Punjab Breaking News LIVE: ਪੰਜਾਬ 'ਚ 30 ਜੂਨ ਤੱਕ ਵਰ੍ਹੇਗਾ ਮੀਂਹ, ਨਵਜੋਤ ਸਿੱਧੂ ਦੇ ਮੁੰਡੇ ਦੀ ਹੋਈ ਮੰਗਣੀ, ਖੁਦ ਹੀ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ

Punjab Breaking News LIVE 27 June, 2023: ਪੰਜਾਬ 'ਚ 30 ਜੂਨ ਤੱਕ ਵਰ੍ਹੇਗਾ ਮੀਂਹ, ਨਵਜੋਤ ਸਿੱਧੂ ਦੇ ਮੁੰਡੇ ਦੀ ਹੋਈ ਮੰਗਣੀ, ਖੁਦ ਹੀ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ

ABP Sanjha Last Updated: 27 Jun 2023 03:41 PM
Navjot Sidhu: ਸਰਬ ਸਾਂਝੀ ਬਾਣੀ ਇੱਕ ਚੈਨਲ ਦੇ ਵਪਾਰੀਕਰਨ ਲਈ ਸੀਮਤ ਨਹੀਂ ਕੀਤੀ ਜਾ ਸਕਦੀ: ਨਵਜੋਤ ਸਿੱਧੂ

ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਵੀ ਕੁੱਦ ਪਏ ਹਨ। ਉਨ੍ਹਾਂ ਨੇ ਟਵੀਟ ਕਰਕੇ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਸਰਬ ਸਾਂਝੀ ਬਾਣੀ ਸਭ ਲਈ ਹੈ। ਇਹ ਇੱਕ ਚੈਨਲ ਦੇ ਵਪਾਰੀਕਰਨ ਲਈ ਸੀਮਤ ਨਹੀਂ ਕੀਤੀ ਜਾ ਸਕਦੀ। ਇਹ ਸਭ ਲਈ ਹਰ ਚੈਨਲ ’ਤੇ ਮੁਫਤ ਹੋਣੀ ਚਾਹੀਦੀ ਹੈ।

Mamata Banerjee Chopper Landing:ਮਮਤਾ ਬੈਨਰਜੀ ਦੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਸੀਐਮ ਮਮਤਾ ਬੈਨਰਜੀ ਜਲਪਾਈਗੁੜੀ ਦੇ ਕ੍ਰਾਂਤੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਗਡੋਗਰਾ ਜਾ ਰਹੇ ਸਨ। 

Punjab Roadways Strike: ਹੋਏਗੀ ਖੱਜਲ-ਖੁਆਰੀ, 3000 ਬੱਸਾਂ ਦਾ ਚੱਕਾ ਜਾਮ 

ਅੱਜ ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ। ਪੰਜਾਬ ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਠੇਕੇ ’ਤੇ ਕੰਮ ਕਰਦੇ ਡਰਾਈਵਰ ਤੇ ਕੰਡਕਟਰ ਹੜਤਾਲ ’ਤੇ ਚਲੇ ਗਏ ਹਨ। ਇਸ ਕਾਰਨ ਪੂਰੇ ਸੂਬੇ ਵਿੱਚ 3 ਹਜ਼ਾਰ ਬੱਸਾਂ ਦਾ ਚੱਕਾ ਜਾਮ ਹੈ।

Amritsar News: ਜਾਇਦਾਦ ਨੂੰ ਲੈ ਕੇ ਕਪੁੱਤ ਨੇ ਮਾਂ ਦੇ ਮਾਰੇ ਥੱਪੜ, ਵਾਲਾ ਤੋਂ ਫੜ੍ਹ ਕੇ ਘੜੀਸਿਆ

ਅੰਮ੍ਰਿਤਸਰ 'ਚ ਜਾਇਦਾਦ ਨੂੰ ਲੈ ਕੇ ਕਲਯੁਗੀ ਪੁੱਤਰ ਨੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਲੱਤਾਂ ਮਾਰਦਾ ਅਤੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਹ ਬਜ਼ੁਰਗ ਔਰਤ ਦੀ ਨੂੰਹ ਨੂੰ ਬਚਾਉਣ ਦੀ ਬਜਾਏ ਮੰਜੇ 'ਤੇ ਬੈਠ ਕੇ ਵੀਡੀਓ ਬਣਾ ਰਿਹਾ ਹੈ। ਜਾਣਕਾਰੀ ਮੁਤਾਬਕ, ਅਜੇ ਤੱਕ ਮਹਿਲਾ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਨਹੀਂ ਦਿੱਤੀ ਹੈ।

Air France: ਪੈਰਿਸ ਦੇ ਹਵਾਈ ਅੱਡੇ 'ਤੇ ਫਸੇ ਕਈ ਭਾਰਤੀ ਯਾਤਰੀ

ਪੈਰਿਸ ਦੇ ਚਾਰਲਸ ਡੀ ਗੌਲ ਹਵਾਈ ਅੱਡੇ 'ਤੇ ਭਾਰਤ ਤੋਂ ਲਗਭਗ 100 ਯਾਤਰੀ 50 ਘੰਟਿਆਂ ਤੋਂ ਵੱਧ ਸਮੇਂ ਤੋਂ ਫਸੇ ਹੋਏ ਸਨ। ਏਅਰ ਫਰਾਂਸ ਨੇ ਕਿਹਾ ਕਿ ਉਸ ਦੀ ਪੈਰਿਸ ਤੋਂ ਟੋਰਾਂਟੋ ਦੀ ਉਡਾਣ ਤਕਨੀਕੀ ਸਮੱਸਿਆਵਾਂ ਅਤੇ ਨਵੇਂ ਜਹਾਜ਼ਾਂ ਦੀ ਅਣਉਪਲਬਧਤਾ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਕਾਰਨ ਭਾਰਤ ਤੋਂ ਕਨੈਕਟਿੰਗ ਫਲਾਈਟ ਲੈਣ ਵਾਲੇ ਯਾਤਰੀਆਂ ਸਮੇਤ ਕਈ ਹੋਰ ਯਾਤਰੀ ਪੈਰਿਸ ਹਵਾਈ ਅੱਡੇ 'ਤੇ ਫਸੇ ਹੋਏ ਹਨ। ਏਅਰ ਫਰਾਂਸ ਦੀ ਫਲਾਈਟ 217 ਤੋਂ ਮੁੰਬਈ ਤੋਂ ਉਡਾਣ ਭਰਨ ਵਾਲੇ ਯਾਤਰੀ ਦੁਪਹਿਰ 1:30 ਵਜੇ ਪੈਰਿਸ ਪਹੁੰਚੇ। 

Delhi Robbery News : ਦਿੱਲੀ 'ਚ ਟੁੱਟਿਆ ਅਪਰਾਧ ਦਾ ਰਿਕਾਰਡ

ਰਾਜਧਾਨੀ ਦਿੱਲੀ ਵਿੱਚ ਬਦਮਾਸ਼ਾਂ ਦੇ ਹੌਂਸਲੇ ਕਿੰਨੇ ਬੁਲੰਦ ਹੋ ਗਏ ਹਨ, ਜਿੱਥੇ ਬਾਈਕ ਸਵਾਰ ਚਾਰ ਲੁਟੇਰਿਆਂ ਨੇ ਚਲਦੀ ਕਾਰ ਨੂੰ ਇੱਕ ਸੁਰੰਗ ਦੇ ਅੰਦਰ ਰੋਕ ਕੇ ਬੰਦੂਕ ਦੀ ਨੋਕ 'ਤੇ ਨਕਦੀ ਲੈ ਕੇ ਜਾ ਰਹੇ ਵਿਅਕਤੀ ਤੋਂ 2 ਲੱਖ ਰੁਪਏ ਦੀ ਨਕਦੀ ਲੁੱਟ ਲਈ ਹੈ। ਇੰਨਾ ਹੀ ਨਹੀਂ ਲੁਟੇਰੇ ਮੌਕੇ ਤੋਂ ਆਸਾਨੀ ਨਾਲ ਫਰਾਰ ਹੋ ਗਏ। ਇਸ ਘਟਨਾ ਨੇ ਇੱਕ ਵਾਰ ਫਿਰ ਦਿੱਲੀ ਪੁਲਿਸ ਦੀ ਬੇਵਸੀ ਦਾ ਪਰਦਾਫਾਸ਼ ਕਰ ਦਿੱਤਾ ਹੈ, ਜਿਸ ਵਿੱਚ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਲੁਟੇਰਿਆਂ ਤੱਕ ਨਹੀਂ ਪਹੁੰਚ ਸਕੇ ਹਨ। ਇਸ ਘਟਨਾ ਨੇ ਦਿੱਲੀ ਪੁਲਿਸ ਦੀ ਟੈਨਸ਼ਨ ਵਧਾ ਦਿੱਤੀ ਹੈ। 

Delhi Robbery News : ਦਿੱਲੀ 'ਚ ਟੁੱਟਿਆ ਅਪਰਾਧ ਦਾ ਰਿਕਾਰਡ

ਰਾਜਧਾਨੀ ਦਿੱਲੀ ਵਿੱਚ ਬਦਮਾਸ਼ਾਂ ਦੇ ਹੌਂਸਲੇ ਕਿੰਨੇ ਬੁਲੰਦ ਹੋ ਗਏ ਹਨ, ਜਿੱਥੇ ਬਾਈਕ ਸਵਾਰ ਚਾਰ ਲੁਟੇਰਿਆਂ ਨੇ ਚਲਦੀ ਕਾਰ ਨੂੰ ਇੱਕ ਸੁਰੰਗ ਦੇ ਅੰਦਰ ਰੋਕ ਕੇ ਬੰਦੂਕ ਦੀ ਨੋਕ 'ਤੇ ਨਕਦੀ ਲੈ ਕੇ ਜਾ ਰਹੇ ਵਿਅਕਤੀ ਤੋਂ 2 ਲੱਖ ਰੁਪਏ ਦੀ ਨਕਦੀ ਲੁੱਟ ਲਈ ਹੈ। ਇੰਨਾ ਹੀ ਨਹੀਂ ਲੁਟੇਰੇ ਮੌਕੇ ਤੋਂ ਆਸਾਨੀ ਨਾਲ ਫਰਾਰ ਹੋ ਗਏ। ਇਸ ਘਟਨਾ ਨੇ ਇੱਕ ਵਾਰ ਫਿਰ ਦਿੱਲੀ ਪੁਲਿਸ ਦੀ ਬੇਵਸੀ ਦਾ ਪਰਦਾਫਾਸ਼ ਕਰ ਦਿੱਤਾ ਹੈ, ਜਿਸ ਵਿੱਚ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਲੁਟੇਰਿਆਂ ਤੱਕ ਨਹੀਂ ਪਹੁੰਚ ਸਕੇ ਹਨ। ਇਸ ਘਟਨਾ ਨੇ ਦਿੱਲੀ ਪੁਲਿਸ ਦੀ ਟੈਨਸ਼ਨ ਵਧਾ ਦਿੱਤੀ ਹੈ। 

Punjab News: ਬਿਜਲੀ ਚੋਰੀ ਕਰਨ ਵਾਲਿਆਂ ਦੀ ਖੈਰ ਨਹੀਂ

ਬਿਜਲੀ ਚੋਰੀ ਕਰਨ ਵਾਲਿਆਂ ਦੀ ਖੈਰ ਨਹੀਂ। ਪੰਜਾਬ ਭਰ ਵਿੱਚ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਦੌਰਾਨ ਘਰੇਲੂ ਬਿਜਲੀ ਚੋਰੀ ਦੇ ਨਾਲ ਹੀ ਜਾਅਲੀ ਟਿਊਬਵੈੱਲ ਕੁਨੈਕਸ਼ਨਾਂ ਉੱਪਰ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੰਜਾਬ ਅੰਦਰ ਪਿਛਲੇ ਦੋ ਦਿਨਾਂ ਵਿੱਚ 451 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਤੇ ਬਿਜਲੀ ਚੋਰੀ ਕਰਨ ਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਕਰਨ ਦੇ ਦੋਸ਼ ਲਈ 40 ਖਪਤਕਾਰਾਂ ਨੂੰ 15.70 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। 

AC and refrigerator scam: AC ਅਤੇ ਫਰਿੱਜ ਘੁਟਾਲੇ 'ਚ ਫਸੀ AAP ਵਿਧਾਇਕ

ਮੋਗਾ ਤੋਂ 'ਆਪ' ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਏਸੀ ਅਤੇ ਫਰਿੱਜ ਘੁਟਾਲੇ 'ਚ ਉਲਝੀ ਹੋਈ ਹੈ। ਮੋਗਾ ਦੇ ਸਾਬਕਾ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਉਨ੍ਹਾਂ 'ਤੇ ਗੰਭੀਰ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਮੋਗਾ ਤੋਂ ਇਸ ਲਈ ਹਟਾਇਆ ਗਿਆ ਕਿਉਂਕਿ ਉਨ੍ਹਾਂ ਕੋਲ ਮੋਗਾ ਦੇ ਸਿਵਲ ਹਸਪਤਾਲ 'ਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕਈ ਸਬੂਤ ਸਨ।

Strike in Punjab: ਪੰਜਾਬ 'ਚ 3000 ਸਰਕਾਰੀ ਬੱਸਾਂ ਦਾ ਅੱਜ ਚੱਕਾ ਜਾਮ

ਪੰਜਾਬ ਦੀਆਂ ਸੜਕਾਂ 'ਤੇ ਅੱਜ ਸਰਕਾਰੀ ਬੱਸਾਂ ਨਹੀਂ ਦੌੜਨਗੀਆਂ। ਜੇਕਰ ਤੁਸੀਂ ਸਫ਼ਰ 'ਤੇ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਖਾਸ ਕਰਕੇ ਉਹਨਾਂ ਮਹਿਲਾਵਾਂ ਲਈ ਜੋ ਰੋਜ਼ਾਨਾ ਸਰਕਾਰੀ ਬੱਸ ਵਿੱਚ ਸਫ਼ਰ ਕਰਕੇ ਆਪਣੇ ਕੰਮਾਂ ਕਾਰਾਂ 'ਤੇ ਜਾਂਦੀਆਂ ਹਨ। ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੁਨੀਆਨ ਵੱਲੋਂ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਦਾ ਐਲਾਨ ਕੀਤਾ ਹੋਇਆ ਹੈ। ਜਿਸ ਦੇ ਲਈ ਅੱਜ ਪੂਰੇ ਪੰਜਾਬ ਵਿੱਚ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲਣਗੀਆਂ।

Punjab Weather Report: ਮੌਸਮ ਨੇ ਲਈ ਕਰਵਟ, ਕਿਸਾਨਾਂ ਲਈ ਖੁਸ਼ਖਬਰੀ, 30 ਜੂਨ ਤੱਕ ਵਰ੍ਹੇਗਾ ਮੀਂਹ

ਪੰਜਾਬ ਵਿੱਚ ਮੌਸਮ ਨੇ ਕਰਵਟ ਲਈ ਹੈ। ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਹ ਸਿਲਸਿਲਾ 30 ਜੂਨ ਤੱਕ ਜਾਰੀ ਰਹੇਗਾ। ਮੌਸਮ ਵਿਗਿਆਨੀਆਂ ਨੇ 27 ਤੇ 28 ਜੂਨ ਨੂੰ ਮੱਧਮ ਮੀਂਹ ਤੇ 29 ਤੇ 30 ਜੂਨ ਨੂੰ ਗਰਜ ਤੇ ਚਮਕ ਨਾਲ ਛਿੱਟੇ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਬਾਰਸ਼ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਝੋਨੇ ਦੀ ਲੁਆਈ ਕਰ ਰਹੇ ਕਿਸਾਨਾਂ ਲਈ ਵੀ ਬਾਰਸ਼ ਵਰਦਾਨ ਸਾਬਤ ਹੋਏਗੀ।

Amritsar News: ਪੰਜਾਬ ਸਰਕਾਰ ਨੂੰ ਘੇਰਦੀ-ਘੇਰਦੀ ਖੁਦ ਹੀ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ

ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦੀ-ਘੇਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਹੀ ਘਿਰਦੀ ਜਾ ਰਹੀ ਹੈ। ਬੇਸ਼ੱਕ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਵੱਲੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਐਕਟ ਵਿੱਚ ਸੋਧ ਦਾ ਵਿਰੋਧ ਕਰ ਰਹੀਆਂ ਹਨ ਪਰ ਨਾਲ ਹੀ ਸਵਾਲ ਉਠ ਖੜ੍ਹਾ ਹੈ ਕਿ ਆਖਰ ਸ਼੍ਰੋਮਣੀ ਕਮੇਟੀ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲਈ ਆਪਣਾ ਚੈਨਲ ਕਿਉਂ ਨਹੀਂ ਖੋਲ੍ਹ ਰਹੀ।

ਪਿਛੋਕੜ

Punjab Breaking News LIVE 27 June, 2023: ਬਿਜਲੀ ਚੋਰੀ ਕਰਨ ਵਾਲਿਆਂ ਦੀ ਖੈਰ ਨਹੀਂ। ਪੰਜਾਬ ਭਰ ਵਿੱਚ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਦੌਰਾਨ ਘਰੇਲੂ ਬਿਜਲੀ ਚੋਰੀ ਦੇ ਨਾਲ ਹੀ ਜਾਅਲੀ ਟਿਊਬਵੈੱਲ ਕੁਨੈਕਸ਼ਨਾਂ ਉੱਪਰ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੰਜਾਬ ਅੰਦਰ ਪਿਛਲੇ ਦੋ ਦਿਨਾਂ ਵਿੱਚ 451 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਤੇ ਬਿਜਲੀ ਚੋਰੀ ਕਰਨ ਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਕਰਨ ਦੇ ਦੋਸ਼ ਲਈ 40 ਖਪਤਕਾਰਾਂ ਨੂੰ 15.70 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। Punjab News: ਬਿਜਲੀ ਚੋਰੀ ਕਰਨ ਵਾਲਿਆਂ ਦੀ ਖੈਰ ਨਹੀਂ, ਜਾਅਲੀ ਟਿਊਬਵੈੱਲ ਕੁਨੈਕਸ਼ਨਾਂ 'ਤੇ ਸ਼ਿਕੰਜਾ


 


ਮੌਸਮ ਨੇ ਲਈ ਕਰਵਟ, ਕਿਸਾਨਾਂ ਲਈ ਖੁਸ਼ਖਬਰੀ, 30 ਜੂਨ ਤੱਕ ਵਰ੍ਹੇਗਾ ਮੀਂਹ


Punjab Weather Report: ਪੰਜਾਬ ਵਿੱਚ ਮੌਸਮ ਨੇ ਕਰਵਟ ਲਈ ਹੈ। ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਹ ਸਿਲਸਿਲਾ 30 ਜੂਨ ਤੱਕ ਜਾਰੀ ਰਹੇਗਾ। ਮੌਸਮ ਵਿਗਿਆਨੀਆਂ ਨੇ 27 ਤੇ 28 ਜੂਨ ਨੂੰ ਮੱਧਮ ਮੀਂਹ ਤੇ 29 ਤੇ 30 ਜੂਨ ਨੂੰ ਗਰਜ ਤੇ ਚਮਕ ਨਾਲ ਛਿੱਟੇ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਬਾਰਸ਼ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਝੋਨੇ ਦੀ ਲੁਆਈ ਕਰ ਰਹੇ ਕਿਸਾਨਾਂ ਲਈ ਵੀ ਬਾਰਸ਼ ਵਰਦਾਨ ਸਾਬਤ ਹੋਏਗੀ। ਮੌਸਮ ਨੇ ਲਈ ਕਰਵਟ, ਕਿਸਾਨਾਂ ਲਈ ਖੁਸ਼ਖਬਰੀ, 30 ਜੂਨ ਤੱਕ ਵਰ੍ਹੇਗਾ ਮੀਂਹ


 


ਨਵਜੋਤ ਸਿੱਧੂ ਦੇ ਮੁੰਡੇ ਦੀ ਹੋਈ ਮੰਗਣੀ, ਨੂੰਹ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ


ਨਵਜੋਤ ਸਿੰਘ ਸਿੱਧੂ ਦੇ ਘਰ ਜਲਦ ਹੀ ਖੁਸ਼ੀਆਂ ਆਉਣ ਵਾਲੀਆਂ ਹਨ। ਸਿੱਧੂ ਦੇ ਲੜਕੇ ਕਰਣ ਦੀ ਮੰਗਣੀ ਹੋ ਗਈ ਹੈ। ਇਸ ਦੀ ਜਾਣਕਾਰੀ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ - ਇੱਕ ਪੁੱਤਰ ਆਪਣੀ ਪਿਆਰੀ ਮਾਂ ਦੀ ਸਭ ਤੋਂ ਪਿਆਰੀ ਇੱਛਾ ਦਾ ਸਨਮਾਨ ਕਰਦਾ ਹੈ..  ਦੁਰਗਾ-ਅਸ਼ਟਮੀ ਦੇ ਇਸ ਸ਼ੁਭ ਦਿਹਾੜੇ 'ਤੇ ਮਾਂ ਗੰਗਾ ਦੀ ਗੋਦ ਵਿੱਚ, ਇੱਕ ਨਵੀਂ ਸ਼ੁਰੂਆਤ.. ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨਾਲ। ਨਵਜੋਤ ਸਿੱਧੂ ਦੇ ਮੁੰਡੇ ਦੀ ਹੋਈ ਮੰਗਣੀ, ਨੂੰਹ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ


 


ਪਰਲਜ਼ ਗੁਰੱਪ ਦੀਆਂ ਜ਼ਮੀਨਾਂ 'ਤੇ ਮਾਨ ਸਰਕਾਰ ਨੇ ਲਾਈ ਇਹ ਸਕੀਮ, ਇੱਕ ਤੀਰ ਨਾਲ ਦੋ ਨਿਸ਼ਾਨੇ


ਪੰਜਾਬ ਸਰਕਾਰ ਵੱਲੋਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ 'ਤੇ ਨਜ਼ਰ ਰੱਖੀ ਹੋਈ ਹੈ। ਬੀਤੇ ਦਿਨ ਵਿਜੀਲੈਂਸ ਬਿਊਰੋ ਨੇ ਮਾਲ ਵਿਭਾਗ ਨੂੰ ਪੱਤਰ ਲਿਖ ਕੇ ਪਰਲਜ਼ ਗੁਰੱਪ ਦੀਆਂ ਹੁਣ ਤੱਕ ਦੀਆਂ ਖੁਰਦ ਬੁਰਦ ਕੀਤੀਆਂ ਜਾਇਦਾਦਾਂ ਦਾ ਵੇਰਵਾ ਮੰਗਿਆ ਸੀ। ਤਾਂ ਹੁਣ ਪੰਜਾਬ ਸਰਕਾਰ ਪਰਲਜ਼ ਗੁਰੱਪ ਦੀ ਜਾਇਦਾਦ 'ਤੇ ਫੈਕਟਰੀਆਂ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ਦੀ ਸ਼ੁਰੂਆਤ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਨੇੜੇ ਪਰਲਜ਼ ਗੁਰੱਪ ਦੀਆਂ ਜ਼ਮੀਨਾਂ ਤੋਂ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਪਰਲਜ਼ ਗੁਰੱਪ ਦੀ 225 ਏਕੜ ਜ਼ਮੀਨ ਐਕਵਾਇਰ ਕਰ ਕੇ ਸਨਅਤੀ ਖੇਤਰ ਬਣਾਇਆ ਜਾਵੇਗਾ। ਜੋ ਲੁਧਿਆਣਾ ਚੰਡੀਗੜ੍ਹ ਸੜਕ 'ਤੇ ਬਣੇਗਾ। ਇਸ ਜ਼ਮੀਨ 'ਤੇ ਪਲਾਟ ਕੱਟੇ ਜਾਣਗੇ ਅਤੇ ਇਸ ਤੋਂ ਹੋਣ ਵਾਲੀ ਕਮਾਈ ਨਾਲ ਪਰਲ ਪੀੜਤਾਂ ਨੂੰ ਪੈਸੇ ਦਿੱਤੇ ਜਾਣਗੇ। ਪਰਲਜ਼ ਗੁਰੱਪ ਦੀਆਂ ਜ਼ਮੀਨਾਂ 'ਤੇ ਮਾਨ ਸਰਕਾਰ ਨੇ ਲਾਈ ਇਹ ਸਕੀਮ, ਇੱਕ ਤੀਰ ਨਾਲ ਦੋ ਨਿਸ਼ਾਨੇ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.