Punjab Breaking News LIVE: ਕਿਸਾਨਾਂ ਦਾ ਧਰਨਾ ਅੱਜ ਤੋਂ, NIFT ਬੈਂਗਲੁਰੂ ਨੇ ਬਣਾਈ ਸਕੂਲ ਆਫ ਐਮੀਨੈਂਸ ਦੇ ਲਈ ਡਰੈੱਸ, ਵੀਜ਼ਾ ਦਫਤਰ 'ਚ ਟੀਵੀ 'ਤੇ ਚਲਾਈ ਗਈ 'ਅਸ਼ਲੀਲ' ਫਿਲਮ

Punjab Breaking News LIVE, 25 November, 2023:ਕਿਸਾਨਾਂ ਦਾ ਧਰਨਾ ਅੱਜ ਤੋਂ, NIFT ਬੈਂਗਲੁਰੂ ਨੇ ਬਣਾਈ ਸਕੂਲ ਆਫ ਐਮੀਨੈਂਸ ਦੇ ਲਈ ਡਰੈੱਸ, ਪਾਕਿਸਤਾਨ ਦੇ ਵੀਜ਼ਾ ਦਫਤਰ 'ਚ ਟੀਵੀ 'ਤੇ ਚਲਾਈ ਗਈ 'ਅਸ਼ਲੀਲ' ਫਿਲਮ

ABP Sanjha Last Updated: 25 Nov 2023 02:19 PM
Punjab: NIFT ਬੈਂਗਲੁਰੂ ਨੇ ਬਣਾਈ ਸਕੂਲ ਆਫ ਐਮੀਨੈਂਸ ਦੇ ਲਈ ਡਰੈੱਸ, ਪਹਿਲੀ ਵਾਰ ਇਸ ਨੂੰ ਪਹਿਨ ਕੇ ਸਕੂਲ ਪਹੁੰਚੇ ਵਿਦਿਆਰਥੀ, ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ

ਪੰਜਾਬ ਸਰਕਾਰ (Punjab Government) ਵੱਲੋਂ ਸਕੂਲ ਆਫ਼ ਐਮੀਨੈਂਸ ਲਈ ਤਿਆਰ ਕੀਤਾ ਗਿਆ ਨਵਾਂ ਪਹਿਰਾਵਾ ਵਿਦਿਆਰਥੀਆਂ ਨੂੰ ਮਿਲਿਆ ਹੈ। ਵਿਦਿਆਰਥੀ ਪਹਿਲੀ ਵਾਰ ਪਹਿਰਾਵੇ ਪਹਿਨ ਕੇ ਸਕੂਲ ਪਹੁੰਚੇ ਹਨ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਡਰੈੱਸ ਮੁਫ਼ਤ ਮੁਹੱਈਆ ਕਰਵਾਈ ਗਈ ਹੈ।

Punjab Weather Today: ਪੰਜਾਬ ਤੇ ਹਰਿਆਣਾ ਵਿੱਚ ਵਧੀ ਠੰਢ, ਮੀਂਹ ਵੀ ਦੇਵੇਗਾ ਦਸਤਕ, ਮੌਸਮ ਵਿਭਾਗ ਵੱਲੋਂ ਪੇਸ਼ੀਨਗੋਈ

ਹਰਿਆਣਾ-ਪੰਜਾਬ ਵਿੱਚ ਹੁਣ ਠੰਢ ਨੇ ਆਪਣੇ ਪੈਰ ਪਸਾਰ ਲਏ ਹਨ। ਦੋਵਾਂ ਸੂਬਿਆਂ ਦੇ ਕਈ ਇਲਾਕਿਆਂ 'ਚ ਧੁੰਦ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਦਿਨ ਵੇਲੇ ਵੀ ਠੰਢਕ ਦਾ ਅਹਿਸਾਸ ਹੁੰਦਾ ਹੈ। ਠੰਢ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਦੋਵਾਂ ਸੂਬਿਆਂ 'ਚ ਮੌਸਮ ਇਕ ਵਾਰ ਫਿਰ ਤੋਂ ਕਰਵਟ ਲੈਣ ਵਾਲਾ ਹੈ ਅਤੇ ਹਲਕੀ ਬਾਰਿਸ਼ ਅਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।

Ludhiana News :  ਸੰਘਣੀ ਧੁੰਦ ਕਾਰਨ ਖੰਨਾ ਨੇੜੇ ਵਾਪਰਿਆ ਸੜਕ ਹਾਦਸਾ, ਆਪਸ ਵਿੱਚ ਟਕਰਾਅ 25 ਤੋਂ 30 ਗੱਡੀਆਂ, ਇਸੇ ਥਾਂ ਦੇ ਹੋਏ ਨੇ ਪਹਿਲਾਂ ਵੀ ਕਈ ਹਾਦਸੇ

ਸੰਘਣੀ ਧੁੰਦ ਕਾਰਨ ਖੰਨਾ ਨੇੜੇ ਸ਼ੇਰ ਸ਼ਾਹ ਸੂਰੀ ਮੁੱਖ ਮਾਰਗ ਉੱਤੇ ਅੱਜ ਫਿਰ 25 ਤੋਂ 30 ਗੱਡੀਆਂ ਆਪਸ ਵਿੱਚ ਟਕਰਾਅ ਗਈਆਂ ਹਨ। ਦੱਸਣਯੋਗ ਹੈ ਕਿ ਇਹ ਹਾਦਸਾ ਉਸੇ ਜਗ੍ਹਾ ਉੱਤੇ ਹੋਇਆ ਜਿੱਥੇ ਦੋ ਕੁ ਹਫ਼ਤੇ ਪਹਿਲਾਂ 100 ਦੇ ਕਰੀਬ ਗੱਡੀਆਂ ਆਪਣੀ ਵਿੱਚ ਸੰਘਣੀ ਧੰਦ ਕਾਰਨ ਟੱਕਰਾ ਗਈਆਂ ਸੀ। ਹਾਦਸੇ ਦੀ ਜਾਣਕਾਰੀ ਮਿਲਣ ਉੱਤੇ ਖੰਨਾ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਪੀੜ੍ਹਤਾਂ ਰਾਹਗੀਰਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਇੱਕ ਸਕੂਲ ਦੇ ਬੱਚਿਆਂ ਦੀ ਵੀ ਬੱਸ ਵੀ ਹਾਦਸਾਗ੍ਰਸਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿਸੇ ਬੱਚੇ ਦੇ ਕੋਈ ਸਟ ਨਹੀਂ ਲੱਗੀ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਇੱਕ ਸੀਸੇ ਨਾਲ ਭਰੀ ਗੱਡੀ ਵੀ ਹਾਦਸਾ ਗ੍ਰਸਤ ਹੋਈ ਹੈ ਜਿਸ ਵਿੱਚ ਲਗਪਗ 3 ਲੱਖ ਦਾ ਸੀਸਾ ਟੁੱਟ ਗਿਆ ਹੈ।

Punjab News: ਗ਼ੈਰ-ਕਾਨੂੰਨੀ ਮਾਇਨਿੰਗ ਪਿੱਛੇ ਵੱਡਾ ਚਿਹਰਾ ਕੌਣ ? ਸੁਪਰ CM ਤੱਕ ਜੁੜਣਗੀਆਂ ਇਸ ਦੀ ਤਾਰਾਂ-ਪਰਗਟ ਸਿੰਘ

ਆਨੰਦਪੁਰ ਸਾਹਿਬ 'ਚ ਹੋ ਰਹੀ ਨਜਾਇਜ਼ ਮਾਈਨਿੰਗ 'ਤੇ ABP News ਵੱਲੋਂ ਕੀਤੇ ਖੁਲਾਸਿਆਂ ਤੋਂ ਬਾਅਦ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਲ ਘਿਰਦੀ ਨਜ਼ਰ ਆ ਰਾਹੀ ਹੈ। ਇਸ ਮਮਾਲੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਮਾਨ ਸਰਕਾਰ ਨੂੰ ਫਟਕਾਰ ਲਗਾਈ ਹੈ। ਹਾਈ ਕੋਰਟ ਨੇ ਸਖ਼ਤੀ ਵਰਤਿਆਂ ਪੰਜਾਬ ਸਰਕਾਰ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਦੋ ਹਫਤਿਆਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਫਿਰ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇਗੀ। ਅਗਲੀ ਸੁਣਵਾਈ 

PM Flies In Tejas: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਾਕੂ ਜਹਾਜ਼ ਤੇਜਸ 'ਚ ਭਰੀ ਉਡਾਣ, ਕਿਹਾ- ਅਸੀਂ ਕਿਸੇ ਤੋਂ ਘੱਟ ਨਹੀਂ

PM Flies In Tejas: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਵਿੱਚ ਲੜਾਕੂ ਜਹਾਜ਼ ਤੇਜਸ ਵਿੱਚ ਉਡਾਣ ਭਰੀ। ਉਨ੍ਹਾਂ ਨੇ ਸ਼ਨੀਵਾਰ (25 ਨਵੰਬਰ 2023) ਨੂੰ ਬੈਂਗਲੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਦੀ ਸਹੂਲਤ ਦਾ ਦੌਰਾ ਕੀਤਾ। ਪੀਐਮਓ ਮੁਤਾਬਕ ਉਹ ਤੇਜਸ ਜੈੱਟ ਦੇ ਨਿਰਮਾਣ ਕੇਂਦਰ ਦਾ ਨਿਰੀਖਣ ਕਰਨ ਆਏ ਸਨ। ਮੋਦੀ ਸਰਕਾਰ ਰੱਖਿਆ ਉਤਪਾਦਾਂ ਦੇ ਸਵਦੇਸ਼ੀ ਉਤਪਾਦਨ 'ਤੇ ਜ਼ੋਰ ਦਿੰਦੀ ਰਹੀ ਹੈ। ਉਨ੍ਹਾਂ ਨੇ ਅਕਸਰ ਰੇਖਾਂਕਿਤ ਕੀਤਾ ਹੈ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਨੇ ਭਾਰਤ ਵਿੱਚ ਰੱਖਿਆ ਉਪਕਰਣਾਂ ਦੇ ਨਿਰਮਾਣ ਅਤੇ ਨਿਰਯਾਤ ਨੂੰ ਉਤਸ਼ਾਹਿਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਭਾਰਤੀ ਹਵਾਈ ਸੈਨਾ, DRDO ਅਤੇ HAL ਦੇ ਨਾਲ-ਨਾਲ ਸਾਰੇ ਭਾਰਤੀਆਂ ਨੂੰ ਦਿਲੋਂ ਵਧਾਈਆਂ।

Chandigarh Police Salary Scam: ਚੰਡੀਗੜ੍ਹ ਪੁਲਿਸ ਤਨਖਾਹ ਘੁਟਾਲੇ 'ਚ 4 ਹੋਰ ਪੁਲਿਸ ਮੁਲਾਜ਼ਮ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ?

Chandigarh News: ਚੰਡੀਗੜ੍ਹ ਪੁਲਿਸ ਤਨਖ਼ਾਹ ਘੁਟਾਲੇ ਦੀ ਅਜੇ ਵੀ ਲਗਾਤਾਰ ਜਾਂਚ ਚੱਲ ਰਹੀ ਹੈ। ਦੱਸਣਯੋਗ ਹੈ ਕਿ 2019 ਦੇ ਤਨਖਾਹ ਘੁਟਾਲੇ ਦੇ ਸਬੰਧ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਹੁਣ ਤੱਕ 9 ਪੁਲਿਸ ਵਾਲਿਆਂ ਨੂੰ ਸ਼ਾਮਲ ਕਰਕੇ 13 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਕਰੀਬ 3 ਸਾਲਾਂ ਤੋਂ ਚੱਲ ਰਹੀ ਜਾਂਚ 'ਚ 1.10 ਕਰੋੜ ਰੁਪਏ ਦੀ ਗਬਨ ਹੋਣ ਦਾ ਖੁਲਾਸਾ ਹੋਇਆ ਹੈ। ਸੈਂਕੜੇ ਪੁਲਿਸ ਮੁਲਾਜ਼ਮਾਂ ਦੇ ਖਾਤਿਆਂ 'ਚ ਵੱਧ ਤਨਖ਼ਾਹ ਦੀ ਰਕਮ ਜਮ੍ਹਾਂ ਹੋ ਗਈ। ਇਸ ਘੁਟਾਲੇ ਨੇ ਯੂਟੀ ਪੁਲਿਸ ਨੂੰ ਹਿਲਾ ਕੇ ਰੱਖ ਦਿੱਤਾ ਸੀ।

Horticulture: ਝੋਨਾ ਲਗਾਉਣ ਵਾਲੇ ਧਿਆਨ ਦੇਣ, ਬਾਗ਼ਬਾਨੀ ਬਣੇਗੀ ਪੰਜਾਬ ਦੇ ਕਿਸਾਨਾਂ ਦਾ ਅਗਲਾ ਟੀਚਾ, ਸਰਕਾਰ ਦੇਵੇਗੀ ਹਰ ਮਦਦ

Horticulture next goal of Punjab: ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਿਟਰਸ ਅਸਟੇਟ ਅਬੋਹਰ ਵਿਖੇ ਕਿਨੂੰ ਬਾਗ਼ਬਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਆਖਿਆ ਕਿ ਸਰਕਾਰ ਕਿੰਨੂ ਬਾਗ਼ਬਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੇਗੀ। ਕੈਬਨਿਟ ਮੰਤਰੀ ਨੇ ਕਿੰਨੂ ਬਾਗ਼ਬਾਨਾਂ ਦੀਆਂ ਮੰਡੀਕਰਨ ਸਬੰਧੀ ਸਮੱਸਿਆਵਾਂ ਬਾਰੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਮੌਕੇ 'ਤੇ ਹੀ ਹਦਾਇਤ ਕੀਤੀ ਕਿ ਮੰਡੀ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ।

Viral Video: ਪਾਕਿਸਤਾਨ ਦੇ ਵੀਜ਼ਾ ਦਫਤਰ 'ਚ ਟੀਵੀ 'ਤੇ ਚਲਾਈ ਗਈ 'ਅਸ਼ਲੀਲ' ਫਿਲਮ, ਵੀਡੀਓ ਵਾਇਰਲ

UK Visa Office in Karachi Adult Film viral Video: ਪਾਕਿਸਤਾਨ ਦੇ ਕਰਾਚੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ, ਜੀ ਹਾਂ, ਕਰਾਚੀ ਦੇ ਯੂਕੇ ਵੀਜ਼ਾ ਦਫ਼ਤਰ ਵਿੱਚ ਅਚਾਨਕ ਇੱਕ ਅਸ਼ਲੀਲ ਫਿਲਮ ਟੀਵੀ ਸਕ੍ਰੀਨ 'ਤੇ ਚੱਲਣ ਲੱਗੀ ਤਾਂ ਲੋਕ ਹੈਰਾਨ ਰਹਿ ਗਏ। ਸੋਸ਼ਲ ਮੀਡੀਆ ਉੱਤ ਇਹ ਕਲਿੱਪ ਖੂਬ ਵਾਇਰਲ ਹੋ ਰਹੀ ਹੈ।

Punjab Farmers’ Protests: ਕਿਸਾਨਾਂ ਦਾ ਧਰਨਾ ਅੱਜ ਤੋਂ, ਐਡਵਾਇਜ਼ਰੀ ਜਾਰੀ

Punjab News: 25 ਤੋਂ 28 ਨਵੰਬਰ ਤੱਕ ਮੋਹਾਲੀ ਗੋਲਫ ਰੇਂਜ ਅਤੇ ਫੇਜ਼-11 ਰੇਲਵੇ ਟਰੈਕ ਨੇੜੇ ਮੁੱਖ ਸੜਕ ’ਤੇ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਮੋਰਚਾ ਵਲੋਂ ਪ੍ਰਸਤਾਵਿਤ ਧਰਨੇ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਫੈਦਾਂ ਬੈਰੀਅਰ/ਜੰਕਸ਼ਨ ਨੰਬਰ 63 (ਈਸਟ ਰੋਡ) ਤੋਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ਮੋਹਾਲੀ ਨੂੰ ਜਾਣ ਵਾਲੀ ਸੜਕ ਧਰਨੇ ਤੱਕ ਬੰਦ ਰਹੇਗੀ।

ਪਿਛੋਕੜ

Punjab Breaking News LIVE, 25 November, 2023: 25 ਤੋਂ 28 ਨਵੰਬਰ ਤੱਕ ਮੋਹਾਲੀ ਗੋਲਫ ਰੇਂਜ ਅਤੇ ਫੇਜ਼-11 ਰੇਲਵੇ ਟਰੈਕ ਨੇੜੇ ਮੁੱਖ ਸੜਕ ’ਤੇ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਮੋਰਚਾ ਵਲੋਂ ਪ੍ਰਸਤਾਵਿਤ ਧਰਨੇ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਫੈਦਾਂ ਬੈਰੀਅਰ/ਜੰਕਸ਼ਨ ਨੰਬਰ 63 (ਈਸਟ ਰੋਡ) ਤੋਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ਮੋਹਾਲੀ ਨੂੰ ਜਾਣ ਵਾਲੀ ਸੜਕ ਧਰਨੇ ਤੱਕ ਬੰਦ ਰਹੇਗੀ। 20 ਹਜ਼ਾਰ ਕਿਸਾਨ ਅੱਜ ਚੰਡੀਗੜ੍ਹ ਨੂੰ ਕਰਨਗੇ ਕੂਚ, 3000 ਟਰੈਕਟਰਾਂ ਨਾਲ ਭਰੇਗੀ ਟਰਾਈਸਿਟੀ


 


Punjab: NIFT ਬੈਂਗਲੁਰੂ ਨੇ ਬਣਾਈ ਸਕੂਲ ਆਫ ਐਮੀਨੈਂਸ ਦੇ ਲਈ ਡਰੈੱਸ, ਪਹਿਲੀ ਵਾਰ ਇਸ ਨੂੰ ਪਹਿਨ ਕੇ ਸਕੂਲ ਪਹੁੰਚੇ ਵਿਦਿਆਰਥੀ, ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ


Punjab Government : ਪੰਜਾਬ ਸਰਕਾਰ (Punjab Government) ਵੱਲੋਂ ਸਕੂਲ ਆਫ਼ ਐਮੀਨੈਂਸ ਲਈ ਤਿਆਰ ਕੀਤਾ ਗਿਆ ਨਵਾਂ ਪਹਿਰਾਵਾ ਵਿਦਿਆਰਥੀਆਂ ਨੂੰ ਮਿਲਿਆ ਹੈ। ਵਿਦਿਆਰਥੀ ਪਹਿਲੀ ਵਾਰ ਪਹਿਰਾਵੇ ਪਹਿਨ ਕੇ ਸਕੂਲ ਪਹੁੰਚੇ ਹਨ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਡਰੈੱਸ ਮੁਫ਼ਤ ਮੁਹੱਈਆ ਕਰਵਾਈ ਗਈ ਹੈ।ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਸੂਬੇ ਦੇ 118 ਉੱਘੇ ਸਕੂਲਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਪਹਿਰਾਵੇ ਤਿਆਰ ਕੀਤੇ ਹਨ। ਇਹ ਡਰੈੱਸ NIFT ਬੈਂਗਲੁਰੂ ਦੁਆਰਾ ਤਿਆਰ ਕੀਤੀ ਗਈ ਹੈ। ਇਸ ਤੋਂ ਬਾਅਦ ਇਸ ਨੂੰ ਤਿਆਰ ਕਰਕੇ ਵਿਦਿਆਰਥੀਆਂ ਨੂੰ ਸੌਂਪਿਆ ਜਾਂਦਾ ਹੈ। ਇਸ ਗੱਲ ਦੀ ਪੁਸ਼ਟੀ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ 'ਤੇ ਪਹਿਰਾਵੇ 'ਚ ਬੱਚਿਆਂ ਦੀਆਂ ਫੋਟੋਆਂ ਪਾ ਕੇ ਕੀਤੀ ਹੈ। NIFT ਬੈਂਗਲੁਰੂ ਨੇ ਬਣਾਈ ਸਕੂਲ ਆਫ ਐਮੀਨੈਂਸ ਦੇ ਲਈ ਡਰੈੱਸ, ਪਹਿਲੀ ਵਾਰ ਇਸ ਨੂੰ ਪਹਿਨ ਕੇ ਸਕੂਲ ਪਹੁੰਚੇ ਵਿਦਿਆਰਥੀ


 


Pakistan Viral Video: ਪਾਕਿਸਤਾਨ ਦੇ ਵੀਜ਼ਾ ਦਫਤਰ 'ਚ ਟੀਵੀ 'ਤੇ ਚਲਾਈ ਗਈ 'ਅਸ਼ਲੀਲ' ਫਿਲਮ, ਵੀਡੀਓ ਵਾਇਰਲ


UK Visa Office in Karachi Adult Film viral Video: ਪਾਕਿਸਤਾਨ ਦੇ ਕਰਾਚੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ, ਜੀ ਹਾਂ, ਕਰਾਚੀ ਦੇ ਯੂਕੇ ਵੀਜ਼ਾ ਦਫ਼ਤਰ ਵਿੱਚ ਅਚਾਨਕ ਇੱਕ ਅਸ਼ਲੀਲ ਫਿਲਮ ਟੀਵੀ ਸਕ੍ਰੀਨ 'ਤੇ ਚੱਲਣ ਲੱਗੀ ਤਾਂ ਲੋਕ ਹੈਰਾਨ ਰਹਿ ਗਏ। ਸੋਸ਼ਲ ਮੀਡੀਆ ਉੱਤ ਇਹ ਕਲਿੱਪ ਖੂਬ ਵਾਇਰਲ ਹੋ ਰਹੀ ਹੈ। ਪਾਕਿਸਤਾਨ ਦੇ ਵੀਜ਼ਾ ਦਫਤਰ 'ਚ ਟੀਵੀ 'ਤੇ ਚਲਾਈ ਗਈ 'ਅਸ਼ਲੀਲ' ਫਿਲਮ, ਵੀਡੀਓ ਵਾਇਰਲ


 


 


 


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.