Punjab Breaking News LIVE: ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ, ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ!
Punjab Breaking News LIVE 07 September, 2023: ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ, ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ!
ਫ਼ਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇੱਕ ਆਦੇਸ਼ ਜਾਰੀ ਕਰਕੇ ਹੋਏ ਸਰਕਾਰੀ ਅਧਿਕਾਰੀਆਂ ਦੇ ਜੀਨ ਤੇ ਟੀ-ਸ਼ਰਟ ਪਾ ਕੇ ਆਉਣ ਦਫ਼ਤਰ ਆਉਣ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਧੀ ਲਾ ਦਿੱਤੀ ਹੈ। ਇਸ ਮੌਕੇ ਸਾਰਿਆਂ ਨੂੰ ਫਾਰਮਲ ਡਰੈਸ ਪਾਉਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ। ਪਿਛਲੇ ਹਫਤੇ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇ ਕੋਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਗਿਣਤੀ ਵਧਦੀ ਹੈ ਤਾਂ ਇਸ ਲਈ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ (ਡੀਈਓ) ਜ਼ਿੰਮੇਵਾਰ ਹੋਣਗੇ। ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਟਵ ਆਉਣ ਤੋਂ ਬਾਅਦ ਸਿੱਖਿਆ ਅਫਸਰ ਉੱਤੇ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਚੱਲ ਰਹੇ ਰਹੇ ਦੇਹ ਵਪਾਰ ਖਿਲਾਫ ਨਿਹੰਗ ਸਿੰਘਾਂ ਨੇ ਮੋਰਚਾ ਸੰਭਾਲ ਲਿਆ ਹੈ। ਬੀਤੀ ਰਾਤ ਹਰਿਮੰਦਰ ਸਾਹਿਬ ਨੇੜੇ ਹੋਟਲਾਂ ਤੇ ਹੋਰ ਥਾਵਾਂ ’ਤੇ ਬੈਠੀਆਂ ਦੋ ਲੜਕੀਆਂ ਨੂੰ ਨਿਹੰਗ ਸਿੰਘਾਂ ਨੇ ਫੜ ਲਿਆ। ਨਿਹੰਗ ਸਿੰਘਾਂ ਨੇ ਇਨ੍ਹਾਂ ਵਿੱਚੋਂ ਇੱਕ ਨੂੰ ਥੱਪੜ ਮਾਰ ਕੇ ਭਜਾ ਦਿੱਤਾ। ਇਸ ਦੇ ਨਾਲ ਹੀ ਇੱਕ ਨੌਜਵਾਨ ਨਾਲ ਪਹੁੰਚੀ ਲੜਕੀ ਤੋਂ ਮਾਫੀ ਮੰਗਵਾਈ ਗਈ। ਇੰਨਾ ਹੀ ਨਹੀਂ ਉਨ੍ਹਾਂ ਲਿਖਤੀ ਤੌਰ 'ਤੇ ਇਹ ਵੀ ਕਿਹਾ ਕਿ ਉਹ ਅਜਿਹਾ ਕੰਮ ਦੁਬਾਰਾ ਨਹੀਂ ਕਰਨਗੇ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਐਨਐਸਯੂਆਈ ਨੇ ਜਿੱਤ ਹਾਸਲ ਕੀਤੀ ਹੈ। ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਨੇ ਪ੍ਰਧਾਨਗੀ ਦਾ ਅਹੁਦਾ 603 ਵੋਟਾਂ ਨਾਲ ਜਿੱਤ ਲਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਯੂਨੀਅਨ ਸੀਵਾਈਐਸਐਸ ਨੂੰ ਹਰਾਇਆ ਹੈ ਜੋ ਪਿਛਲੇ ਸਾਲ 600 ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। ਸਿਆਸੀ ਮਾਹਿਰਾਂ ਅਨੁਸਾਰ ਛੇ ਸਾਲਾਂ ਬਾਅਦ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੀ ਵਾਪਸੀ ਕਈ ਸਿਆਸੀ ਸੰਕੇਤ ਦੇ ਰਹੀ ਹੈ। ਇਨ੍ਹਾਂ ਯੂਨੀਵਰਸਿਟੀ ਚੋਣ ਨਤੀਜਿਆਂ ਦਾ ਅਸਰ ਅਗਲੇ ਸਾਲ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਤੇਲ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੇ ਰੇਟ ਜਾਰੀ ਕਰਦੀਆਂ ਹਨ। ਵੀਰਵਾਰ ਨੂੰ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਜੇਕਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੁਨੀਆ ਦੇ ਦੋ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ਾਂ ਸਾਊਦੀ ਅਰਬ ਅਤੇ ਰੂਸ ਨੇ ਆਪਣੇ ਤੇਲ ਉਤਪਾਦਨ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਉਦੋਂ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।
ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਸੰਘਰਸ਼ ਲਾਈਨਮੈਨ ਯੂਨੀਅਨ ਪੰਜਾਬ ਦੇ ਮੈਂਬਰ ਆਪਣੀਆਂ ਮੰਗਾਂ ਮਨਵਾਉਣ ਲਈ ਪਟਿਆਲਾ ਵਿੱਚ ਸ਼ਕਤੀ ਵਿਹਾਰ ਨੇੜੇ ਬਿਜਲੀ ਟਾਵਰ ’ਤੇ ਚੜ੍ਹ ਗਏ। ਉਨ੍ਹਾਂ ਦੇ ਕਈ ਸਾਥੀ ਟਾਵਰ ਦੇ ਹੇਠ ਧਰਨਾ ਦੇ ਰਹੇ ਹਨ। ਇਸ ਮੌਕੇ ਇਨ੍ਹਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੀਤੇ ਦਿਨੀਂ ਇਨ੍ਹਾਂ ਨੇ ਮਾਲ ਰੋਡ ਸਥਿਤ ਪਾਵਰਕਾਮ ਦੇ ਹੈੱਡਕੁਆਰਟਰ ਸਾਹਮਣੇ ਧਰਨਾ ਦਿੱਤਾ ਸੀ ਪਰ ਪੁਲਿਸ ਨੇ ਲਾਠੀਚਾਰਜ ਕਰਕੇ ਇਨ੍ਹਾਂ ਨੂੰ ਖਦੇੜ ਦਿੱਤਾ ਸੀ।
ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਲਈ ਉਮੀਦਵਾਰ ਅੱਜ ਤੋਂ ਅਪਲਾਈ ਕਰ ਸਕਣਗੇ। ਭਰਤੀ ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਨੂੰ ਅਧਿਕਾਰਤ ਸਾਈਟ sbi.co.in 'ਤੇ ਜਾਣਾ ਪਵੇਗਾ। ਇਸ ਮੁਹਿੰਮ ਤਹਿਤ ਕੁੱਲ 2000 ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰ ਇੱਥੇ ਦਿੱਤੇ ਗਏ ਸਟੈਪਸ ਰਾਹੀਂ ਭਰਤੀ ਲਈ ਅਰਜ਼ੀ ਦੇ ਸਕਦੇ ਹਨ।
ਜਨਮ ਅਸ਼ਟਮੀ ਮੌਤੇ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਸੁਸਤ ਨੋਟ 'ਤੇ ਸ਼ੁਰੂ ਹੋਈਆਂ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਗਿਰਾਵਟ ਨਾਲ ਖੁੱਲ੍ਹੀਆਂ। ਸੋਨੇ ਦਾ ਵਾਇਦਾ ਭਾਅ 59,000 ਰੁਪਏ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ, ਜਦਕਿ ਚਾਂਦੀ ਦਾ ਵਾਇਦਾ ਭਾਅ 72,500 ਰੁਪਏ ਤੋਂ ਹੇਠਾਂ ਆ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ 'ਤੇ ਭਾਰਤ ਆ ਰਹੇ ਹਨ। ਉਹ ਏਅਰਫੋਰਸ-1 ਰਾਹੀਂ ਦਿੱਲੀ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਦਾ ਸਵਾਗਤ ਕਰ ਸਕਦੇ ਹਨ8 ਸਤੰਬਰ ਨੂੰ ਬਾਇਡਨ ਪੀਐਮ ਮੋਦੀ ਨਾਲ ਦੋ-ਪੱਖੀ ਬੈਠਕ ਵੀ ਕਰਨਗੇ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਦੱਸਿਆ ਸੀ ਕਿ ਉਹ 7 ਸਤੰਬਰ ਤੋਂ ਦਿੱਲੀ ਦੇ ਦੌਰੇ 'ਤੇ ਹੋਣਗੇ।
ਸ਼ਰੇਆਮ ਨਸ਼ਾ ਵਿਕਣ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਰਾਜਾ ਸਾਂਸੀ (ਅੰਮ੍ਰਿਤਸਰ) ਦੇ ਪਿੰਡ ਚੋਗਾਵਾਂ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਸੁਖਪਾਲ ਖਹਿਰ ਨੇ ਸ਼ੇਅਰ ਕਰਦਿਆਂ ਭਗਵੰਤ ਮਾਨ ਸਰਕਾਰ ਉੱਪਰ ਸਵਾਲ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ ਕਿ ਨਸ਼ੇ ਦਾ ਖਾਤਮਾ ਹੋ ਗਿਆ ਹੈ ਪਰ ਬਾਜ਼ਾਰਾਂ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ।
ਮਸਕਟ ਵਿੱਚ ਫਸੀ ਔਰਤ ਦੇ ਬੱਚੇ ਨੇ ਟਵਿੱਟਰ ਰਾਹੀਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਕੋਲ ਮਦਦ ਦੀ ਗੁਹਾਰ ਲਾਈ ਤਾਂ ਉਨ੍ਹਾਂ ਨੇ ਮਹਿਲਾ ਨੂੰ ਤੁਰੰਤ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮਸਕਟ ਵਿੱਚ ਫਸੀ ਪਰਮਜੀਤ ਕੌਰ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਲਦੀ ਹੀ ਉਨ੍ਹਾਂ ਦਾ ਨਵਾਂ ਪਾਸਪੋਰਟ ਬਣ ਜਾਵੇਗਾ ਤੇ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਵਾਂਗੇ।
ਭਾਰਤ ਵਿੱਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਸੁਰੱਖਿਆ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਕਈ ਇਲਾਕਿਆਂ 'ਚ ਟਰੈਫਿਕ ਦੀ ਆਵਾਜਾਈ ਵੀ ਬਦਲ ਦਿੱਤੀ ਗਈ। ਇੰਨਾ ਹੀ ਨਹੀਂ ਭਿਖਾਰੀਆਂ, ਨਸ਼ੇੜੀਆਂ ਅਤੇ ਖੁਸਰਿਆਂ ਦੇ ਦਾਖਲੇ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਅਮਰੀਕਾ ਵਿੱਚ ਭਾਰਤੀਆਂ ਲਈ ਗ੍ਰੀਨ ਕਾਰਡ ਦਾ ਇੰਤਜ਼ਾਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। 10.5 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਕਤਾਰ ਵਿੱਚ ਹਨ ਤੇ ਕਰੀਬ ਚਾਰ ਲੱਖ ਲੋਕਾਂ ਦੀ ਅਮਰੀਕਾ ਵਿੱਚ ਸਥਾਈ ਨਿਵਾਸ ਦਾ ਕਾਨੂੰਨੀ ਦਸਤਾਵੇਜ਼ ਮਿਲਣ ਤੋਂ ਪਹਿਲਾਂ ਹੀ ਮੌਤ ਹੋ ਸਕਦੀ ਹੈ। ਇੱਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।
ਪੰਜਾਬ ਵਿੱਚ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਬਣਨ ਤੋਂ ਬਾਅਦ ਭਾਜਪਾ ਅੰਦਰ ਉਸ ਦੇ ਲੀਡਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਜਿਸ ਤੋਂ ਬਾਅਦ ਬੀਜੇਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਐਕਸ਼ਨ ਦੋਆਬਾ ਦੇ ਚਾਰ ਭਾਜਪਾ ਲੀਡਰਾਂ 'ਤੇ ਹੋਇਆ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਪੰਜਾਬ ਦੀ ਅਨੁਸ਼ਾਸਨੀ ਕਮੇਟੀ ਨਾਲ ਵਿਚਾਰ- ਵਟਾਂਦਰੇ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ 'ਤੇ ਫ਼ੈਸਲਾ ਲੈਂਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਧਾਨ ਸਭਾ ਦੇ ਚਾਰ ਭਾਜਪਾ ਆਗੂਆਂ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰਦੇ ਹੋਏ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਪਿਛੋਕੜ
Punjab Breaking News LIVE 07 September, 2023: ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਸੀਲ ਕੀਤੇ ਬੈਂਕ ਲਾਕਰਾਂ ਵਿੱਚੋਂ 4 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ 2.12 ਕਰੋੜ ਰੁਪਏ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ!
ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ
British PM Rishi Sunak: ਬਰਤਾਨੀਆ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਸਵੀਕਾਰ ਨਹੀਂ। ਉਨ੍ਹਾਂ ਕਿਹਾ ਕਿ ਜਾਇਜ਼ ਵਿਰੋਧ ਦੇ ਅਧਿਕਾਰ ਨੂੰ ਹਿੰਸਕ ਜਾਂ ਧਮਕੀ ਭਰੇ ਵਿਵਹਾਰ ਤੱਕ ਨਹੀਂ ਲਿਜਾਇਆ ਜਾ ਸਕਦਾ। ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ
ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ!
Green Card in India: ਅਮਰੀਕਾ ਵਿੱਚ ਭਾਰਤੀਆਂ ਲਈ ਗ੍ਰੀਨ ਕਾਰਡ ਦਾ ਇੰਤਜ਼ਾਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। 10.5 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਕਤਾਰ ਵਿੱਚ ਹਨ ਤੇ ਕਰੀਬ ਚਾਰ ਲੱਖ ਲੋਕਾਂ ਦੀ ਅਮਰੀਕਾ ਵਿੱਚ ਸਥਾਈ ਨਿਵਾਸ ਦਾ ਕਾਨੂੰਨੀ ਦਸਤਾਵੇਜ਼ ਮਿਲਣ ਤੋਂ ਪਹਿਲਾਂ ਹੀ ਮੌਤ ਹੋ ਸਕਦੀ ਹੈ। ਇੱਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ!
BJP 'ਚ ਹੋ ਰਹੀ ਸੀ ਵੱਡੀ ਬਗਾਵਤ, ਸੁਨੀਲ ਜਾਖੜ ਨੇ ਨਿਮਿਸ਼ਾ ਮਹਿਤਾ ਸਣੇ 4 ਲੀਡਰਾਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ
Punjab News: ਪੰਜਾਬ ਵਿੱਚ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਬਣਨ ਤੋਂ ਬਾਅਦ ਭਾਜਪਾ ਅੰਦਰ ਉਸ ਦੇ ਲੀਡਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਜਿਸ ਤੋਂ ਬਾਅਦ ਬੀਜੇਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਐਕਸ਼ਨ ਦੋਆਬਾ ਦੇ ਚਾਰ ਭਾਜਪਾ ਲੀਡਰਾਂ 'ਤੇ ਹੋਇਆ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਪੰਜਾਬ ਦੀ ਅਨੁਸ਼ਾਸਨੀ ਕਮੇਟੀ ਨਾਲ ਵਿਚਾਰ- ਵਟਾਂਦਰੇ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ 'ਤੇ ਫ਼ੈਸਲਾ ਲੈਂਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਧਾਨ ਸਭਾ ਦੇ ਚਾਰ ਭਾਜਪਾ ਆਗੂਆਂ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰਦੇ ਹੋਏ ਪਾਰਟੀ ਵਿੱਚੋਂ ਕੱਢ ਦਿੱਤਾ ਹੈ। BJP 'ਚ ਹੋ ਰਹੀ ਸੀ ਵੱਡੀ ਬਗਾਵਤ, ਸੁਨੀਲ ਜਾਖੜ ਨੇ ਨਿਮਿਸ਼ਾ ਮਹਿਤਾ ਸਣੇ 4 ਲੀਡਰਾਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ
- - - - - - - - - Advertisement - - - - - - - - -