Credit Card New Rules : ਬਦਲ ਗਏ Credit Card ਬਿਲਿੰਗ ਦੇ ਨਿਯਮ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਇਸ ਦਾ ਅਸਰ, ਫਾਇਦੇ ਵੀ ਜਾਣੋ
ਇਸ ਨਿਯਮ ਦੀ ਪਾਲਣਾ ਕਰਦੇ ਹੋਏ, ਤੁਸੀਂ ਆਪਣੀ ਸਹੂਲਤ ਅਨੁਸਾਰ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਜਾਂ ਸਟੇਟਮੈਂਟ ਮਿਤੀ ਨੂੰ ਆਸਾਨੀ ਨਾਲ ਬਦਲ ਸਕਦੇ ਹੋ। ਅੱਜ ਇਸ ਲੇਖ ਵਿੱਚ ਅਸੀਂ ਬਿਲਿੰਗ ਦੇ ਇਸ ਨਵੇਂ ਨਿਯਮ ਤੇ ਗਾਹਕਾਂ 'ਤੇ ਇਸ ਦਾ ਕੀ ਪ੍ਰਭਾਵ ਹੋਵੇਗਾ...
Credit Card New Rules : ਆਰਬੀਆਈ ਵੱਲੋਂ ਹਾਲ ਹੀ ਵਿੱਚ ਕ੍ਰੈਡਿਟ ਕਾਰਡ ਦੇ ਬਿਲਿੰਗ ਸਾਈਕਿਲ(credit card billing cycle) ਦੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਇਸ ਨਿਯਮ ਦੀ ਪਾਲਣਾ ਕਰਦੇ ਹੋਏ, ਤੁਸੀਂ ਆਪਣੀ ਸਹੂਲਤ ਅਨੁਸਾਰ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਜਾਂ ਸਟੇਟਮੈਂਟ ਮਿਤੀ ਨੂੰ ਆਸਾਨੀ ਨਾਲ ਬਦਲ ਸਕਦੇ ਹੋ। ਅੱਜ ਇਸ ਲੇਖ ਵਿੱਚ ਅਸੀਂ ਬਿਲਿੰਗ ਦੇ ਇਸ ਨਵੇਂ ਨਿਯਮ ਅਤੇ ਗਾਹਕਾਂ 'ਤੇ ਇਸ ਦਾ ਕੀ ਪ੍ਰਭਾਵ ਹੋਵੇਗਾ, ਇਸ ਬਾਰੇ ਵਿਸਥਾਰ ਨਾਲ ਜਾਣੋ...
ਕੀ ਹੈ Credit Card Billing Cycle
ਹਰ ਕ੍ਰੈਡਿਟ ਕਾਰਡ ਕੰਪਨੀ ਗਾਹਕਾਂ ਨੂੰ ਮਿਆਦ ਦਿੰਦੀ ਹੈ। ਇਸ ਮਿਆਦ ਦੇ ਦੌਰਾਨ, ਕੰਪਨੀ ਇੱਕ ਨਿਸ਼ਚਿਤ ਮਿਤੀ 'ਤੇ ਕਾਰਡ 'ਤੇ ਕੀਤੇ ਗਏ ਸਾਰੇ ਖਰਚਿਆਂ ਨੂੰ ਜੋੜਦੀ ਹੈ ਅਤੇ ਇਸਨੂੰ ਬਿੱਲ ਦੇ ਰੂਪ ਵਿੱਚ ਗਾਹਕ ਨੂੰ ਦਿੰਦੀ ਹੈ। ਬਿੱਲ ਜਨਰੇਟ ਹੋਣ ਤੋਂ ਕੁਝ ਦਿਨਾਂ ਬਾਅਦ (ਆਮ ਤੌਰ 'ਤੇ 10 ਤੋਂ 15 ਦਿਨ) ਬਾਅਦ, ਗਾਹਕਾਂ ਨੂੰ ਇਹ ਬਿੱਲ ਨਿਰਧਾਰਤ ਮਿਤੀ 'ਤੇ ਅਦਾ ਕਰਨਾ ਪੈਂਦਾ ਹੈ। ਇਸ ਨੂੰ Credit Card Billing Cycle ਕਿਹਾ ਜਾਂਦਾ ਹੈ।
ਨਵੇਂ ਨਿਯਮ ਦਾ ਗਾਹਕਾਂ 'ਤੇ ਕੀ ਹੋਵੇਗਾ ਅਸਰ?
ਹੁਣ ਤੱਕ ਸਿਰਫ਼ ਕ੍ਰੈਡਿਟ ਕਾਰਡ ਕੰਪਨੀਆਂ ਹੀ ਤੈਅ ਕਰਦੀਆਂ ਸਨ ਕਿ ਗਾਹਕ ਨੂੰ ਜਾਰੀ ਕੀਤੇ ਗਏ ਕ੍ਰੈਡਿਟ ਕਾਰਡ ਦਾ ਬਿਲਿੰਗ ਸਾਈਕਿਲ ਕੀ ਹੋਵੇਗਾ। ਪਰ ਆਰਬੀਆਈ ਦੁਆਰਾ ਨਿਯਮ ਜਾਰੀ ਕੀਤੇ ਜਾਣ ਤੋਂ ਬਾਅਦ, ਗਾਹਕ ਆਪਣੀ ਇੱਛਾ ਅਨੁਸਾਰ ਘੱਟੋ-ਘੱਟ ਇੱਕ ਵਾਰ ਆਪਣੇ ਕ੍ਰੈਡਿਟ ਕਾਰਡ ਦਾ ਬਿਲਿੰਗ ਚੱਕਰ ਬਦਲ ਸਕਦੇ ਹਨ।
ਫ਼ਾਇਦੇ
- ਤੁਸੀਂ ਆਪਣੀ ਸਹੂਲਤ ਅਤੇ ਨਕਦ ਪ੍ਰਵਾਹ ਦੇ ਅਨੁਸਾਰ ਕ੍ਰੈਡਿਟ ਕਾਰਡ ਸਟੇਟਮੈਂਟ ਦੀ ਮਿਤੀ ਦਾ ਫੈਸਲਾ ਕਰ ਸਕਦੇ ਹੋ।
- ਤੁਸੀਂ ਕ੍ਰੈਡਿਟ ਕਾਰਡਾਂ ਵਿੱਚ ਵਿਆਜ ਮੁਕਤ ਮਿਆਦ ਨੂੰ ਵੱਧ ਤੋਂ ਵੱਧ ਕਰ ਸਕਦੇ ਹੋ।
- ਤੁਸੀਂ ਇੱਕੋ ਮਿਤੀ 'ਤੇ ਵੱਖ-ਵੱਖ ਕ੍ਰੈਡਿਟ ਕਾਰਡਾਂ ਲਈ ਭੁਗਤਾਨ ਕਰ ਸਕਦੇ ਹੋ।
ਕਿਵੇਂ ਕਰ ਸਕਦੇ ਹਾਂ billing cycle ਵਿੱਚ ਬਦਲਾਆ?
ਆਪਣੇ ਕ੍ਰੈਡਿਟ ਕਾਰਡ billing cycle ਨੂੰ ਬਦਲਣ ਲਈ, ਤੁਹਾਨੂੰ ਪਹਿਲਾਂ ਆਪਣੇ ਸਾਰੇ ਪੁਰਾਣੇ ਬਕਾਏ ਕਲੀਅਰ ਕਰਨੇ ਚਾਹੀਦੇ ਹਨ। ਇਸ ਤੋਂ ਬਾਅਦ ਤੁਹਾਨੂੰ ਫੋਨ ਜਾਂ ਈਮੇਲ ਰਾਹੀਂ ਆਪਣੀ ਕ੍ਰੈਡਿਟ ਕਾਰਡ ਕੰਪਨੀ ਨੂੰ ਕ੍ਰੈਡਿਟ ਕਾਰਡ billing cycle ਦੀ ਮਿਤੀ ਬਦਲਣ ਲਈ ਕਹਿਣਾ ਹੋਵੇਗਾ। ਕੁਝ ਬੈਂਕਾਂ ਵਿੱਚ ਤੁਸੀਂ ਮੋਬਾਈਲ ਐਪ ਰਾਹੀਂ ਵੀ ਅਜਿਹਾ ਕਰ ਸਕਦੇ ਹੋ।