Punjab Breaking News LIVE: ਜਾਖੜ ਹੋਣਗੇ ਬੀਜੇਪੀ ਪ੍ਰਧਾਨ? ਵਨਡੇ ਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਚੰਡੀਗੜ੍ਹ 'ਤੇ ਪ੍ਰਤਾਪ ਬਾਜਵਾ ਦਾ ਸਟੈਂਡ, ਐਲਪੀਜੀ ਸਿਲੰਡਰਾਂ 'ਤੇ ਬੇਸਿਕ ਕਸਟਮ ਡਿਊਟੀ ਵਧੀ
Punjab Breaking News LIVE 03 July, 2023: ਜਾਖੜ ਹੋਣਗੇ ਬੀਜੇਪੀ ਪ੍ਰਧਾਨ? ਵਨਡੇ ਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਚੰਡੀਗੜ੍ਹ 'ਤੇ ਪ੍ਰਤਾਪ ਬਾਜਵਾ ਦਾ ਸਟੈਂਡ, ਐਲਪੀਜੀ ਸਿਲੰਡਰਾਂ 'ਤੇ ਬੇਸਿਕ ਕਸਟਮ ਡਿਊਟੀ ਵਧੀ
ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਨੂੰ ਬ੍ਰਿਟੇਨ ਤੋਂ ਭਾਰਤ ਲਿਆਉਣ ਸਬੰਧੀ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਸਬੰਧੀ ਅੱਜ ਭਾਰਤ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਹਾਈਕੋਰਟ ਨੇ ਇੱਕ ਹਫ਼ਤੇ ਵਿੱਚ ਨੋਟਿਸ ਦਾ ਜਵਾਬ ਮੰਗਿਆ ਹੈ। ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਹਾਈਕੋਰਟ 'ਚ ਪਟੀਸ਼ਨ ਪਾਈ ਹੈ ਕਿ ਖੰਡਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਸ ਦਾ ਸਸਕਾਰ ਉਸ ਦੇ ਜੱਦੀ ਪਿੰਡ ਮੋਗਾ 'ਚ ਕੀਤਾ ਜਾ ਸਕੇ।
ਭਾਰਤ ਨੇ ਕੈਨੇਡਾ ਵਿੱਚ ਮੌਜੂਦ ਆਪਣੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਉਥੋਂ ਦੀ ਸਰਕਾਰ ਕੋਲ ਚਿੰਤਾ ਜ਼ਾਹਰ ਕੀਤੀ ਹੈ। ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ 'ਚ ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਦੀ ਰੈਲੀ ਨੂੰ ਲੈ ਕੇ ਪੋਸਟਰ ਵੰਡੇ ਗਏ ਹਨ, ਜਿਸ 'ਚ ਓਟਾਵਾ 'ਚ ਹਾਈ ਕਮਿਸ਼ਨਰ ਤੇ ਟੋਰਾਂਟੋ ਸਥਿਤ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 'ਵਾਰਿਸ ਪੰਜਾਬ ਦੇ' ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਆਖਰ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ। ਜੇਲ੍ਹ ਪ੍ਰਸ਼ਾਸਨ ਨੇ ਤੰਬਾਕੂ ਦਾ ਸੇਵਨ ਕਰਨ ਵਾਲੇ ਰਸੋਈਏ ਨੂੰ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਸਾਰਿਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸਾਰੇ ਕੈਦੀਆਂ ਨੂੰ ਘਰ ਗੱਲ ਕਰਨ ਲਈ ਫ਼ੋਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਅਮਰੀਕਾ ਵਿੱਚ ਅਗਲੇ ਸਾਲ 2024 ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਰਿਪਬਲਿਕਨ ਪਾਰਟੀ ਵੱਲੋਂ ਨਿੱਕੀ ਹੇਲੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਨ। ਅਮਰੀਕਾ ਦੇ ਫੌਕਸ ਨਿਊਜ਼ 'ਤੇ ਐਤਵਾਰ ਨੂੰ ਇੱਕ ਇੰਟਰਵਿਊ ਦਿੰਦੇ ਹੋਏ, ਉਨ੍ਹਾਂ ਨੇ ਚੀਨ ਦੀ ਜਲ ਸੈਨਾ ਦੀ ਸਮਰੱਥਾ ਤੇ ਫੌਜੀ ਤਕਨਾਲੋਜੀ ਦੇ ਵਿਕਾਸ ਨੂੰ ਅਮਰੀਕਾ ਲਈ ਗੰਭੀਰ ਖ਼ਤਰਾ ਦੱਸਿਆ ਹੈ।
ਬੀਜੇਪੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫਾ ਬੀਜੇਪੀ ਪੰਜਾਬ ਵਿੱਚ ਵੱਡੇ ਫੇਰਬਦਲ ਦੀ ਚਰਚਾ ਮਗਰੋਂ ਦਿੱਤਾ ਹੈ। ਹੁਣ ਇਹ ਤੈਅ ਹੈ ਕਿ ਬੀਜੇਪੀ ਪੰਜਾਬ ਅੰਦਰ ਨਵੇਂ ਚਿਹਰੇ ਨੂੰ ਮੌਕਾ ਦੇਵੇਗੀ। ਚਰਚਾ ਹੈ ਕਿ ਉਹ ਚਿਹਰਾ ਸੁਨੀਲ ਜਾਖੜ ਹੋ ਸਕਦੇ ਹਨ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇੱਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ। ਪੰਜਾਬ 'ਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਹੋ ਸਕਦੇ ਹਨ। ਪੰਜਾਬ 'ਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦਾ ਇੱਕ ਸਾਂਝਾ ਚਿਹਰਾ ਹਨ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਦਵੇਂ ਮੁਖੀ, ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦਾ ਕੈਨੇਡਾ ਦੀ ਧਰਤੀ 'ਤੇ ਪਹੁੰਚਣ ਮੌਕੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਟੋਰਾਂਟੋ ਏਅਰਪੋਰਟ 'ਤੇ ਬਹਤੁ ਵੱਡੀ ਗਿੱਣਤੀ ‘ਚ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਵਲੋ ਜੈਕਾਰੇ ਨਰਸਿੰਘੇ ਤੇ ਫੁੱਲਾਂ ਦੀ ਵਰਖਾ ਕਰਕੇ ਜਿੱਥੇ ਬਾਬਾ ਬਲਬੀਰ ਸਿੰਘ ਨੂੰ ਜੀ ਆਇਆਂ ਕਿਹਾ ਗਿਆ, ਉੱਥੇ ਹੀ ਟੋਰਾਟੋਂ ਏਅਰਪੋਰਟ ਵੀ ਪੂਰਾ ਖਾਲਸਾਈ ਰੰਗ ‘ਚ ਰੰਗਿਆ ਨਜ਼ਰ ਆ ਰਿਹਾ ਸੀ।
ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ: ਅਮਨਦੀਪ ਕੌਰ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਲੱਖਾ ਸਿਧਾਣਾ ਅਤੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਮਾਣਹਾਨੀ ਦੇ ਆਧਾਰ 'ਤੇ ਭੇਜਿਆ ਗਿਆ ਸੀ। ਕਿਉਂਕਿ ਦੋਵਾਂ ਨੇ ਵਿਧਾਇਕ ਅਮਨਦੀਪ ਕੌਰ 'ਤੇ ਹਸਪਤਾਲ ਦਾ ਏਸੀ ਆਪਣੀ ਕੋਠੀ ਵਿੱਚ ਲਾਉਣ ਦੇ ਆਰੋਪ ਲਾਏ ਸਨ।
ਮਸ਼ਹੂਰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬੀ ਕਲਾਕਾਰ ਨਾਲ ਇੱਕ ਹੈਰਾਨੀਜਨਕ ਹਾਦਸਾ ਵਾਪਰਿਆ ਹੈ। ਇਸ ਗੱਲ ਦਾ ਖੁਲਾਸਾ ਸੂਫੀ ਗਾਇਕ ਵੱਲੋਂ ਖੁਦ ਕੀਤਾ ਗਿਆ ਹੈ। ਕਲਾਕਾਰ ਨੇ ਦੋ ਦਿਨ ਪਹਿਲਾਂ ਗੁਰਾਇਆ ਹਾਈਵੇ ‘ਤੇ ਇੱਕ ਮੇਲੇ ਦੌਰਾਨ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਦਾ ਕਿੱਸਾ ਸੁਣਾਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ।
ਅੱਤ ਦੀ ਗਰਮੀ ਕਾਰਨ ਪੁਰਾਣਾ ਰਾਜਪੁਰਾ ਵਿੱਚ ਇੱਕ ਬਿਜਲੀ ਦੇ ਟਰਾਂਸਫਾਰਮ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟ੍ਰਾਂਸਫਾਰਮ ਦੇ ਹੇਠਾਂ ਖੜ੍ਹੀਆਂ ਤਿੰਨ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਰਾਜਪੁਰਾ ਫਾਇਰ ਬਿਗ੍ਰੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ ਵਿੱਚ ਫਸੀ ਮਹਿਲਾ ਭਾਰਤ ਪਰਤ ਆਈ ਹੈ। ਐਨਆਰਆਈ ਮੰਤਰੀ ਧਾਲੀਵਾਲ ਅੱਜ ਲੜਕੀ ਨੂੰ ਲੈਣ ਖੁਦ ਅੰਮ੍ਰਿਤਸਰ ਏਅਰਪੋਰਟ 'ਤੇ ਪਹੰਚੇ। ਪੰਜਾਬ ਦੀ ਲੜਕੀ 10 ਮਹੀਨੇ ਪਹਿਲਾਂ ਅੰਮ੍ਰਿਤਸਰ ਤੋਂ ਇਰਾਕ ਗਈ ਸੀ। ਹਾਸਲ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਇੱਕ ਏਜੰਟ ਨੇ ਉਸ ਨੂੰ ਧੋਖੇ ਨਾਲ ਉੱਥੇ ਫਸਾ ਦਿੱਤਾ ਸੀ ਤੇ ਸਾਰੇ ਪੈਸੇ ਤੇ ਪਾਸਪੋਰਟ ਆਪਣੇ ਕੋਲ ਰੱਖ ਲਏ ਸੀ। ਇਸ ਮੌਕੇ ਮੰਤਰੀ ਧਾਲੀਵਾਲ ਨੇ ਕਿਹਾ ਹੈ ਕਿ ਸਰਕਾਰ ਵਿਦੇਸ਼ਾਂ ਵਿੱਚ ਫਸੇ ਸਾਰੇ ਪੰਜਾਬੀਆਂ ਦੀ ਪੂਰੀ ਮਦਦ ਕਰੇਗੀ।
ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਜਿੱਤਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਜਿਸ ਨੂੰ ਲੈ ਕੇ ਭਾਜਪਾ ਸੂਬੇ ਵਿੱਚ ਵੱਡੇ ਫੇਰਬਦਲ ਕਰ ਸਕਦੀ ਹੈ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ। ਪੰਜਾਬ 'ਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਹੋ ਸਕਦੇ ਹਨ। ਪੰਜਾਬ 'ਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦਾ ਇਕ ਸਾਂਝਾ ਚਿਹਰਾ ਹਨ।
ਚੰਡੀਗੜ੍ਹੀਏ ਸਰਕਾਰ ਦਾ ਖਜਾਨਾ ਭਰਨ ਦਾ ਰਿਕਾਰਡ ਤੋੜ ਰਹੇ ਹਨ। ਚੰਡੀਗੜ੍ਹ ਵਿੱਚ ਜੂਨ ਮਹੀਨੇ ਵਿੱਚ ਜੀਐਸਟੀ ਪਿਛਲੇ ਸਾਲ ਦੇ ਮੁਕਾਬਲੇ 34 ਫ਼ੀਸਦ ਵੱਧ ਇਕੱਠਾ ਹੋਇਆ ਹੈ। ਇਸ ਸਾਲ ਜੂਨ ਮਹੀਨੇ ਵਿੱਚ ਜੀਐਸਟੀ ਵਜੋਂ 68 ਕਰੋੜ ਰੁਪਏ ਵੱਧ ਆਏ ਹਨ। ਮਈ ਵਿੱਚ ਵੀ 55 ਫ਼ੀਸਦ ਜੀਐਸਟੀ ਕੁਲੈਕਸ਼ਨ ਵਧਿਆ ਸੀ।
ਪਿਛੋਕੜ
Punjab Breaking News LIVE 03 July, 2023: ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਜਿੱਤਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਇਸ ਨੂੰ ਲੈ ਕੇ ਭਾਜਪਾ ਸੂਬੇ ਵਿੱਚ ਵੱਡੇ ਫੇਰਬਦਲ ਕਰ ਸਕਦੀ ਹੈ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇੱਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ। ਪੰਜਾਬ 'ਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਹੋ ਸਕਦੇ ਹਨ। ਪੰਜਾਬ 'ਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦਾ ਇੱਕ ਸਾਂਝਾ ਚਿਹਰਾ ਹਨ। ਪੰਜਾਬ ਪ੍ਰਧਾਨ ਬਦਲਣ ਦੀ ਤਿਆਰੀ 'ਚ BJP, ਸੁਨੀਲ ਜਾਖੜ ਹੋ ਸਕਦੇ ਹਨ ਨਵਾਂ ਚਿਹਰਾ
ਭਗਵੰਤ ਮਾਨ ਦੇ ਸਵਾਲ 'ਤੇ ਪ੍ਰਤਾਪ ਬਾਜਵਾ ਨੇ ਸਟੈਂਡ ਕੀਤਾ ਸਪੱਸ਼ਟ
Partap Singh Bajwa: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਨਾਲ ਮਿਲ ਕੇ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਹਮੇਸ਼ਾ ਦ੍ਰਿੜ ਰਹਿਣਗੇ ਤੇ ਚੰਡੀਗੜ੍ਹ 'ਤੇ ਪੰਜਾਬ ਦੇ ਅਧਿਕਾਰਾਂ ਦੀ ਮਜ਼ਬੂਤੀ ਨਾਲ ਰੱਖਿਆ ਕਰਨ ਲਈ ਵਚਨਬੱਧ ਹਨ। ਬਾਜਵਾ ਨੇ ਅੱਗੇ ਕਿਹਾ, "ਮੇਰਾ ਤੇ ਮੇਰੀ ਪਾਰਟੀ ਦਾ ਸਟੈਂਡ ਬਿਲਕੁਲ ਸਪਸ਼ਟ ਹੈ ਕਿ ਚੰਡੀਗੜ੍ਹ ਦਾ ਇੱਕ ਇੰਚ ਵੀ ਹਿਮਾਚਲ ਪ੍ਰਦੇਸ਼ ਜਾਂ ਹਰਿਆਣਾ ਨੂੰ ਨਹੀਂ ਜਾ ਸਕਦਾ। ਭਗਵੰਤ ਮਾਨ ਦੇ ਸਵਾਲ 'ਤੇ ਪ੍ਰਤਾਪ ਬਾਜਵਾ ਨੇ ਸਟੈਂਡ ਕੀਤਾ ਸਪੱਸ਼ਟ
LPG Cylinder ਦੇ ਆਯਾਤ 'ਤੇ ਸਰਕਾਰ ਨੇ ਵਧਾਈ ਕਸਟਮ ਡਿਊਟੀ
LPG Cylinder Custom Duty : ਕੇਂਦਰ ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰਾਂ 'ਤੇ ਲਗਾਈ ਗਈ ਬੇਸਿਕ ਕਸਟਮ ਡਿਊਟੀ ਵਿੱਚ ਭਾਰੀ ਵਾਧਾ ਕੀਤਾ ਹੈ। ਇਸ ਨੂੰ ਸਿੱਧੇ ਤੌਰ 'ਤੇ 5 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਸਿਖਰ 'ਤੇ ਹੁਣ ਖੇਤੀਬਾੜੀ ਬੁਨਿਆਦੀ ਢਾਂਚਾ ਐਂਡ ਵਿਕਾਸ ਸੈੱਸ (AIDC) ਵੀ ਲਗਾਇਆ ਜਾਵੇਗਾ। ਐਲਪੀਜੀ ਸਿਲੰਡਰਾਂ ਦੀ ਆਯਾਤ 'ਤੇ 15% ਦਾ ਖੇਤੀਬਾੜੀ ਸੈੱਸ ਲਗਾਇਆ ਜਾਵੇਗਾ। LPG Cylinder ਦੇ ਆਯਾਤ 'ਤੇ ਸਰਕਾਰ ਨੇ ਵਧਾਈ ਕਸਟਮ ਡਿਊਟੀ
ਵਨਡੇ ਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ
BCCI Announced India Women Team For Bangladesh Tour: ਭਾਰਤੀ ਕ੍ਰਿਕਟ ਬੋਰਡ ਨੇ ਬੰਗਲਾਦੇਸ਼ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਅਤੇ ਵਿਕਟਕੀਪਰ ਰਿਚਾ ਘੋਸ਼ ਨੂੰ 18 ਮੈਂਬਰੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਭਾਰਤ ਦਾ ਬੰਗਲਾਦੇਸ਼ ਦੌਰਾ 9 ਜੁਲਾਈ ਤੋਂ ਸ਼ੁਰੂ ਹੋਵੇਗਾ। ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਅਤੇ ਵਿਕਟਕੀਪਰ ਰਿਚਾ ਘੋਸ਼ ਨੂੰ 18 ਮੈਂਬਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਜਿਸਦਾ ਭਾਰਤ ਨੇ ਮੀਰਪੁਰ ਵਿੱਚ 9 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਬੰਗਲਾਦੇਸ਼ ਦੇ ਸੀਮਤ ਓਵਰਾਂ ਦੇ ਦੌਰੇ ਲਈ ਐਲਾਨ ਕੀਤਾ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਨੌਜਵਾਨ ਆਫ ਸਪਿਨਰ ਸ਼੍ਰੇਅੰਕਾ ਪਾਟਿਲ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ। ਵਨਡੇ ਅਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ
ਚੰਡੀਗੜ੍ਹੀਆਂ ਨੇ ਭਰਿਆ ਸਰਕਾਰੀ ਖਜ਼ਾਨਾ, ਰਿਕਾਰਡ ਜੀਐਸਟੀ ਕੁਲੈਕਸ਼ਨ
Chandigarh News: ਚੰਡੀਗੜ੍ਹੀਏ ਸਰਕਾਰ ਦਾ ਖਜਾਨਾ ਭਰਨ ਦਾ ਰਿਕਾਰਡ ਤੋੜ ਰਹੇ ਹਨ। ਚੰਡੀਗੜ੍ਹ ਵਿੱਚ ਜੂਨ ਮਹੀਨੇ ਵਿੱਚ ਜੀਐਸਟੀ ਪਿਛਲੇ ਸਾਲ ਦੇ ਮੁਕਾਬਲੇ 34 ਫ਼ੀਸਦ ਵੱਧ ਇਕੱਠਾ ਹੋਇਆ ਹੈ। ਇਸ ਸਾਲ ਜੂਨ ਮਹੀਨੇ ਵਿੱਚ ਜੀਐਸਟੀ ਵਜੋਂ 68 ਕਰੋੜ ਰੁਪਏ ਵੱਧ ਆਏ ਹਨ। ਮਈ ਵਿੱਚ ਵੀ 55 ਫ਼ੀਸਦ ਜੀਐਸਟੀ ਕੁਲੈਕਸ਼ਨ ਵਧਿਆ ਸੀ। ਹਾਸਲ ਜਾਣਕਾਰੀ ਅਨੁਸਾਰ ਜੂਨ 2023 ਵਿੱਚ 227.06 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂਕਿ ਪਿਛਲੇ ਸਾਲ ਜੂਨ ਮਹੀਨੇ ਵਿੱਚ 169.7 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ। ਮਈ 2023 ਵਿੱਚ 259 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂਕਿ ਪਿਛਲੇ ਸਾਲ ਮਈ ਮਹੀਨੇ ’ਚ 167 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ। ਇਸ ਤਰ੍ਹਾਂ ਮਈ ਮਹੀਨੇ ’ਚ 55 ਫ਼ੀਸਦ ਜੀਐਸਟੀ ਵਜੋਂ ਵੱਧ ਇਕੱਠੇ ਹੋਏ ਸਨ। ਚੰਡੀਗੜ੍ਹੀਆਂ ਨੇ ਭਰਿਆ ਸਰਕਾਰੀ ਖਜ਼ਾਨਾ, ਰਿਕਾਰਡ ਜੀਐਸਟੀ ਕੁਲੈਕਸ਼ਨ
- - - - - - - - - Advertisement - - - - - - - - -