Punjab Breaking News LIVE: ਪੰਜਾਬ 'ਚ ਅੱਜ ਬਾਰਸ਼ ਤੋਂ ਰਾਹਤ, ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਹਾਲਤ, ਜੇਲ੍ਹ ਅੰਦਰੋਂ ਹੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ DC ਖਿਲਾਫ਼ ਖੋਲ੍ਹਿਆ ਮੋਰਚਾ
Punjab Breaking News LIVE 11 July, 2023: ਪੰਜਾਬ 'ਚ ਅੱਜ ਬਾਰਸ਼ ਤੋਂ ਰਾਹਤ, ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਹਾਲਤ, ਜੇਲ੍ਹ ਅੰਦਰੋਂ ਹੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ DC ਖਿਲਾਫ਼ ਖੋਲ੍ਹਿਆ ਮੋਰਚਾ
LIVE
Background
Punjab Breaking News LIVE 11 July, 2023: ਕਈ ਦਿਨਾਂ ਦੇ ਕੁਦਰਤੀ ਕਹਿਰ ਮਗਰੋਂ ਪੰਜਾਬ 'ਚ ਅੱਜ ਮੰਗਲਵਾਰ ਨੂੰ ਮੀਂਹ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਪਰ ਪੂਰਬੀ ਮਾਲਵੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਉਹ ਵੀ ਆਮ ਵਾਂਗ ਹੀ ਰਹੇਗਾ। ਉਂਝ ਅਗਲੇ ਕੁਝ ਦਿਨ ਪੰਜਾਬ ਅੰਦਰ ਮੀਂਹ ਪੈਣ ਦੇ ਆਸਾਰ ਹਨ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਪਏ ਮੀਂਹ ਕਰਕੇ ਪੰਜਾਬ ਦਾ ਦਰਿਆ ਵਿੱਚ ਪਾਣੀ ਵਧ ਗਿਆ ਹੈ। ਕਈ ਥਾਵਾਂ ਤੋਂ ਹੜ੍ਹ ਦੀਆਂ ਰਿਪੋਰਟਾਂ ਆ ਰਹੀਆਂ ਹਨ। ਕੁਦਰਤੀ ਕਹਿਰ ਸ਼ਾਂਤ! ਬਾਰਸ਼ ਤੋਂ ਅੱਜ ਰਾਹਤ, ਪੰਜਾਬ 'ਚ ਕਈ ਥਾਈਂ ਹੜ੍ਹ, ਧੁੱਸੀ ਬੰਨ੍ਹ ਦੋ ਥਾਵਾਂ ਤੋਂ ਟੁੱਟਾ
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਹਾਲਤ, ਜੇਲ੍ਹ 'ਚੋਂ ਫਰੀਦਕੋਟ ਹਸਪਤਾਲ ਰੈਫਰ
Gangster Lawrence Bishnoi admits Faridkot Medical Hospital: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜ ਗਈ ਹੈ। ਜੇਲ੍ਹ ਵਿੱਚ ਇਲਾਜ ਤੋਂ ਬਾਅਦ ਹੁਣ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਸਲ ਜਾਣਕਾਰੀ ਅਨੁਸਾਰ ਦੇਰ ਰਾਤ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਜੇਲ੍ਹ ਹਸਪਤਾਲ ਵੱਲੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੇਰ ਰਾਤ ਉਸ ਨੂੰ ਸੁਰੱਖਿਆ ਘੇਰੇ ਹੇਠ ਹਸਪਤਾਲ ਲਿਜਾਇਆ ਗਿਆ।ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਹਾਲਤ, ਜੇਲ੍ਹ 'ਚੋਂ ਫਰੀਦਕੋਟ ਹਸਪਤਾਲ ਰੈਫਰ
ਗੁਰਦੁਆਰਾ ਸ਼ੀਸ਼ ਮਹੱਲ ਸਾਹਿਬ ਵਿਖੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ
Gurpurab Guru Harkrishan ji 2023: ਪੰਜਾਬ ਦੇ ਜ਼ਿਲ੍ਹਾ ਰੂਪਨਗਰ 'ਚ ਕਸਬਾ ਕੀਰਤਪੁਰ ਸਾਹਿਬ ਆਉਂਦਾ ਹੈ। ਇਸ ਨਗਰ ਦੀ ਨੀਂਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਗੁਰਦਿੱਤਾ ਜੀ ਨੇ ਰੱਖੀ ਸੀ। ਇਸੇ ਮੁਕੱਦਸ ਧਰਤੀ 'ਤੇ ਗੁਰਦੁਆਰਾ ਸ਼ੀਸ਼ ਮਹੱਲ ਸਾਹਿਬ ਸੁਭਾਇਮਾਨ ਹੈ। ਅਸਲ ਵਿੱਚ ਇਹ ਅਸਥਾਨ ਬਾਬਾ ਗੁਰਦਿੱਤਾ ਜੀ ਦਾ ਘਰ ਹੋਇਆ ਕਰਦਾ ਸੀ। ਸੰਨ 1635 ਤੋਂ ਬਾਅਦ ਇਸੇ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਕਰਦੇ ਰਹੇ। ਇਹੀ ਉਹ ਪਵਿਤਰ ਅਸਥਾਨ ਸੀ ਜਿੱਥੇ 16 ਜਨਵਰੀ, 1630 ਨੂੰ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਰਾਇ ਸਾਹਿਬ ਤੇ 7 ਜੁਲਾਈ 1656 ਨੂੰ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਹੋਇਆ। ਗੁਰਦੁਆਰਾ ਸ਼ੀਸ਼ ਮਹੱਲ ਸਾਹਿਬ ਵਿਖੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ
ਜੇਲ੍ਹ ਅੰਦਰੋਂ ਹੀ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੇ ਅੰਮ੍ਰਿਤਸਰ ਦੇ DC ਖਿਲਾਫ਼ ਖੋਲ੍ਹਿਆ ਮੋਰਚਾ
Amritpal Singh: NSA ਤਹਿਤ ਆਸਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੇ ਜੇਲ੍ਹ ਅੰਦਰੋਂ ਹੀ ਅੰਮ੍ਰਿਤਸਰ ਦੇ ਡੀਸੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ 'ਚ ਬੰਦ ਉਹਨਾਂ ਦੇ ਸਾਥੀ ਗੁਰਿੰਦਰ ਪਾਲ ਸਿੰਘ ਉਰਫ ਗੁਰੂ ਔਜਲਾ ਨੇ ਅੰਮ੍ਰਿਤਸਰ ਦੇ ਡੀਸੀ ਖ਼ਿਲਾਫ਼ ਇੱਕ ਪਟੀਸ਼ਟਨ ਦਾਇਰ ਕੀਤੀ ਹੈ। ਗੁਰਿੰਦਰ ਪਾਲ ਸਿੰਘ ਉਰਫ ਗੁਰੂ ਔਜਲਾ ਨੇ ਅੰਮ੍ਰਿਤਸਰ ਦੇ ਡੀਸੀ ਖ਼ਿਲਾਫ਼ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ ਲਾਏ ਹਨ। ਗੁਰਿੰਦਰ ਪਾਲ ਸਿੰਘ ਉਰਫ ਗੁਰੂ ਔਜਲਾ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਉਸ ਦੇ ਵਕੀਲ ਨੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਮਿਲਣ ਦੀ ਇਜਾਜ਼ਤ ਅੰਮ੍ਰਿਤਸਰ ਦੇ ਡੀਸੀ ਕੋਲ ਮੰਗੀ ਸੀ। ਅੰਮ੍ਰਿਤਸਰ ਦੇ ਡੀਸੀ ਨੇ ਗੁਰੂ ਔਜਲਾ ਦੇ ਵਕੀਲ ਨੂੰ ਮਿਲਣ ਸਬੰਧੀ ਇਜਾਜ਼ਤ ਨਹੀਂ ਦਿੱਤੀ। ਜੇਲ੍ਹ ਅੰਦਰੋਂ ਹੀ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੇ ਅੰਮ੍ਰਿਤਸਰ ਦੇ DC ਖਿਲਾਫ਼ ਖੋਲ੍ਹਿਆ ਮੋਰਚਾ
Supreme Court: ਕੇਂਦਰ ਨੇ ਵਧਾਇਆ ਤਾਂ ਸੁਪਰੀਮ ਕੋਰਟ ਨੇ ਕਿਹਾ ਵਾਧਾ ਗ਼ੈਰ ਕਾਨੂੰਨੀ, 31 ਜੁਲਾਈ ਤੱਕ ਛੱਡਣਾ ਪਵੇਗਾ ਅਹੁਦਾ
ਸੁਪਰੀਮ ਕੋਰਟ ਨੇ ਮੰਗਲਵਾਰ (11 ਜੁਲਾਈ) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਮੌਜੂਦਾ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਦੇ ਕਾਰਜਕਾਲ ਨੂੰ ਵਧਾਉਣ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ। ਕਾਰਜਕਾਲ ਵਧਾਉਣ ਬਾਰੇ ਅਦਾਲਤ ਨੇ ਕਿਹਾ ਕਿ ਇਹ ਸੁਪਰੀਮ ਕੋਰਟ ਦੇ 2021 ਦੇ ਫੈਸਲੇ ਦੀ ਉਲੰਘਣਾ ਹੈ।
Jaani On Punjab Flood Situation: ਪੰਜਾਬ 'ਚ ਹੜ੍ਹ ਦੇ ਹਾਲਾਤ ਦੇਖ ਲੋਕਾਂ ਨੂੰ ਕਿਉਂ ਆਈ ਗੀਤਕਾਰ ਜਾਨੀ ਦੀ ਯਾਦ
ਪੰਜਾਬ 'ਚ ਹਾਲਾਤ ਇੰਨੀਂ ਦਿਨੀਂ ਕਾਫੀ ਚਿੰਤਾਜਨਕ ਬਣੇ ਹੋਏ ਹਨ। ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਅਜਿਹੇ 'ਚ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ 'ਚ ਡੁੱਬੇ ਨਜ਼ਰ ਆਏ। ਪਰ ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਪੰਜਾਬੀ ਹਰ ਗੱਲ 'ਚ ਹਿਊਮਰ ਯਾਨਿ ਮਜ਼ਾਕ ਲੱਭ ਹੀ ਲੈਂਦੇ ਹਨ।
GST Council Meeting News: ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਨਿਰਮਲਾ ਸੀਤਾਰਮਨ ਨਾਲ ਭਿੜੇ ਦਿੱਲੀ ਤੇ ਪੰਜਾਬ ਦੇ ਵਿੱਤ ਮੰਤਰੀ
ਜੀਐਸਟੀ ਕੌਂਸਲ ਦੀ ਮੀਟਿੰਗ (GST Council Meeting) ਵਿੱਚ ਮੰਗਲਵਾਰ (11 ਜੁਲਾਈ) ਨੂੰ ਪੰਜਾਬ ਅਤੇ ਦਿੱਲੀ ਦੇ ਵਿੱਤ ਮੰਤਰੀਆਂ ਦੀ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨਾਲ ਬਹਿਸ ਹੋ ਗਈ। ਮੀਟਿੰਗ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਮਾਰਲੇਨਾ ਨਿਰਮਲਾ ਸੀਤਾਰਮਨ ਨਾਲ ਭਿੜ ਗਏ। ਇਨ੍ਹਾਂ ਦੋਵਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ।
Article 370 Hearing: ਧਾਰਾ 370 'ਤੇ ਹੁਣ ਅਗਸਤ 'ਚ ਹੋਵੇਗੀ ਸੁਣਵਾਈ, ਸੁਪਰੀਮ ਕੋਰਟ ਨੇ ਸਾਰੀਆਂ ਧਿਰਾਂ ਨੂੰ ਦਿੱਤੇ ਇਹ ਨਿਰਦੇਸ਼
ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦੇ ਖਿਲਾਫ ਦਰਜ ਪਟੀਸ਼ਨਾਂ 'ਤੇ ਹੁਣ ਅਗਸਤ ਮਹੀਨੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਇਸ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹ 2 ਅਗਸਤ ਤੋਂ ਇਸ ਮਾਮਲੇ 'ਤੇ ਸੁਣਵਾਈ ਸ਼ੁਰੂ ਕਰੇਗੀ। ਸੀਜੇਆਈ ਚੰਦਰਚੂੜ ਨੇ ਸਾਰੀਆਂ ਪਾਰਟੀਆਂ ਨੂੰ 25 ਜੁਲਾਈ ਤੱਕ ਸਾਰੇ ਮੁੱਦਿਆਂ ਦੀ ਸੂਚੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਪੇਸ਼ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਨੇਤਾਵਾਂ ਨੇ ਸਵਾਲ ਖੜ੍ਹੇ ਕੀਤੇ ਹਨ।
Punjab News: ਪੰਜਾਬ 'ਚ ਹੜ੍ਹ ਦੀ ਤਬਾਹੀ! ਹੁਣ ਤੱਕ ਤਿੰਨ ਮੌਤਾਂ, ਅਰਬਾਂ ਦਾ ਨੁਕਸਾਨ: ਜਿੰਪਾ
ਪੰਜਾਬ 'ਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੇ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਅੱਜ ਮੌਸਮ ਕੁਝ ਹੱਦ ਤੱਕ ਸਾਫ ਰਿਹਾ ਪਰ ਮੌਸਮ ਵਿਭਾਗ ਨੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿੱਚ ਹੁਣ ਤੱਕ ਜੇਕਰ ਮਰਨ ਵਾਲਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਪੰਜਾਬ 'ਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 2 ਰੋਪੜ ਤੇ ਇੱਕ ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ। ਰੋਪੜ ਦਾ ਇੱਕ ਬੰਦਾ ਲਾਪਤਾ ਹੈ, ਜੋ ਅਜੇ ਤੱਕ ਨਹੀਂ ਲੱਭਿਆ।