Presidential Election Result 2022 Live: ਥੋੜ੍ਹੀ ਦੇਰ 'ਚ ਆਉਣਗੇ ਰਾਸ਼ਟਰਪਤੀ ਚੋਣ ਦੇ ਨਤੀਜੇ, ਦ੍ਰੋਪਦੀ ਮੁਰਮੂ ਦੀ ਜਿੱਤ ਤੈਅ
Presidential Election Result 2022 Live Updates: ਸੰਸਦ ਭਵਨ ਵਿੱਚ ਕੁੱਲ 730 ਵੋਟਾਂ ਪਈਆਂ ਸਨ। ਇਨ੍ਹਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਜਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।
ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਨੇ ਦੱਸਿਆ ਕਿ ਕੁੱਲ 15 ਵੋਟਾਂ ਅਯੋਗ ਹਨ। ਇਹ ਸੰਸਦ (ਵੋਟਾਂ) ਦੇ ਅੰਕੜੇ ਹਨ। ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ 31 ਥਾਵਾਂ 'ਤੇ ਵੋਟਿੰਗ ਹੋਈ ਸੀ। ਰਾਸ਼ਟਰਪਤੀ ਚੋਣ ਵਿੱਚ 776 ਸੰਸਦ ਮੈਂਬਰਾਂ ਅਤੇ 4,033 ਚੁਣੇ ਗਏ ਵਿਧਾਇਕਾਂ ਸਮੇਤ ਕੁੱਲ 4,809 ਵੋਟਰ ਵੋਟ ਪਾਉਣ ਦੇ ਯੋਗ ਸਨ। ਨਾਮਜ਼ਦ ਸੰਸਦ ਮੈਂਬਰ ਅਤੇ ਵਿਧਾਇਕ ਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਇਸ ਵਿੱਚ ਵੋਟ ਨਹੀਂ ਪਾ ਸਕਦੇ ਹਨ। ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸ਼ਾਮ 5:30 ਵਜੇ ਤੋਂ ਦਿੱਲੀ ਦੇ ਹੋਟਲ ਅਸ਼ੋਕਾ ਵਿੱਚ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਲਈ ਵਿਦਾਇਗੀ ਮੌਕੇ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਹਨ।
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਦੇਸ਼ ਇਤਿਹਾਸ ਰਚਣ ਜਾ ਰਿਹਾ ਹੈ। 15ਵੇਂ ਰਾਸ਼ਟਰਪਤੀ ਦਾ ਅਧਿਕਾਰਤ ਐਲਾਨ ਜਲਦੀ ਹੀ ਕੀਤਾ ਜਾਵੇਗਾ। ਕਿਸੇ ਦੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ। ਉੜੀਸਾ ਦੇ ਇੱਕ ਬਹੁਤ ਹੀ ਸਾਧਾਰਨ ਘਰ ਤੋਂ ਆਉਣ ਵਾਲੇ ਇੱਕ ਆਦਿਵਾਸੀ ਪਰਿਵਾਰ ਦੀ ਧੀ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਚੁਣਿਆ ਜਾਵੇਗਾ।
ਰਾਸ਼ਟਰਪਤੀ ਚੋਣ ਲਈ ਵੋਟਾਂ ਦੀ ਗਿਣਤੀ ਵਿੱਚ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਅੱਗੇ ਚੱਲ ਰਹੀ ਹੈ। ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਨੇ ਕਿਹਾ ਕਿ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਦ੍ਰੋਪਦੀ ਮੁਰਮੂ ਨੂੰ 540 ਸੰਸਦ ਮੈਂਬਰਾਂ ਨੇ ਵੋਟ ਦਿੱਤੀ ਜਿਸ ਦੀ ਵੈਲਿਊ 378000 ਹੈ। ਯਸ਼ਵੰਤ ਸਿਨਹਾ ਨੂੰ 208 ਸੰਸਦ ਮੈਂਬਰਾਂ ਦੀ ਵੋਟ ਮਿਲੀ ਜਿਨ੍ਹਾਂ ਦੀ ਵੈਲਿਊ 145600 ਹੈ। ਕੁੱਲ 748 ਵੋਟਾਂ ਪਈਆਂ ਹਨ, ਜਿਨ੍ਹਾਂ ਦੀ ਵੈਲਿਊ 523600 ਬਣਦੀ ਹੈ।
ਪਹਿਲਾਂ ਵਿਧਾਇਕਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਚੋਣ ਰਿਟਰਨਿੰਗ ਅਧਿਕਾਰੀ ਨੇ ਕਿਹਾ ਕਿ ਗਿਣਤੀ ਖਤਮ ਹੁੰਦੇ ਹੀ ਨਤੀਜੇ ਆ ਜਾਣਗੇ। ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸਹੁੰ ਚੁੱਕਣਗੇ ਤੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ।
ਦੇਸ਼ ਦੇ 15ਵੇਂ ਰਾਸ਼ਟਰਪਤੀ ਚੋਣ ਲਈ ਵੋਟਾਂ ਦੀ ਗਿਣਤੀ ਸੰਸਦ ਭਵਨ ਦੇ ਕਮਰਾ ਨੰਬਰ 63 ਵਿੱਚ ਜਾਰੀ ਹੈ। ਸੱਤਾਧਾਰੀ ਐਨਡੀਏ ਗੱਠਜੋੜ ਦੀ ਉਮੀਦਵਾਰ ਦਰੋਪਦੀ ਮੁਰਮੂ ਤੇ ਵਿਰੋਧੀ ਧਿਰ ਦੇ ਯਸ਼ਵੰਤ ਸਿਨਹਾ ਵਿਚਾਲੇ ਮੁਕਾਬਲਾ ਹੈ ਪਰ ਮੁਰਮੂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।
ਰਾਸ਼ਟਰਪਤੀ ਚੋਣ ਲਈ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4 ਵਜੇ ਦ੍ਰੋਪਦੀ ਮੁਰਮੂ ਦੇ ਘਰ ਜਾਣਗੇ।
ਇਸ ਵਾਰ ਰਾਸ਼ਟਰਪਤੀ ਦੀ ਚੋਣ ਲਈ ਵੋਟਰ ਸੂਚੀ ਵਿੱਚ ਕੁੱਲ 4809 ਵੋਟਰ ਹਨ। ਇਨ੍ਹਾਂ 'ਚੋਂ 776 ਸੰਸਦ ਮੈਂਬਰ ਅਤੇ 4033 ਵਿਧਾਇਕ ਹਨ। ਸੰਸਦ ਮੈਂਬਰਾਂ ਦੀ ਇੱਕ ਵੋਟ ਦੀ ਕੀਮਤ 700 ਹੈ ਜਦੋਂਕਿ ਵਿਧਾਇਕਾਂ ਦੀ ਇੱਕ ਵੋਟ ਦਾ ਮੁੱਲ ਰਾਜ ਤੋਂ ਵੱਖਰਾ ਹੁੰਦਾ ਹੈ। ਵਿਧਾਇਕਾਂ ਦੀ ਇੱਕ ਵੋਟ ਦੀ ਵੱਧ ਤੋਂ ਵੱਧ ਕੀਮਤ ਉੱਤਰ ਪ੍ਰਦੇਸ਼ ਵਿੱਚ 208 ਹੈ ਜਦੋਂ ਕਿ ਸਭ ਤੋਂ ਘੱਟ 7 ਸਿੱਕਮ ਵਿੱਚ ਹਨ।
ਮੁੱਖ ਚੋਣ ਅਧਿਕਾਰੀ ਜਨਰਲ ਪੀਸੀ ਮੋਦੀ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਾਮ ਤੱਕ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। 15 ਸਾਲ ਪਹਿਲਾਂ ਅੱਜ ਦੇ ਦਿਨ 21 ਜੁਲਾਈ ਨੂੰ ਦੇਸ਼ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੀ ਸੀ। ਇਹ ਅਹੁਦਾ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਜਿੱਤਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 25 ਜੁਲਾਈ 2007 ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।
ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦ੍ਰੋਪਦੀ ਮੁਰਮੂ ਦੀ ਜਿੱਤ ਲਗਪਗ ਤੈਅ ਹੈ। ਇਸ ਦੇ ਨਾਲ ਹੀ ਮੁਰਮੂ ਦੇ ਪਿੰਡ ਵਿੱਚ 20 ਹਜ਼ਾਰ ਲੱਡੂ ਤਿਆਰ ਕੀਤੇ ਗਏ ਹਨ।
ਭਾਜਪਾ ਦੇ ਸੰਸਦ ਮੈਂਬਰ ਰਾਜਕੁਮਾਰ ਚਾਹਰ ਨੇ ਕਿਹਾ ਕਿ ਅੰਕੜੇ ਪੱਖ ਵਿੱਚ ਹੋਣ ਕਾਰਨ ਐਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਦੀਆਂ ਸੰਭਾਵਨਾਵਾਂ ਹੋਰ ਵੀ ਘੱਟ ਗਈਆਂ ਹਨ ਕਿਉਂਕਿ ਵੱਖ-ਵੱਖ ਰਾਜਾਂ ਤੋਂ ਦ੍ਰੋਪਦੀ ਮੁਰਮੂ ਦੇ ਹੱਕ ਵਿੱਚ ਕਰਾਸ ਵੋਟਿੰਗ ਦੀਆਂ ਖਬਰਾਂ ਆਈਆਂ ਹਨ। ਮੁਰਮੂ ਦੀ ਚੋਣ ਮੁਹਿੰਮ 'ਤੇ ਨਜ਼ਰ ਰੱਖਣ ਵਾਲੇ ਭਾਜਪਾ ਸੂਤਰਾਂ ਦਾ ਦਾਅਵਾ ਹੈ ਕਿ ਮੁਰਮੂ ਨੂੰ ਘੱਟੋ-ਘੱਟ 65 ਫੀਸਦੀ ਵੋਟਾਂ ਮਿਲਣਗੀਆਂ, ਇਸ ਲਈ ਉਨ੍ਹਾਂ ਦੀ ਜਿੱਤ ਯਕੀਨੀ ਹੈ।
ਸਭ ਤੋਂ ਪਹਿਲਾਂ ਸੰਸਦ ਭਵਨ ਵਿੱਚ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਸੰਸਦ ਭਵਨ ਵਿੱਚ ਕੁੱਲ 730 ਵੋਟਾਂ ਪਈਆਂ ਸਨ। ਇਨ੍ਹਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਜਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਦੇ ਲਈ 10 ਰਾਜਾਂ ਦੇ ਬੈਲਟ ਬਕਸਿਆਂ ਨੂੰ ਵਰਣਮਾਲਾ ਦੇ ਕ੍ਰਮ ਵਿੱਚ ਵਾਰੀ-ਵਾਰੀ ਬਾਹਰ ਕੱਢਿਆ ਜਾਵੇਗਾ। ਉਦਾਹਰਣ ਵਜੋਂ ਪਹਿਲੇ 10 ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਗੁਜਰਾਤ, ਹਰਿਆਣਾ, ਛੱਤੀਸਗੜ੍ਹ ਅਤੇ ਝਾਰਖੰਡ ਵਰਗੇ ਰਾਜ ਸ਼ਾਮਲ ਹੋਣਗੇ।

ਭਾਰਤ ਦਾ ਅਗਲਾ ਰਾਸ਼ਟਰਪਤੀ ਕੌਣ ਚੁਣਿਆ ਜਾਵੇਗਾ ? ਇਸ ਸਵਾਲ ਤੋਂ ਅੱਜ ਪਰਦਾ ਉਠ ਜਾਵੇਗਾ। 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਹੋਵੇਗੀ ਅਤੇ ਸ਼ਾਮ ਤੱਕ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ ਸੰਸਦ ਭਵਨ ਵਿੱਚ ਹੋਵੇਗੀ। ਵੋਟਾਂ ਦੀ ਗਿਣਤੀ ਕਮਰਾ ਨੰਬਰ 63 ਵਿੱਚ ਹੋਵੇਗੀ। ਵੋਟਿੰਗ ਵੀ ਇਸੇ ਕਮਰੇ ਵਿੱਚ ਹੋਈ। ਵੋਟਾਂ ਦੀ ਗਿਣਤੀ ਲਈ ਸਾਰੀਆਂ ਵਿਧਾਨ ਸਭਾਵਾਂ ਤੋਂ ਬੈਲਟ ਬਾਕਸ ਪਹੁੰਚ ਚੁੱਕੇ ਹਨ। ਵੋਟਾਂ ਦੀ ਗਿਣਤੀ ਸਵੇਰੇ 11 ਵਜੇ ਸ਼ੁਰੂ ਹੋਵੇਗੀ।
ਪਿਛੋਕੜ
Presidential Election Result 2022 Live Updates: ਭਾਰਤ ਦਾ ਅਗਲਾ ਰਾਸ਼ਟਰਪਤੀ ਕੌਣ ਚੁਣਿਆ ਜਾਵੇਗਾ ? ਇਸ ਸਵਾਲ ਤੋਂ ਅੱਜ ਪਰਦਾ ਉਠ ਜਾਵੇਗਾ। 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਹੋਵੇਗ ਅਤੇ ਸ਼ਾਮ ਤੱਕ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ ਸੰਸਦ ਭਵਨ ਵਿੱਚ ਹੋਵੇਗੀ। ਵੋਟਾਂ ਦੀ ਗਿਣਤੀ ਕਮਰਾ ਨੰਬਰ 63 ਵਿੱਚ ਹੋਵੇਗੀ। ਵੋਟਿੰਗ ਵੀ ਇਸੇ ਕਮਰੇ ਵਿੱਚ ਹੋਈ। ਵੋਟਾਂ ਦੀ ਗਿਣਤੀ ਲਈ ਸਾਰੀਆਂ ਵਿਧਾਨ ਸਭਾਵਾਂ ਤੋਂ ਬੈਲਟ ਬਾਕਸ ਪਹੁੰਚ ਚੁੱਕੇ ਹਨ। ਵੋਟਾਂ ਦੀ ਗਿਣਤੀ ਸਵੇਰੇ 11 ਵਜੇ ਸ਼ੁਰੂ ਹੋਵੇਗੀ।
ਇਸ ਤਰ੍ਹਾਂ ਹੋਵੇਗੀ ਵੋਟਾਂ ਦੀ ਗਿਣਤੀ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਸੰਸਦ ਭਵਨ ਵਿੱਚ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਸੰਸਦ ਭਵਨ ਵਿੱਚ ਕੁੱਲ 730 ਵੋਟਾਂ ਪਈਆਂ ਸਨ। ਇਨ੍ਹਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਜਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਦੇ ਲਈ 10 ਰਾਜਾਂ ਦੇ ਬੈਲਟ ਬਕਸਿਆਂ ਨੂੰ ਵਰਣਮਾਲਾ ਦੇ ਕ੍ਰਮ ਵਿੱਚ ਵਾਰੀ-ਵਾਰੀ ਬਾਹਰ ਕੱਢਿਆ ਜਾਵੇਗਾ। ਉਦਾਹਰਣ ਵਜੋਂ ਪਹਿਲੇ 10 ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਗੁਜਰਾਤ, ਹਰਿਆਣਾ, ਛੱਤੀਸਗੜ੍ਹ ਅਤੇ ਝਾਰਖੰਡ ਵਰਗੇ ਰਾਜ ਸ਼ਾਮਲ ਹੋਣਗੇ।
ਦ੍ਰੋਪਦੀ ਮੁਰਮੂ ਦਾ ਚੁਣਿਆ ਜਾਣਾ ਤੈਅ
ਭਾਜਪਾ ਦੇ ਸੰਸਦ ਮੈਂਬਰ ਰਾਜਕੁਮਾਰ ਚਾਹਰ ਨੇ ਕਿਹਾ ਕਿ ਅੰਕੜੇ ਪੱਖ ਵਿੱਚ ਹੋਣ ਕਾਰਨ ਐਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਦੀਆਂ ਸੰਭਾਵਨਾਵਾਂ ਹੋਰ ਵੀ ਘੱਟ ਗਈਆਂ ਹਨ ਕਿਉਂਕਿ ਵੱਖ-ਵੱਖ ਰਾਜਾਂ ਤੋਂ ਦ੍ਰੋਪਦੀ ਮੁਰਮੂ ਦੇ ਹੱਕ ਵਿੱਚ ਕਰਾਸ ਵੋਟਿੰਗ ਦੀਆਂ ਖਬਰਾਂ ਆਈਆਂ ਹਨ। ਮੁਰਮੂ ਦੀ ਚੋਣ ਮੁਹਿੰਮ 'ਤੇ ਨਜ਼ਰ ਰੱਖਣ ਵਾਲੇ ਭਾਜਪਾ ਸੂਤਰਾਂ ਦਾ ਦਾਅਵਾ ਹੈ ਕਿ ਮੁਰਮੂ ਨੂੰ ਘੱਟੋ-ਘੱਟ 65 ਫੀਸਦੀ ਵੋਟਾਂ ਮਿਲਣਗੀਆਂ, ਇਸ ਲਈ ਉਨ੍ਹਾਂ ਦੀ ਜਿੱਤ ਯਕੀਨੀ ਹੈ।
ਸਭ ਤੋਂ ਵੱਧ ਵੋਟਾਂ ਯੂਪੀ ਤੋਂ
ਇਸ ਵਾਰ ਰਾਸ਼ਟਰਪਤੀ ਦੀ ਚੋਣ ਲਈ ਵੋਟਰ ਸੂਚੀ ਵਿੱਚ ਕੁੱਲ 4809 ਵੋਟਰ ਹਨ। ਇਨ੍ਹਾਂ 'ਚੋਂ 776 ਸੰਸਦ ਮੈਂਬਰ ਅਤੇ 4033 ਵਿਧਾਇਕ ਹਨ। ਸੰਸਦ ਮੈਂਬਰਾਂ ਦੀ ਇੱਕ ਵੋਟ ਦੀ ਕੀਮਤ 700 ਹੈ ਜਦੋਂਕਿ ਵਿਧਾਇਕਾਂ ਦੀ ਇੱਕ ਵੋਟ ਦਾ ਮੁੱਲ ਰਾਜ ਤੋਂ ਵੱਖਰਾ ਹੁੰਦਾ ਹੈ। ਵਿਧਾਇਕਾਂ ਦੀ ਇੱਕ ਵੋਟ ਦੀ ਵੱਧ ਤੋਂ ਵੱਧ ਕੀਮਤ ਉੱਤਰ ਪ੍ਰਦੇਸ਼ ਵਿੱਚ 208 ਹੈ ਜਦੋਂ ਕਿ ਸਭ ਤੋਂ ਘੱਟ 7 ਸਿੱਕਮ ਵਿੱਚ ਹਨ।
- - - - - - - - - Advertisement - - - - - - - - -