Punjab Breaking News LIVE: ਅਕਾਲੀ ਦਲ-ਬੀਜੇਪੀ 'ਚ ਮੁੜ ਲੱਗੇਗਾ ਫੈਵੀਕੋਲ ਦਾ ਜੋੜ? ਖਾਲਿਸਤਾਨੀ ਪੰਨੂ ਦੀ ਮੌਤ ਦੀ ਖਬਰ ਅਫਵਾਹ, ਕੈਨੇਡਾ 'ਚ ਗੈਂਗਸਟਰ ਕਰਨਵੀਰ ਦੀ ਗੋਲੀ ਮਾਰ ਕੇ ਹੱਤਿਆ

Punjab Breaking News LIVE 06 July, 2023: ਅਕਾਲੀ ਦਲ-ਬੀਜੇਪੀ 'ਚ ਮੁੜ ਲੱਗੇਗਾ ਫੈਵੀਕੋਲ ਦਾ ਜੋੜ? ਖਾਲਿਸਤਾਨੀ ਪੰਨੂ ਦੀ ਮੌਤ ਦੀ ਖਬਰ ਅਫਵਾਹ, ਕੈਨੇਡਾ 'ਚ ਗੈਂਗਸਟਰ ਕਰਨਵੀਰ ਦੀ ਗੋਲੀ ਮਾਰ ਕੇ ਹੱਤਿਆ

ABP Sanjha Last Updated: 06 Jul 2023 02:38 PM
SAD-BJP Alliance: ਸਾਡੇ ਕੋਲ ਪੰਜਾਬੀਅਤ ਦੀ ਗੱਲ ਕਰਨ ਵਾਲੇ ਲੀਡਰ ਮੌਜੂਦ, ਹੋਰ ਕਿਸੇ ਦੀ ਜ਼ਰੂਰਤ ਨਹੀਂ !

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਪੰਜਾਬ ਵਿੱਚ ਗਠਜੋੜ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਹਨ, ਉਸ ਵਿਚਾਲੇ ਬੀਜੇਪੀ ਦੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਬਿਆਨ ਦਿੱਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਬੀਜੇਪੀ ਭਾਵੇਂ ਪੰਜਾਬ ਵਿੱਚ ਕਮਜ਼ੋਰ ਹੈ ਪਰ ਅਸੀਂ ਆਪਣੇ ਦਮ 'ਤੇ ਹੀ ਚੋਣ ਲੜਾਂਗੇ ਤਾਂ ਹੀ ਅਸੀਂ ਪੰਜਾਬ ਵਿੱਚ ਮਜ਼ਬੂਤ ਹੋਵਾਂਗੇ।  ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਸਾਨੂੰ ਪਾਰਟੀ ਹਾਈਕਮਾਨ ਵੱਲੋਂ ਨਿਰਦੇਸ਼ ਜਾਰੀ ਹੋਏ ਹਨ ਕਿ ਪੰਜਾਬ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਚੋਣ ਲੜਾਂਗੇ। 

Jalandhar News: ਦੋਹਰੇ ਸੰਵਿਧਾਨ ਮਾਮਲੇ 'ਚ ਅਜੇ ਨਹੀਂ ਟਲੀ ਸ਼੍ਰੋਮਣੀ ਅਕਾਲ ਦਲ ਦੀ ਮੁਸੀਬਤ!

ਸ਼੍ਰੋਮਣੀ ਅਕਾਲ ਦਲ ਦੇ ਦੋਹਰੇ ਸੰਵਿਧਾਨ ਮਾਮਲਾ ਅਜੇ ਖਤਮ ਨਹੀਂ ਹੋਇਆ। ਸਮਾਜਿਕ ਕਾਰਕੁਨ ਬਲਵੰਤ ਸਿੰਘ ਖੇੜਾ ਮੁੜ ਸੁਪਰੀਮ ਕੋਰਟ ਪਹੁੰਚ ਗਏ ਹਨ। ਉਨ੍ਹਾਂ ਨੇ ਦੋਹਰੇ ਸੰਵਿਧਾਨ ਮਾਮਲੇ ਵਿੱਚ ਬਾਦਲਾਂ ਖ਼ਿਲਾਫ਼ ਅਪਰਾਧਿਕ ਕੇਸ ਚਲਾਉਣ ’ਤੇ ਰੋਕ ਲਾਉਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਖ਼ਿਲਾਫ਼ ਆਪਣੇ ਵਕੀਲ ਇੰਦਰਾ ਓਨਿਆਲ ਰਾਹੀਂ ਸਰਵਉੱਚ ਅਦਾਲਤ ਵਿੱਚ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਹੈ। 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ 'ਤੇ ਸ਼ਿਕੰਜਾ, ਦੋ ਗੈਂਗਸਟਰਾਂ ਖਿਲਾਫ ਰੈੱਡ ਕਾਰਨਰ ਨੋਟਿਸ

ਭਾਰਤ ਵਿੱਚ ਕਈ ਵੱਡੇ ਕਤਲਾਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ ਏਜੰਸੀਆਂ ਆਪਣਾ ਸ਼ਿਕੰਜਾ ਕੱਸ ਰਹੀਆਂ ਹਨ। ਹੁਣ ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਹੋਰ ਗੈਂਗਸਟਰਾਂ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਹੈ, ਜੋ ਵਿਦੇਸ਼ਾਂ ਤੋਂ ਇਸ ਗਰੋਹ ਨੂੰ ਚਲਾ ਰਹੇ ਹਨ। ਏਜੰਸੀਆਂ ਮੁਤਾਬਕ ਇਹ ਦੋਵੇਂ ਗੈਂਗਸਟਰ ਭਾਰਤ ਤੋਂ ਭੱਜ ਚੁੱਕੇ ਹਨ ਤੇ ਵਿਦੇਸ਼ਾਂ 'ਚ ਬੈਠ ਕੇ ਬਿਸ਼ਨੋਈ ਗੈਂਗ ਦਾ ਨੈੱਟਵਰਕ ਚਲਾ ਰਹੇ ਹਨ। ਇਨ੍ਹਾਂ ਦੋਵਾਂ ਖ਼ਿਲਾਫ਼ ਭਾਰਤ ਵਿੱਚ ਕਈ ਤਰ੍ਹਾਂ ਦੇ ਕੇਸ ਦਰਜ ਹਨ, ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਸੀ।

Patiala News: ਬਾਰਸ਼ ਸ਼ੁਰੂ ਹੁੰਦਿਆਂ ਹੀ ਹੜ੍ਹਾਂ ਦਾ ਖਤਰਾ

ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦੀ ਹੀ ਹੜ੍ਹਾਂ ਦੀ ਖਤਰਾ ਵਧ ਗਿਆ ਹੈ। ਇਸ ਨੂੰ ਵੇਖਦਿਆਂ ਪ੍ਰਸਾਸ਼ਨ ਵੀ ਐਕਸ਼ਨ ਮੋਡ ਵਿੱਚ ਆ ਗਿਆ ਹੈ। ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਦਰਿਆ ਹਰ ਸਾਲ ਹੜ੍ਹਾਂ ਨਾਲ ਤਬਾਹੀ ਮਚਾਉਂਦਾ ਹੈ। ਇਸ ਲਈ ਪ੍ਰਸਾਸ਼ਨ ਨੇ ਪਹਿਲਾਂ ਹੀ ਪੁਖਤਾ ਕਦਮ ਉਠਾਉਣ ਦਾ ਦਾਅਵਾ ਕੀਤਾ ਹੈ। ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

Gurpatwant Singh Pannu: ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਮੌਤ ਦੀ ਖਬਰ ਅਫਵਾਹ!

ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਬਾਰੇ ਖਬਰ ਅਫਵਾਹ ਹੈ। ਪੰਨੂ ਦੇ ਕਰੀਬੀਆਂ ਨੇ ਦਾਅਵਾ ਕੀਤਾ ਹੈ ਕਿ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਝੂਠੀਆਂ ਹਨ। ਬੁੱਧਵਾਰ ਨੂੰ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਨੂ ਦੀ ਮੌਤ ਦੀ ਖਬਰ ਭਾਰਤੀ ਮੀਡੀਆ ਵਿੱਚ ਛਾਈ ਰਹੀ ਜਿਸ ਦਾ ਹੁਣ ਖੰਡਨ ਕੀਤਾ ਗਿਆ ਹੈ। ਉਧਰ ਕਿਸੇ ਵੀ ਏਜੰਸੀ ਨੇ ਪੰਨੂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਪਰ ਭਾਰਤ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਵਿੱਚ ਇਹ ਖਬਰ ਨਸਰ ਹੋਈ ਸੀ। ਕੈਲੀਫੋਰਨੀਆ ਮੀਡੀਆ ਵਿੱਚ ਕੰਮ ਕਰ ਦੇ ਇੱਕ ਪੱਤਰਕਾਰ ਨੇ ਵੀ ਪੰਨੂ ਦੀ ਮੌਤ ਨੂੰ ਅਫਵਾਹ ਦੱਸਿਆ ਹੈ।

Punjab News: ਅਕਾਲੀ ਦਲ ਨਾਲ ਗੱਠਜੋੜ ਬਾਰੇ ਸੁਨੀਲ ਜਾਖੜ ਦਾ ਵੱਡਾ ਦਾਅਵਾ

ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਨੂੰ ਸੂਬੇ ਦੇ ਸਾਰੇ 13 ਲੋਕ ਸਭਾ ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਇਕਲੌਤੇ ਬਦਲ ਵਜੋਂ ਸਥਾਪਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਚਰਚਾ ਵਿਚਾਲੇ ਉਨ੍ਹਾਂ ਦੀ ਟਿੱਪਣੀ ਅਹਿਮ ਹੈ। ਯਾਨੀ ਬੀਜੇਪੀ ਪੰਜਾਬ ਵਿੱਚ ਆਪਣੀ ਅਜਿਹੀ ਪੈਂਠ ਬਣਾਉਣ ਦੀ ਤਿਆਰੀ ਕਰ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਹੋਰ ਭਾਈਵਾਲ ਦੇ ਸਹਾਰੇ ਦੀ ਲੋੜ ਨਾ ਪਵੇ।

ਪਿਛੋਕੜ

Punjab Breaking News LIVE 06 July, 2023: ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਉੱਪਰ ਸਿਰਫ ਇੱਕ ਚੈਨਲ ਦੀ ਇਜਾਰੇਦਾਰੀ ਟੁੱਟੇਗੀ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਯੂਟਿਊਬ ਚੈਨਲ ਰਾਹੀਂ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਸਬ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਬਾਰੇ ਫੈਸਲਾ ਲਗਪਗ ਹੋ ਗਿਆ ਹੈ ਤੇ ਹੁਣ ਇਸ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਨ 'ਤੇ ਸਿਰਫ ਇੱਕ ਚੈਨਲ ਦੀ ਟੁੱਟੇਗੀ ਇਜਾਰੇਦਾਰੀ


 


ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਮੌਤ ਦੀ ਖਬਰ ਅਫਵਾਹ!


Gurpatwant Singh Pannu: ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਬਾਰੇ ਖਬਰ ਅਫਵਾਹ ਹੈ। ਪੰਨੂ ਦੇ ਕਰੀਬੀਆਂ ਨੇ ਦਾਅਵਾ ਕੀਤਾ ਹੈ ਕਿ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਝੂਠੀਆਂ ਹਨ। ਬੁੱਧਵਾਰ ਨੂੰ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਨੂ ਦੀ ਮੌਤ ਦੀ ਖਬਰ ਭਾਰਤੀ ਮੀਡੀਆ ਵਿੱਚ ਛਾਈ ਰਹੀ ਜਿਸ ਦਾ ਹੁਣ ਖੰਡਨ ਕੀਤਾ ਗਿਆ ਹੈ। ਉਧਰ ਕਿਸੇ ਵੀ ਏਜੰਸੀ ਨੇ ਪੰਨੂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਪਰ ਭਾਰਤ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਵਿੱਚ ਇਹ ਖਬਰ ਨਸਰ ਹੋਈ ਸੀ। ਕੈਲੀਫੋਰਨੀਆ ਮੀਡੀਆ ਵਿੱਚ ਕੰਮ ਕਰ ਦੇ ਇੱਕ ਪੱਤਰਕਾਰ ਨੇ ਵੀ ਪੰਨੂ ਦੀ ਮੌਤ ਨੂੰ ਅਫਵਾਹ ਦੱਸਿਆ ਹੈ। ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਮੌਤ ਦੀ ਖਬਰ ਅਫਵਾਹ!


 


ਅਕਾਲੀ ਦਲ ਨਾਲ ਗੱਠਜੋੜ ਬਾਰੇ ਸੁਨੀਲ ਜਾਖੜ ਦਾ ਵੱਡਾ ਦਾਅਵਾ


Punjab News: ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਨੂੰ ਸੂਬੇ ਦੇ ਸਾਰੇ 13 ਲੋਕ ਸਭਾ ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਇਕਲੌਤੇ ਬਦਲ ਵਜੋਂ ਸਥਾਪਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਚਰਚਾ ਵਿਚਾਲੇ ਉਨ੍ਹਾਂ ਦੀ ਟਿੱਪਣੀ ਅਹਿਮ ਹੈ। ਯਾਨੀ ਬੀਜੇਪੀ ਪੰਜਾਬ ਵਿੱਚ ਆਪਣੀ ਅਜਿਹੀ ਪੈਂਠ ਬਣਾਉਣ ਦੀ ਤਿਆਰੀ ਕਰ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਹੋਰ ਭਾਈਵਾਲ ਦੇ ਸਹਾਰੇ ਦੀ ਲੋੜ ਨਾ ਪਵੇ। ਅਕਾਲੀ ਦਲ ਨਾਲ ਗੱਠਜੋੜ ਬਾਰੇ ਸੁਨੀਲ ਜਾਖੜ ਦਾ ਵੱਡਾ ਦਾਅਵਾ


 


ਕੈਨੇਡਾ 'ਚ ਗੈਂਗਸਟਰ ਕਰਨਵੀਰ ਦੀ ਗੋਲੀ ਮਾਰ ਕੇ ਹੱਤਿਆ


Gangster Murder in Canada: ਕੈਨੇਡਾ 'ਚ ਪੰਜਾਬ ਦੇ ਗੈਂਗਸਟਰ ਕਰਨਵੀਰ ਸਿੰਘ ਗਰਚਾ (Gangster Karanveer Singh Garcha) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਕੋਕੁਇਟਲਮ ਸ਼ਹਿਰ ਦੀ ਦੱਸੀ ਜਾ ਰਹੀ ਹੈ। ਕਰਨਵੀਰ ਸਿੰਘ (25) ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ। ਹਾਸਲ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ 9.20 ਵਜੇ ਵਾਪਰੀ। ਕਾਰ ਤੋਂ ਹੇਠਾਂ ਉਤਰਦੇ ਹੀ ਅਣਪਛਾਤੇ ਹਮਲਾਵਰਾਂ ਵੱਲੋਂ ਕਰਨਵੀਰ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।  ਕੈਨੇਡਾ 'ਚ ਗੈਂਗਸਟਰ ਕਰਨਵੀਰ ਦੀ ਗੋਲੀ ਮਾਰ ਕੇ ਹੱਤਿਆ


 


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.