ਪੜਚੋਲ ਕਰੋ
Advertisement
PSLV-C51 launch: ਇਸਰੋ ਨੇ ਲੌਂਚ ਕੀਤਾ PSLV ਦਾ 53ਵਾਂ ਮਿਸ਼ਨ, ਇਸ ਸਾਲ ਦਾ ਪਹਿਲਾ ਸਪੇਸ ਮਿਸ਼ਨ
ਇਸਰੋ ਨੇ ਇਸ ਸਾਲ ਦਾ ਪਹਿਲਾ ਸਪੇਸ ਮਿਸ਼ਨ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸ਼ੁਰੂ ਕੀਤਾ ਹੈ। ਧਰੁਵੀ ਸੈਟੇਲਾਈਟ ਲੌਂਚ ਵਾਹਨ (PSLV) ਦੁਆਰਾ, 19 ਸੈਟੇਲਾਈਟ ਸਵੇਰੇ 10.24 ਵਜੇ ਸਪੇਸ 'ਚ ਰਵਾਨਾ ਹੋ ਗਏ।
ਬੰਗਲੁਰੂ: ਇਸਰੋ ਨੇ ਇਸ ਸਾਲ ਦਾ ਪਹਿਲਾ ਸਪੇਸ ਮਿਸ਼ਨ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸ਼ੁਰੂ ਕੀਤਾ ਹੈ। ਧਰੁਵੀ ਸੈਟੇਲਾਈਟ ਲੌਂਚ ਵਾਹਨ (PSLV) ਦੁਆਰਾ, 19 ਸੈਟੇਲਾਈਟ ਸਵੇਰੇ 10.24 ਵਜੇ ਸਪੇਸ 'ਚ ਰਵਾਨਾ ਹੋ ਗਏ। PSLV-C51 PSLV ਦਾ 53 ਵਾਂ ਮਿਸ਼ਨ ਹੈ। ਅਮੇਜ਼ੋਨੀਆ -1 ਪ੍ਰਾਇਮਰੀ ਸੈਟੇਲਾਈਟ ਹੈ। ਇਸ ਦੇ ਨਾਲ ਹੀ 18 ਹੋਰ ਕਮਰਸ਼ੀਅਲ ਸੈਟੇਲਾਈਟ ਵੀ ਸਪੇਸ ਵਿੱਚ ਭੇਜੇ ਗਏ। ਉਨ੍ਹਾਂ 'ਚੋਂ ਇਕ ਸੈਟੇਲਾਈਟ ਸਪੇਸ ਕਿਡਜ਼ ਇੰਡੀਆ ਦੁਆਰਾ ਬਣਾਇਆ ਗਿਆ ਹੈ।
ਅਮੇਜ਼ਨੋਨੀਆ -1 ਬ੍ਰਾਜ਼ੀਲ ਦਾ ਪਹਿਲਾ ਸੈਟੇਲਾਈਟ ਹੈ ਜੋ ਭਾਰਤ ਵਿੱਚ ਲੌਂਚ ਕੀਤਾ ਗਿਆ। ਕਿਡਜ਼ ਇੰਡੀਆ ਨੇ ਭਾਗਵਦ ਗੀਤਾ ਦੀ ਇਕ ਇਲੈਕਟ੍ਰਾਨਿਕ ਕਾਪੀ ਐਸਡੀ ਕਾਰਡ 'ਚ ਸਪੇਸ 'ਤੇ ਭੇਜੀ ਹੈ। ਇਸ ਤੋਂ ਇਲਾਵਾ ਸੈਟੇਲਾਈਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਲਗਾਈ ਗਈ ਹੈ।
ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ, ‘ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੀਐਸਐਲਵੀ-ਸੀ 51 ਨੂੰ ਅੱਜ ਸਫਲਤਾਪੂਰਵਕ ਐਮੇਜ਼ੋਨੀਆ -1 ਦੇ ਓਰਬਿਟ ਵਿੱਚ ਲਾਂਚ ਕੀਤਾ ਗਿਆ। ਬ੍ਰਾਜ਼ੀਲ ਦੁਆਰਾ ਡਿਜਾਈਨ ਕੀਤੇ ਗਏ ਅਤੇ ਇੰਟੀਗ੍ਰੇਟਿਡ ਇਸ ਪਹਿਲੇ ਸੈਟੇਲਾਈਟ ਦੀ ਸ਼ੁਰੂਆਤ ਕਰਦਿਆਂ ਭਾਰਤ ਅਤੇ ਇਸਰੋ ਬਹੁਤ ਮਾਣ ਅਤੇ ਖੁਸ਼ ਮਹਿਸੂਸ ਕਰ ਰਹੇ ਹਨ।'
ਸਾਲ 2021 'ਚ ਭਾਰਤ ਦਾ ਇਹ ਪਹਿਲਾ ਪੁਲਾੜ ਮਿਸ਼ਨ ਪੀਐਸਐਲਵੀ ਰਾਕੇਟ ਲਈ ਬਹੁਤ ਲੰਮਾ ਹੋਵੇਗਾ ਕਿਉਂਕਿ ਇਸ ਦੀ ਉਡਾਣ ਦੀ ਸਮਾਂ ਸੀਮਾ 1 ਘੰਟਾ, 55 ਮਿੰਟ ਅਤੇ 7 ਸੈਕਿੰਡ ਹੈ। ਹੁਣ ਭਾਰਤ ਦੁਆਰਾ ਲੌਂਚ ਕੀਤੇ ਗਏ ਵਿਦੇਸ਼ੀ ਸੈਟੇਲਾਈਟ ਦੀ ਕੁਲ ਗਿਣਤੀ 342 ਹੋ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਦੇਸ਼
Advertisement