Punjab Breaking News LIVE: ਮਾਨ ਸਰਕਾਰ ਨੇ ਮੁੜ ਚੁੱਕਿਆ 941 ਕਰੋੜ ਦਾ ਕਰਜ਼ਾ, ਜਪਾਨ ਜਾਣਗੀਆਂ ਸਰਕਾਰੀ ਸਕੂਲਾਂ ਦੀਆਂ 7 ਵਿਦਿਆਰਥਣਾਂ, ਪ੍ਰਾਇਮਰੀ ਹੈਲਥ ਸੈਂਟਰਾਂ 'ਤੇ ਲਿਆ ਵੱਡਾ ਫੈਸਲਾ

Punjab Breaking News LIVE, 07 December, 2023: ਮਾਨ ਸਰਕਾਰ ਨੇ ਮੁੜ ਚੁੱਕਿਆ 941 ਕਰੋੜ ਦਾ ਕਰਜ਼ਾ, ਜਪਾਨ ਜਾਣਗੀਆਂ ਸਰਕਾਰੀ ਸਕੂਲਾਂ ਦੀਆਂ 7 ਵਿਦਿਆਰਥਣਾਂ, ਪ੍ਰਾਇਮਰੀ ਹੈਲਥ ਸੈਂਟਰਾਂ 'ਤੇ ਲਿਆ ਵੱਡਾ ਫੈਸਲਾ

ABP Sanjha Last Updated: 07 Dec 2023 01:10 PM
Ludhiana News: ਕਿਸਾਨਾਂ ਦੀ ਜੂਨ ਬੁਰੀ! ਨਕਲੀ ਕੀਟਨਾਸ਼ਕ ਕਰਕੇ ਸੈਂਕੜੇ ਏਕੜ ਆਲੂਆਂ ਦੀ ਫਸਲ ਬਰਬਾਦ

Punjab News: ਕਿਸਾਨਾਂ ਦੀ ਜੂਨ ਬੁਰੀ। ਫਸਲਾਂ 'ਤੇ ਕਦੇ ਮੌਸਮ ਦੀ ਮਾਰ ਤੇ ਕਦੇ ਬਿਮਾਰੀਆਂ ਦੀ ਹਮਲਾ। ਦਿਨ-ਰਾਤ ਹੱਡ ਭੰਨ੍ਹਵੀਂ ਮਿਹਨਤ ਦੇ ਬਾਵਜੂਦ ਕਿਸਾਨ ਦੇ ਪੱਲੇ ਕੁਝ ਪੈਣ ਦੀ ਕੋਈ ਗਰੰਟੀ ਨਹੀਂ। ਬੇਸ਼ੱਕ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਪਰ ਮਾੜੇ ਸਿਸਟਮ ਕਰਕੇ ਕਿਸਾਨਾਂ ਨੂੰ ਮਨੁੱਖੀ ਗਲਤੀਆਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਇੱਥੇ ਨਕਲੀ ਕੀਟਨਾਸ਼ਕ ਕਰਕੇ ਸੈਂਕੜੇ ਏਕੜ ਆਲੂ ਦੀ ਫਸਲ ਬਰਬਾਦ ਹੋ ਗਈ ਹੈ।

Climate Change Impact: ਭਾਰਤ ਲਈ ਖਤਰੇ ਦੀ ਘੰਟੀ! ਇਸ ਨਵੀਂ ਰਿਪੋਰਟ 'ਚ ਹੈਰਾਨ ਕਰ ਦੇਣ ਵਾਲਾ ਖੁਲਾਸਾ, 3 ਫੁੱਟ ਤੱਕ ਡੁੱਬਣਗੇ ਭਾਰਤ ਦੇ ਇਹ ਸ਼ਹਿਰ

Flood In Indian City: ਚੱਕਰਵਾਤੀ ਤੂਫ਼ਾਨ ਮਿਚੌਂਗ ਦੇ ਕਾਰਨ ਚੇਨਈ ਵਿੱਚ ਆਏ ਹੜ੍ਹਾਂ ਨੇ ਇੱਕ ਵਾਰ ਫਿਰ ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੀਆਂ ਆਫ਼ਤਾਂ ਲਈ ਭਾਰਤੀ ਸ਼ਹਿਰਾਂ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ। ਚੇਨਈ ਵਿੱਚ 4 ਦਸੰਬਰ, 2023 ਤੱਕ 48 ਘੰਟਿਆਂ ਵਿੱਚ 40 ਸੈਂਟੀਮੀਟਰ ਤੋਂ ਵੱਧ ਬਾਰਿਸ਼ ਦੇ ਨਾਲ ਹੜ੍ਹ ਆ ਗਿਆ। ਕਰੀਬ 6 ਦਿਨਾਂ ਤੋਂ ਪੂਰਾ ਸ਼ਹਿਰ ਗੋਡੇ-ਗੋਡੇ ਪਾਣੀ 'ਚ ਡੁੱਬਿਆ ਹੋਇਆ ਹੈ। ਇਹ ਹਾਲਾਤ ਸ਼ਹਿਰੀ ਭਾਰਤ ਨੂੰ ਦਰਪੇਸ਼ ਵਧ ਰਹੇ ਜਲਵਾਯੂ ਸੰਕਟ ਨੂੰ ਦਰਸਾਉਂਦੇ ਹਨ। 2021 ਵਿੱਚ ਜਲਵਾਯੂ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ(IPCC) ਦੀ ਇੱਕ ਰਿਪੋਰਟ ਵਿੱਚ ਭਾਰਤ ਲਈ ਇੱਕ ਗੰਭੀਰ ਚੇਤਾਵਨੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਖ਼ਤਰਨਾਕ ਜੋਖਮ ਦਾ ਕਾਰਕ ਸਮੁੰਦਰ ਦਾ ਪੱਧਰ ਵਧ ਰਿਹਾ ਹੈ, ਜਿਸ ਨਾਲ ਸਦੀ ਦੇ ਅੰਤ ਤੱਕ ਦੇਸ਼ ਦੇ 12 ਤੱਟਵਰਤੀ ਸ਼ਹਿਰਾਂ ਦੇ ਡੁੱਬਣ ਦਾ ਖ਼ਤਰਾ ਹੈ। ਆਈਪੀਸੀਸੀ ਦੀ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਮੁੰਬਈ, ਚੇਨਈ, ਕੋਚੀ ਅਤੇ ਵਿਸ਼ਾਖਾਪਟਨਮ ਸਮੇਤ ਇੱਕ ਦਰਜਨ ਭਾਰਤੀ ਸ਼ਹਿਰ ਸਦੀ ਦੇ ਅੰਤ ਤੱਕ ਲਗਭਗ ਤਿੰਨ ਫੁੱਟ ਪਾਣੀ ਵਿੱਚ ਡੁੱਬ ਸਕਦੇ ਹਨ।

Chandigarh News: ਚੰਡੀਗੜ੍ਹ ਦੇ ਕਿਸਾਨਾਂ ਦੀ ਜ਼ਮੀਨ ਕੌਢੀਆਂ ਦੇ ਭਾਅ! ਪੰਜਾਬ-ਹਰਿਆਣਾ 'ਚ 8 ਤੋਂ 10 ਕਰੋੜ ਤਾਂ ਚੰਡੀਗੜ੍ਹ 'ਚ ਸਿਰਫ਼ ਢਾਈ ਕਰੋੜ ਕਿਉਂ?

Chandigarh News: ਚੰਡੀਗੜ੍ਹ ਦੇ ਕਿਸਾਨਾਂ ਦੀ ਜ਼ਮੀਨ ਕੌਢੀਆਂ ਦੇ ਭਾਅ ਐਕੁਆਇਰ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਤੇ ਹਰਿਆਣਾ 'ਚ 8 ਤੋਂ 10 ਕਰੋੜ ਰੁਪਏ ਪ੍ਰਤੀ ਏਕੜ ਦਿੱਤੇ ਜਾ ਰਹੇ ਹਨ ਤਾਂ ਫਿਰ ਚੰਡੀਗੜ੍ਹ 'ਚ ਸਿਰਫ਼ ਢਾਈ ਕਰੋੜ ਹੀ ਕਿਉਂ ਦਿੱਤੇ ਜਾ ਰਹੇ ਹਨ। ਇਹ ਸਵਾਲ ਖੜ੍ਹਾ ਕਰਦਿਆਂ ਹੀ ਕਿਸਾਨਾਂ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਉਧਰ, ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬਣਨ ਵਾਲੀ ਨਿਊ ਏਅਰਪੋਰਟ ਰੋਡ ਲਈ ਢੁਕਵਾਂ ਭਾਅ ਨਾ ਮਿਲਣ ਕਰ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੀ ਹਮਾਇਤ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਟ ਨਿੱਤਰ ਆਏ ਹਨ। ਉਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਤੋਂ ਏਅਰਪੋਰਟ ਤੱਕ ਬਣਾਈ ਜਾਣ ਵਾਲੀ ਸੜਕ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਭਾਅ ਸ਼ਹਿਰੀ ਤਰਜ਼ ’ਤੇ ਦੇਣ ਦੀ ਮੰਗ ਕੀਤੀ ਹੈ। 

PHCs into AAC: ਮਾਨ ਸਰਕਾਰ ਦਾ ਇਕ ਹੋਰ ਯੂ-ਟਰਨ, ਪ੍ਰਾਇਮਰੀ ਹੈਲਥ ਸੈਂਟਰਾਂ 'ਤੇ ਲਿਆ ਵੱਡਾ ਫੈਸਲਾ

Primary Health Centers in Punjab: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁੜ ਖੋਲ੍ਹਣ 'ਤੇ ਵਿਚਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਇਕ ਹੋਰ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਆਪ 'ਤੇ ਬਿਹਤਰ ਸਮਝ ਆਈ ਹੈ ਅਤੇ 'ਆਪ' ਹੁਣ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਕਦੇ ਨਾ ਹੋਣ ਨਾਲੋਂ ਦੇਰ ਭਲੀ। ਹਾਲਾਂਕਿ, 'ਆਪ' ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕਰਨ ਲਈ ਕੀਤੇ ਗਏ ਖਰਚਿਆਂ ਲਈ ਕੌਣ ਜ਼ਿੰਮੇਵਾਰ ਹੋਵੇਗਾ। ਕੀ ਆਮ ਆਦਮੀ ਪਾਰਟੀ ਇਸ ਨੂੰ ਆਪਣੇ ਪਾਰਟੀ ਫੰਡਾਂ ਵਿੱਚੋਂ ਜਮ੍ਹਾਂ ਕਰਵਾਏਗੀ? 

Trip To Japan: ਮਾਸਟਰਾਂ ਤੋਂ ਬਾਅਦ ਹੁਣ ਵਿਦਿਆਰਥੀਆਂ ਦੀ ਵਿਦੇਸ਼ ਫੇਰੀ, ਜਪਾਨ ਜਾਣਗੀਆਂ ਸਰਕਾਰੀ ਸਕੂਲਾਂ ਦੀਆਂ 7 ਵਿਦਿਆਰਥਣਾਂ

Educational Trip To Japan: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਅੱਠ ਵਿਦਿਆਰਥਣਾਂ 7 ਦਿਨਾਂ ਲਈ ਜਪਾਨ ਫੇਰੀ ’ਤੇ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਦਿੱਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜਪਾਨ ਏਸ਼ੀਆ ਯੂਥ ਅਕਸਚੇਂਜ ਪ੍ਰੋਗਰਾਮ ਇਨ ਸਾਇੰਸ, ਜਿਸਨੂੰ ਕਿ ਸਾਕੂਰਾ ਅਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਜੋਂ ਵੀ ਜਾਣਿਆ ਜਾਂਦਾ ਹੈ , ਵਿੱਚ ਭਾਗ ਲੈਣ ਲਈ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾ ਚੁਣੀਆਂ ਗਈਆਂ ਹਨ। ਇਹ ਵਿਦਿਆਰਥਣਾਂ 7 ਦਿਨ ਮਿਤੀ 10 ਤੋਂ 16 ਦਸੰਬਰ,2023 ਤੱਕ ਜਪਾਨ ਵਿਖੇ ਰਹਿਣਗੀਆਂ।

Debt of Punjab: ਮਾਨ ਸਰਕਾਰ ਨੇ ਮੁੜ ਚੁੱਕਿਆ 941 ਕਰੋੜ ਦਾ ਕਰਜ਼ਾ, 20 ਮਹੀਨਿਆਂ 'ਚ 60 ਹਜ਼ਾਰ ਕਰੋੜ ਦਾ ਲੈ ਚੁੱਕੀ ਲੋਨ

Total Debt of Punjab: ਪੰਜਾਬ ਸਿਰ ਕਰਜ਼ੇ ਦੀ ਪੰਡ ਘਟੀ ਨਹੀਂ ਸਗੋਂ ਹੋ ਵੱਧਦੀ ਜਾ ਰਹੀ ਹੈ। ਮਾਨ ਸਰਕਾਰ ਇੱਕ ਵਾਰ ਮੁੜ ਆਰਬੀਆਈ ਤੋਂ 941 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਦਾ ਖੁਲਾਸ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਦਿਨ ਪੰਜਾਬ ਨੂੰ ਕਰਜ਼ੇ ਹੇਠ ਡੋਬ ਰਹੀ ਹੈ। ਸਰਕਾਰ ਵੱਲੋਂ ਕੱਲ੍ਹ ਹੀ 941 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਗਿਆ ਹੈ ਇਸ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋੰ ਨਵੰਬਰ ਦੇ ਮਹੀਨੇ ਵਿੱਚ ਹੀ ਲਿਆ ਗਿਆ ਕਰਜ਼ਾ 4,450 ਕਰੋੜ ਰੁਪਏ ਦਾ ਹੋ ਜਾਵੇਗਾ। ਇਨ੍ਹਾਂ ਨੇ ਆਪਣੇ 20 ਮਹੀਨਿਆਂ ਦੇ ਕਾਰਜਕਾਲ ਵਿੱਚ ਹੁਣ ਤੱਕ 60,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। 

ਪਿਛੋਕੜ

Punjab Breaking News LIVE, 07 December, 2023: ਪੰਜਾਬ ਸਿਰ ਕਰਜ਼ੇ ਦੀ ਪੰਡ ਘਟੀ ਨਹੀਂ ਸਗੋਂ ਹੋ ਵੱਧਦੀ ਜਾ ਰਹੀ ਹੈ। ਮਾਨ ਸਰਕਾਰ ਇੱਕ ਵਾਰ ਮੁੜ ਆਰਬੀਆਈ ਤੋਂ 941 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਦਾ ਖੁਲਾਸ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਦਿਨ ਪੰਜਾਬ ਨੂੰ ਕਰਜ਼ੇ ਹੇਠ ਡੋਬ ਰਹੀ ਹੈ। ਸਰਕਾਰ ਵੱਲੋਂ ਕੱਲ੍ਹ ਹੀ 941 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਗਿਆ ਹੈ ਇਸ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋੰ ਨਵੰਬਰ ਦੇ ਮਹੀਨੇ ਵਿੱਚ ਹੀ ਲਿਆ ਗਿਆ ਕਰਜ਼ਾ 4,450 ਕਰੋੜ ਰੁਪਏ ਦਾ ਹੋ ਜਾਵੇਗਾ। ਇਨ੍ਹਾਂ ਨੇ ਆਪਣੇ 20 ਮਹੀਨਿਆਂ ਦੇ ਕਾਰਜਕਾਲ ਵਿੱਚ ਹੁਣ ਤੱਕ 60,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਮਾਨ ਸਰਕਾਰ ਨੇ ਮੁੜ ਚੁੱਕਿਆ 941 ਕਰੋੜ ਦਾ ਕਰਜ਼ਾ, 20 ਮਹੀਨਿਆਂ 'ਚ 60 ਹਜ਼ਾਰ ਕਰੋੜ ਦਾ ਲੈ ਚੁੱਕੀ ਲੋਨ


 


Trip To Japan: ਮਾਸਟਰਾਂ ਤੋਂ ਬਾਅਦ ਹੁਣ ਵਿਦਿਆਰਥੀਆਂ ਦੀ ਵਿਦੇਸ਼ ਫੇਰੀ, ਜਪਾਨ ਜਾਣਗੀਆਂ ਸਰਕਾਰੀ ਸਕੂਲਾਂ ਦੀਆਂ 7 ਵਿਦਿਆਰਥਣਾਂ


Educational Trip To Japan: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਅੱਠ ਵਿਦਿਆਰਥਣਾਂ 7 ਦਿਨਾਂ ਲਈ ਜਪਾਨ ਫੇਰੀ ’ਤੇ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਦਿੱਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜਪਾਨ ਏਸ਼ੀਆ ਯੂਥ ਅਕਸਚੇਂਜ ਪ੍ਰੋਗਰਾਮ ਇਨ ਸਾਇੰਸ, ਜਿਸਨੂੰ ਕਿ ਸਾਕੂਰਾ ਅਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਜੋਂ ਵੀ ਜਾਣਿਆ ਜਾਂਦਾ ਹੈ , ਵਿੱਚ ਭਾਗ ਲੈਣ ਲਈ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾ ਚੁਣੀਆਂ ਗਈਆਂ ਹਨ। ਇਹ ਵਿਦਿਆਰਥਣਾਂ 7 ਦਿਨ ਮਿਤੀ 10 ਤੋਂ 16 ਦਸੰਬਰ,2023 ਤੱਕ ਜਪਾਨ ਵਿਖੇ ਰਹਿਣਗੀਆਂ। ਮਾਸਟਰਾਂ ਤੋਂ ਬਾਅਦ ਹੁਣ ਵਿਦਿਆਰਥੀਆਂ ਦੀ ਵਿਦੇਸ਼ ਫੇਰੀ, ਜਪਾਨ ਜਾਣਗੀਆਂ ਸਰਕਾਰੀ ਸਕੂਲਾਂ ਦੀਆਂ 7 ਵਿਦਿਆਰਥਣਾਂ


 


PHCs into AAC: ਮਾਨ ਸਰਕਾਰ ਦਾ ਇਕ ਹੋਰ ਯੂ-ਟਰਨ, ਪ੍ਰਾਇਮਰੀ ਹੈਲਥ ਸੈਂਟਰਾਂ 'ਤੇ ਲਿਆ ਵੱਡਾ ਫੈਸਲਾ 


Primary Health Centers in Punjab: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁੜ ਖੋਲ੍ਹਣ 'ਤੇ ਵਿਚਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਇਕ ਹੋਰ ਯੂ-ਟਰਨ ਲੈ ਲਿਆ ਹੈ। ਮਾਨ ਸਰਕਾਰ ਦਾ ਇਕ ਹੋਰ ਯੂ-ਟਰਨ, ਪ੍ਰਾਇਮਰੀ ਹੈਲਥ ਸੈਂਟਰਾਂ 'ਤੇ ਲਿਆ ਵੱਡਾ ਫੈਸਲਾ 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.