Punjab Breaking News LIVE: ਰੇਲਵੇ ਵਿਭਾਗ ਨੇ 28 ਫਰਵਰੀ ਤੱਕ 22 ਟਰੇਨਾਂ ਕੀਤੀਆਂ ਰੱਦ, ਭਗਵੰਤ ਮਾਨ ਸਰਕਾਰ 5 ਸਾਲਾਂ 'ਚ ਲਵੇਗੀ 10 ਲੱਖ ਕਰੋੜ ਦਾ ਕਰਜ਼ਾ, ਗੋਗਾਮੇੜੀ ਕਤਲ ਦਾ ਮੁੱਦਾ ਪੰਜਾਬ 'ਚ ਭੱਖਿਆ

Punjab Breaking News LIVE, 08 December, 2023: ਰੇਲਵੇ ਵਿਭਾਗ ਨੇ 28 ਫਰਵਰੀ ਤੱਕ 22 ਟਰੇਨਾਂ ਕੀਤੀਆਂ ਰੱਦ, ਭਗਵੰਤ ਮਾਨ ਸਰਕਾਰ 5 ਸਾਲਾਂ 'ਚ ਲਵੇਗੀ 10 ਲੱਖ ਕਰੋੜ ਦਾ ਕਰਜ਼ਾ, ਗੋਗਾਮੇੜੀ ਕਤਲ ਦਾ ਮੁੱਦਾ ਪੰਜਾਬ 'ਚ ਭੱਖਿਆ

ABP Sanjha Last Updated: 08 Dec 2023 12:48 PM
High Court ਦੀ ਚੋਣ ਕਮਿਸ਼ਨਰ ਨੂੰ ਵਾਰਨਿੰਗ, ਪੰਚਾਇਤੀ ਚੋਣਾਂ 'ਤੇ ਪੈ ਗਈ ਝਾੜ, ਜੇਲ੍ਹ ਭੇਜਣ ਦੀ ਵੀ ਦੇ ਦਿੱਤੀ ਧਮਕੀ, ਆਹ ਹੈ ਪੂਰਾ ਮਾਮਲਾ

Panchayat Elections: ਪੰਚਾਇਤੀ ਚੋਣਾਂ ਵਿੱਚ ਦੇਰੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਨੂੰ ਝਾੜ ਪਾਈ ਹੈ। ਚੋਣਾਂ ਸਬੰਧੀ ਠੋਸ ਜਵਾਬ ਨਾ ਦੇਣ 'ਤੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਈ ਕੋਰਟ ਨੇ ਚੋਣ ਕਮਿਸ਼ਨਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੰਦਿਆ ਕਿਹਾ ਕਿ ਜੇਕਰ ਚੋਣ ਪ੍ਰੋਗਰਾਮ ਬਾਾਰੇ ਜਾਣਕਾਰੀ ਨਾ ਦਿੱਤੀ ਤਾਂ ਉਹ ਜੇਲ੍ਹ ਜਾਣ ਲਈ ਤਿਆਰ ਰਹਿਣ। 

Patiala News: ਭਾਈ ਰਾਜੋਆਣਾ ਵੱਲੋਂ ਭੁੱਖ ਹੜਤਾਲ ਖ਼ਤਮ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਮਗਰੋਂ ਲਿਆ ਫੈਸਲਾ

ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਪੁਸ਼ਟੀ ਕੀਤੀ ਕਿ ਰਾਜੋਆਣਾ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਹ ਆਪਣੀ ਸਜ਼ਾ ਮੁਆਫੀ ਦੀ ਪਟੀਸ਼ਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਛੇ ਦਸੰਬਰ ਤੋਂ ਜੇਲ੍ਹ ਅੰਦਰ ਹੀ ਭੁੱਖ ਹੜਤਾਲ 'ਤੇ ਬੈਠ ਗਏ ਸੀ।

Jalandhar News: ਸੀਐਮ ਮਾਨ ਦੇ ਘਰ ਮੂਹਰੇ 180, ਹਰਪਾਲ ਚੀਮਾ ਦੇ 50 ਤੇ ਹਰਜੋਤ ਬੈਂਸ ਦੇ 100 ਦਿਨ ਤੋਂ ਬੈਠੇ ਅਧਿਆਪਕ...ਪਰਗਟ ਸਿੰਘ ਬੋਲੇ..ਤੁਹਾਡਾ ਸਿੱਖਿਆ ਮਾਡਲ ਫਲਾਪ

Punjab News: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਸਿੱਖਿਆ ਮਾਡਲ ਫਲਾਪ ਕਰਾਰ ਦਿੱਤਾ ਹੈ। ਪਰਗਟ ਸਿੰਘ ਨੇ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੇ ਘਰਾਂ ਅੱਗੇ ਲੱਗੇ ਧਰਨਿਆਂ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਕਿ ਆਪਣੇ ਰਾਜ ਵਿੱਚ ਅਧਿਆਪਕਾਂ ਦਾ ਹਾਲ ਵੇਖੋ। 

Lawrence Bishnoi: ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ 'ਚੋਂ ਭਜਾਉਣ ਦੇ ਕੇਸ 'ਚ ਕਾਲੀ ਸ਼ੂਟਰ ਨੂੰ ਕੈਦ

Mohali News: ਪੰਜਾਬ ਦੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ ਵਿੱਚ ਭਜਾਉਣ ਦੇ ਮਾਮਲੇ ਵਿੱਚ ਕਾਲੀ ਸ਼ੂਟਰ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਇਸ ਮਾਮਲੇ ਵਿੱਚ ਧਾਰਾ 307 ਤੇ 224 ਤਹਿਤ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ ਜਿਸ ਕਰਕੇ ਅਦਾਲਤ ਨੇ ਇਨ੍ਹਾਂ ਧਾਰਾਵਾਂ ਤੋਂ ਕਾਲੀ ਸ਼ੂਟਰ ਨੂੰ ਬਰੀ ਕਰ ਦਿੱਤਾ। ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦੇ ਪੁਲਿਸ ਹਿਰਾਸਤ ਤੋਂ ਭੱਜਣ ਦੇ ਮਾਮਲੇ ਦੀ ਵੀਰਵਾਰ ਨੂੰ ਸੁਣਵਾਈ ਹੋਈ। ਇਸ ਮਾਮਲੇ ਵਿੱਚ ਨਾਮਜ਼ਦ ਕਾਲੀ ਸ਼ੂਟਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਧਾਰਾ 307 ਤੇ 224 ਤਹਿਤ ਲਾਏ ਗਏ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ। ਇਸ ਕਾਰਨ ਅਦਾਲਤ ਨੇ ਕਾਲੀ ਸ਼ੂਟਰ ਨੂੰ ਉਸ ਕੇਸ ਵਿੱਚ ਬਰੀ ਕਰ ਦਿੱਤਾ। 

Vladimir Putin On PM Modi: ਪੁਤਿਨ ਨੇ ਕਿਹਾ, 'ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਡਰਾਇਆ ਜਾਂ ਮਜ਼ਬੂਰ ਨਹੀਂ ਕੀਤਾ ਜਾ ਸਕਦਾ'

Vladimir Putin On PM Narendra Modi: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੂਬ ਤਾਰੀਫ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰੀ ਹਿੱਤਾਂ ਦੇ ਉਲਟ ਫੈਸਲੇ ਲੈਣ ਲਈ ਡਰਾਇਆ ਜਾਂ ਮਜ਼ਬੂਰ ਨਹੀਂ ਕੀਤਾ ਜਾ ਸਕਦਾ ਹੈ। ਪੁਤਿਨ ਨੇ ਪੀਐਮ ਮੋਦੀ ਦੇ ਸਖ਼ਤ ਰੁਖ਼ ਦੀ ਤਾਰੀਫ਼ ਕੀਤੀ।

Gautam Adani ਨੇ ਦਿਖਾਈਆਂ ਦੁਨੀਆ ਦੇ ਸਭ ਤੋਂ ਵੱਡੇ ਗ੍ਰੀਨ ਪਾਰਕ ਦੀਆਂ ਤਸਵੀਰਾਂ, 2 ਕਰੋੜ ਘਰ ਹੋਣਗੇ ਰੌਸ਼ਨ

Gautam Adani Shares Worlds Largest Green Energy Park Pictures: ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਵੀਰਵਾਰ (7 ਦਸੰਬਰ) ਨੂੰ ਗੁਜਰਾਤ ਦੇ ਕੱਛ 'ਚ ਬਣ ਰਹੇ ਦੁਨੀਆ ਦੇ ਸਭ ਤੋਂ ਵੱਡੇ ਗ੍ਰੀਨ ਐਨਰਜੀ ਪਾਰਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਗ੍ਰੀਨ ਪਾਰਕ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਅਡਾਨੀ ਨੇ ਕਿਹਾ ਕਿ ਇਹ 726 ਵਰਗ ਕਿਲੋਮੀਟਰ ਦੇ ਵਿਸ਼ਾਲ ਖੇਤਰ ਨੂੰ ਕਵਰ ਕਰੇਗਾ। ਇਹ 30 ਗੀਗਾਵਾਟ (generate 30GW ) ਬਿਜਲੀ ਵੀ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੁਲਾੜ ਤੋਂ ਵੀ ਦਿਖਾਈ ਦੇਵੇਗਾ।

Punjab Weather Today: ਪੰਜਾਬ 'ਚ 12 ਦਸੰਬਰ ਨੂੰ ਪਵੇਗੀ ਮੁੜ ਬਾਰਸ਼, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ

Punjab Weather: ਪੰਜਾਬ ਦੇ ਕਈ ਖੇਤਰਾਂ 'ਚ ਅੱਜ ਵੀ ਸੰਘਣੀ ਧੁੰਦ ਪਈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ 12 ਦਸੰਬਰ ਨੂੰ ਬਾਰਸ਼ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਫਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ, ਰੂਪਨਗਰ, ਅੰਮ੍ਰਿਤਸਰ, ਨਵਾਂਸ਼ਹਿਰ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਸੰਘਣੀ ਧੁੰਦ ਪਵੇਗੀ। 


 

Anti-China Sentiments: 45% ਲੋਕਾਂ ਨੇ ਇੱਕ ਸਾਲ ਤੋਂ 'ਮੇਡ ਇਨ ਚਾਈਨਾ' ਦਾ ਸਾਮਾਨ ਨਹੀਂ ਖਰੀਦਿਆ, ਚੀਨੀ ਐਪਸ ਤੋਂ ਵੀ ਬਣਾਈ ਰੱਖੀ ਦੂਰੀ

'Made in China' goods: ਭਾਰਤੀ ਲੋਕ ਹੁਣ ਚੀਨੀ ਸਮਾਨ ਤੋਂ ਦੂਰ ਰਹਿਣ ਲੱਗੇ ਹਨ। ਪਿਛਲੇ ਇੱਕ ਸਾਲ ਵਿੱਚ, 45% ਲੋਕਾਂ ਨੇ ਚੀਨੀ ਸਮਾਨ ਤੋਂ ਇਨਕਾਰ ਕੀਤਾ ਹੈ। ਭਾਰਤ 'ਚ ਸਭ ਤੋਂ ਜ਼ਿਆਦਾ ਮੇਡ ਇਨ ਚਾਈਨਾ ਗੈਜੇਟਸ ਦੀ ਸੇਲ ਹੋਈ ਹੈ। ਬਹੁਤ ਸਾਰੇ ਗਲੋਬਲ ਬ੍ਰਾਂਡ ਉਤਪਾਦ ਚੀਨ ਵਿੱਚ ਬਣਾਏ ਜਾ ਸਕਦੇ ਹਨ। ਲੋਕਾਂ ਨੇ ਦੱਸਿਆ ਕਿ ਉਹ ਚੀਨੀ ਵਸਤਾਂ ਜਿਵੇਂ ਕਿ ਯੰਤਰ, ਇਲੈਕਟ੍ਰੋਨਿਕਸ, ਮੋਬਾਈਲ ਐਕਸੈਸਰੀਜ਼ ਖਰੀਦਦੇ ਹਨ। ਭਾਰਤੀ ਵਿਕਲਪ ਕੀਮਤ ਅਤੇ ਗੁਣਵੱਤਾ ਵਿੱਚ ਬਿਹਤਰ ਹਨ।

Gogamedi Case: ਕਰਣੀ ਸੈਨਾ ਦੇ ਪ੍ਰਧਾਨ ਗੋਗਾਮੇੜੀ ਕਤਲ ਦਾ ਮੁੱਦਾ ਪੰਜਾਬ 'ਚ ਭੱਖਿਆ, ਅਕਾਲੀ ਦਲ ਨੇ ਨਿਆਂਇਕ ਜਾਂਚ ਦੀ ਕੀਤੀ ਮੰਗੀ

Gogamedi Murder Case: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ  ਜਿਸ ਤਰੀਕੇ ਪੰਜਾਬ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੈੜੀ ਦਾ ਜੈਪੁਰ ਵਿਚ ਕਤਲ ਕਰਵਾਉਣ ਦੀ ਯੋਜਨਾ ਘੜ ਕੇ ਉਸਨੂੰ ਅਮਲੀ ਜਾਮਾ ਪਹਿਨਾ ਰਹੇ ਹਨ, ਉਸ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਸੱਚਾਈ ਇਹੀ ਹੈ ਕਿ ਗੈਂਗਸਟਰ ਸੰਪਤ ਨਹਿਰਾ ਨੇ ਬਠਿੰਡਾ ਜੇਲ੍ਹ ਵਿਚ ਬੈਠ ਕੇ ਹੀ ਨਾ ਸਿਰਫ ਗੋਗਾਮੈੜੀ ਦੀ ਹੱਤਿਆ ਦੀ ਸਾਜ਼ਿਸ਼ ਘੜੀ ਬਲਕਿ ਏ ਕੇ 47 ਦਾ ਵੀ ਪ੍ਰਬੰਧ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਜੇਲ੍ਹ ਵਿਭਾਗ ਗੈਂਗਸਟਰਾਂ ਕੋਲ ਸਮਾਰਟ ਫੋਨ ਪਹੁੰਚਣ ਤੋਂ ਰੋਕਣ ਵਿਚ ਨਾਕਾਮ ਰਿਹਾ ਹੈ।

Debt on Punjab: ਭਗਵੰਤ ਮਾਨ ਸਰਕਾਰ 5 ਸਾਲਾਂ 'ਚ ਲਵੇਗੀ 10 ਲੱਖ ਕਰੋੜ ਦਾ ਕਰਜ਼ਾ, ਬੀਜੇਪੀ ਨੇ ਅੰਕੜੇ ਕੀਤੇ ਜਾਰੀ

Debt on Punjab Govt: ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਿਰਫ 20 ਮਹੀਨਿਆਂ ਵਿਚ ਹੀ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ ਤੇ ਪੰਜ ਸਾਲਾਂ ਦੇ ਪੂਰੇ ਕਾਰਜਕਾਲ ਵਿਚ ਇਹ ਸਰਕਾਰ ਪੰਜਾਬ ਸਿਰ ਕਰਜ਼ਾ ਵਧਾ ਕੇ 10 ਲੱਖ ਕਰੋੜ ਰੁਪਏ ਕਰ ਦੇਵੇਗੀ ਜੋ ਕਿਸੇ ਤੋਂ ਲੱਥਣਾ ਵੀ ਨਹੀਂ। ਭਾਜਪਾ ਆਗੂ ਨੇ ਹੋਰ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗਾਂ ਨੂੰ ਕਰਜ਼ਾ ਚੁੱਕਣ ਵਾਸਤੇ ਗਹਿਣੇ ਧਰ ਦਿੱਤਾ ਹੈ। 

Trains Cancelled: ਰੇਲਵੇ ਵਿਭਾਗ ਨੇ 28 ਫਰਵਰੀ ਤੱਕ 22 ਟਰੇਨਾਂ ਕੀਤੀਆਂ ਰੱਦ, ਇਹਨਾਂ ਰੂਟਾਂ 'ਤੇ ਨਹੀਂ ਚੱਲਣਗੀਆਂ

Trains Cancelled  till February End: ਜਿਵੇਂ-ਜਿਵੇਂ ਪੰਜਾਬ ਵਿੱਚ ਸਰਦੀ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਧੁੰਦ ਦਾ ਕਹਿਰ ਵੀ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਵੱਡਾ ਫੈਸਲਾ ਲਿਆ ਹੈ। ਸਰਦੀਆਂ ਦੇ ਮੌਸਮ ਦੌਰਾਨ ਸੰਘਣੀ ਧੁੰਦ ਕਾਰਨ ਫ਼ਿਰੋਜ਼ਪੁਰ ਰੇਲਵੇ ਨੇ ਕਰੀਬ 22 ਟਰੇਨਾਂ ਰੱਦ ਕਰ ਦਿੱਤੀਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਹੈ।

ਪਿਛੋਕੜ

Punjab Breaking News LIVE, 08 December, 2023: ਜਿਵੇਂ-ਜਿਵੇਂ ਪੰਜਾਬ ਵਿੱਚ ਸਰਦੀ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਧੁੰਦ ਦਾ ਕਹਿਰ ਵੀ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਵੱਡਾ ਫੈਸਲਾ ਲਿਆ ਹੈ। ਸਰਦੀਆਂ ਦੇ ਮੌਸਮ ਦੌਰਾਨ ਸੰਘਣੀ ਧੁੰਦ ਕਾਰਨ ਫ਼ਿਰੋਜ਼ਪੁਰ ਰੇਲਵੇ ਨੇ ਕਰੀਬ 22 ਟਰੇਨਾਂ ਰੱਦ ਕਰ ਦਿੱਤੀਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਹੈ। ਰੇਲਵੇ ਵਿਭਾਗ ਨੇ 28 ਫਰਵਰੀ ਤੱਕ 22 ਟਰੇਨਾਂ ਕੀਤੀਆਂ ਰੱਦ, ਇਹਨਾਂ ਰੂਟਾਂ 'ਤੇ ਨਹੀਂ ਚੱਲਣਗੀਆਂ 


Debt on Punjab: ਭਗਵੰਤ ਮਾਨ ਸਰਕਾਰ 5 ਸਾਲਾਂ 'ਚ ਲਵੇਗੀ 10 ਲੱਖ ਕਰੋੜ ਦਾ ਕਰਜ਼ਾ, ਬੀਜੇਪੀ ਨੇ ਅੰਕੜੇ ਕੀਤੇ ਜਾਰੀ 


Debt on Punjab Govt: ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਿਰਫ 20 ਮਹੀਨਿਆਂ ਵਿਚ ਹੀ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ ਤੇ ਪੰਜ ਸਾਲਾਂ ਦੇ ਪੂਰੇ ਕਾਰਜਕਾਲ ਵਿਚ ਇਹ ਸਰਕਾਰ ਪੰਜਾਬ ਸਿਰ ਕਰਜ਼ਾ ਵਧਾ ਕੇ 10 ਲੱਖ ਕਰੋੜ ਰੁਪਏ ਕਰ ਦੇਵੇਗੀ ਜੋ ਕਿਸੇ ਤੋਂ ਲੱਥਣਾ ਵੀ ਨਹੀਂ। ਭਾਜਪਾ ਆਗੂ ਨੇ ਹੋਰ ਕਿਹਾ ਕਿ  ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗਾਂ ਨੂੰ ਕਰਜ਼ਾ ਚੁੱਕਣ ਵਾਸਤੇ ਗਹਿਣੇ ਧਰ ਦਿੱਤਾ ਹੈ।  ਭਗਵੰਤ ਮਾਨ ਸਰਕਾਰ 5 ਸਾਲਾਂ 'ਚ ਲਵੇਗੀ 10 ਲੱਖ ਕਰੋੜ ਦਾ ਕਰਜ਼ਾ, ਬੀਜੇਪੀ ਨੇ ਅੰਕੜੇ ਕੀਤੇ ਜਾਰੀ 


Gogamedi Case: ਕਰਣੀ ਸੈਨਾ ਦੇ ਪ੍ਰਧਾਨ ਗੋਗਾਮੇੜੀ ਕਤਲ ਦਾ ਮੁੱਦਾ ਪੰਜਾਬ 'ਚ ਭੱਖਿਆ, ਅਕਾਲੀ ਦਲ ਨੇ ਨਿਆਂਇਕ ਜਾਂਚ ਦੀ ਕੀਤੀ ਮੰਗੀ


Gogamedi Murder Case:  ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ  ਜਿਸ ਤਰੀਕੇ ਪੰਜਾਬ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੈੜੀ ਦਾ ਜੈਪੁਰ ਵਿਚ ਕਤਲ ਕਰਵਾਉਣ ਦੀ ਯੋਜਨਾ ਘੜ ਕੇ ਉਸਨੂੰ ਅਮਲੀ ਜਾਮਾ ਪਹਿਨਾ ਰਹੇ ਹਨ, ਉਸ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਸੱਚਾਈ ਇਹੀ ਹੈ ਕਿ ਗੈਂਗਸਟਰ ਸੰਪਤ ਨਹਿਰਾ ਨੇ ਬਠਿੰਡਾ ਜੇਲ੍ਹ ਵਿਚ ਬੈਠ ਕੇ ਹੀ ਨਾ ਸਿਰਫ ਗੋਗਾਮੈੜੀ ਦੀ ਹੱਤਿਆ ਦੀ ਸਾਜ਼ਿਸ਼ ਘੜੀ ਬਲਕਿ ਏ ਕੇ 47 ਦਾ ਵੀ ਪ੍ਰਬੰਧ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਜੇਲ੍ਹ ਵਿਭਾਗ ਗੈਂਗਸਟਰਾਂ ਕੋਲ ਸਮਾਰਟ ਫੋਨ ਪਹੁੰਚਣ ਤੋਂ ਰੋਕਣ ਵਿਚ ਨਾਕਾਮ ਰਿਹਾ ਹੈ। ਕਰਣੀ ਸੈਨਾ ਦੇ ਪ੍ਰਧਾਨ ਗੋਗਾਮੇੜੀ ਕਤਲ ਦਾ ਮੁੱਦਾ ਪੰਜਾਬ 'ਚ ਭੱਖਿਆ, ਅਕਾਲੀ ਦਲ ਨੇ ਨਿਆਂਇਕ ਜਾਂਚ ਦੀ ਕੀਤੀ ਮੰਗੀ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.