Punjab Breaking News LIVE: ਅਗਲੇ ਤਿੰਨ ਦਿਨ ਬਾਰਸ਼ ਦਾ ਕਹਿਰ, ਪੰਜਾਬ ਦੇ ਦਫਤਰਾਂ 'ਚ ਕੰਮ ਠੱਪ, ਅੱਜ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ, ਮਨੀਪੁਰ ਹਿੰਸਾ 'ਤੇ ਘਿਰੀ ਮੋਦੀ ਸਰਕਾਰ

Punjab Breaking News LIVE 25 July, 2023: ਅਗਲੇ ਤਿੰਨ ਦਿਨ ਬਾਰਸ਼ ਦਾ ਕਹਿਰ, ਪੰਜਾਬ ਦੇ ਦਫਤਰਾਂ 'ਚ ਕੰਮ ਠੱਪ, ਅੱਜ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ, ਮਨੀਪੁਰ ਹਿੰਸਾ 'ਤੇ ਘਿਰੀ ਮੋਦੀ ਸਰਕਾਰ

ABP Sanjha Last Updated: 25 Jul 2023 04:07 PM
Punjab News : ਹੜ੍ਹਾਂ ਤੋਂ ਬਾਅਦ ਡੇਂਗੂ ਨੇ ਮਚਾਈ ਤਬਾਹੀ

ਹੁਣ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ‘ਚ ਡੇਂਗੂ ਦਾ ਡਰ ਵੀ ਸਤਾਉਣ ਲੱਗਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਪਰ ਹੁਣ ਸ਼ਹਿਰੀ ਖੇਤਰਾਂ ਵਿੱਚ ਵੀ ਡੇਂਗੂ ਦਾ ਲਾਰਵਾ ਮਿਲਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਡੇਂਗੂ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 291 ਨੂੰ ਪਾਰ ਕਰ ਗਈ ਹੈ ਅਤੇ ਇੱਕ ਦੀ ਮੌਤ ਵੀ ਹੋਈ ਹੈ।

Patiala News : ਡਿਪਟੀ ਕਮਿਸ਼ਨਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਨੁਕਸਾਨ ਦੇ ਮੁਆਵਜ਼ੇ ਲਈ ਅਰਜ਼ੀਆਂ ਦੇਣ ਦੀ ਅਪੀਲ
ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਅਹਿਮ ਖ਼ਬਰ ਹੈ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਰ ਦੇ ਸਬੰਧਤ ਐਸਡੀਐਮ ਦਫ਼ਤਰ ਜਾਂ ਡੀਸੀ ਦਫ਼ਤਰ ਵਿੱਚ ਨੁਕਸਾਨ ਦੇ ਮੁਆਵਜ਼ੇ ਲਈ ਅਰਜ਼ੀਆਂ ਦੇਣ। ਡਿਪਟੀ ਕਮਿਸ਼ਨਰ ਸਾਹਨੀ ਨੇ ਹੜ੍ਹਾਂ ਸਬੰਧੀ ਜਾਇਜ਼ਾ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਕੜੇ ਯਤਨ ਕਰ ਰਿਹਾ ਹੈ। ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਡਰੇਨੇਜ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਡਰੋਨ ਸਰਵੇ ਕਰਵਾਇਆ ਗਿਆ।
Punjab News: ਸਰਕਾਰ ਨੇ ਅਜੇ ਤੱਕ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਸੂਬਾ ਨਹੀਂ ਐਲਾਨਿਆ

ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਨੇ ਮਾਝਾ, ਮਾਲਵਾ ਤੇ ਦੁਆਬਾ ਤਿੰਨੇ ਖੇਤਰਾਂ ਵਿੱਚ ਵੱਡੀ ਮਾਰ ਕੀਤੀ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸੂਬੇ ਦੇ 19 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ। ਇਸ ਦੇ ਬਾਵਜੂਦ ਸੂਬਾ ਸਰਕਾਰ ਨੇ ਅਜੇ ਤੱਕ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਸੂਬਾ ਨਹੀਂ ਐਲਾਨਿਆ। ਇਸ ਨਾਲ ਪੰਜਾਬ ਨੂੰ ਕੇਂਦਰ ਤੋਂ ਹੋਰ ਫੰਡ ਹਾਸਲ ਕਰਨ ਵਿੱਚ ਦਿੱਕਤ ਆ ਸਕਦੀ ਹੈ।

Punjab News: ਆਨੰਦ ਕਾਰਜ ਐਕਟ ਨੂੰ ਲੈ ਕੇ ਮੀਟਿੰਗ ਮੁਲਤਵੀ

ਆਨੰਦ ਮੈਰਿਜ ਐਕਟ ਵਿੱਚ ਸੋਧ ਕਰਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਵੱਲੋਂ ਸਿੱਖ ਨੁਮਾਇੰਦਿਆਂ ਤੇ ਸਿੱਖ ਚਿੰਤਕਾਂ ਨਾਲ ਅੱਜ ਦੁਪਹਿਰ ਅੱਜ 1 ਵਜੇ ਬੈਠਕ ਸੱਦੀ ਗਈ ਸੀ, ਜਿਸ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਦਿੱਤੀ ਗਈ ਹੈ। ਇਸ ਬੈਠਕ ਵਿੱਚ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਸੱਦਾ ਦਿੱਤਾ ਗਿਆ ਸੀ। 

Asia Cup 2023: ਏਸ਼ੀਆ ਕੱਪ 'ਚ ਇਨ੍ਹਾਂ 15 ਖਿਡਾਰੀਆਂ ਨੂੰ ਮਿਲ ਸਕਦੀ ਟੀਮ ਇੰਡੀਆ 'ਚ ਜਗ੍ਹਾ

 ਏਸ਼ੀਆਈ ਕ੍ਰਿਕਟ ਦਾ ਮਹਾਕੁੰਭ ਯਾਨੀ ਏਸ਼ੀਆ ਕੱਪ 30 ਅਗਸਤ, 2023 ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦੇ ਸਾਰੇ ਮੈਚ ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਖੇਡੇ ਜਾਣਗੇ। 2 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਏਸ਼ੀਆ ਕੱਪ 2023 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਬੀਸੀਸੀਆਈ ਨੇ ਅਜੇ ਤੱਕ ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦਾ ਐਲਾਨ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਜਾਣੋ ਕਿ ਟੂਰਨਾਮੈਂਟ ਲਈ ਭਾਰਤ ਦੀ 15 ਮੈਂਬਰੀ ਟੀਮ ਕਿਵੇਂ ਦੀ ਹੋ ਸਕਦੀ ਹੈ।

Punjab Weather: ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ, ਭਾਖੜਾ ਡੈਮ ਨੇ ਵਧਾਈ ਚਿੰਤਾ

ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਅੱਜ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ ਤੇ ਅੰਮ੍ਰਿਤਸਰ ਵਿੱਚ ਮੀਂਹ ਪੈ ਸਕਦਾ ਹੈ। ਕੁਝ ਇਲਾਕਿਆਂ 'ਚ ਸਵੇਰੇ ਹੋਈ ਬਾਰਸ਼ ਨੇ ਘੱਟੋ-ਘੱਟ ਤਾਪਮਾਨ ਨੂੰ ਹੇਠਾਂ ਲਿਆਂਦਾ ਪਰ ਹਿਮਾਚਲ 'ਚ ਮੀਂਹ ਨੇ ਭਾਖੜਾ ਡੈਮ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

PM Modi on INDIA: ਇੰਡੀਆ ਬਾਰੇ ਕੀ ਬੋਲ ਗਏ ਪੀਐਮ ਮੋਦੀ? ਈਸਟ ਇੰਡੀਆ ਕੰਪਨੀ ਤੇ ਇੰਡੀਅਨ ਮੁਜਾਹਿਦੀਨ ਨਾਲ ਤੁਲਣਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ (25 ਜੁਲਾਈ) ਨੂੰ ਵਿਰੋਧੀ ਪਾਰਟੀਆਂ ਦੇ ਗੱਠਜੋੜ, I.N.D.I.A. ਦੀ ਤੁਲਨਾ ਈਸਟ ਇੰਡੀਆ ਕੰਪਨੀ ਤੇ ਇੰਡੀਅਨ ਮੁਜਾਹਿਦੀਨ ਨਾਲ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਨਾਵਾਂ ਵਿੱਚ ਭਾਰਤ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਬਣਾਈ ਤੇ ਉਨ੍ਹਾਂ ਵਾਂਗ ਵਿਰੋਧੀ ਧਿਰ ਨੇ I.N.D.I.A. ਗਠਜੋੜ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਆ ਕੇ ਆਪਣਾ ਨਾਂ ਈਸਟ ਇੰਡੀਆ ਕੰਪਨੀ ਰੱਖਿਆ, ਉਸੇ ਤਰ੍ਹਾਂ ਵਿਰੋਧੀ ਧਿਰ ਆਪਣੇ ਆਪ ਨੂੰ I.N.D.I.A. ਵਜੋਂ ਪੇਸ਼ ਕਰ ਰਹੀ ਹੈ।

Kargil Vijay Diwas 2023:  ਆਖਰ ਕਾਰਗਿਲ ਜੰਗ 'ਚ ਕੀ ਹੋਇਆ?

ਭਾਰਤ ਨੇ ਕਈ ਜੰਗਾਂ ਲੜੀਆਂ ਹਨ, ਜਿਨ੍ਹਾਂ ਵਿੱਚ ਭਾਰਤੀ ਫੌਜ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਮਸ਼ਹੂਰ ਹਨ। ਅਜਿਹੀ ਹੀ ਇੱਕ ਜੰਗ 1999 ਵਿੱਚ ਲੜੀ ਗਈ ਸੀ, ਜਿਸ ਨੂੰ ਕਾਰਗਿਲ ਯੁੱਧ ਕਿਹਾ ਜਾਂਦਾ ਹੈ। ਜਦੋਂ ਦੁਸ਼ਮਣ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਤੇ ਕਈ ਚੋਟੀਆਂ 'ਤੇ ਕਬਜ਼ਾ ਕਰ ਰਿਹਾ ਸੀ, ਤਾਂ ਭਾਰਤੀ ਸੈਨਿਕਾਂ ਦੀ ਹਿੰਮਤ ਤੇ ਬਹਾਦਰੀ ਨੇ ਉਨ੍ਹਾਂ ਨੂੰ ਬਾਹਰ ਕੱਢ ਸੁੱਟਿਆ। ਇਸ ਜੰਗ ਵਿੱਚ ਭਾਰਤੀ ਫੌਜ ਦੀ ਜਿੱਤ ਨੂੰ ਹਰ ਸਾਲ 26 ਜੁਲਾਈ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ। 

Manipur Violence: ਮਨੀਪੁਰ 'ਚ ਔਰਤਾਂ ਦੀ ਨਗਨ ਪਰੇਡ ਕਰਕੇ ਭਾਰਤ ਪੂਰੀ ਦੁਨੀਆ 'ਚ ਸ਼ਰਮਸਾਰ

ਮਨੀਪੁਰ ਹਿੰਸਾ ਤੇ ਔਰਤਾਂ ਦੀ ਨਗਨ ਪਰੇਡ ਨੇ ਭਾਰਤ ਨੂੰ ਪੂਰੀ ਦੁਨੀਆ ਅੰਦਰ ਸ਼ਰਮਸਾਰ ਕੀਤਾ ਹੈ। ਕਈ ਦੇਸ਼ਾਂ ਨੇ ਇਸ ਉੱਪਰ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ ਜਿਸ ਮਗਰੋਂ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਦੇਸ਼ ਵਿੱਚ ਫੈਲੇ ਰੋਸ ਤੇ ਵਿਦੇਸ਼ਾਂ ਤੋਂ ਹੋਰ ਰਹੀ ਅਲੋਚਨਾ ਮਗਰੋਂ ਬੀਜੇਪੀ ਸਰਕਾਰ ਬੈਕਫੁੱਟ 'ਤੇ ਆਉਣ ਲਈ ਮਜਬੂਰ ਹੋਈ ਹੈ। 

Fazilka News: ਪਾਣੀ 'ਚ ਫਸੀ ਸਕੂਲ ਦੇ ਛੋਟੇ ਬੱਚਿਆਂ ਦੀ ਵੈਨ, ਸੁਰੱਖਿਅਤ ਕੱਢਿਆ ਗਿਆ ਬਾਹਰ

ਫਾਜ਼ਿਲਕਾ ਵਿੱਚ ਹੋ ਰਹੀ ਬਾਰਸ਼ ਕਾਰਨ ਪਾਣੀ ਇਸ ਕਦਰ ਜਮ੍ਹਾਂ ਹੋ ਗਿਆ ਕਿ ਪ੍ਰਸ਼ਾਸਨ ਦੇ ਵਿਕਾਸ ਕੰਮਾਂ ਦੀ ਪੋਲ ਖੁੱਲ੍ਹ ਗਈ ਹੈ। ਇਸ ਦੇ ਨਾਲ ਹੀ ਇਹ ਬਰਸਾਤੀ ਪਾਣੀ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਅੱਜ ਹੋ ਰਹੀ ਬਾਰਸ਼ ਕਾਰਨ ਰੇਲਵੇ ਅੰਡਰ ਬ੍ਰਿਜ ਵਿੱਚ ਜਮ੍ਹਾਂ ਹੋਏ ਪਾਣੀ ਵਿੱਚ ਸਕੂਲ ਦੇ ਬੱਚਿਆਂ ਦੀ ਵੈਨ ਫਸ ਗਈ। ਇਸ ਦੌਰਾਨ ਮੌਕੇ ਤੋਂ ਲੰਘ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਮਦਦ ਕਰਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

Punjab Weather Report: ਮੌਸਮ ਵਿਭਾਗ ਦਾ ਤਾਜ਼ਾ ਅਲਰਟ, 25 ਤੋਂ 28 ਜੁਲਾਈ ਤੱਕ ਬਾਰਸ਼ ਦਾ ਕਹਿਰ

ਪੰਜਾਬ ਵਿੱਚ ਅਗਲੇ ਤਿੰਨ-ਚਾਰ ਦਿਨ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ 25 ਤੋਂ 28 ਜੁਲਾਈ ਤੱਕ ਕਈ ਥਾਈਂ ਗਰਜ ਤੇ ਚਮਕ ਨਾਲ ਛਿੱਟੇ ਪੈਣ ਤੇ ਕਈ ਥਾਈਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਣੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲਗਾਤਾਰ ਤਿੰਨ-ਚਾਰ ਦਿਨ ਤੱਕ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਸੋਮਵਾਰ ਨੂੰ ਵੀ ਸੂਬੇ ਦੇ ਕਈ ਸ਼ਹਿਰਾਂ ਜਿਵੇਂ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਮੋਗਾ ਤੇ ਫਰੀਦਕੋਟ ਦੇ ਕੁੱਝ ਇਲਾਕਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਨੇ 25 ਜੁਲਾਈ ਤੋਂ 28 ਜੁਲਾਈ ਤੱਕ ਕਈ ਥਾਈ ਗਰਜ ਤੇ ਚਮਕ ਨਾਲ ਛਿੱਟੇ ਪੈਣ ਤੇ ਕਈ ਥਾਈਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

Punjab News: ਪੰਜਾਬ ਭਰ 'ਚ ਮਾਲ ਮਹਿਕਮੇ ਦਾ ਕੰਮ ਠੱਪ

ਪੰਜਾਬ ਵਿੱਚ ਮਾਲ ਮਹਿਕਮੇ ਦਾ ਕੰਮ ਅੱਜ ਪੂਰੀ ਤਰ੍ਹਾਂ ਠੱਪ ਰਹੇਗਾ। ਸੂਬੇ ਦੀਆਂ ਤਹਿਸੀਲਾਂ ਤੋਂ ਬਾਅਦ ਅੱਜ ਡੀਸੀ ਦਫ਼ਤਰਾਂ ਤੋਂ ਲੈ ਕੇ ਐਸਡੀਐਮ ਦਫ਼ਤਰਾਂ ਤੱਕ ਵੀ ਹੜਤਾਲ ਕੀਤੀ ਜਾਵੇਗੀ। ਅੱਜ ਡੀਸੀ ਦਫ਼ਤਰਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਡੀਸੀ ਦਫ਼ਤਰਾਂ ਦੇ ਮੁਲਾਜ਼ਮ ਵੀ ਹੜਤਾਲ ’ਤੇ ਚਲੇ ਗਏ ਹਨ। ਦਰਅਸਲ ਰੋਪੜ ਤੋਂ ਸੱਤਾਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਦਾ ਮਾਲ ਮਹਿਕਮੇ ਦੀ ਮੁਲਾਜ਼ਮਾਂ ਨਾਲ ਪੇਚਾ ਪੂਰੀ ਤਰ੍ਹਾਂ ਉਲਝ ਗਿਆ ਹੈ। ਮੁਲਾਜ਼ਮ ਅੜੇ ਹੋਏ ਹਨ ਕਿ ਜਦੋਂ ਤੱਕ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤੇ ਵਿਧਾਇਕ ਮੁਆਫ਼ੀ ਨਹੀਂ ਮੰਗਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Weather update: ਬਾਰਸ਼ ਹਿਮਾਚਲ 'ਚ ਡੁੱਬਿਆ ਪੰਜਾਬ

ਬਾਰਸ਼ ਹਿਮਾਚਲ ਪ੍ਰਦੇਸ਼ 'ਚ ਹੋਈ ਪਰ ਇਸ ਪਾਣੀ ਨਾਲ ਪੰਜਾਬ ਡੁੱਬ ਗਿਆ। ਜੀ ਹਾਂ ਪੰਜਾਬ ਦੇ ਤਕਰੀਬਨ ਸਾਰੇ ਹੀ ਨਦੀਆਂ-ਨਾਲਿਆਂ ਤੇ ਦਰਿਆਵਾਂ ਵਿੱਚ ਪਾਣੀ ਹਿਮਾਚਲ ਪ੍ਰਦੇਸ਼ ਵਿੱਚੋਂ ਹੀ ਆਉਂਦਾ ਹੈ। ਇਸ ਵਾਰ ਹਿਮਾਚਲ ਪ੍ਰਦੇਸ਼ 'ਚ ਬਾਰਸ਼ ਦੇ ਰਿਕਾਰਡ ਟੁੱਟੇ ਹਨ। ਬਾਰਸ਼ ਦੇ ਪਾਣੀ ਨੇ ਨਦੀਆਂ-ਨਾਲਿਆਂ ਤੇ ਦਰਿਆਵਾਂ ਰਾਹੀਂ ਪੰਜਾਬ ਅੰਦਰ ਤਬਾਹੀ ਮਚਾਈ ਹੈ। ਹਿਮਾਚਲ ਵਿੱਚੋਂ ਨਿਕਲਦੇ ਦਰਿਆਵਾਂ ਘੱਗਰ, ਸਤਲੁੱਜ, ਬਿਆਸ ਤੇ ਰਾਵੀ ਨੇ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ।

ਪਿਛੋਕੜ

Punjab Breaking News LIVE 25 July, 2023: ਹੁਣ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ‘ਚ ਡੇਂਗੂ ਦਾ ਡਰ ਵੀ ਸਤਾਉਣ ਲੱਗਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਪਰ ਹੁਣ ਸ਼ਹਿਰੀ ਖੇਤਰਾਂ ਵਿੱਚ ਵੀ ਡੇਂਗੂ ਦਾ ਲਾਰਵਾ ਮਿਲਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਡੇਂਗੂ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 291 ਨੂੰ ਪਾਰ ਕਰ ਗਈ ਹੈ ਅਤੇ ਇੱਕ ਦੀ ਮੌਤ ਵੀ ਹੋਈ ਹੈ। ਹੜ੍ਹਾਂ ਤੋਂ ਬਾਅਦ ਡੇਂਗੂ ਨੇ ਮਚਾਈ ਤਬਾਹੀ


 


ਪੰਜਾਬ ਭਰ 'ਚ ਮਾਲ ਮਹਿਕਮੇ ਦਾ ਕੰਮ ਠੱਪ


Punjab News: ਪੰਜਾਬ ਵਿੱਚ ਮਾਲ ਮਹਿਕਮੇ ਦਾ ਕੰਮ ਅੱਜ ਪੂਰੀ ਤਰ੍ਹਾਂ ਠੱਪ ਰਹੇਗਾ। ਸੂਬੇ ਦੀਆਂ ਤਹਿਸੀਲਾਂ ਤੋਂ ਬਾਅਦ ਅੱਜ ਡੀਸੀ ਦਫ਼ਤਰਾਂ ਤੋਂ ਲੈ ਕੇ ਐਸਡੀਐਮ ਦਫ਼ਤਰਾਂ ਤੱਕ ਵੀ ਹੜਤਾਲ ਕੀਤੀ ਜਾਵੇਗੀ। ਅੱਜ ਡੀਸੀ ਦਫ਼ਤਰਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਡੀਸੀ ਦਫ਼ਤਰਾਂ ਦੇ ਮੁਲਾਜ਼ਮ ਵੀ ਹੜਤਾਲ ’ਤੇ ਚਲੇ ਗਏ ਹਨ। ਦਰਅਸਲ ਰੋਪੜ ਤੋਂ ਸੱਤਾਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਦਾ ਮਾਲ ਮਹਿਕਮੇ ਦੀ ਮੁਲਾਜ਼ਮਾਂ ਨਾਲ ਪੇਚਾ ਪੂਰੀ ਤਰ੍ਹਾਂ ਉਲਝ ਗਿਆ ਹੈ। ਮੁਲਾਜ਼ਮ ਅੜੇ ਹੋਏ ਹਨ ਕਿ ਜਦੋਂ ਤੱਕ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤੇ ਵਿਧਾਇਕ ਮੁਆਫ਼ੀ ਨਹੀਂ ਮੰਗਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਪੰਜਾਬ ਭਰ 'ਚ ਮਾਲ ਮਹਿਕਮੇ ਦਾ ਕੰਮ ਠੱਪ


 


ਅੱਜ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ


Kartarpur Sahib corridor: ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ ਯਾਨੀ 25 ਜੁਲਾਈ ਤੋਂ ਮੁੜ ਸ਼ੁਰੂ ਹੋ ਰਿਹਾ ਹੈ। ਭਾਰੀ ਮੀਂਹ ਪੈਣ ਅਤੇ ਰਾਵੀ ਦਰਿਆ ਚ ਪਾਣੀ ਭਰ ਜਾਣ ਕਾਰਨ ਲਾਂਘੇ 'ਤੇ ਆਵਾਜਾਈ 19 ਜੁਲਾਈ ਨੂੰ ਬੰਦ ਕਰ ਦਿੱਤੀ ਗਈ ਸੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੰਗਲਵਾਰ ਤੋਂ ਲਾਂਘਾ ਖੁੱਲ੍ਹ ਰਿਹਾ ਹੈ ਅਤੇ 125 ਸ਼ਰਧਾਲੂਆਂ ਦੇ ਬੇਨਤੀ ਪੱਤਰ ਆਏ ਹਨ। ਅੱਜ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ


 


ਬਾਰਸ਼ ਹਿਮਾਚਲ 'ਚ ਡੁੱਬਿਆ ਪੰਜਾਬ! 


Weather update: ਬਾਰਸ਼ ਹਿਮਾਚਲ ਪ੍ਰਦੇਸ਼ 'ਚ ਹੋਈ ਪਰ ਇਸ ਪਾਣੀ ਨਾਲ ਪੰਜਾਬ ਡੁੱਬ ਗਿਆ। ਜੀ ਹਾਂ ਪੰਜਾਬ ਦੇ ਤਕਰੀਬਨ ਸਾਰੇ ਹੀ ਨਦੀਆਂ-ਨਾਲਿਆਂ ਤੇ ਦਰਿਆਵਾਂ ਵਿੱਚ ਪਾਣੀ ਹਿਮਾਚਲ ਪ੍ਰਦੇਸ਼ ਵਿੱਚੋਂ ਹੀ ਆਉਂਦਾ ਹੈ। ਇਸ ਵਾਰ ਹਿਮਾਚਲ ਪ੍ਰਦੇਸ਼ 'ਚ ਬਾਰਸ਼ ਦੇ ਰਿਕਾਰਡ ਟੁੱਟੇ ਹਨ। ਬਾਰਸ਼ ਦੇ ਪਾਣੀ ਨੇ ਨਦੀਆਂ-ਨਾਲਿਆਂ ਤੇ ਦਰਿਆਵਾਂ ਰਾਹੀਂ ਪੰਜਾਬ ਅੰਦਰ ਤਬਾਹੀ ਮਚਾਈ ਹੈ। ਹਿਮਾਚਲ ਵਿੱਚੋਂ ਨਿਕਲਦੇ ਦਰਿਆਵਾਂ ਘੱਗਰ, ਸਤਲੁੱਜ, ਬਿਆਸ ਤੇ ਰਾਵੀ ਨੇ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ। ਬਾਰਸ਼ ਹਿਮਾਚਲ 'ਚ ਡੁੱਬਿਆ ਪੰਜਾਬ!

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.