Punjab Breaking News Live: ਚੋਣ ਕਮਿਸ਼ਨ ਵੱਲੋਂ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ, ਬਦਲ ਗਏ Credit Card ਬਿਲਿੰਗ ਦੇ ਨਿਯਮ, ਅਕਾਲੀ-ਭਾਜਪਾ ਵਿਚਾਲੇ ਮੁੜ ਗੱਲਬਾਤ ਦਾ ਦੌਰ ਸ਼ੁਰੂ

Punjab Breaking News LIVE, 20 March, 2024: ਚੋਣ ਕਮਿਸ਼ਨ ਵੱਲੋਂ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ, ਬਦਲ ਗਏ Credit Card ਬਿਲਿੰਗ ਦੇ ਨਿਯਮ, ਅਕਾਲੀ-ਭਾਜਪਾ ਵਿਚਾਲੇ ਮੁੜ ਗੱਲਬਾਤ ਦਾ ਦੌਰ ਸ਼ੁਰੂ

ABP Sanjha Last Updated: 20 Mar 2024 11:39 AM
Khalistani Pannun threatened Taranjit Sandhu: ਬੀਜੇਪੀ 'ਚ ਸ਼ਾਮਲ ਹੋਏ ਤਰਨਜੀਤ ਸੰਧੂ ਨੂੰ ਖਾਲਿਸਤਾਨੀਆਂ ਵੱਲੋਂ ਧਮਕੀ, 25 ਲੱਖ ਦਾ ਰੱਖਿਆ ਇਨਾਮ

Khalistani Pannun threatened Taranjit Sandhu: ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸਿਆਸਤ 'ਚ ਆਉਂਦੇ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਖਾਲਿਸਤਾਨੀ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਅੱਜ (20 ਮਾਰਚ) ਇੱਕ ਵੀਡੀਓ ਜਾਰੀ ਕਰਕੇ ਸੰਧੂ ਨੂੰ ਨਿੱਝਰ ਦਾ ਕਾਤਲ ਦੱਸਦਿਆਂ ਇਹ ਧਮਕੀ ਦਿੱਤੀ ਹੈ। ਪੰਨੂ ਨੇ ਕਿਹਾ ਹੈ ਕਿ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਮਾਰਨ 'ਚ ਤਰਨਜੀਤ ਸੰਧੂ ਸ਼ਾਮਲ ਸੀ। ਉਸ ਦੇ ਨਾਲ ਮਿਲ ਕੇ ਵਰਮਾ ਨੇ ਨਿੱਝਰ ਦਾ ਕੈਨੇਡਾ 'ਚ ਕਤਲ ਕਰਵਾਇਆ ਸੀ। ਵੀਡੀਓ ਪੁਲਿਸ ਕੋਲ ਵੀ ਪਹੁੰਚ ਗਈ ਹੈ। ਇਸ ਦੇ ਆਧਾਰ 'ਤੇ ਉਨ੍ਹਾਂ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ। 

Akali-BJP Alliance: ਅਕਾਲੀ-ਭਾਜਪਾ ਵਿਚਾਲੇ ਮੁੜ ਗੱਲਬਾਤ ਦਾ ਦੌਰ ਸ਼ੁਰੂ, ਪੰਜਾਬ 'ਚ ਗਠਜੋੜ ਦੀਆਂ ਸੰਭਾਵਨਾਵਾਂ

Akali-BJP Alliance: ਪੰਜਾਬ ਦੇ ਸਿਆਸੀ ਮਾਹੌਲ ਵਿੱਚ ਇੱਕ ਵਾਰ ਫਿਰ ਹਲਚਲ ਮਚ ਗਈ ਹੈ। ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗਠਜੋੜ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਭਰ ਵਿੱਚ ਸੱਤ ਪੜਾਵਾਂ ਵਿੱਚ ਵੋਟਿੰਗ ਪ੍ਰਕਿਰਿਆ ਹੋਵੇਗੀ। ਪਹਿਲੇ ਪੜਾਅ ਲਈ 19 ਅਪ੍ਰੈਲ, ਦੂਜੇ ਪੜਾਅ ਲਈ 26 ਅਪ੍ਰੈਲ, ਤੀਜੇ ਪੜਾਅ ਲਈ 7 ਮਈ, ਚੌਥੇ ਪੜਾਅ ਲਈ 13 ਮਈ, ਪੰਜਵੇਂ ਪੜਾਅ ਲਈ 20 ਮਈ, ਛੇਵੇਂ ਪੜਾਅ ਲਈ 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 4 ਜੂਨ ਨੂੰ ਆਉਣਗੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 7ਵੇਂ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। ਇਸ ਦੀ ਪੁਸ਼ਟੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਐਸਐਸ ਚੰਨੀ ਨੇ ਦੱਸਿਆ ਕਿ ਪੰਜਾਬ ਵਿੱਚ ਅਕਾਲੀ ਦਲ ਨਾਲ ਗੱਠਜੋੜ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ, ਇਸ ਵਿੱਚ ਕੁਝ ਸਮਾਂ ਲੱਗੇਗਾ। ਸ਼੍ਰੋਮਣੀ ਅਕਾਲੀ ਦਲ 22 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਕਰੇਗਾ।

Credit Card New Rules : ਬਦਲ ਗਏ Credit Card ਬਿਲਿੰਗ ਦੇ ਨਿਯਮ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਇਸ ਦਾ ਅਸਰ ਤੇ ਫਾਇਦੇ ਵੀ ਜਾਣੋ

Credit Card New Rules : ਆਰਬੀਆਈ ਵੱਲੋਂ ਹਾਲ ਹੀ ਵਿੱਚ ਕ੍ਰੈਡਿਟ ਕਾਰਡ ਦੇ ਬਿਲਿੰਗ ਸਾਈਕਿਲ(credit card billing cycle) ਦੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਇਸ ਨਿਯਮ ਦੀ ਪਾਲਣਾ ਕਰਦੇ ਹੋਏ, ਤੁਸੀਂ ਆਪਣੀ ਸਹੂਲਤ ਅਨੁਸਾਰ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਜਾਂ ਸਟੇਟਮੈਂਟ ਮਿਤੀ ਨੂੰ ਆਸਾਨੀ ਨਾਲ ਬਦਲ ਸਕਦੇ ਹੋ। ਅੱਜ ਇਸ ਲੇਖ ਵਿੱਚ ਅਸੀਂ ਬਿਲਿੰਗ ਦੇ ਇਸ ਨਵੇਂ ਨਿਯਮ ਅਤੇ ਗਾਹਕਾਂ 'ਤੇ ਇਸ ਦਾ ਕੀ ਪ੍ਰਭਾਵ ਹੋਵੇਗਾ। ਹਰ ਕ੍ਰੈਡਿਟ ਕਾਰਡ ਕੰਪਨੀ ਗਾਹਕਾਂ ਨੂੰ ਮਿਆਦ ਦਿੰਦੀ ਹੈ। ਇਸ ਮਿਆਦ ਦੇ ਦੌਰਾਨ, ਕੰਪਨੀ ਇੱਕ ਨਿਸ਼ਚਿਤ ਮਿਤੀ 'ਤੇ ਕਾਰਡ 'ਤੇ ਕੀਤੇ ਗਏ ਸਾਰੇ ਖਰਚਿਆਂ ਨੂੰ ਜੋੜਦੀ ਹੈ ਅਤੇ ਇਸਨੂੰ ਬਿੱਲ ਦੇ ਰੂਪ ਵਿੱਚ ਗਾਹਕ ਨੂੰ ਦਿੰਦੀ ਹੈ।

Lok Sabha Elections 2024: ਲੋਕ ਸਭਾ ਚੋਣਾਂ ਅੱਜ ਤੋਂ ਸ਼ੁਰੂ, ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ, ਜਾਣੋ ਅੱਗੇ ਕੀ ਹੋਵੇਗਾ

Lok Sabha Elections 2024: ਚੋਣ ਕਮਿਸ਼ਨ ਨੇ ਪਿਛਲੇ ਹਫ਼ਤੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਪਰ ਇਹ ਅੱਜ ਬੁੱਧਵਾਰ (20 ਮਾਰਚ) ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਸੱਤ ਪੜਾਵਾਂ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਪਹਿਲੇ ਪੜਾਅ ਲਈ ਚੋਣ ਕਮਿਸ਼ਨ ਨੇ 20 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਪਹਿਲੇ ਪੜਾਅ 'ਚ 21 ਸੂਬਿਆਂ 'ਚ 102 ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਸਣੇ 21 ਸੂਬਿਆਂ ਦੇ ਉਮੀਦਵਾਰ ਅੱਜ ਤੋਂ  ਨਾਮਜ਼ਦਗੀਆਂ ਭਰ ਸਕਣਗੇ। ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੋਟਿੰਗ ਹੋਣੀ ਹੈ, ਜਦਕਿ ਨਤੀਜੇ 4 ਜੂਨ ਨੂੰ ਹੀ ਐਲਾਨੇ ਜਾਣਗੇ।

ਪਿਛੋਕੜ

Punjab Breaking News LIVE, 20 March, 2024:  ਚੋਣ ਕਮਿਸ਼ਨ ਨੇ ਪਿਛਲੇ ਹਫ਼ਤੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਪਰ ਇਹ ਅੱਜ ਬੁੱਧਵਾਰ (20 ਮਾਰਚ) ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਸੱਤ ਪੜਾਵਾਂ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਪਹਿਲੇ ਪੜਾਅ ਲਈ ਚੋਣ ਕਮਿਸ਼ਨ ਨੇ 20 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪਹਿਲੇ ਪੜਾਅ 'ਚ 21 ਸੂਬਿਆਂ 'ਚ 102 ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਸਣੇ 21 ਸੂਬਿਆਂ ਦੇ ਉਮੀਦਵਾਰ ਅੱਜ ਤੋਂ  ਨਾਮਜ਼ਦਗੀਆਂ ਭਰ ਸਕਣਗੇ। ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੋਟਿੰਗ ਹੋਣੀ ਹੈ, ਜਦਕਿ ਨਤੀਜੇ 4 ਜੂਨ ਨੂੰ ਹੀ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਅੱਜ ਤੋਂ ਸ਼ੁਰੂ, ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ, ਜਾਣੋ ਅੱਗੇ ਕੀ ਹੋਵੇਗਾ

Credit Card New Rules : ਬਦਲ ਗਏ Credit Card ਬਿਲਿੰਗ ਦੇ ਨਿਯਮ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਇਸ ਦਾ ਅਸਰ ਤੇ ਫਾਇਦੇ ਵੀ ਜਾਣੋ

Credit Card New Rules : ਆਰਬੀਆਈ ਵੱਲੋਂ ਹਾਲ ਹੀ ਵਿੱਚ ਕ੍ਰੈਡਿਟ ਕਾਰਡ ਦੇ ਬਿਲਿੰਗ ਸਾਈਕਿਲ(credit card billing cycle) ਦੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਇਸ ਨਿਯਮ ਦੀ ਪਾਲਣਾ ਕਰਦੇ ਹੋਏ, ਤੁਸੀਂ ਆਪਣੀ ਸਹੂਲਤ ਅਨੁਸਾਰ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਜਾਂ ਸਟੇਟਮੈਂਟ ਮਿਤੀ ਨੂੰ ਆਸਾਨੀ ਨਾਲ ਬਦਲ ਸਕਦੇ ਹੋ। ਅੱਜ ਇਸ ਲੇਖ ਵਿੱਚ ਅਸੀਂ ਬਿਲਿੰਗ ਦੇ ਇਸ ਨਵੇਂ ਨਿਯਮ ਅਤੇ ਗਾਹਕਾਂ 'ਤੇ ਇਸ ਦਾ ਕੀ ਪ੍ਰਭਾਵ ਹੋਵੇਗਾ। ਹਰ ਕ੍ਰੈਡਿਟ ਕਾਰਡ ਕੰਪਨੀ ਗਾਹਕਾਂ ਨੂੰ ਮਿਆਦ ਦਿੰਦੀ ਹੈ। ਇਸ ਮਿਆਦ ਦੇ ਦੌਰਾਨ, ਕੰਪਨੀ ਇੱਕ ਨਿਸ਼ਚਿਤ ਮਿਤੀ 'ਤੇ ਕਾਰਡ 'ਤੇ ਕੀਤੇ ਗਏ ਸਾਰੇ ਖਰਚਿਆਂ ਨੂੰ ਜੋੜਦੀ ਹੈ ਅਤੇ ਇਸਨੂੰ ਬਿੱਲ ਦੇ ਰੂਪ ਵਿੱਚ ਗਾਹਕ ਨੂੰ ਦਿੰਦੀ ਹੈ। ਬਦਲ ਗਏ Credit Card ਬਿਲਿੰਗ ਦੇ ਨਿਯਮ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਇਸ ਦਾ ਅਸਰ ਤੇ ਫਾਇਦੇ ਵੀ ਜਾਣੋ

Akali-BJP Alliance: ਅਕਾਲੀ-ਭਾਜਪਾ ਵਿਚਾਲੇ ਮੁੜ ਗੱਲਬਾਤ ਦਾ ਦੌਰ ਸ਼ੁਰੂ, ਪੰਜਾਬ 'ਚ ਗਠਜੋੜ ਦੀਆਂ ਸੰਭਾਵਨਾਵਾਂ

Akali-BJP Alliance: ਪੰਜਾਬ ਦੇ ਸਿਆਸੀ ਮਾਹੌਲ ਵਿੱਚ ਇੱਕ ਵਾਰ ਫਿਰ ਹਲਚਲ ਮਚ ਗਈ ਹੈ। ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗਠਜੋੜ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਭਰ ਵਿੱਚ ਸੱਤ ਪੜਾਵਾਂ ਵਿੱਚ ਵੋਟਿੰਗ ਪ੍ਰਕਿਰਿਆ ਹੋਵੇਗੀ। ਪਹਿਲੇ ਪੜਾਅ ਲਈ 19 ਅਪ੍ਰੈਲ, ਦੂਜੇ ਪੜਾਅ ਲਈ 26 ਅਪ੍ਰੈਲ, ਤੀਜੇ ਪੜਾਅ ਲਈ 7 ਮਈ, ਚੌਥੇ ਪੜਾਅ ਲਈ 13 ਮਈ, ਪੰਜਵੇਂ ਪੜਾਅ ਲਈ 20 ਮਈ, ਛੇਵੇਂ ਪੜਾਅ ਲਈ 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 4 ਜੂਨ ਨੂੰ ਆਉਣਗੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 7ਵੇਂ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। ਇਸ ਦੀ ਪੁਸ਼ਟੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਐਸਐਸ ਚੰਨੀ ਨੇ ਦੱਸਿਆ ਕਿ ਪੰਜਾਬ ਵਿੱਚ ਅਕਾਲੀ ਦਲ ਨਾਲ ਗੱਠਜੋੜ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ, ਇਸ ਵਿੱਚ ਕੁਝ ਸਮਾਂ ਲੱਗੇਗਾ। ਸ਼੍ਰੋਮਣੀ ਅਕਾਲੀ ਦਲ 22 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਕਰੇਗਾ। ਅਕਾਲੀ-ਭਾਜਪਾ ਵਿਚਾਲੇ ਮੁੜ ਗੱਲਬਾਤ ਦਾ ਦੌਰ ਸ਼ੁਰੂ, ਪੰਜਾਬ 'ਚ ਗਠਜੋੜ ਦੀਆਂ ਸੰਭਾਵਨਾਵਾਂ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.