Punjab Breaking News LIVE: ਆਯੂਸ਼ਮਾਨ ਕਾਰਡ ਬਣਵਾਉਣ ਲਈ ਤਰੀਕਾਂ 'ਚ ਕੀਤਾ ਵਾਧਾ, ਸਰਕਾਰ ਨੇ 3 ਨਵੇਂ ਅਪਰਾਧਿਕ ਕਾਨੂੰਨ ਬਿੱਲ ਲਏ ਵਾਪਸ, ਨਿਲਾਮੀ ਲਈ ਚੁਣੇ ਗਏ 333 ਖਿਡਾਰੀ
Punjab Breaking News LIVE, 12 December, 2023: ਆਯੂਸ਼ਮਾਨ ਕਾਰਡ ਬਣਵਾਉਣ ਲਈ ਤਰੀਕਾਂ 'ਚ ਕੀਤਾ ਵਾਧਾ, ਸਰਕਾਰ ਨੇ 3 ਨਵੇਂ ਅਪਰਾਧਿਕ ਕਾਨੂੰਨ ਬਿੱਲ ਲਏ ਵਾਪਸ, ਨਿਲਾਮੀ ਲਈ ਚੁਣੇ ਗਏ 333 ਖਿਡਾਰੀ
LIVE
Background
Punjab Breaking News LIVE, 12 December, 2023: ਦੇਸ਼ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸੁਧਾਰ ਲਈ ਕੇਂਦਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨ ਬਿੱਲਾਂ ਨੂੰ ਸੰਸਦੀ ਸਥਾਈ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਸਰਕਾਰ ਨੇ ਵਾਪਸ ਲੈ ਲਿਆ ਹੈ। ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਬਿੱਲਾਂ ਦੇ ਨਵੇਂ ਸੰਸਕਰਣ ਤਿਆਰ ਕੀਤੇ ਜਾਣਗੇ। ਭਾਰਤੀ ਨਿਆਂਇਕ ਕੋਡ ਬਿੱਲ 2023, ਭਾਰਤੀ ਸਿਵਲ ਰੱਖਿਆ ਕੋਡ ਬਿੱਲ, 2023 ਅਤੇ ਭਾਰਤੀ ਸਬੂਤ ਬਿੱਲ, ਜੋ ਕਿ ਇਸੇ ਸਾਲ 11 ਅਗਸਤ ਨੂੰ ਮਾਨਸੂਨ ਸੈਸ਼ਨ ਦੌਰਾਨ ਸੰਸਦ ਵਿੱਚ ਪੇਸ਼ ਕੀਤੇ ਗਏ ਸਨ। ਉਪਰੋਕਤ ਤਿੰਨ ਬਿੱਲ ਕ੍ਰਮਵਾਰ ਭਾਰਤੀ ਦੰਡ ਵਿਧਾਨ, ਫੌਜਦਾਰੀ ਪ੍ਰਕਿਰਿਆ ਕੋਡ ਅਤੇ ਭਾਰਤੀ ਸਬੂਤ ਐਕਟ ਨੂੰ ਬਦਲਣ ਲਈ ਲਿਆਂਦੇ ਗਏ ਸਨ। ਸਰਕਾਰ ਨੇ 3 ਨਵੇਂ ਅਪਰਾਧਿਕ ਕਾਨੂੰਨ ਬਿੱਲ ਲਏ ਵਾਪਸ, ਜਾਣੋ ਇਨ੍ਹਾਂ ਬਾਰੇ
Ayushman card: ਆਯੂਸ਼ਮਾਨ ਕਾਰਡ ਬਣਵਾਉਣ ਲਈ ਤਰੀਕਾਂ 'ਚ ਕੀਤਾ ਵਾਧਾ, ਜਲਦੀ ਬਣਾਓ ਤੇ ਜਿੱਤੋਂ 1 ਲੱਖ ਰੁਪਏ ਇਨਾਮ
Ayushman card till December 31: ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਲਈ 31 ਦਸੰਬਰ 2023 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ 31 ਦਸੰਬਰ ਤੱਕ ਕਾਰਡ ਬਣਵਾਉਣ ਵਾਲਿਆਂ ਵਿਚੋ 10 ਲੋਕਾਂ ਨੂੰ ਲੱਕੀ ਡਰਾਅ ਜ਼ਰੀਏ ਚੁਣਿਆ ਜਾਵੇਗਾ ਅਤੇ ਨਗਦ ਇਨਾਮ ਦਿੱਤੇ ਜਾਣਗੇ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਨੇ ਸਬੰਧਤ ਅਧਿਕਾਰੀਆਂ ਨਾਲ ਆਯੂਸ਼ਮਾਨ ਕਾਰਡ ਸਬੰਧੀ ਰੀਵਿਊ ਮੀਟਿੰਗ ਕਰਦੇ ਹੋਏ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲਾਂ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾਂ ਇਨਾਮ 8 ਹਜ਼ਾਰ ਰੁਪਏ ਅਤੇ ਛੇਵੇਂ ਤੋਂ ਦਸਵੇਂ ਇਨਾਮ ਵਿੱਚ 5 ਹਜ਼ਾਰ ਰੁਪਏ ਦੇ ਡਰਾਅ ਕੱਢੇ ਜਾਣਗੇ। ਉਨਾਂ ਪੀਲੇ ਅਤੇ ਐਕਰੀਡੇਸ਼ਨ ਕਾਰਡ ਹੋਲਡਰ ਪ੍ਰੈਸ ਪੱਤਰਕਾਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਵੀ ਆਯੁਸ਼ਮਾਨ ਕਾਰਡ ਜ਼ਰੂਰ ਬਣਵਾਉਣ। ਆਯੂਸ਼ਮਾਨ ਕਾਰਡ ਬਣਵਾਉਣ ਲਈ ਤਰੀਕਾਂ 'ਚ ਕੀਤਾ ਵਾਧਾ, ਜਲਦੀ ਬਣਾਓ ਤੇ ਜਿੱਤੋਂ 1 ਲੱਖ ਰੁਪਏ ਇਨਾਮ
IPL Auction List: ਆਈਪੀਐਲ 2024 ਦੀ ਨਿਲਾਮੀ ਲਈ ਖਿਡਾਰੀਆਂ ਦੀ ਸੂਚੀ ਨੂੰ ਫਾਈਨਲ ਕਰ ਦਿੱਤਾ ਗਿਆ ਹੈ। 1166 ਖਿਡਾਰੀਆਂ ਨੇ ਇਸ ਨਿਲਾਮੀ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 333 ਦੇ ਨਾਂ ਚੁਣੇ ਗਏ ਹਨ। 19 ਦਸੰਬਰ ਨੂੰ ਦੁਬਈ ਵਿੱਚ ਇਨ੍ਹਾਂ 333 ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਇਨ੍ਹਾਂ ਵਿੱਚੋਂ ਸਿਰਫ਼ 77 ਖਿਡਾਰੀਆਂ ਦੀ ਕਿਸਮਤ ਚਮਕੇਗੀ। ਅਜਿਹਾ ਇਸ ਲਈ ਹੈ ਕਿਉਂਕਿ 10 ਫ੍ਰੈਂਚਾਇਜ਼ੀਜ਼ ਕੋਲ ਸਿਰਫ਼ 77 ਉਪਲਬਧ ਸਲਾਟ ਬਚੇ ਹਨ। ਨਿਲਾਮੀ ਲਈ ਚੁਣੇ ਗਏ 333 ਖਿਡਾਰੀ, 2 ਕਰੋੜ ਦੀ Base Price 'ਤੇ ਟੀਮ ਇੰਡੀਆ ਦੇ ਇਨ੍ਹਾਂ ਖਿਡਾਰੀਆਂ ਨੇ ਮਾਰੀ ਬਾਜ਼ੀ
Onion Price: ਜਲਦ ਹੀ 40 ਰੁਪਏ ਕਿਲੋ ਵਿਕੇਗਾ ਪਿਆਜ਼, ਹੁਣ ਕੇਂਦਰ ਸਰਕਾਰ ਦੀ ਪਾਬੰਦੀ ਤੋਂ ਕਿਸਾਨ ਔਖੇ
Onion Price In India: ਪਿਆਜ਼ ਨੇ ਦੇਸ਼ ਅੰਦਰ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਇੱਕ ਪਾਸੇ ਭਾਰਤ ਸਰਕਾਰ ਪਿਆਜ਼ ਦੀ ਬਰਾਮਦ ’ਤੇ ਰੋਕ ਲਾ ਕੇ ਪਿਆਜ਼ ਸਸਤੇ ਹੋਣ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਇਸ ਦਾ ਵਿਰੋਧ ਕਰਕੇ ਬਰਾਮਦ ’ਤੇ ਰੋਕ ਹਟਾਉਣ ਦੀ ਮੰਗ ਕਰ ਰਹੇ ਹਨ। ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਵੀ ਮੰਗ ਕੀਤੀ ਹੈ ਕਿ ਪਿਆਜ਼ ਦੀ ਬਰਾਮਦ ’ਤੇ ਰੋਕ ਹਟਾਈ ਜਾਏ।
Ludhiana News: ਪੁਲਿਸ ਵੱਲ ਤਾਣੀ ਪਿਸਤੌਲ ਤਾਂ ਇੱਕੋ ਥੱਪੜ ਨੇ ਭੁਲਾਈ ਬਦਮਾਸ਼ੀ!
News: ਲੁਧਿਆਣਾ ਪੁਲਿਸ ਨੇ ਚੌਕਸੀ ਵਿਖਾਉਂਦਿਆਂ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇੰਨਾ ਹੀ ਨਹੀਂ ਇਨ੍ਹਾਂ ਬਦਮਾਸ਼ਾਂ ਨੇ ਜਦੋਂ ਪੁਲਿਸ ਵੱਲ ਪਿਸਤੌਲ ਤਾਣੀ ਤਾਂ ਪੁਲਿਸ ਮੁਲਾਜ਼ਮ ਇੱਕੋ ਥੱਪੜ ਨਾਲ ਬਦਮਾਸ਼ੀ ਭੁਲਾ ਦਿੱਤੀ। ਪੁਲਿਸ ਨੇ ਬੜੇ ਤਰੀਕੇ ਨਾਲ ਜਾਲ ਵਿਛਾ ਕੇ ਇਨ੍ਹਾਂ ਨੂੰ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਜਦੋਂ ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਨੂੰ ਫੜਿਆ ਤਾਂ ਉਨ੍ਹਾਂ ਵਿੱਚ ਇੱਕ ਨੇ ਪੁਲਿਸ ਵੱਲ ਪਿਸਤੌਲ ਤਾਣ ਦਿੱਤਾ। ਪੁਲਿਸ ਨੇ ਬਦਮਾਸ਼ ਨੂੰ ਥੱਪੜ ਮਾਰਿਆ ਤੇ ਉਸ ਦਾ ਪਿਸਤੌਲ ਹੇਠਾਂ ਸੁੱਟ ਦਿੱਤਾ। ਪੁਲਿਸ ਉਸ ਨੂੰ ਫੜ ਕੇ ਲੈ ਗਈ। ਇਸ ਤੋਂ ਬਾਅਦ ਕੁਝ ਨੌਜਵਾਨ ਬੱਸ ਤੋਂ ਉਤਰੇ ਤਾਂ ਉਨ੍ਹਾਂ ਦੇ ਹੱਥਾਂ ਵਿੱਚ ਵੀ ਪਿਸਤੌਲ ਸੀ। ਪੁਲਿਸ ਨੇ ਉਨ੍ਹਾਂ ਨੂੰ ਵੀ ਤੁਰੰਤ ਕਾਬੂ ਕਰ ਲਿਆ।
Air Force: ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲਾਈਆਂ ਇਹ ਪਾਬੰਧੀਆਂ
Air Force Station Barnala: ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਪੂਨਮਦੀਪ ਕੌਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਫੋਰਸ ਸਟੇਸ਼ਨ, ਬਰਨਾਲਾ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਅਤੇ ਗਰਾਊਂਡ ਲੈਵਲ ਤੋਂ 5.8 ਕਿਲੋਮੀਟਰ ਦੀ ਉਚਾਈ ਤੱਕ ਕਿਸੇ ਵੀ ਜਨਤਕ ਜਾਂ ਪ੍ਰਾਈਵੇਟ ਸਥਾਨ ’ਤੇ ਬਿਨਾਂ ਮਨਜ਼ਰੂੀ ਡਰੋਨ, ਆਰਮਡ ਪਰਸਨ, ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਗੁਬਾਰਿਆਂ) ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
Punjab Weather Update: ਮੌਸਮ ਵਿਭਾਗ ਦੀ ਭਵਿੱਖਬਾਣੀ, ਅਗਲਾ ਹਫਤਾ ਮੌਸਮ ਖੁਸ਼ਕ ਰਹੇਗਾ, ਧੁੰਦ ਦਾ ਕਹਿਰ ਰਹੇਗਾ ਬਰਕਰਾਰ
Punjab Weather: ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਸੂਬੇ ਦੇ ਕਈ ਹਿੱਸਿਆਂ ਅੰਦਰ ਅੱਜ ਵੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਇਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਆਈਆਂ। ਟ੍ਰੈਫਿਕ ਪੁਲਿਸ ਨੇ ਧੁੰਦ ਵਿੱਚ ਸਾਵਧਾਨੀ ਵਰਤਣ ਦੀ ਹਦਾਇਤ ਜਾਰੀ ਕੀਤੀ ਹੈ। ਉਧਰ, ਮੌਸਮ ਵਿਭਾਗ ਅਨੁਸਾਰ ਅਗਲਾ ਹਫਤਾ ਮੌਸਮ ਖੁਸ਼ਕ ਰਹੇਗਾ ਪਰ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ। ਮੌਸਮ ਵਿਭਾਗ ਨੇ ਪੰਜਾਬ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।
IPL 2024 Auction: ਨਿਲਾਮੀ ਲਈ ਚੁਣੇ ਗਏ 333 ਖਿਡਾਰੀ, 2 ਕਰੋੜ ਦੀ Base Price 'ਤੇ ਟੀਮ ਇੰਡੀਆ ਦੇ ਇਨ੍ਹਾਂ ਖਿਡਾਰੀਆਂ ਨੇ ਮਾਰੀ ਬਾਜ਼ੀ
IPL Auction List: ਆਈਪੀਐਲ 2024 ਦੀ ਨਿਲਾਮੀ ਲਈ ਖਿਡਾਰੀਆਂ ਦੀ ਸੂਚੀ ਨੂੰ ਫਾਈਨਲ ਕਰ ਦਿੱਤਾ ਗਿਆ ਹੈ। 1166 ਖਿਡਾਰੀਆਂ ਨੇ ਇਸ ਨਿਲਾਮੀ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 333 ਦੇ ਨਾਂ ਚੁਣੇ ਗਏ ਹਨ। 19 ਦਸੰਬਰ ਨੂੰ ਦੁਬਈ ਵਿੱਚ ਇਨ੍ਹਾਂ 333 ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਇਨ੍ਹਾਂ ਵਿੱਚੋਂ ਸਿਰਫ਼ 77 ਖਿਡਾਰੀਆਂ ਦੀ ਕਿਸਮਤ ਚਮਕੇਗੀ। ਅਜਿਹਾ ਇਸ ਲਈ ਹੈ ਕਿਉਂਕਿ 10 ਫ੍ਰੈਂਚਾਇਜ਼ੀਜ਼ ਕੋਲ ਸਿਰਫ਼ 77 ਉਪਲਬਧ ਸਲਾਟ ਬਚੇ ਹਨ। ਫਾਈਨਲ ਕੀਤੇ ਗਏ 333 ਨਾਵਾਂ 'ਚੋਂ 214 ਭਾਰਤੀ ਖਿਡਾਰੀ ਹਨ, ਜਦਕਿ 119 ਵਿਦੇਸ਼ੀ ਹਨ। ਵਿਦੇਸ਼ੀ ਖਿਡਾਰੀਆਂ ਦੀ ਇਸ ਗਿਣਤੀ ਵਿੱਚ ਸਹਿਯੋਗੀ ਦੇਸ਼ਾਂ ਦੇ ਦੋ ਖਿਡਾਰੀ ਵੀ ਸ਼ਾਮਲ ਹਨ। ਸਭ ਤੋਂ ਵੱਧ ਆਧਾਰ ਕੀਮਤ 2 ਕਰੋੜ ਹੈ। ਇਸ ਸ਼੍ਰੇਣੀ ਵਿੱਚ 23 ਖਿਡਾਰੀ ਹਨ।