Punjab Breaking News LIVE: ਪਾਕਿਸਤਾਨ ਵੱਲੋਂ ਫਿਰ ਆਇਆ ਡਰੋਨ, ਪੰਜਾਬ ਦੇ ਸਿੱਖਿਆ ਪ੍ਰਬੰਧਾਂ 'ਤੇ ਸਵਾਲ, ਪੁਲਿਸ ਮੁਲਾਜ਼ਮਾਂ 'ਤੇ ਪਿੰਡ ਵਾਸੀਆਂ ਵੱਲੋਂ ਹਮਲਾ

Punjab Breaking News LIVE 12 June, 2023: ਪਾਕਿਸਤਾਨ ਵੱਲੋਂ ਫਿਰ ਆਇਆ ਡਰੋਨ, ਪੰਜਾਬ ਦੇ ਸਿੱਖਿਆ ਪ੍ਰਬੰਧਾਂ 'ਤੇ ਸਵਾਲ, ਪੁਲਿਸ ਮੁਲਾਜ਼ਮਾਂ 'ਤੇ ਪਿੰਡ ਵਾਸੀਆਂ ਵੱਲੋਂ ਹਮਲਾ

ABP Sanjha Last Updated: 12 Jun 2023 04:10 PM
Punjab News: ਬੀਜੇਪੀ ਨੇ ਪੰਜਾਬ 'ਚ ਮਹਿੰਗੇ ਹੋਏ ਤੇਲ ਦਾ ਚੁੱਕਿਆ ਮੁੱਦਾ ਤਾਂ ਆਪ ਨੇ ਕਿਹਾ ਥੋਡੇ ਕੋਲ ਸਵਾਲ ਕਰਨ ਦਾ ਕੋਈ ਨੈਤਿਕ ਆਧਾਰ ਨਹੀਂ

ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਜਪਾ ਕੋਲ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲ ਕਰਨ ਦਾ ਕੋਈ ਨੈਤਿਕ ਆਧਾਰ ਨਹੀਂ ਹੈ ਕਿਉਂਕਿ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੇ ਪੇਂਡੂ ਵਿਕਾਸ ਫੰਡ (ਆਰਡੀਐਫ), ਨੈਸ਼ਨਲ ਹੈਲਥ ਮਿਸ਼ਨ ਫੰਡ ਅਤੇ ਜੀਐਸਟੀ ਦਾ ਹਿੱਸਾ ਰੋਕ ਰਹੀ ਹੈ। ਜੋਕਿ ਸੂਬੇ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਸੋਮਵਾਰ ਨੂੰ ਪਾਰਟੀ ਦਫਤਰ ਤੋਂ ਜਾਰੀ ਬਿਆਨ 'ਚ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ 'ਤੇ ਕੋਈ ਵੀ ਸਵਾਲ ਚੁੱਕਣ ਤੋਂ ਪਹਿਲਾਂ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਪੰਜਾਬ ਨਾਲ ਵਿਤਕਰਾ ਕਿਉਂ ਕਰ ਰਹੀ ਹੈ। ਕਿਉਂ ਮੋਦੀ ਸਰਕਾਰ ਸੂਬੇ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Farmer Protest Haryana:ਕੁਰੂਕਸ਼ੇਤਰ 'ਚ ਕਿਸਾਨਾਂ ਨੇ ਕੀਤਾ ਨੈਸ਼ਨਲ ਹਾਈਵੇਅ

ਸੂਰਜਮੁਖੀ ਦੇ ਬੀਜਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਵਿੱਚ ਮਹਾਪੰਚਾਇਤ ਆਯੋਜਿਤ ਕਰਨ ਲਈ ਕਿਸਾਨ ਸ਼ਹਿਰ ਦੀਆਂ ਸੜਕਾਂ 'ਤੇ ਉਤਰ ਆਏ ਹਨ। ਕਿਸਾਨਾਂ ਨੇ ਕੁਰੂਕਸ਼ੇਤਰ-ਦਿੱਲੀ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ।

Amritsar News: ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ 'ਚ ਲੁੱਟ ਦੀ ਵਾਰਦਾਤ

ਲੁਧਿਆਣਾ 'ਚ ਸਾਢੇ ਅੱਠ ਕਰੋੜ ਦੀ ਲੁੱਟ ਦਾ ਮਾਮਲਾ ਅਜੇ ਸੁਲਝਿਆ ਵੀ ਨਹੀਂ ਸੀ ਕਿ ਅੰਮ੍ਰਿਤਸਰ 'ਚ ਕੈਸ਼ ਮੈਨੇਜਮੈਂਟ ਕੰਪਨੀ ਦੇ ਮੁਲਾਜ਼ਮ ਤੋਂ ਲੁੱਟ ਦੀ ਘਟਨਾ ਵਾਪਰ ਗਈ। ਛੇਹਰਟਾ ਥਾਣਾ ਖੇਤਰ ਅਧੀਨ ਆਉਂਦੀ ਪੁਰਾਣੀ ਚੁੰਗੀ 'ਚ ਨਾਰੰਗ ਬੇਕਰੀ ਨੇੜੇ ਚਾਰ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਇੱਕ ਨੌਜਵਾਨ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਜ਼ਖ਼ਮੀ ਨੌਜਵਾਨ ਕੋਲੋਂ ਸਾਢੇ ਦਸ ਲੱਖ ਰੁਪਏ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ। 

14 ਮਹੀਨਿਆਂ 'ਚ ਚਾਹ-ਪਕੌੜੇ ਤੇ ਸਨੈਕਸ 'ਤੇ ਖ਼ਰਚੇ 31 ਲੱਖ ਰੁਪਏ

ਮਾਰਚ ਤੋਂ ਬਾਅਦ ਅਪ੍ਰੈਲ 2022 ਵਿਚ 2 ਲੱਖ 73 ਹਜ਼ਾਰ 788 ਰੁਪਏ, ਮਈ ਵਿਚ 3 ਲੱਖ 55 ਹਜ਼ਾਰ 795 ਰੁਪਏ, ਜੂਨ ਵਿਚ 3 ਲੱਖ 25 ਹਜ਼ਾਰ 248 ਰੁਪਏ, ਜੁਲਾਈ ਵਿਚ ਦੋ ਲੱਖ 58 ਹਜ਼ਾਰ 347, ਅਗਸਤ 'ਚ ਦੋ ਲੱਖ 33 ਹਜ਼ਾਰ 305, ਸਤੰਬਰ ਤੇ ਅਕਤੂਬਰ ਵਿੱਚ ਕ੍ਰਮਵਾਰ ਦੋ ਲੱਖ 82 ਹਜ਼ਾਰ 347 ਅਤੇ ਇੱਕ ਲੱਖ 64 ਹਜ਼ਾਰ 573 ਰੁਪਏ ਖਰਚ ਕੀਤੇ ਗਏ।

Punjab News : PSPCL ਵੱਲੋਂ ਬਿਜਲੀ ਖਪਤਕਾਰਾਂ ਲਈ ਹੈਲਪਲਾਈਨ ਨੰਬਰ ਜਾਰੀ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਗਰਮੀਆਂ ਵਿੱਚ ਵੱਧ ਰਹੀ ਬਿਜਲੀ ਦੀ ਸਮੱਸਿਆ ਦੇ ਮੱਦੇਨਜ਼ਰ ਖਪਤਕਾਰਾਂ ਲਈ ਸ਼ਿਕਾਇਤ ਨੰਬਰ ਜਾਰੀ ਕੀਤੇ ਹਨ ਤਾਂ ਜੋ ਉਨ੍ਹਾਂ ਦੀ ਸਮੱਸਿਆ ਨੂੰ ਆਸਾਨੀ ਨਾਲ ਅਤੇ ਸਮੇਂ ਸਿਰ ਹੱਲ ਕੀਤਾ ਜਾ ਸਕੇ। ਦੱਸ ਦੇਈਏ ਕਿ ਗਰਮੀਆਂ ਵਿੱਚ ਸ਼ਿਕਾਇਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪਾਵਰਕੌਮ ਵੱਲੋਂ ਜਾਰੀ ਕੀਤੇ ਨੰਬਰ ਉਪਲਬਧ ਨਹੀਂ ਹੁੰਦੇ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ।

Hollywood Rapper On Sidhu Moose Wala Birthday: ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲੀ ਹਾਲੀਵੁੱਡ ਰੈਪਰ Stefflon Don

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਧਮਾਲਾਂ ਪਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਸਿੱਧੂ ਇੰਨੇ ਜ਼ਿਆਦਾ ਮਸ਼ਹੂਰ ਹੋ ਗਏ ਹਨ ਕਿ ਵਿਦੇਸ਼ੀ ਸਟਾਰ ਵੀ ਉਨ੍ਹਾਂ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਪੰਜਾਬ ਆ ਰਹੇ ਹਨ। ਇਸ ਵਿਚਕਾਰ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਬ੍ਰਿਟਿਸ਼ ਰੈਪਰ Stefflon Don ਪੰਜਾਬ ਪੁੱਜੀ। ਖਾਸ ਗੱਲ ਇਹ ਹੈ ਕਿ ਉਸ ਨੇ ਮਾਨਸਾ ਪਹੁੰਚ ਸਿੱਧੂ ਦੇ ਮਾਤਾ ਅਤੇ ਪਿਤਾ ਨਾਲ ਮੁਲਾਕਾਤ ਕੀਤੀ, ਇਸ ਤੋਂ ਇਲਾਵਾ ਉਹ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕਰਦੇ ਹੋਏ ਦਿਖਾਈ ਦਿੱਤੀ।

Education News: ਸੈਕੰਡਰੀ ਪੱਧਰ ’ਤੇ ‘ਡਰਾਪ ਆਊਟ’ ਦਰ ਕੌਮੀ ਔਸਤ ਦਰ ਨਾਲੋਂ ਕਿਤੇ ਵੱਧ

ਬੇਸ਼ੱਕ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਸੂਬੇ ਦੇ ਸਿੱਖਿਆ ਪ੍ਰਬੰਧ ਵਿੱਚ ਵੱਡੇ ਸੁਧਾਰ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਹੈਰਾਨ ਕਰ ਦੇਣ ਵਾਲੀ ਹੈ। ਪੰਜਾਬ ਅੰਦਰ ‘ਡਰਾਪ ਆਊਟ’ ਦਰ ਕੌਮੀ ਔਸਤ ਦਰ ਨਾਲੋਂ ਵੱਧ ਹੈ। ਭਾਵ ਪੰਜਾਬ ਵੀ ਉਨ੍ਹਾਂ ਸੱਤ ਸੂਬਿਆਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਵਿੱਚ ਸੈਕੰਡਰੀ ਪੱਧਰ ’ਤੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਵਿਚਾਲੇ ਹੀ ਛੱਡਣ ਦੀ ਦਰ ਸਾਲ 2021-22 ’ਚ ਕੌਮੀ ਔਸਤ 12.6 ਫ਼ੀਸਦ ਤੋਂ ਵੱਧ ਹੈ। ਪੰਜਾਬ ’ਚ ਇਹ ਦਰ 17.2 ਫ਼ੀਸਦ ਹੈ।

Principal Buddharam: ਆਮ ਆਦਮੀ ਪਾਰਟੀ 'ਚ ਵੱਡਾ ਫੇਰਬਦਲ, ਪ੍ਰਿੰਸੀਪਲ ਬੁੱਧਰਾਮ ਬਣੇ ਕਾਰਜਕਾਰੀ ਪ੍ਰਧਾਨ

ਆਮ ਆਦਮੀ ਪਾਰਟੀ ਪੰਜਾਬ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪ੍ਰਿੰਸੀਪਲ ਬੁੱਧਰਾਮ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ (ਆਪ) ਵੱਲੋਂ ਕੀਤੇ ਗਏ ਫੇਰਬਦਲ ਤਹਿਤ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

Ludhiana News: ਲੁਧਿਆਣਾ ਡਕੈਤੀ ਦੇ ਖੁੱਲ੍ਹਣ ਲੱਗੇ ਰਾਜ!

ਲੁਧਿਆਣਾ ਪੁਲਿਸ ਨੇ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਪ੍ਰੇਮ ਨਗਰ ਵਿੱਚ ਇੱਕ ਘਰ ਵਿੱਚ ਲੁਕੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਿੰਨਾਂ 'ਤੇ ਪੌਣੇ ਨੌਂ ਕਰੋੜ ਦੀ ਲੁਧਿਆਣਾ ਡਕੈਤੀ ਦੇ ਮਾਮਲੇ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਮੁੱਲਾਪੁਰ ਟੋਲ ਪਲਾਜ਼ਾ ਤੋੜ ਕੇ ਭੱਜਣ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਇਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਇਨ੍ਹਾਂ ਨੂੰ ਕੋਟਕਪੂਰਾ ਦੇ ਇੱਕ ਘਰ ਤੋਂ ਕਾਬੂ ਕਰਕੇ ਆਪਣੇ ਨਾਲ ਲੈ ਗਈ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।

Gursimran Mand : ਅੱਠ ਸੁਰੱਖਿਆ ਮੁਲਾਜ਼ਮਾਂ ਵਿੱਚੋਂ ਛੇ ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ

 ਪੰਜਾਬ ਪੁਲਿਸ ਦੇ ਏਡੀਜੀਪੀ ਸਕਿਉਰਟੀ ਦੇ ਹੁਕਮਾਂ ਅਨੁਸਾਰ ਮੰਡ ਨੂੰ ਦਿੱਤੇ ਗਏ ਅੱਠ ਸੁਰੱਖਿਆ ਮੁਲਾਜ਼ਮਾਂ ਵਿੱਚੋਂ ਛੇ ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ ਗਏ ਹਨ। ਪੰਜਾਬ ਸਰਕਾਰ ਵੱਲੋਂ ਗੁਰਸਿਮਰਨ ਸਿੰਘ ਮੰਡ ਨੂੰ ਪਿਛਲੇ ਸਾਲ ਵਿਦੇਸ਼ ਤੋਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਦਿੱਤੀ ਗਈ ਸੀ।

Ludhiana News: ਕੇਂਦਰ ਵੱਲੋਂ ਗੁਰਸਿਮਰਨ ਮੰਡ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਮਗਰੋਂ ਪੰਜਾਬ ਪੁਲਿਸ ਨੇ ਕੀਤੀ ਕਟੌਤੀ

ਪੰਜਾਬ ਪੁਲਿਸ ਨੇ ਕਾਂਗਰਸੀ ਲੀਡਰ ਗੁਰਸਿਮਰਨ ਮੰਡ ਦੀ ਸੁਰੱਖਿਆ ਘਟਾ ਦਿੱਤੀ ਹੈ। ਇਹ ਕਦਮ ਮੰਡ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਤੋਂ ਬਾਅਦ ਉਠਾਇਆ ਗਿਆ ਹੈ। ਮੰਡ ਨੇ ਇਸ ਉਪਰ ਇਤਰਾਜ਼ ਜਤਾਇਆ ਹੈ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਵੀ ਲਿਖਿਆ ਹੈ।

ਪਿਛੋਕੜ

Punjab Breaking News LIVE 12 June, 2023:  ਸੀਮਾ ਸੁਰੱਖਿਆ ਬਲ (Border Security Force) ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖੇਤ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬੀਐਸਐਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕ ਖਾਸ ਸੂਚਨਾ ਦੇ ਆਧਾਰ 'ਤੇ ਰਾਜੋਕੇ ਪਿੰਡ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਡਰੋਨ ਪੂਰੀ ਤਰ੍ਹਾਂ ਟੁੱਟੀ ਹੋਈ ਹਾਲਤ ਵਿੱਚ ਸੀ। ਖੇਤਾਂ 'ਚੋਂ ਬਰਾਮਦ ਕੀਤਾ ਗਿਆ ਪਾਕਿਸਤਾਨੀ ਡਰੋਨ


 


ਸੈਕੰਡਰੀ ਪੱਧਰ ’ਤੇ ‘ਡਰਾਪ ਆਊਟ’ ਦਰ ਕੌਮੀ ਔਸਤ ਦਰ ਨਾਲੋਂ ਕਿਤੇ ਵੱਧ


Education News: ਬੇਸ਼ੱਕ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਸੂਬੇ ਦੇ ਸਿੱਖਿਆ ਪ੍ਰਬੰਧ ਵਿੱਚ ਵੱਡੇ ਸੁਧਾਰ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਹੈਰਾਨ ਕਰ ਦੇਣ ਵਾਲੀ ਹੈ। ਪੰਜਾਬ ਅੰਦਰ ‘ਡਰਾਪ ਆਊਟ’ ਦਰ ਕੌਮੀ ਔਸਤ ਦਰ ਨਾਲੋਂ ਵੱਧ ਹੈ। ਭਾਵ ਪੰਜਾਬ ਵੀ ਉਨ੍ਹਾਂ ਸੱਤ ਸੂਬਿਆਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਵਿੱਚ ਸੈਕੰਡਰੀ ਪੱਧਰ ’ਤੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਵਿਚਾਲੇ ਹੀ ਛੱਡਣ ਦੀ ਦਰ ਸਾਲ 2021-22 ’ਚ ਕੌਮੀ ਔਸਤ 12.6 ਫ਼ੀਸਦ ਤੋਂ ਵੱਧ ਹੈ। ਪੰਜਾਬ ’ਚ ਇਹ ਦਰ 17.2 ਫ਼ੀਸਦ ਹੈ। ਸੈਕੰਡਰੀ ਪੱਧਰ ’ਤੇ ‘ਡਰਾਪ ਆਊਟ’ ਦਰ ਕੌਮੀ ਔਸਤ ਦਰ ਨਾਲੋਂ ਕਿਤੇ ਵੱਧ


 


ਰੇਡ ਕਰਨ ਗਏ ਪੁਲਿਸ ਮੁਲਾਜ਼ਮਾਂ 'ਤੇ ਪਿੰਡ ਵਾਸੀਆਂ ਵੱਲੋਂ ਹਮਲਾ


Fazilka News: ਫਾਜ਼ਿਲਕਾ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ 'ਤੇ ਹਮਲੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਫਾਜ਼ਿਲਕਾ ਦੇ ਪਿੰਡ ਬਖੂਸ਼ਾਹ ਦਾ ਹੈ, ਜਿੱਥੇ ਇਲਾਕੇ 'ਚ ਖੁਫੀਆ ਮਿਸ਼ਨ 'ਤੇ ਗਈ ਫਾਜ਼ਿਲਕਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ 'ਤੇ ਕੁਝ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ 3 ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪੱਖ ਤੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ। ਰੇਡ ਕਰਨ ਗਏ ਪੁਲਿਸ ਮੁਲਾਜ਼ਮਾਂ 'ਤੇ ਪਿੰਡ ਵਾਸੀਆਂ ਵੱਲੋਂ ਹਮਲਾ


 


ਕੇਂਦਰ ਵੱਲੋਂ ਗੁਰਸਿਮਰਨ ਮੰਡ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਮਗਰੋਂ ਪੰਜਾਬ ਪੁਲਿਸ ਨੇ ਕੀਤੀ ਕਟੌਤੀ


Ludhiana News: ਪੰਜਾਬ ਪੁਲਿਸ ਨੇ ਕਾਂਗਰਸੀ ਲੀਡਰ ਗੁਰਸਿਮਰਨ ਮੰਡ ਦੀ ਸੁਰੱਖਿਆ ਘਟਾ ਦਿੱਤੀ ਹੈ। ਇਹ ਕਦਮ ਮੰਡ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਤੋਂ ਬਾਅਦ ਉਠਾਇਆ ਗਿਆ ਹੈ। ਮੰਡ ਨੇ ਇਸ ਉਪਰ ਇਤਰਾਜ਼ ਜਤਾਇਆ ਹੈ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਵੀ ਲਿਖਿਆ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਏਡੀਜੀਪੀ ਸਕਿਉਰਟੀ ਦੇ ਹੁਕਮਾਂ ਅਨੁਸਾਰ ਮੰਡ ਨੂੰ ਦਿੱਤੇ ਗਏ ਅੱਠ ਸੁਰੱਖਿਆ ਮੁਲਾਜ਼ਮਾਂ ਵਿੱਚੋਂ ਛੇ ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ ਗਏ ਹਨ। ਪੰਜਾਬ ਸਰਕਾਰ ਵੱਲੋਂ ਗੁਰਸਿਮਰਨ ਸਿੰਘ ਮੰਡ ਨੂੰ ਪਿਛਲੇ ਸਾਲ ਵਿਦੇਸ਼ ਤੋਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਦਿੱਤੀ ਗਈ ਸੀ। ਕੇਂਦਰ ਵੱਲੋਂ ਗੁਰਸਿਮਰਨ ਮੰਡ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਮਗਰੋਂ ਪੰਜਾਬ ਪੁਲਿਸ ਨੇ ਕੀਤੀ ਕਟੌਤੀ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.