Himachal Rain ਬਾਰਸ਼ ਹਿਮਾਚਲ 'ਚ ਡੁੱਬਿਆ ਪੰਜਾਬ! ਇੰਝ ਮੱਚੀ ਪੰਜਾਬ 'ਚ ਤਬਾਹੀ, ਹੋਸ਼ ਉਡਾਉਣ ਵਾਲੇ ਅੰਕੜਿਆਂ ਰਾਹੀਂ ਖੁਲਾਸਾ
Himachal Rain Update: ਬਾਰਸ਼ ਹਿਮਾਚਲ ਪ੍ਰਦੇਸ਼ 'ਚ ਹੋਈ ਪਰ ਇਸ ਪਾਣੀ ਨਾਲ ਪੰਜਾਬ ਡੁੱਬ ਗਿਆ। ਜੀ ਹਾਂ ਪੰਜਾਬ ਦੇ ਤਕਰੀਬਨ ਸਾਰੇ ਹੀ ਨਦੀਆਂ-ਨਾਲਿਆਂ ਤੇ ਦਰਿਆਵਾਂ ਵਿੱਚ ਪਾਣੀ ਹਿਮਾਚਲ ਪ੍ਰਦੇਸ਼ ਵਿੱਚੋਂ ਹੀ ਆਉਂਦਾ ਹੈ। ਇਸ ਵਾਰ ਹਿਮਾਚਲ ਪ੍ਰਦੇਸ਼ 'ਚ ਬਾਰਸ਼ ਦੇ ਰਿਕਾਰਡ ਟੁੱਟੇ ਹਨ।
Weather update: ਬਾਰਸ਼ ਹਿਮਾਚਲ ਪ੍ਰਦੇਸ਼ 'ਚ ਹੋਈ ਪਰ ਇਸ ਪਾਣੀ ਨਾਲ ਪੰਜਾਬ ਡੁੱਬ ਗਿਆ। ਜੀ ਹਾਂ ਪੰਜਾਬ ਦੇ ਤਕਰੀਬਨ ਸਾਰੇ ਹੀ ਨਦੀਆਂ-ਨਾਲਿਆਂ ਤੇ ਦਰਿਆਵਾਂ ਵਿੱਚ ਪਾਣੀ ਹਿਮਾਚਲ ਪ੍ਰਦੇਸ਼ ਵਿੱਚੋਂ ਹੀ ਆਉਂਦਾ ਹੈ। ਇਸ ਵਾਰ ਹਿਮਾਚਲ ਪ੍ਰਦੇਸ਼ 'ਚ ਬਾਰਸ਼ ਦੇ ਰਿਕਾਰਡ ਟੁੱਟੇ ਹਨ। ਬਾਰਸ਼ ਦੇ ਪਾਣੀ ਨੇ ਨਦੀਆਂ-ਨਾਲਿਆਂ ਤੇ ਦਰਿਆਵਾਂ ਰਾਹੀਂ ਪੰਜਾਬ ਅੰਦਰ ਤਬਾਹੀ ਮਚਾਈ ਹੈ। ਹਿਮਾਚਲ ਵਿੱਚੋਂ ਨਿਕਲਦੇ ਦਰਿਆਵਾਂ ਘੱਗਰ, ਸਤਲੁੱਜ, ਬਿਆਸ ਤੇ ਰਾਵੀ ਨੇ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਜੁਲਾਈ ਵਿੱਚ ਹੁਣ ਤੱਕ ਹੋਈ ਮਾਨਸੂਨ ਦੀ ਬਾਰਸ਼ ਨੇ ਹਿਮਾਚਲ ਵਿੱਚ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਹਿਮਾਚਲ ਵਿੱਚ 1 ਤੋਂ 24 ਜੁਲਾਈ ਤੱਕ 255.9 ਮਿਲੀਮੀਟਰ ਬਾਰਸ਼ ਹੋਣੀ ਚਾਹੀਦੀ ਸੀ ਪਰ ਇਸ ਵਾਰ 390.3 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ 102% ਵੱਧ ਹੈ। ਇਸ ਬਾਰਸ਼ ਨੇ ਜਿੱਥੇ ਹਿਮਾਚਲ ਵਿੱਚ ਨੁਕਸਾਨ ਕੀਤਾ, ਉੱਥੇ ਹੀ ਗੁਆਂਢੀ ਸੂਬੇ ਪੰਜਾਬ ਵਿੱਚ ਵੀ ਤਬਾਈ ਮਚਾਈ।
ਅੰਕੜਿਆਂ ਮੁਤਾਬਕ ਜੇਕਰ ਸਾਲ 2021 ਤੋਂ ਪਹਿਲਾਂ ਦੀ ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਜੁਲਾਈ ਦੇ ਮਹੀਨੇ ਲਗਾਤਾਰ ਆਮ ਨਾਲੋਂ ਘੱਟ ਬਾਰਸ਼ ਹੁੰਦੀ ਰਹੀ ਹੈ। 2021 ਤੋਂ ਬਾਅਦ ਹਿਮਾਚਲ 'ਚ ਜੁਲਾਈ ਮਹੀਨੇ 'ਚ ਆਮ ਨਾਲੋਂ ਜ਼ਿਆਦਾ ਬਾਰਸ਼ ਦਰਜ ਕੀਤੀ ਗਈ ਹੈ ਪਰ ਇਸ ਵਾਰ ਬਾਰਸ਼ ਨੇ ਕਈ ਰਿਕਾਰਡ ਤੋੜ ਦਿੱਤੇ। ਇਹੀ ਕਾਰਨ ਹੈ ਕਿ ਇਸ ਪਾਣੀ ਨੇ ਪੰਜਾਬ ਵਿੱਚ ਵੱਡਾ ਨੁਕਸਾਨ ਕੀਤਾ ਹੈ।
ਹੋਰ ਪੜ੍ਹੋ : ਪਾਕਿਸਤਾਨ 'ਚ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਹੋ ਰਿਹਾ ਢਹਿ-ਢੇਰੀ, ਸਰਕਾਰ ਨੇ ਨਹੀਂ ਕੀਤੀ ਸਾਂਭ-ਸੰਭਾਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ