ਇੰਡੀਗੋ ਫਲਾਈਟ ਸੰਕਟ 'ਚ ਨਵਾਂ ਮੋੜ! ਹੈਦਰਾਬਾਦ ‘ਚ ਤਿੰਨ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਅਰਪੋਰਟ ਮੱਚੀ ਤਰਥੱਲੀ, ਹਾਈ ਅਲਰਟ ਜਾਰੀ
ਹੈਦਰਾਬਾਦ ਏਅਰਪੋਰਟ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਰਾਜੀਵ ਗਾਂਧੀ ਏਅਰਪੋਰਟ ‘ਤੇ ਤਿੰਨ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੋਮਵਾਰ ਯਾਨੀਕਿ ਅੱਜ 8 ਦਸੰਬਰ ਨੂੰ ਇਹ ਧਮਕੀ ਈਮੇਲ ਰਾਹੀਂ ਭੇਜੀ ਗਈ।

ਜਿੱਥੇ ਇੱਕ ਪਾਸੇ ਲੋਕ ਫਲਾਈਟ ਸੰਕਟ ਦੇ ਨਾਲ ਜੂਝ ਰਹੇ ਹਨ ਉੱਧਰੇ ਦੂਜੇ ਪਾਸੇ ਅੱਜ ਹੈਰਾਨ ਕਰਨ ਵਾਲਾ ਮਾਮਲਾ ਆਇਆ, ਜਿੱਥੇ ਬੰਬ ਨਾਲ ਫਲਾਈਟ ਨੂੰ ਉਡਾਉਣ ਦੀ ਧਮਕੀ ਭਰੀ ਮੇਲ ਮਿਲੀ। ਹੈਦਰਾਬਾਦ ਤੋਂ ਆਈ ਇੱਕ ਮਹੱਤਵਪੂਰਣ ਖ਼ਬਰ ਵਿੱਚ ਰਾਜੀਵ ਗਾਂਧੀ ਏਅਰਪੋਰਟ ‘ਤੇ ਤਿੰਨ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੋਮਵਾਰ ਯਾਨੀਕਿ ਅੱਜ 8 ਦਸੰਬਰ ਨੂੰ ਇਹ ਧਮਕੀ ਈਮੇਲ ਰਾਹੀਂ ਭੇਜੀ ਗਈ। ਰਾਹਤ ਵਾਲੀ ਗੱਲ ਇਹ ਹੈ ਕਿ ਸਾਰੇ ਜਹਾਜ਼ ਸੁਰੱਖਿਅਤ ਤਰੀਕੇ ਨਾਲ ਲੈਂਡ ਕਰ ਗਏ ਅਤੇ ਯਾਤਰੀਆਂ ਨੂੰ ਠੀਕ-ਠਾਕ ਉਤਰਵਾ ਦਿੱਤਾ ਗਿਆ। ਏਅਰਪੋਰਟ ‘ਤੇ ਹਾਈ ਅਲਰਟ ਜਾਰੀ ਹੈ ਅਤੇ ਪੁਲਿਸ ਹਰ ਕੋਨੇ ਦੀ ਤਫ਼ਤੀਸ਼ ਕਰ ਰਹੀ ਹੈ।
ਕੈਨੂਰ (ਕੇਰਲ) ਤੋਂ ਹੈਦਰਾਬਾਦ ਆ ਰਹੀ ਇੰਡੀਗੋ ਫਲਾਈਟ 6E7178 ਨੂੰ ਧਮਕੀ ਮਿਲੀ। ਇਸ ਦੇ ਨਾਲ-ਨਾਲ ਲੁਫਥਾਂਸਾ ਏਅਰਲਾਈਨ ਦੀ ਫਲਾਈਟ LH-752 ਅਤੇ ਬ੍ਰਿਟਿਸ਼ ਏਅਰਵੇਜ਼ ਦੀ ਲੰਡਨ-ਹੈਦਰਾਬਾਦ ਫਲਾਈਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਭੇਜੀ ਗਈ। ਧਮਕੀ ਵਾਲਾ ਮੇਲ ਏਅਰਪੋਰਟ ਦੀ ਕਸਟਮਰ ਸਪੋਰਟ ਈਮੇਲ ਆਈਡੀ ‘ਤੇ ਆਇਆ, ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ।
ਲੈਂਡਿੰਗ ਮਗਰੋਂ ਜਹਾਜ਼ਾਂ ਦੀ ਤਫ਼ਤੀਸ਼
ਤਿੰਨੋਂ ਜਹਾਜ਼ ਸੁਰੱਖਿਅਤ ਤਰੀਕੇ ਨਾਲ ਏਅਰਪੋਰਟ 'ਤੇ ਲੈਂਡ ਹੋ ਗਏ। ਏਅਰਪੋਰਟ ਅਧਿਕਾਰੀਆਂ ਨੇ ਤੁਰੰਤ ਯਾਤਰੀਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ ‘ਤੇ ਲਿਜਾਇਆ। ਜਹਾਜ਼ਾਂ ਨੂੰ ਪਹਿਲਾਂ ਆਇਸੋਲੇਸ਼ਨ ਏਰੀਆ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਬੰਬ ਸਕਵਾਡ ਟੀਮਾਂ ਨੇ ਸਾਰੇ ਜਹਾਜ਼ਾਂ ਦੀ ਧਿਆਨ ਨਾਲ ਤਲਾਸ਼ ਕੀਤੀ ਅਤੇ ਜਾਂਚ ਹੁਣ ਵੀ ਜਾਰੀ ਹੈ।
ਇੰਡੀਗੋ ਜਹਾਜ਼ਾਂ ਦੇ ਸੰਕਟ ਕਾਰਨ ਮੁਸ਼ਕਿਲਾਂ ਵਧੀਆਂ
ਇਹ ਵੀ ਜਾਣਕਾਰੀ ਮਿਲੀ ਹੈ ਕਿ ਕਰੀਬ ਇੱਕ ਹਫ਼ਤੇ ਤੋਂ ਇੰਡੀਗੋ ਏਅਰਲਾਈਨ ਦਾ ਫਲਾਈਟ ਸੰਕਟ ਚੱਲ ਰਿਹਾ ਹੈ ਅਤੇ ਇਹ ਹਾਲੇ ਤੱਕ ਖਤਮ ਨਹੀਂ ਹੋਇਆ। ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਦਰਾਬਾਦ, ਮੁੰਬਈ ਅਤੇ ਦਿੱਲੀ ਸਮੇਤ ਕਈ ਸ਼ਹਿਰਾਂ ਤੋਂ ਇੰਡੀਗੋ ਦੀਆਂ ਸੈਂਕੜੇ ਉਡਾਣਾਂ ਰੱਦ ਹੋ ਚੁੱਕੀਆਂ ਹਨ। ਇਸ ਹਾਲਤ ਵਿੱਚ ਬੰਬ ਧਮਕੀ ਵਾਲੇ ਈਮੇਲ ਨੇ ਸੁਰੱਖਿਆ ਕਰਮਚਾਰੀਆਂ ਦਾ ਕੰਮ ਹੋਰ ਵੀ ਵਧਾ ਦਿੱਤਾ ਹੈ। ਸੋਮਵਾਰ ਨੂੰ ਇੰਡਿਗੋ ਨੇ ਬੈਂਗਲੋਰ ਏਅਰਪੋਰਟ ਤੋਂ ਰਵਾਨਾ ਹੋਣ ਵਾਲੀਆਂ 62 ਉਡਾਣਾਂ ਅਤੇ ਇੱਥੇ ਪਹੁੰਚਣ ਵਾਲੀਆਂ 65 ਉਡਾਣਾਂ ਰੱਦ ਕਰ ਦਿੱਤੀਆਂ।






















