Punjab Breaking News LIVE: ਰਾਹੁਲ ਗਾਂਧੀ ਨੇ ਲਗਾਇਆ ਝੋਨਾ, ਪੰਜਾਬ ਸਮੇਤ 8 ਸੂਬਿਆਂ 'ਚ ਹੜ੍ਹ ਵਰਗੇ ਹਾਲਾਤ, ਭਗਵੰਤ ਮਾਨ ਸਰਕਾਰ ਇਸ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਕਰੇਗੀ ਪੱਕਾ
Punjab Breaking News LIVE 08 july 2023: ਰਾਹੁਲ ਗਾਂਧੀ ਨੇ ਲਗਾਇਆ ਝੋਨਾ, ਦੇਸ਼ ਭਰ 'ਚ ਮੀਂਹ ਕਾਰਨ ਮਚੀ ਹਾਹਾਕਾਰ, ਭਗਵੰਤ ਮਾਨ ਸਰਕਾਰ ਇਸ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਕਰੇਗੀ ਪੱਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਚੋਰਨੀ' ਵਿਵਾਦਾਂ 'ਚ ਹੈ। ਇਹੀ ਨਹੀਂ ਗੀਤ ਨੂੰ ਲੈਕੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਹੈ। ਪ੍ਰੋਫੈਸਰ ਐਮਪੀ ਸਿੰਘ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਇਸ ਗੀਤ 'ਚ ਅਸਲੇ, ਏਕੇ 47, ਗੋਲੀਆਂ, ਜੇਲ੍ਹ, ਗੈਂਗ ਤੇ ਪਰਚਿਆਂ ਨੂੰ ਲੈਕੇ ਬੋਲ ਹਨ, ਜੋ ਕਿ ਬੇਹੱਦ ਭੜਕਾਊ ਅਤੇ ਇਤਰਾਜ਼ਯੋਗ ਹਨ।
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਐਲਾਨ ਕੀਤਾ ਕਿ ਯੂਥ ਅਕਾਲੀ ਦਲ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਨੌਜਵਾਨ ਮਿਲਣੀ ਪ੍ਰੋਗਰਾਮ ਸ਼ੁਰੂ ਕਰੇਗਾ ਤੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਅਤ ਲਈ ਕੰਮ ਕਰਨ ਵਾਸਤੇ ਉਹ ਯੂਥ ਅਕਾਲੀ ਦਲ ਵਿਚ ਸ਼ਾਮਲ ਹੋਣ।
Amritsar News: ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਤਰਨਤਾਰਨ ਵਿੱਚ ਇੱਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਰਾਤ ਦੇ ਦੌਰਾਨ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਕੀਤੀ ਸੀ ਜੋ ਸ਼ੁੱਕਰਵਾਰ ਦੇਰ ਰਾਤ ਨੂੰ ਦਾਖਲ ਹੋਇਆ ਸੀ। ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਜਵਾਨਾਂ ਨੇ ਡਰੋਨ ਬਰਾਮਦ ਕਰ ਲਿਆ ਹੈ। ਕਰੀਬ 10 ਦਿਨਾਂ ਬਾਅਦ ਇੱਕ ਵਾਰ ਫਿਰ ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Punjab News: ਗੁਰਦਾਸਪੁਰ ਇਲਾਕੇ ਦੇ ਪਿੰਡ ਛੋਟਾ ਔਲਖ 'ਚ ਪੰਚਾਇਤੀ ਜ਼ਮੀਨ 'ਚ ਬੀਜੇ ਚਾਰੇ ਨੂੰ ਲੈ ਕੇ 'ਆਪ' ਵਰਕਰ ਆਪਸ 'ਚ ਭਿੜ ਗਏ। ਝਗੜੇ ਵਿੱਚ ਦੋਵੇਂ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਲੜਾਈ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਪੰਜਾਬ ਵਿੱਚ ਅੱਜ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ। ਮੌਸਮ ਵਿਭਾਗ ਨੇ ਤਰਨਤਾਰਨ, ਫਿਰੋਜ਼ਪੁਰ, ਲੁਧਿਆਣਾ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਦੁਪਹਿਰ ਤੱਕ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਸੂਬੇ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 3 ਤੋਂ 5 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ।
ਗੁਰਦਾਸਪੁਰ ਇਲਾਕੇ ਦੇ ਪਿੰਡ ਛੋਟਾ ਔਲਖ 'ਚ ਪੰਚਾਇਤੀ ਜ਼ਮੀਨ 'ਚ ਬੀਜੇ ਚਾਰੇ ਨੂੰ ਲੈ ਕੇ 'ਆਪ' ਵਰਕਰ ਆਪਸ 'ਚ ਭਿੜ ਗਏ। ਝਗੜੇ ਵਿੱਚ ਦੋਵੇਂ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਲੜਾਈ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਪੰਜਾਬ ਸਰਕਾਰ ਲਗਾਤਾਰ ਪੰਜਾਬ ਵਾਸੀਆਂ ਨੂੰ ਨਵੀਆਂ ਸਹੂਲਤਾਂ ਦੇਣ ਤੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਕਰ ਰਹੀ ਹੈ। ਇਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵਪਾਰੀਆਂ ਤੋਂ ਸੁਝਾਅ ਮੰਗੇ ਹਨ। ਭਗਵੰਤ ਮਾਨ ਨੇ ਇਸ ਨੂੰ ਲੈ ਕੇ ਵਟਸਐਪ ਫੋਨ ਨੰਬਰ ਤੇ ਈਮੇਲੀ ਆਈਡੀ ਜਾਰੀ ਕੀਤੀ ਹੈ।
ਅਮਰੀਕਾ 'ਚ ਭਾਰਤੀ ਦੂਤਾਵਾਸ 'ਤੇ ਹਾਲ ਹੀ 'ਚ ਹੋਏ ਹਮਲੇ ਅਤੇ ਅੱਗ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਕਰੇਗੀ। ਭਾਰਤ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ 5 ਮੈਂਬਰਾਂ ਦੀ ਟੀਮ ਜਾਂਚ ਲਈ ਅਮਰੀਕਾ ਦੇ ਸੈਨ ਫਰਾਂਸਿਸਕੋ ਜਾਵੇਗੀ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਏਜੰਸੀ ਦੇ ਮੈਂਬਰਾਂ ਨੂੰ ਅਮਰੀਕਾ ਭੇਜਣ ਲਈ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਟੀਮ ਦੇ 17 ਜੁਲਾਈ ਨੂੰ ਰਵਾਨਾ ਹੋਣ ਦੀ ਸੰਭਾਵਨਾ ਹੈ।
Nagpur Nursing Girl Student Died: ਨਾਗਪੁਰ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮੈਡੀਕਲ ਕਾਲਜ ਦੀ 18 ਸਾਲਾ ਬੀਐਸਸੀ ਨਰਸਿੰਗ ਵਿਦਿਆਰਥਣ (Nursing Girl Student) ਦੀ ਮੌਤ ਹੋ ਗਈ। ਉਸ ਨੇ ਦਿਨ ਵੇਲੇ ਪਾਣੀਪੁਰੀ ਯਾਨੀ ਕਿ ਗੋਲਗੱਪੇ ਖਾਏ ਸੀ। ਕੁਝ ਘੰਟਿਆਂ ਬਾਅਦ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
Sidhu's house Holy City Amritsar : ਨਵਜੋਤ ਸਿੱਧੂ ਦੀ ਰਹਾਇਸ਼ੀ ਕਲੋਨੀ ਹੋਲੀ ਸਿਟੀ ਵਿੱਚ ਦਾਖਲ ਹੋਣ ਲਈ ਤੁੰਗ ਢਾਬ ਡਰੇਨ ਤੇ ਬਣੇਂ ਪੁਲ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਗੈਰ ਕਾਨੂੰਨੀ ਘੋਸ਼ਿਤ ਕਰਦਿਆਂ ਇਸ ਪੁਲ ਨੂੰ ਢਾਉਣ ਦੇ ਆਦੇਸ਼ ਦਿੱਤੇ ਹਨ। ਕਰੋੜਾਂ ਰੁਪਏ ਖਰਚ ਕੇ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕਲੋਨੀ ਵਿੱਚ ਰਹਿ ਰਹੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਲੋਕ ਇਸ ਕਲੋਨਾਈਜ਼ਰ ਵਿਰੁੱਧ ਧੋਖਾਧੜੀ ਕਰਨ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹਵਾਈ ਅੱਡਾ ਰੋਡ ਨੇੜੇ ਬਾਈਪਾਸ ਉਪਰ ਬਣੀ ਇਹ ਕਾਲੋਨੀਂ ਪਿਛਲੇ ਕੁਝ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਕਲੋਨਾਈਜ਼ਰ ਵਲੋਂ ਕੀਤੀਆਂ ਗਈਆਂ ਅਨੇਕਾਂ ਬੇਨਿਯਮੀਆਂ ਨੂੰ ਲੈ ਕੇ ਕਲੋਨੀ ਵਾਸੀ ਪਹਿਲਾਂ ਹੀ ਸਰਕਾਰੇ ਦਰਬਾਰੇ ਅਤੇ ਮਾਣਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ।
ਅਬੋਹਰ : ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਅਬੋਹਰ ਵਿਚ ਚਲ ਰਹੇ ਟਰੈਵਲ ਏਜੰਟ ਸੈਂਟਰਾਂ/ਆਈਲੈਟਸ ਸੈਂਟਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 6 ਸੈਂਟਰ ਏਜੰਟ/ਆਈਲੈਟਸ ਸੈਂਟਰ ਅਜਿਹੇ ਪਾਏ ਗਏ ਜ਼ੋ ਕਿ ਪੁਖਤਾ ਲਾਇਸੈਂਸ ਪੇਸ਼ ਨਹੀਂ ਕਰ ਸਕੇ।ਇਸ ਲਈ ਇਕ ਕਮੇਟੀ ਬਣਾਈ ਗਈ ਸੀ ਅਤੇ ਇਸ ਕਮੇਟੀ ਵੱਲੋਂ ਸਲਾਨਾ ਜਾਂਚ ਵਿਚ ਇਨ੍ਹਾਂ ਟਰੈਵਲ ਏਂਜ਼ਟਾਂ ਦਾ ਪਤਾ ਲੱਗਿਆ ਹੈ।
ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਪ੍ਰਿਅਵਰਤ ਫ਼ੌਜੀ ਦਾ ਭਰਾ ਰਾਕੇਸ਼ ਉਰਫ਼ ਰਾਕਾ ਹਰਿਆਣਾ ਦੇ ਪਾਣੀਪਤ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਜਦਕਿ ਸੋਨੂੰ ਜਾਟ ਨਾਂ ਦਾ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸਮਾਲਖਾ ਦੇ ਨਰਾਇਣ ਪਿੰਡ ਨੇੜੇ ਹੋਇਆ। ਕੁਝ ਦਿਨ ਪਹਿਲਾਂ ਰਾਕੇਸ਼ ਉਰਫ ਰਾਕਾ ਨੇ ਆਪਣੇ ਭਰਾ ਪ੍ਰਿਅਵਰਤ ਫੌਜੀ ਦੇ ਨਾਂ 'ਤੇ ਪਾਣੀਪਤ ਦੀ ਮਸ਼ਹੂਰ ਮਿਠਾਈ ਦੀ ਦੁਕਾਨ ਦੇ ਮਾਲਕ ਅਤੇ ਡੇਅਰੀ ਸੰਚਾਲਕ ਤੋਂ ਵੀ ਕਰੋੜਾਂ ਦੀ ਫਿਰੌਤੀ ਮੰਗੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟਿਆਲਾ ਦੇ ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ ਨੂੰ ਜਲਦ ਰੈਗੂਲਰ ਕਰਨ ਦਾ ਐਲਾਨ ਕੀਤਾ। ਇਹ ਜਾਣਕਾਰੀ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ। ਯੋਗਤਾ ਅਤੇ ਨਿਯਮਾਂ ਅਨੁਸਾਰ ਕਾਲਜ ਸਟਾਫ਼ ਨੂੰ ਤਰੱਕੀ ਦੇਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਡਾ: ਬਲਬੀਰ ਸਿੰਘ ਨੇ ਕਿਹਾ ਕਿ ਭਾਵੇਂ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ਼ ਮੈਡੀਸਨ (ਐਨ.ਸੀ.ਆਈ.ਐਸ.ਐਮ.) ਨੇ ਆਯੁਰਵੈਦਿਕ ਕਾਲਜ ਨੂੰ ਬੰਦ ਕਰਨ ਲਈ ਕਿਹਾ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਾਲਜ ਨੂੰ ਨਾ ਸਿਰਫ਼ ਖੁੱਲ੍ਹਾ ਰੱਖਿਆ ਸਗੋਂ ਕਾਲਜ ਸਟਾਫ਼ ਨੂੰ ਰੈਗੂਲਰ ਕਰਨ ਦਾ ਵੀ ਫੈਸਲਾ ਕੀਤਾ ਹੈ। ਰਾਜ ਨੇ ਇਸ ਸੰਸਥਾ ਨੂੰ ਮੁੜ ਸੁਰਜੀਤ ਕਰਨ ਦਾ ਫੈਸਲਾ ਕੀਤਾ ਹੈ ਜੋ ਭਾਰਤ ਦੀ ਪ੍ਰਾਚੀਨ ਇਲਾਜ ਪ੍ਰਣਾਲੀ ਦੀ ਰੱਖਿਆ ਕਰ ਰਹੀ ਹੈ, ਇਸ ਤੋਂ ਇਲਾਵਾ ਇੱਥੇ ਇੱਕ ਫਾਰਮੇਸੀ ਅਤੇ ਹਸਪਤਾਲ ਦੀ ਸੁਵਿਧਾ ਵੀ ਸ਼ੁਰੂ ਕੀਤੀ ਜਾ ਰਹੀ ਹੈ।
IMD Weather Forecast: ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਹਨ। ਯੂਪੀ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਨਜੀਵਨ ਅਸਥਿਰ ਹੈ। ਕਿਤੇ ਮੀਂਹ ਕਾਰਨ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ ਤਾਂ ਕਈ ਥਾਵਾਂ 'ਤੇ ਲੋਕ ਘਰਾਂ ਵਿਚ ਹੀ ਫਸ ਗਏ ਹਨ। ਮੌਸਮ ਵਿਭਾਗ ਨੇ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਉੱਤਰੀ ਭਾਰਤ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਕਈ ਰਾਜਾਂ ਵਿੱਚ ਮੀਂਹ ਕਾਰਨ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
IMD Weather Forecast: ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਹਨ। ਯੂਪੀ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਨਜੀਵਨ ਅਸਥਿਰ ਹੈ। ਕਿਤੇ ਮੀਂਹ ਕਾਰਨ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ ਤਾਂ ਕਈ ਥਾਵਾਂ 'ਤੇ ਲੋਕ ਘਰਾਂ ਵਿਚ ਹੀ ਫਸ ਗਏ ਹਨ। ਮੌਸਮ ਵਿਭਾਗ ਨੇ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਉੱਤਰੀ ਭਾਰਤ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਕਈ ਰਾਜਾਂ ਵਿੱਚ ਮੀਂਹ ਕਾਰਨ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਅਚਾਨਕ ਸੋਨੀਪਤ ਪਹੁੰਚ ਗਏ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲਣ ਸਿੱਧੇ ਉਨ੍ਹਾਂ ਦੇ ਖੇਤ ਗਏ। ਉਸ ਸਮੇਂ ਉੱਥੇ ਝੋਨਾ ਲਾਇਆ ਜਾ ਰਿਹਾ ਸੀ। ਖੇਤ ਪਾਣੀ ਨਾਲ ਭਰਿਆ ਹੋਇਆ ਸੀ ਅਤੇ ਰਾਹੁਲ ਗਾਂਧੀ ਹੋਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਜੋ ਕਿ ਝੋਨੇ ਦੀ ਲਗਾਈ ਕਰ ਰਹੇ ਸਨ, ਝੋਨਾ ਲਾਉਣ ਵਾਲੀ ਥਾਂ 'ਤੇ ਪਹੁੰਚੇ ਅਤੇ ਖੁਦ ਵੀ ਝੋਨਾ ਲਗਾਇਆ। ਫੋਟੋ 'ਚ ਦਿਖਾਈ ਦੇ ਰਿਹਾ ਹੈ ਕਿ ਰਾਹੁਲ ਗਾਂਧੀ ਉੱਥੇ ਮੌਜੂਦ ਆਮ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਫੋਟੋ ਵਿੱਚ ਰਾਹੁਲ ਗਾਂਧੀ ਖੇਤ ਵਿੱਚ ਟਰੈਕਟਰ ਚਲਾਉਂਦੇ ਵੀ ਨਜ਼ਰ ਆ ਰਹੇ ਹਨ।
ਪਿਛੋਕੜ
Punjab Breaking News LIVE 08 july 2023: ਹਿਮਾਚਲ ਪ੍ਰਦੇਸ਼ ਦੇ ਰਸਤੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਸੋਨੀਪਤ ਦੇ ਮਦੀਨਾ ਅਤੇ ਬੜੌਦਾ ਪਿੰਡਾਂ ਦੇ ਖੇਤਾਂ 'ਚ ਪਹੁੰਚੇ। ਉਥੇ ਝੋਨੇ ਦੀ ਲਵਾਈ ਚੱਲ ਰਹੀ ਸੀ। ਰਾਹੁਲ ਨੇ ਟਰੈਕਟਰ ਨਾਲ ਖੇਤ ਵਾਹਿਆ ਅਤੇ ਮਜ਼ਦੂਰਾਂ ਨਾਲ ਮਿਲ ਕੇ ਕੰਮ ਕਰਦੇ ਦੇਖਿਆ ਗਏ। ਰਾਹੁਲ ਨੇ ਮਜ਼ਦੂਰਾਂ ਨਾਲ ਵੀ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ ਮਜ਼ਦੂਰਾਂ ਦੇ ਨਾਲ ਖੇਤਾਂ ਦੇ ਵਿੱਚ ਝੋਨਾ ਲਗਾਉਂਦੇ ਵੀ ਦਿਖਾਈ ਦਿੱਤੇ। Rahul Gandhi: ਰਾਹੁਲ ਗਾਂਧੀ ਦਾ ਵੱਖਰਾ ਅੰਦਾਜ਼ ਆਇਆ ਨਜ਼ਰ, ਮਜ਼ਦੂਰਾਂ ਦੇ ਨਾਲ ਮਿਲਕੇ ਖੇਤਾਂ ‘ਚ ਲਾਇਆ ਝੋਨਾ
IMD Weather Forecast: ਦੇਸ਼ ਭਰ 'ਚ ਮੀਂਹ ਕਾਰਨ ਮਚੀ ਹਾਹਾਕਾਰ, ਅਗਲੇ 4-5 ਦਿਨਾਂ ਤੱਕ ਪਵੇਗਾ ਭਾਰੀ ਮੀਂਹ
ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਹਨ। ਯੂਪੀ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਨਜੀਵਨ ਅਸਥਿਰ ਹੈ। ਕਿਤੇ ਮੀਂਹ ਕਾਰਨ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ ਤਾਂ ਕਈ ਥਾਵਾਂ 'ਤੇ ਲੋਕ ਘਰਾਂ ਵਿਚ ਹੀ ਫਸ ਗਏ ਹਨ। ਮੌਸਮ ਵਿਭਾਗ ਨੇ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਉੱਤਰੀ ਭਾਰਤ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਕਈ ਰਾਜਾਂ ਵਿੱਚ ਮੀਂਹ ਕਾਰਨ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਦੇਸ਼ ਭਰ 'ਚ ਮੀਂਹ ਕਾਰਨ ਮਚੀ ਹਾਹਾਕਾਰ, ਅਗਲੇ 4-5 ਦਿਨਾਂ ਤੱਕ ਪਵੇਗਾ ਭਾਰੀ ਮੀਂਹ, ਲੱਦਾਖ ਤੋਂ ਬਿਹਾਰ ਤੱਕ ਚੇਤਾਵਨੀ
Punjab News: ਭਗਵੰਤ ਮਾਨ ਸਰਕਾਰ ਇਸ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਕਰੇਗੀ ਪੱਕਾ
ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟਿਆਲਾ ਦੇ ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ ਨੂੰ ਜਲਦ ਰੈਗੂਲਰ ਕਰਨ ਦਾ ਐਲਾਨ ਕੀਤਾ। ਇਹ ਜਾਣਕਾਰੀ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ। ਯੋਗਤਾ ਅਤੇ ਨਿਯਮਾਂ ਅਨੁਸਾਰ ਕਾਲਜ ਸਟਾਫ਼ ਨੂੰ ਤਰੱਕੀ ਦੇਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਡਾ: ਬਲਬੀਰ ਸਿੰਘ ਨੇ ਕਿਹਾ ਕਿ ਭਾਵੇਂ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ਼ ਮੈਡੀਸਨ (ਐਨ.ਸੀ.ਆਈ.ਐਸ.ਐਮ.) ਨੇ ਆਯੁਰਵੈਦਿਕ ਕਾਲਜ ਨੂੰ ਬੰਦ ਕਰਨ ਲਈ ਕਿਹਾ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਾਲਜ ਨੂੰ ਨਾ ਸਿਰਫ਼ ਖੁੱਲ੍ਹਾ ਰੱਖਿਆ ਸਗੋਂ ਕਾਲਜ ਸਟਾਫ਼ ਨੂੰ ਰੈਗੂਲਰ ਕਰਨ ਦਾ ਵੀ ਫੈਸਲਾ ਕੀਤਾ ਹੈ। ਰਾਜ ਨੇ ਇਸ ਸੰਸਥਾ ਨੂੰ ਮੁੜ ਸੁਰਜੀਤ ਕਰਨ ਦਾ ਫੈਸਲਾ ਕੀਤਾ ਹੈ ਜੋ ਭਾਰਤ ਦੀ ਪ੍ਰਾਚੀਨ ਇਲਾਜ ਪ੍ਰਣਾਲੀ ਦੀ ਰੱਖਿਆ ਕਰ ਰਹੀ ਹੈ, ਇਸ ਤੋਂ ਇਲਾਵਾ ਇੱਥੇ ਇੱਕ ਫਾਰਮੇਸੀ ਅਤੇ ਹਸਪਤਾਲ ਦੀ ਸੁਵਿਧਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਭਗਵੰਤ ਮਾਨ ਸਰਕਾਰ ਇਸ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਕਰੇਗੀ ਪੱਕਾ, ਸਿਹਤ ਮੰਤਰੀ ਨੇ ਕੀਤਾ ਐਲਾਨ
- - - - - - - - - Advertisement - - - - - - - - -