ ਮਾਫੀਆ ਵੱਡਾ ਮੁੱਦਾ ਹੈ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸੂਬੇ ਵਿੱਚੋਂ ਰੇਤ ਮਾਫੀਆ ਖਤਮ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਬਣੀ ਨੂੰ ਚਾਰ ਮਹੀਨੇ ਬੀਤ ਚੱਲੇ ਹਨ ਪਰ ਅਜੇ ਵੀ ਰੇਤ ਮਾਫੀਆ ਸਰਗਰਮ ਹੈ। ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਪਰ ਰੇਤ ਮਾਫੀਆ ਦੀਆਂ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾ ਰਹੀ।