Punjab Breaking News LIVE: ਮਹੀਨੇ ਬਾਅਦ ਮੁੜ ਮਿਲੀ ਰਾਮ ਰਹੀਮ ਨੂੰ 50 ਦਿਨ ਦੀ ਪੈਰੋਲ, ਤਿੰਨ ਦਿਨਾਂ ਤੱਕ ਹੋਰ ਵਧੇਗੀ ਸ਼ੀਤ ਲਹਿਰ, ਦਿੱਲੀ ਮੋਰਚੇ ਦੇ ਐਲਾਨ ਨੂੰ ਵੱਡਾ ਹੁੰਗਾਰਾ

Punjab Breaking News LIVE, 20 January, 2024: ਮਹੀਨੇ ਬਾਅਦ ਮੁੜ ਮਿਲੀ ਰਾਮ ਰਹੀਮ ਨੂੰ 50 ਦਿਨ ਦੀ ਪੈਰੋਲ, ਤਿੰਨ ਦਿਨਾਂ ਤੱਕ ਹੋਰ ਵਧੇਗੀ ਸ਼ੀਤ ਲਹਿਰ, ਦਿੱਲੀ ਮੋਰਚੇ ਦੇ ਐਲਾਨ ਨੂੰ ਵੱਡਾ ਹੁੰਗਾਰਾ

ABP Sanjha Last Updated: 20 Jan 2024 11:24 AM
Weather Forecast: ਕਿਵੇਂ ਰਹੇਗਾ ਅੱਜ ਪੰਜਾਬ ਦਾ ਮੌਸਮ, ਸੰਘਣੀ ਧੁੰਦ ਦੀ ਲਪੇਟ 'ਚ ਉੱਤਰ ਭਾਰਤ, ਹਿਮਾਚਲ 'ਚ ਬਿਜਲੀ ਸੰਕਟ

Weather Forecast update: ਮੌਸਮ ਵਿਭਾਗ ਨੇ ਪੰਜਾਬ ਵਿੱਚ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਹਰਿਆਣਾ ਵਿੱਚ ਯੈਲੋ ਅਲਰਟ ਜਾਰੀ ਹੋਇਆ ਹੈ। ਪੰਜਾਬ ਵਿੱਚ ਸ਼ਨੀਵਾਰ ਸਵੇਰ ਦੀ ਸ਼ੁਰਆਤ ਵੀ ਸੰਘਣੀ ਧੁੰਦ ਨਾਲ ਹੋਈ ਹੈ। ਕਈ ਥਾਵਾਂ 'ਤੇ ਵਿਜ਼ੀਬਿਲਟੀ 50 ਮੀਟਰ ਹੀ ਰਹੀ ਹੈ। ਪੰਜਾਬ-ਹਰਿਆਣਾ 'ਚ ਠੰਡ ਤੋਂ ਰਾਹਤ ਮਿਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਪੰਜਾਬ 'ਚ ਅਗਲੇ 4-5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਘੱਟੋ-ਘੱਟ ਤਾਪਮਾਨ 'ਚ 21 ਜਨਵਰੀ ਤੱਕ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। 22 ਜਨਵਰੀ ਤੋਂ ਤਾਪਮਾਨ 2 ਡਿਗਰੀ ਵਧਣ ਦੀ ਸੰਭਾਵਨਾ ਹੈ।

Toll Free in Punjab: ਪੰਜਾਬ 'ਚ ਅੱਜ ਤਿੰਨ ਘੰਟਿਆਂ ਲਈ ਟੋਲ ਰਹਿਣਗੇ ਫ੍ਰੀ, ਇਹਨਾਂ ਥਾਵਾਂ 'ਤੇ ਚੱਲੇਗਾ ਧਰਨਾ

Toll Free in Punjab: ਪੰਜਾਬ ਦੇ ਟੋਲ ਪਲਾਜ਼ਾ ਅੱਜ 3 ਘੰਟੇ ਲਈ ਮੁਫ਼ਤ ਕੀਤੇ ਜਾਣਗੇ। ਕੌਮੀ ਇਨਸਾਫ਼ ਮੋਰਚਾ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੋਰਚਾ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ’ਤੇ ਰੋਸ ਪ੍ਰਦਰਸ਼ਨ ਕਰੇਗਾ। ਕੌਮੀ ਇਨਸਾਫ਼ ਮੋਰਚਾ ਨੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਾਹਨਾਂ ਲਈ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ।

2000 Rupee Note: ਆਰਬੀਆਈ ਨੇ ਕੀਤਾ ਵੱਡਾ ਐਲਾਨ, ਇਸ ਦਿਨ ਨਹੀਂ ਬਦਲ ਸਕੋਗੇ 2000 ਰੁਪਏ ਦੇ ਨੋਟ, ਜਾਣੋ ਵਜ੍ਹਾ

2000 Rupee Note: ਸੋਮਵਾਰ 22 ਜਨਵਰੀ ਨੂੰ ਅਯੁੱਧਿਆ (Ayodhya) 'ਚ ਰਾਮ ਮੰਦਰ (Ram Mandir)  ਦੇ ਉਦਘਾਟਨ ਪ੍ਰੋਗਰਾਮ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਦੱਸਿਆ ਕਿ ਸਰਕਾਰੀ ਦਫਤਰ ਅੱਧੇ ਦਿਨ ਬੰਦ ਰਹਿਣ ਕਾਰਨ 2000 ਰੁਪਏ ਦੇ ਨੋਟ ਬਦਲਣ (exchange Rs 2000 notes) ਦੀ ਸਹੂਲਤ ਨਹੀਂ ਮਿਲੇਗੀ। ਅਮਲਾ ਅਤੇ ਸਿਖਲਾਈ ਵਿਭਾਗ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਮੱਦੇਨਜ਼ਰ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਅਦਾਰਿਆਂ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਕਾਰਨ ਦੇਸ਼ ਭਰ ਦੇ ਜਨਤਕ ਖੇਤਰ ਦੇ ਬੈਂਕ, ਗ੍ਰਾਮੀਣ ਬੈਂਕ, ਬੀਮਾ ਕੰਪਨੀਆਂ ਅਤੇ ਸਾਰੇ ਵਿੱਤੀ ਅਦਾਰੇ ਅੱਧੇ ਦਿਨ ਲਈ ਬੰਦ ਰਹਿਣਗੇ।

Farmers Protest: ਦਿੱਲੀ ਮੋਰਚੇ ਦੇ ਐਲਾਨ ਨੂੰ ਵੱਡਾ ਹੁੰਗਾਰਾ, ਸੇਕ ਹੁਣ ਪਹੁੰਚਿਆ ਬਿਹਾਰ ਤੇ ਤਾਮਿਲਨਾਡੂ ਤੱਕ, ਮਿਲਿਆ ਭਾਰੀ ਸਮਰਥਨ

Farmers: 13 ਫਰਵਰੀ ਨੂੰ ਸ਼ੁਰੂ ਹੋਣ ਜਾ ਰਹੇ ਦਿੱਲੀ ਅੰਦੋਲਨ ਦੀਆਂ ਤਿਆਰੀਆਂ ਪੂਰੇ ਭਾਰਤ 'ਚ ਵਿਆਪਕ ਰੂਪ ਲੈ ਰਹੀਆਂ ਹਨ। ਜਿਸਦੇ ਚਲਦੇ 18 ਉੱਤਰ ਭਾਰਤੀ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਤਿਆਰੀਆਂ ਦੇ ਭਾਰਤ ਦੌਰੇ ਤੇ ਚਲ ਰਹੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਤੂਫ਼ਾਨੀ ਦੌਰਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹਰਿਆਣਾ ਉਤਰਪਰਦੇਸ਼, ਬਿਹਾਰ ਮਗਰੋਂ ਹੁਣ ਤਾਮਿਲਨਾਡੂ ਦੀਆਂ 52 ਜਥੇਬੰਦੀਆਂ ਵੱਲੋਂ ਪੁਦੁਕੋਟੀ ਵਿੱਚ ਮੀਟਿੰਗ ਕਰਕੇ ਦਿੱਲੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ ਹੈ ਜਿਸ ਸਦਕਾ 18 ਉੱਤਰ ਭਾਰਤੀ ਜਥੇਬੰਦੀਆਂ ਦੇ ਫੋਰਮ ਦੇ ਯਤਨਾਂ ਨੂੰ ਵੱਡਾ ਬਲ ਮਿਲਿਆ ਹੈ। 

Ram Rahim Parole: ਮਹੀਨੇ ਬਾਅਦ ਮੁੜ ਮਿਲੀ ਰਾਮ ਰਹੀਮ ਨੂੰ 50 ਦਿਨ ਦੀ ਪੈਰੋਲ, SGPC ਨੇ ਲਾਏ ਸਰਕਾਰ 'ਤੇ ਰਗੜੇ

News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਤਲ ਤੇ ਜਬਰ ਜਨਾਹ ਦੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਵਾਰ-ਵਾਰ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਮ ਰਹੀਮ ਨਾਲ ਸਰਕਾਰ ਵੱਲੋਂ ਵਿਸ਼ੇਸ਼ ਹਮਦਰਦੀ ਸਵਾਲ ਪੈਦਾ ਕਰਦੀ ਹੈ। ਇਹ ਸਿੱਧੇ ਤੌਰ ’ਤੇ ਸਿਆਸਤ ਤੋਂ ਪ੍ਰੇਰਤ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਰਕਾਰਾਂ ਦੋਹਰੀ ਨੀਤੀ ਅਪਣਾ ਰਹੀਆਂ ਹਨ। ਇਕ ਪਾਸੇ ਬਲਾਤਕਾਰ ਤੇ ਕਤਲ ਦੇ ਇਲਜ਼ਾਮਾਂ ਵਿਚ ਸਜ਼ਾ ਕੱਟ ਰਹੇ ਵਿਅਕਤੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ, ਜਦਕਿ ਦੂਸਰੇ ਪਾਸੇ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਬਾਰੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ।

ਪਿਛੋਕੜ

Punjab Breaking News LIVE, 20 January, 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਤਲ ਤੇ ਜਬਰ ਜਨਾਹ ਦੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਵਾਰ-ਵਾਰ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਮ ਰਹੀਮ ਨਾਲ ਸਰਕਾਰ ਵੱਲੋਂ ਵਿਸ਼ੇਸ਼ ਹਮਦਰਦੀ ਸਵਾਲ ਪੈਦਾ ਕਰਦੀ ਹੈ। ਇਹ ਸਿੱਧੇ ਤੌਰ ’ਤੇ ਸਿਆਸਤ ਤੋਂ ਪ੍ਰੇਰਤ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਰਕਾਰਾਂ ਦੋਹਰੀ ਨੀਤੀ ਅਪਣਾ ਰਹੀਆਂ ਹਨ। ਇਕ ਪਾਸੇ ਬਲਾਤਕਾਰ ਤੇ ਕਤਲ ਦੇ ਇਲਜ਼ਾਮਾਂ ਵਿਚ ਸਜ਼ਾ ਕੱਟ ਰਹੇ ਵਿਅਕਤੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ, ਜਦਕਿ ਦੂਸਰੇ ਪਾਸੇ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਬਾਰੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਮਹੀਨੇ ਬਾਅਦ ਮੁੜ ਮਿਲੀ ਰਾਮ ਰਹੀਮ ਨੂੰ 50 ਦਿਨ ਦੀ ਪੈਰੋਲ, SGPC ਨੇ ਲਾਏ ਸਰਕਾਰ 'ਤੇ ਰਗੜੇ


 


Farmers Protest: ਦਿੱਲੀ ਮੋਰਚੇ ਦੇ ਐਲਾਨ ਨੂੰ ਵੱਡਾ ਹੁੰਗਾਰਾ, ਸੇਕ ਹੁਣ ਪਹੁੰਚਿਆ ਬਿਹਾਰ ਤੇ ਤਾਮਿਲਨਾਡੂ ਤੱਕ, ਮਿਲਿਆ ਭਾਰੀ ਸਮਰਥਨ


13 ਫਰਵਰੀ ਨੂੰ ਸ਼ੁਰੂ ਹੋਣ ਜਾ ਰਹੇ ਦਿੱਲੀ ਅੰਦੋਲਨ ਦੀਆਂ ਤਿਆਰੀਆਂ ਪੂਰੇ ਭਾਰਤ 'ਚ ਵਿਆਪਕ ਰੂਪ ਲੈ ਰਹੀਆਂ ਹਨ। ਜਿਸਦੇ ਚਲਦੇ 18 ਉੱਤਰ ਭਾਰਤੀ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਤਿਆਰੀਆਂ ਦੇ ਭਾਰਤ ਦੌਰੇ ਤੇ ਚਲ ਰਹੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਤੂਫ਼ਾਨੀ ਦੌਰਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹਰਿਆਣਾ ਉਤਰਪਰਦੇਸ਼, ਬਿਹਾਰ ਮਗਰੋਂ ਹੁਣ ਤਾਮਿਲਨਾਡੂ ਦੀਆਂ 52 ਜਥੇਬੰਦੀਆਂ ਵੱਲੋਂ ਪੁਦੁਕੋਟੀ ਵਿੱਚ ਮੀਟਿੰਗ ਕਰਕੇ ਦਿੱਲੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ ਹੈ ਜਿਸ ਸਦਕਾ 18 ਉੱਤਰ ਭਾਰਤੀ ਜਥੇਬੰਦੀਆਂ ਦੇ ਫੋਰਮ ਦੇ ਯਤਨਾਂ ਨੂੰ ਵੱਡਾ ਬਲ ਮਿਲਿਆ ਹੈ। ਦਿੱਲੀ ਮੋਰਚੇ ਦੇ ਐਲਾਨ ਨੂੰ ਵੱਡਾ ਹੁੰਗਾਰਾ, ਸੇਕ ਹੁਣ ਪਹੁੰਚਿਆ ਬਿਹਾਰ ਤੇ ਤਾਮਿਲਨਾਡੂ ਤੱਕ, ਮਿਲਿਆ ਭਾਰੀ ਸਮਰਥਨ


 


2000 Rupee Note: ਆਰਬੀਆਈ ਨੇ ਕੀਤਾ ਵੱਡਾ ਐਲਾਨ, ਇਸ ਦਿਨ ਨਹੀਂ ਬਦਲ ਸਕੋਗੇ 2000 ਰੁਪਏ ਦੇ ਨੋਟ, ਜਾਣੋ ਵਜ੍ਹਾ


2000 Rupee Note: ਸੋਮਵਾਰ 22 ਜਨਵਰੀ ਨੂੰ ਅਯੁੱਧਿਆ (Ayodhya) 'ਚ ਰਾਮ ਮੰਦਰ (Ram Mandir)  ਦੇ ਉਦਘਾਟਨ ਪ੍ਰੋਗਰਾਮ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਦੱਸਿਆ ਕਿ ਸਰਕਾਰੀ ਦਫਤਰ ਅੱਧੇ ਦਿਨ ਬੰਦ ਰਹਿਣ ਕਾਰਨ 2000 ਰੁਪਏ ਦੇ ਨੋਟ ਬਦਲਣ (exchange Rs 2000 notes) ਦੀ ਸਹੂਲਤ ਨਹੀਂ ਮਿਲੇਗੀ। ਅਮਲਾ ਅਤੇ ਸਿਖਲਾਈ ਵਿਭਾਗ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਮੱਦੇਨਜ਼ਰ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਅਦਾਰਿਆਂ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਕਾਰਨ ਦੇਸ਼ ਭਰ ਦੇ ਜਨਤਕ ਖੇਤਰ ਦੇ ਬੈਂਕ, ਗ੍ਰਾਮੀਣ ਬੈਂਕ, ਬੀਮਾ ਕੰਪਨੀਆਂ ਅਤੇ ਸਾਰੇ ਵਿੱਤੀ ਅਦਾਰੇ ਅੱਧੇ ਦਿਨ ਲਈ ਬੰਦ ਰਹਿਣਗੇ।ਆਰਬੀਆਈ ਨੇ ਕੀਤਾ ਵੱਡਾ ਐਲਾਨ, ਇਸ ਦਿਨ ਨਹੀਂ ਬਦਲ ਸਕੋਗੇ 2000 ਰੁਪਏ ਦੇ ਨੋਟ, ਜਾਣੋ ਵਜ੍ਹਾ


 


 


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.