Punjab Breaking News LIVE: ਲਾਰੈਂਸ ਬਿਸ਼ਨੋਈ ਦੀ ਮੋਨੂੰ ਮਾਨੇਸਰ ਨਾਲ ਗੱਲਬਾਤ ਦੀ ਵੀਡੀਓ ਵਾਇਰਲ, 'ਨਾ ਖੁਦ ਪੜ੍ਹਾ ਹੂੰ ਔਰ ਨਾ ਕਿਸੀ ਕੋ ਪੜ੍ਹਨੇ ਦੂੰਗਾਂ'
Punjab Breaking News LIVE, 17 September, 2023: ਲਾਰੈਂਸ ਦੀ ਮੋਨੂੰ ਮਾਨੇਸਰ ਨਾਲ ਗੱਲਬਾਤ ਦੀ ਵੀਡੀਓ ਵਾਇਰਲ, 'ਨਾ ਖੁਦ ਪੜ੍ਹਾ ਹੂੰ ਔਰ ਨਾ ਕਿਸੀ ਕੋ ਪੜ੍ਹਨੇ ਦੂੰਗਾਂ', ਹੁਣ ਬੀਜੇਪੀ ਦਾ ਹੋ ਸਕਦਾ ਨਵਾਂ ਨਾਅਰਾ: ਸੀਐਮ ਭਗਵੰਤ ਮਾਨ

Background
Punjab Breaking News LIVE, 17 September, 2023: ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਇੱਕ ਵਾਰ ਫਿਰ ਸੀਐਮ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਵਿੱਚ ਚੀਨ ਨਾਲ ਮੁਕਾਬਲਾ ਕਰਨ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਅੰਕੜੇ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਝੂਠ ਬੋਲਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। Punjab News: ਪੰਜਾਬ ਦੀ ਜੀਡੀਪੀ ਚੀਨ ਨਾਲੋਂ 250 ਗੁਣਾ ਘੱਟ, ਫਿਰ ਕਿੰਝ ਹੋਏਗਾ ਮੁਕਾਬਲਾ?
'ਨਾ ਖੁਦ ਪੜ੍ਹਾ ਹੂੰ ਔਰ ਨਾ ਕਿਸੀ ਕੋ ਪੜ੍ਹਨੇ ਦੂੰਗਾਂ', ਹੁਣ ਬੀਜੇਪੀ ਦਾ ਹੋ ਸਕਦਾ ਨਵਾਂ ਨਾਅਰਾ: ਸੀਐਮ ਭਗਵੰਤ ਮਾਨ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਉਠਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਅੱਜ ਤੱਕ ਨਾ ਕੋਈ ਜਮਾਤੀ ਬਾਹਰ ਆ ਕੇ ਬੋਲਿਆ ਕਿ ਉਹ ਸਾਡੇ ਨਾਲ ਪੜ੍ਹੇ ਹਨ। ਸੀਐਮ ਮਾਨ ਨੇ ਸਵਾਲ ਕੀਤਾ ਕਿ ਜੇਕਰ ਕੋਈ ਜਮਾਤੀ ਹੀ ਨਹੀਂ ਤਾਂ ਪੀਐਮ ਮੋਦੀ ਫਿਰ ਪੜ੍ਹਾਈ ਕਿੱਥੇ ਕਰ ਆਏ। ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਬੀਜੇਪੀ ਵਾਲਿਆਂ ਦਾ ਨਵਾਂ ਨਾਅਰਾ ਹੁਣ ਇਹ ਵੀ ਹੋ ਸਕਦੈ ਕਿ ਨਾ ਖੁਦ ਪੜ੍ਹਾ ਹੂੰ ਔਰ ਨਾ ਕਿਸੀ ਕੋ ਪੜ੍ਹਨੇ ਦੂੰਗਾਂ…ਪ੍ਰਧਾਨ ਮੰਤਰੀ ਜੀ ਦਾ ਅੱਜ ਤੱਕ ਨਾ ਕੋਈ ਜਮਾਤੀ ਬਾਹਰ ਆ ਕੇ ਬੋਲਿਆ ਕਿ ਸਾਡੇ ਨਾਲ ਪੜ੍ਹੇ ਨੇ ਮੋਦੀ ਜੀ.. ਫਿਰ ਪੜ੍ਹਾਈ ਕਿੱਥੇ ਕਰ ਆਏ ਮੋਦੀ ਜੀ..। BJP New Slogan: 'ਨਾ ਖੁਦ ਪੜ੍ਹਾ ਹੂੰ ਔਰ ਨਾ ਕਿਸੀ ਕੋ ਪੜ੍ਹਨੇ ਦੂੰਗਾਂ', ਹੁਣ ਬੀਜੇਪੀ ਦਾ ਹੋ ਸਕਦਾ ਨਵਾਂ ਨਾਅਰਾ: ਸੀਐਮ ਭਗਵੰਤ ਮਾਨ
ਆਖਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ? ਵੱਡੇ ਅਫਸਰ ਵੀ ਹੱਥ ਪਾਉਣੋਂ ਡਰਦੇ?
Lawrence Bishnoi Video Call: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਕਾਲ ਵਾਇਰਲ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਰੈਂਸ ਦੀ ਵੀਡੀਓ ਕਾਲ ਦੇ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਹਰਿਆਣਾ ਵਿੱਚ ਨੂਹ ਹਿੰਸਾ ਦਾ ਮੁੱਖ ਦੋਸ਼ੀ ਮੋਨੂੰ ਮਾਨੇਸਰ ਹੈ। ਇਸ ਵੀਡੀਓ ਕਾਲ 'ਚ ਇੱਕ ਹੋਰ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ, ਜੋ ਲਾਰੈਂਸ ਦੇ ਨਾਲ ਹੀ ਬੈਠਾ ਹੈ। ਆਖਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ? ਵੱਡੇ ਅਫਸਰ ਵੀ ਹੱਥ ਪਾਉਣੋਂ ਡਰਦੇ?
ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਭਾਰਤੀ ਏਜੰਸੀਆਂ ਵਿਦੇਸ਼ਾਂ ’ਚ ਜਾ ਕੇ ਮੌਤ ਦੇ ਘਾਟ ਉਤਾਰ ਰਹੀਆਂ: ਸਿਮਰਨਜੀਤ ਮਾਨ
Patiala News: ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਏਜੰਸੀਆਂ ਵਿਦੇਸ਼ਾਂ ’ਚ ਜਾ ਕੇ ਵੀ ਮੌਤ ਦੇ ਘਾਟ ਉਤਾਰ ਰਹੀਆਂ ਹਨ। ਉਨ੍ਹਾਂ ਕੈਨੇਡਾ ਤੇ ਪਾਕਿਸਤਾਨ ਸਮੇਤ ਅਜਿਹੀਆਂ ਘਟਨਾਵਾਂ ਨਾਲ ਸਬੰਧਤ ਹੋਰਨਾਂ ਦੇਸ਼ਾਂ ਨੂੰ ਵੀ ਸਿੱਖਾਂ ਦੀ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਭਾਰਤੀ ਏਜੰਸੀਆਂ ਵਿਦੇਸ਼ਾਂ ’ਚ ਜਾ ਕੇ ਮੌਤ ਦੇ ਘਾਟ ਉਤਾਰ ਰਹੀਆਂ: ਸਿਮਰਨਜੀਤ ਮਾਨ
CBSE Board Exams 2024: ਪੂਰੀ ਤਰ੍ਹਾਂ ਗਿਆ ਬਦਲ CBSE ਬੋਰਡ ਦਾ ਪੇਪਰ, ਜੇ ਤੁਸੀਂ ਬਣਨਾ ਚਾਹੁੰਦੇ ਹੋ ਟਾਪਰ ਤਾਂ ਸਮਝੋ ਨਵੀਂ ਮਾਰਕਿੰਗ ਸਕੀਮ
CBSE ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਭਿਆਸ ਸੈੱਟ (Practice Set) ਜਾਰੀ ਕੀਤਾ ਹੈ। ਇਸ ਸਾਲ ਬੋਰਡ ਨੇ ਇਮਤਿਹਾਨ ਪੈਟਰਨ ਤੇ ਮਾਰਕਿੰਗ ਸਕੀਮ 'ਚ ਕਾਫੀ ਬਦਲਾਅ ਕੀਤੇ ਹਨ। ਅਜਿਹੇ ਵਿੱਚ ਵਿਦਿਆਰਥੀਆਂ ਲਈ ਨਵੇਂ ਪੈਟਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਹਾਸਲ ਕਰਨਾ ਮੁਸ਼ਕਲ ਹੋ ਜਾਵੇਗਾ।
CBSE Board Exams 2024: ਪੂਰੀ ਤਰ੍ਹਾਂ ਗਿਆ ਬਦਲ CBSE ਬੋਰਡ ਦਾ ਪੇਪਰ, ਜੇ ਤੁਸੀਂ ਬਣਨਾ ਚਾਹੁੰਦੇ ਹੋ ਟਾਪਰ ਤਾਂ ਸਮਝੋ ਨਵੀਂ ਮਾਰਕਿੰਗ ਸਕੀਮ
CBSE ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਭਿਆਸ ਸੈੱਟ (Practice Set) ਜਾਰੀ ਕੀਤਾ ਹੈ। ਇਸ ਸਾਲ ਬੋਰਡ ਨੇ ਇਮਤਿਹਾਨ ਪੈਟਰਨ ਤੇ ਮਾਰਕਿੰਗ ਸਕੀਮ 'ਚ ਕਾਫੀ ਬਦਲਾਅ ਕੀਤੇ ਹਨ। ਅਜਿਹੇ ਵਿੱਚ ਵਿਦਿਆਰਥੀਆਂ ਲਈ ਨਵੇਂ ਪੈਟਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਹਾਸਲ ਕਰਨਾ ਮੁਸ਼ਕਲ ਹੋ ਜਾਵੇਗਾ।






















