Lawrence Bishnoi: ਆਖਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ? ਵੱਡੇ ਅਫਸਰ ਵੀ ਹੱਥ ਪਾਉਣੋਂ ਡਰਦੇ? ਹੁਣ ਮੋਨੂੰ ਮਾਨੇਸਰ ਨਾਲ ਗੱਲਬਾਤ ਦੀ ਵੀਡੀਓ ਵਾਇਰਲ
Lawrence Bishnoi: ਲਾਰੈਂਸ ਦੀ ਵੀਡੀਓ ਕਾਲ ਦੇ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਹਰਿਆਣਾ ਵਿੱਚ ਨੂਹ ਹਿੰਸਾ ਦਾ ਮੁੱਖ ਦੋਸ਼ੀ ਮੋਨੂੰ ਮਾਨੇਸਰ ਹੈ। ਇਸ ਵੀਡੀਓ ਕਾਲ 'ਚ ਇੱਕ ਹੋਰ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ...
Lawrence Bishnoi Video Call: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਕਾਲ ਵਾਇਰਲ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਰੈਂਸ ਦੀ ਵੀਡੀਓ ਕਾਲ ਦੇ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਹਰਿਆਣਾ ਵਿੱਚ ਨੂਹ ਹਿੰਸਾ ਦਾ ਮੁੱਖ ਦੋਸ਼ੀ ਮੋਨੂੰ ਮਾਨੇਸਰ ਹੈ। ਇਸ ਵੀਡੀਓ ਕਾਲ 'ਚ ਇੱਕ ਹੋਰ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ, ਜੋ ਲਾਰੈਂਸ ਦੇ ਨਾਲ ਹੀ ਬੈਠਾ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਅੰਦਰੋਂ ਹੀ ਆਪਣੀ ਨੈੱਟਵਰਕ ਚਲਾ ਰਿਹਾ ਹੈ। ਇਸ ਬਾਰੇ ਉਸ ਨੇ ਖੁਦ ਹੀ ਜੇਲ੍ਹ ਅੰਦਰੋਂ ਇੰਟਰਵਿਊ ਦੇ ਕੇ ਦਾਅਵਾ ਕੀਤਾ ਸੀ। ਇਸ ਦੇ ਬਾਵਜੂਦ ਅੱਜ ਤੱਕ ਲਾਰੈਂਸ ਬਿਸ਼ਨੋਈ ਖਿਲਾਫ ਕੋਈ ਸਖਤੀ ਨਹੀਂ ਹੋਈ। ਸਿੱਧੂ ਮੂਸੇਵਾਲਾ ਦੇ ਮਾਪੇ ਵੀ ਇਲਜ਼ਾਮ ਲਾ ਰਹੇ ਹਨ ਕਿ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਵੱਲੋਂ ਵੀਆਈਪੀ ਟਰੀਟਮੈਂਟ ਦਿੱਤਾ ਜਾਂਦਾ ਹੈ। ਜੇਲ੍ਹਾਂ ਵਿੱਚ ਵੀ ਉਹ ਆਪਣੇ ਸਾਥੀਆਂ ਨੂੰ ਕਾਲ ਕਰਦਾ ਰਹਿੰਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਆਖਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ਹੈ, ਜਿਸ ਕਰਕੇ ਕੋਈ ਵੀ ਅਫਸਰ ਉਸ ਨੂੰ ਹੱਥ ਪਾਉਣ ਤੋਂ ਡਰਦਾ ਹੈ।
ਲਾਰੈਂਸ ਦੇ ਗੈਂਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ ਮੋਨੂੰ
ਹਾਸਲ ਜਾਣਕਾਰੀ ਮੁਤਾਬਕ ਗਊ ਰੱਖਿਆ ਦਲ ਨਾਲ ਜੁੜਿਆ ਮੋਨੂੰ ਮਾਨੇਸਰ ਗੈਂਗਸਟਰ ਲਾਰੈਂਸ ਦੇ ਗੈਂਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ। ਇਹ ਵੀ ਪਤਾ ਲੱਗਾ ਹੈ ਕਿ ਮੋਨੂੰ ਮਾਨੇਸਰ ਨਾ ਸਿਰਫ ਲਾਰੈਂਸ ਨਾਲ ਬਲਕਿ ਅਨਮੋਲ ਬਿਸ਼ਨੋਈ ਨਾਲ ਵੀ ਗੱਲਬਾਤ ਕਰਦਾ ਸੀ। ਅਨਮੋਲ ਬਿਸ਼ਨੋਈ ਅਮਰੀਕਾ ਵਿੱਚ ਲੁਕਿਆ ਹੋਇਆ ਹੈ ਤੇ ਲਾਰੈਂਸ ਦਾ ਭਰਾ ਹੈ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦਾ ਹੈ।
ਹੁਣ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵੀਡੀਓ ਕਦੋਂ ਵਾਇਰਲ ਹੋਇਆ। ਲਾਰੈਂਸ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹੈ, ਜਦੋਂਕਿ ਰਾਜੂ ਬਸੌਦੀ ਨੂੰ ਪੁਲਿਸ ਨੇ 2020 ਵਿੱਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਮੋਨੂੰ ਮਾਨੇਸਰ ਨਾਸਿਰ ਤੇ ਜੁਨੈਦ ਕਤਲ ਕੇਸ ਵਿੱਚ ਰਾਜਸਥਾਨ ਪੁਲਿਸ ਦੀ ਹਿਰਾਸਤ ਵਿੱਚ ਹੈ।
ਦੱਸ ਦਈਏ ਕਿ ਲਾਰੈਂਸ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹੈ ਤੇ ਗੈਂਗਸਟਰ ਰਾਜੂ ਬਸੌਦੀ ਨੂੰ ਪੁਲਿਸ ਨੇ 2020 ਵਿੱਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਰਾਜੂ ਤੇ ਲਾਰੈਂਸ ਦੀ ਦੋਸਤੀ ਬਹੁਤ ਪੁਰਾਣੀ ਹੈ। ਰਾਜੂ ਨੇ ਸੰਦੀਪ ਉਰਫ਼ ਕਾਲਾ ਜਠੇੜੀ ਗੈਂਗ ਰਾਹੀਂ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਬਾਅਦ ਉਹ ਲਾਰੈਂਸ ਗੈਂਗ 'ਚ ਸ਼ਾਮਲ ਹੋ ਗਿਆ। ਰਾਜੂ ਦੇ ਲਾਰੈਂਸ, ਸੰਪਤ ਨਹਿਰਾ, ਅਨਿਲ ਛਿੱਪੀ, ਅਕਸ਼ੈ ਪਾਲਰਾ ਤੇ ਨਰੇਸ਼ ਸੇਠੀ ਵਰਗੇ ਖ਼ਤਰਨਾਕ ਗੈਂਗਸਟਰਾਂ ਨਾਲ ਨੇੜਲੇ ਸਬੰਧ ਹਨ, ਜੋ ਇਸ ਸਮੇਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।