(Source: ECI/ABP News)
Punjab: ਅੱਜ ਦਫਤਰਾਂ 'ਚ ਨਹੀਂ ਹੋਣਗੇ ਕੰਮ! ਪੰਜਾਬ ਭਰ 'ਚ ਮਾਲ ਮਹਿਕਮੇ ਦਾ ਕੰਮ ਠੱਪ, 'ਆਪ' ਵਿਧਾਇਕ ਨਾਲ ਪੇਚੇ ਮਗਰੋਂ ਸੰਕਟ ਗਹਿਰਾਇਆ
Punjab News: ਡੀਸੀ ਦਫ਼ਤਰਾਂ ਦੇ ਮੁਲਾਜ਼ਮ ਵੀ ਹੜਤਾਲ ’ਤੇ ਚਲੇ ਗਏ ਹਨ।
![Punjab: ਅੱਜ ਦਫਤਰਾਂ 'ਚ ਨਹੀਂ ਹੋਣਗੇ ਕੰਮ! ਪੰਜਾਬ ਭਰ 'ਚ ਮਾਲ ਮਹਿਕਮੇ ਦਾ ਕੰਮ ਠੱਪ, 'ਆਪ' ਵਿਧਾਇਕ ਨਾਲ ਪੇਚੇ ਮਗਰੋਂ ਸੰਕਟ ਗਹਿਰਾਇਆ No work in Punjab offices! goods department stalled across Punjab, crisis deepened after a argument with AAP MLA Punjab: ਅੱਜ ਦਫਤਰਾਂ 'ਚ ਨਹੀਂ ਹੋਣਗੇ ਕੰਮ! ਪੰਜਾਬ ਭਰ 'ਚ ਮਾਲ ਮਹਿਕਮੇ ਦਾ ਕੰਮ ਠੱਪ, 'ਆਪ' ਵਿਧਾਇਕ ਨਾਲ ਪੇਚੇ ਮਗਰੋਂ ਸੰਕਟ ਗਹਿਰਾਇਆ](https://feeds.abplive.com/onecms/images/uploaded-images/2023/07/25/e9184c25824b17eec3f20ed674867ac31690255124084700_original.jpg?impolicy=abp_cdn&imwidth=1200&height=675)
Punjab News: ਪੰਜਾਬ ਵਿੱਚ ਮਾਲ ਮਹਿਕਮੇ ਦਾ ਕੰਮ ਅੱਜ ਪੂਰੀ ਤਰ੍ਹਾਂ ਠੱਪ ਰਹੇਗਾ। ਸੂਬੇ ਦੀਆਂ ਤਹਿਸੀਲਾਂ ਤੋਂ ਬਾਅਦ ਅੱਜ ਡੀਸੀ ਦਫ਼ਤਰਾਂ ਤੋਂ ਲੈ ਕੇ ਐਸਡੀਐਮ ਦਫ਼ਤਰਾਂ ਤੱਕ ਵੀ ਹੜਤਾਲ ਕੀਤੀ ਜਾਵੇਗੀ। ਅੱਜ ਡੀਸੀ ਦਫ਼ਤਰਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਡੀਸੀ ਦਫ਼ਤਰਾਂ ਦੇ ਮੁਲਾਜ਼ਮ ਵੀ ਹੜਤਾਲ ’ਤੇ ਚਲੇ ਗਏ ਹਨ।
ਦਰਅਸਲ ਰੋਪੜ ਤੋਂ ਸੱਤਾਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਦਾ ਮਾਲ ਮਹਿਕਮੇ ਦੀ ਮੁਲਾਜ਼ਮਾਂ ਨਾਲ ਪੇਚਾ ਪੂਰੀ ਤਰ੍ਹਾਂ ਉਲਝ ਗਿਆ ਹੈ। ਮੁਲਾਜ਼ਮ ਅੜੇ ਹੋਏ ਹਨ ਕਿ ਜਦੋਂ ਤੱਕ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤੇ ਵਿਧਾਇਕ ਮੁਆਫ਼ੀ ਨਹੀਂ ਮੰਗਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਦੱਸ ਦਈਏ ਕਿ ਸੋਮਵਾਰ ਨੂੰ ਮੁਲਾਜ਼ਮਾਂ ਨੇ ਵਿਧਾਇਕ ਦਿਨੇਸ਼ ਚੱਢਾ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਰੋਪੜ ਡਵੀਜ਼ਨ ਵਿੱਚ ਹੀ ਹੜਤਾਲ ਸੀ ਪਰ ਹੁਣ ਮਨਿਸਟੀਰੀਅਲ ਸਟਾਫ਼ ਯੂਨੀਅਨ ਨੇ ਪੂਰੇ ਪੰਜਾਬ ਵਿੱਚ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਦੱਸਿਆ ਕਿ 25 ਤੇ 26 ਨੂੰ ਸਾਰੇ ਡੀਸੀ ਦਫ਼ਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਕਲਮ ਛੋੜ ਹੜਤਾਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 26 ਜੁਲਾਈ ਨੂੰ ਸਾਰੇ ਮੁਲਾਜ਼ਮ ਰੋਪੜ ਵਿਖੇ ਇਕੱਠੇ ਹੋਣਗੇ। ਸਰਕਾਰ ਤੇ ਵਿਧਾਇਕ ਖਿਲਾਫ 26 ਜੁਲਾਈ ਨੂੰ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਮੁਲਾਜ਼ਮਾਂ ਦਾ ਅਪਮਾਨ ਨਹੀਂ ਕਰਨ ਦਿੱਤਾ ਜਾਵੇਗਾ। ਰੋਪੜ ਦੇ ਵਿਧਾਇਕ ਨੇ ਜਿੱਥੇ ਮੁਲਾਜ਼ਮਾਂ ਦੀ ਬੇਇੱਜ਼ਤੀ ਕੀਤੀ ਹੈ, ਉੱਥੇ ਹੀ ਆਪਣੇ ਨਿੱਜੀ ਦਫ਼ਤਰ ਵਿੱਚ ਸਰਕਾਰੀ ਰਿਕਾਰਡ ਮੰਗਵਾ ਕੇ ਨਾਜਾਇਜ਼ ਕੰਮ ਵੀ ਕਰਵਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)