ਚੰਡੀਗੜ੍ਹ: ਪੰਜਾਬ (Punjab) ਵਿੱਚ ਸਕੂਲ ਪ੍ਰੀਖਿਆਵਾਂ (Exam Results)ਦਾ ਨਤੀਜਾ ਜਲਦੀ ਜਾਰੀ ਕੀਤਾ ਜਾਵੇਗਾ। ਇਸ ਵਾਰ 5ਵੀਂ, 8ਵੀਂ ਤੇ 10ਵੀਂ ਜਮਾਤ ਦੀ ਨਾ ਤਾਂ ਮੈਰਿਟ ਸੂਚੀ (merit list) ਜਾਰੀ ਕੀਤੀ ਜਾਏਗੀ ਤੇ ਨਾ ਹੀ ਅੰਕਾਂ ‘ਚ ਨੰਬਰ ਮਿਲ ਸਕਣਗੇ। ਇਸ ਵਾਰੇ ਗ੍ਰੇਡਿੰਗ ਕੀਤੀ ਜਾਏਗੀ। ਇਹ ਗ੍ਰੇਡਿੰਗ ਇਸ ਮੁਤਾਬਕ ਹੋ ਸਕਦੀ ਹੈ। ਜਿਵੇਂ 91 ਤੋਂ 100 - ਏ +, 81 ਤੋਂ 90 - ਏ, 71 ਤੋਂ 80 - ਬੀ 1, 61 ਤੋਂ 70 - ਬੀ, 51 ਤੋਂ 60 - ਸੀ +, 41 ਤੋਂ 50 - ਸੀ, 1 ਤੋਂ 40 - ਡੀ ਗ੍ਰੇਡ।

ਦਰਅਸਲ 15 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਮਤਿਹਾਨ ਦੇ ਨਤੀਜਿਆਂ ਬਾਰੇ ਵਿਚਾਰ-ਵਟਾਂਦਰੇ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਚਾਰ ਮੈਂਬਰੀ ਕਮੇਟੀ ਬਣਾਈ ਗਈ। ਕਮੇਟੀ ਵਿੱਚ ਪੰਜਾਬ ਐਸਈਈਆਰਟੀ ਦੇ ਡਾਇਰੈਕਟਰ, ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ (ਅੰਮ੍ਰਿਤਸਰ) ਸਲਵਿੰਦਰ ਸਿੰਘ, ਰਿਟਾਇਰਡ ਹੈੱਡ ਮਾਸਟਰ (ਸੰਗਰੂਰ) ਕੁਲਦੀਪ ਸਿੰਘ ਤੇ ਡੀਏਵੀ ਪਬਲਿਕ ਸਕੂਲ ਸਮਾਣਾ (ਪਟਿਆਲਾ) ਦੇ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਸ਼ਾਮਲ ਸੀ।

ਕਮੇਟੀ ਨੇ 5ਵੀਂ, 8ਵੀਂ ਤੇ 10ਵੀਂ ਦੇ ਨਤੀਜਿਆਂ ਦੇ ਐਲਾਨ ਸਬੰਧੀ ਆਪਣੀ ਸਿਫਾਰਸ਼ ਪੇਸ਼ ਕੀਤੀ ਹੈ। ਕਮੇਟੀ ਨੇ ਕਿਹਾ ਹੈ ਕਿ ਕੋਰੋਨਾ ਕਾਰਨ ਲਾਗੂ ਕਰਫਿਊ ਤੇ ਲੌਕਡਾਊਨ ਕਰਕੇ 5ਵੀਂ ਕਲਾਸ ਦੇ ਮਾਰਚ ਵਿੱਚ ਪੰਜ ਵਿੱਚੋਂ ਤਿੰਨ ਪੇਪਰ ਹੋ ਗਏ ਸੀ। ਇਮਤਿਹਾਨ ਦਾ ਨਤੀਜਾ ਵਿਦਿਆਰਥੀਆਂ ਦੁਆਰਾ ਸੀਸੀਈ (ਕੰਪਾਈਲਡ ਮੁਲਾਂਕਣ) ਦੀ ਪ੍ਰਤੀਸ਼ਤਤਾ ਨੂੰ ਵਿਸ਼ੇਸਤਾਪੂਰਵਕ ਪ੍ਰਾਪਤ ਕਰਕੇ ਐਲਾਨ ਕੀਤਾ ਜਾਣਾ ਚਾਹੀਦਾ ਹੈ। ਗ੍ਰੇਡਸ ਦੇ ਨਾਲ ਨੰਬਰ ਨਹੀਂ ਦਿੱਤੇ ਜਾਣੇ ਚਾਹੀਦੇ ਤੇ ਮੈਰਿਟ ਸੂਚੀ ਨਹੀਂ ਬਣਨੀ ਚਾਹੀਦੀ।

ਕਮੇਟੀ ਨੇ ਇਹ ਵੀ ਕਿਹਾ ਕਿ 10ਵੀਂ ਜਮਾਤ ਵਿੱਚ ਸਿਰਫ ਪੰਜਾਬੀ-ਏ ਵਿਸ਼ੇ ਦੀ ਪ੍ਰੀਖਿਆ ਲਈ ਗਈ ਸੀ। ਮੁੱਖ ਮੰਤਰੀ ਦੇ ਐਲਾਨ ਮੁਤਾਬਕ ਨਤੀਜੇ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅਧਾਰ ‘ਤੇ ਐਲਾਨਿਆ ਜਾਣਾ ਚਾਹੀਦਾ ਹੈ। ਕਮੇਟੀ ਨੇ ਅੱਗੇ ਕਿਹਾ ਕਿ ਸਿੱਖਿਆ ਬੋਰਡ ਨਾਲ ਸਬੰਧਤ ਐਫੀਲੀਏਟਿਡ ਸਕੂਲਾਂ ਦੁਆਰਾ ਕਰਵਾਏ ਪ੍ਰੀ ਬੋਰਡ ਪ੍ਰੀਖਿਆਵਾਂ ਦਾ ਰਿਕਾਰਡ ਬੋਰਡ ਕੋਲ ਉਪਲਬਧ ਨਹੀਂ ਹੁੰਦਾ।

ਅੱਗੇ ਕਮੇਟੀ ਨੇ ਸ਼ਿਫਾਰਿਸ਼ ਕੀਤੀ ਕਿ ਅੱਠਵੀਂ ਤੇ ਦਸਵੀਂ ਦੇ ਸਰਟੀਫਿਕੇਟ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਹੈ ਕਿ ਕੋਵਿਡ-19 ਮਹਾਮਾਰੀ ਕਰਕੇ ਵਿਸ਼ੇ ਮੁਤਾਬਕ ਗ੍ਰੇਡ ਸੀਸੀਈ ਵਿੱਚ ਪ੍ਰਾਪਤ ਅੰਕ ਦੇ ਅਧਾਰ ‘ਤੇ ਹਨ। ਰੀ-ਅਪੀਅਰ ਵਾਲੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਸੀਸੀਈ ਨੂੰ ਅਧਾਰ ਮੰਨ ਕੇ ਨਤੀਜੇ ਐਲਾਨ ਕੀਤੇ ਜਾਣੇ ਚਾਹੀਦੇ ਹਨ। ਉਹ ਵਿਦਿਆਰਥੀ ਜੋ ਓਪਨ ਸਕੂਲ ਪ੍ਰਣਾਲੀ ਅਧੀਨ ਹਨ ਉਨ੍ਹਾਂ ਨੂੰ ਇੱਕ ਹੋਰ ਮੌਕਾ ਦੇਣ ਲਈ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI