Pearl Scam: ਪਰਲਜ਼ ਗੁਰੱਪ ਦੀਆਂ ਜ਼ਮੀਨਾਂ 'ਤੇ ਮਾਨ ਸਰਕਾਰ ਨੇ ਲਾਈ ਇਹ ਸਕੀਮ, ਇੱਕ ਤੀਰ ਨਾਲ ਦੋ ਨਿਸ਼ਾਨੇ
Punjab Govt on Pearl Group : ਸਰਕਾਰ ਵੱਲੋਂ ਪੰਜਾਬ ਦੇ ਅੰਦਰ ਪਰਲਜ਼ ਗੁਰੱਪ ਦੀਆਂ ਹਾਈਵੇ ਦੇ ਨਾਲ ਲੱਗਦੀਆਂ ਜ਼ਮੀਨਾਂ 'ਤੇ ਸਨਅਤੀ ਖੇਤਰ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਜਿਸ ਸਬੰਧੀ ਸਰਕਾਰ ਵੱਲੋਂ ਕਾਨੁੰਨੀ ਪੱਢ ਅਤੇ ਹੋਰ ਸਾਰੇ ਪੱਖਾਂ
![Pearl Scam: ਪਰਲਜ਼ ਗੁਰੱਪ ਦੀਆਂ ਜ਼ਮੀਨਾਂ 'ਤੇ ਮਾਨ ਸਰਕਾਰ ਨੇ ਲਾਈ ਇਹ ਸਕੀਮ, ਇੱਕ ਤੀਰ ਨਾਲ ਦੋ ਨਿਸ਼ਾਨੇ Industries will be built on Pearl Group property Pearl Scam: ਪਰਲਜ਼ ਗੁਰੱਪ ਦੀਆਂ ਜ਼ਮੀਨਾਂ 'ਤੇ ਮਾਨ ਸਰਕਾਰ ਨੇ ਲਾਈ ਇਹ ਸਕੀਮ, ਇੱਕ ਤੀਰ ਨਾਲ ਦੋ ਨਿਸ਼ਾਨੇ](https://feeds.abplive.com/onecms/images/uploaded-images/2023/06/26/5cdfccbc677430eca6991d6c20596ad91687745243746785_original.avif?impolicy=abp_cdn&imwidth=1200&height=675)
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ 'ਤੇ ਨਜ਼ਰ ਰੱਖੀ ਹੋਈ ਹੈ। ਬੀਤੇ ਦਿਨ ਵਿਜੀਲੈਂਸ ਬਿਊਰੋ ਨੇ ਮਾਲ ਵਿਭਾਗ ਨੂੰ ਪੱਤਰ ਲਿਖ ਕੇ ਪਰਲਜ਼ ਗੁਰੱਪ ਦੀਆਂ ਹੁਣ ਤੱਕ ਦੀਆਂ ਖੁਰਦ ਬੁਰਦ ਕੀਤੀਆਂ ਜਾਇਦਾਦਾਂ ਦਾ ਵੇਰਵਾ ਮੰਗਿਆ ਸੀ। ਤਾਂ ਹੁਣ ਪੰਜਾਬ ਸਰਕਾਰ ਪਰਲਜ਼ ਗੁਰੱਪ ਦੀ ਜਾਇਦਾਦ 'ਤੇ ਫੈਕਟਰੀਆਂ ਲਗਾਉਣ 'ਤੇ ਵਿਚਾਰ ਕਰ ਰਹੀ ਹੈ।
ਇਸ ਦੀ ਸ਼ੁਰੂਆਤ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਨੇੜੇ ਪਰਲਜ਼ ਗੁਰੱਪ ਦੀਆਂ ਜ਼ਮੀਨਾਂ ਤੋਂ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਪਰਲਜ਼ ਗੁਰੱਪ ਦੀ 225 ਏਕੜ ਜ਼ਮੀਨ ਐਕਵਾਇਰ ਕਰ ਕੇ ਸਨਅਤੀ ਖੇਤਰ ਬਣਾਇਆ ਜਾਵੇਗਾ। ਜੋ ਲੁਧਿਆਣਾ ਚੰਡੀਗੜ੍ਹ ਸੜਕ 'ਤੇ ਬਣੇਗਾ। ਇਸ ਜ਼ਮੀਨ 'ਤੇ ਪਲਾਟ ਕੱਟੇ ਜਾਣਗੇ ਅਤੇ ਇਸ ਤੋਂ ਹੋਣ ਵਾਲੀ ਕਮਾਈ ਨਾਲ ਪਰਲ ਪੀੜਤਾਂ ਨੂੰ ਪੈਸੇ ਦਿੱਤੇ ਜਾਣਗੇ।
ਸਰਕਾਰ ਵੱਲੋਂ ਪੰਜਾਬ ਦੇ ਅੰਦਰ ਪਰਲਜ਼ ਗੁਰੱਪ ਦੀਆਂ ਹਾਈਵੇ ਦੇ ਨਾਲ ਲੱਗਦੀਆਂ ਜ਼ਮੀਨਾਂ 'ਤੇ ਸਨਅਤੀ ਖੇਤਰ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਜਿਸ ਸਬੰਧੀ ਸਰਕਾਰ ਵੱਲੋਂ ਕਾਨੁੰਨੀ ਪੱਖ ਅਤੇ ਹੋਰ ਸਾਰੇ ਤੱਥਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਜ਼ਮੀਨਾਂ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਲਿਮਟਿਡ ਵੱਲੋਂ ਪ੍ਰਾਪਤ ਕਰ ਕੇ ਅੱਗੇ ਸਨਅਤਕਾਰਾਂ ਨੂੰ ਸਨਅਤੀ ਖੇਤਰ ਬਣਾ ਕੇ ਪਲਾਟ ਦੇਣ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਹੈ। ਇੱਕ ਤਾਂ ਪੰਜਾਬ ਵਿੱਚ ਇੰਡਸਟਰੀਆਂ ਲਗਾਈਆਂ ਜਾਣਗੀਆਂ ਅਤੇ ਦੂਸਰਾ ਪਰਲਜ਼ ਗੁਰੱਪ ਦੀਆਂ ਜ਼ਮੀਨਾਂ ਵੇਚ ਕੇ ਪੀੜਤਾਂ ਨੁੰ ਮੁਆਵਜ਼ਾ ਵੀ ਦੇ ਦਿੱਤਾ ਜਾਵੇਗਾ।
ਇਸ ਲੜੀ ਵਿੱਚ ਪਹਿਲਾਂ ਹੀ ਲੁਧਿਆਣਾ ਦੇ ਹੈਂਡ ਟੂਲਜ਼ ਉਦਯੋਗ ਵੱਲੋਂ ਸੂਬਾ ਸਰਕਾਰ ਨੁੰ ਪਲਾਟ ਲੈਣ ਦੀ ਦਿਲਚਸਪੀ ਜ਼ਾਹਰ ਕੀਤੀ ਗਈ ਸੀ। ਸਨਅਤਕਾਰਾਂ ਨੇ ਕਿਹਾ ਸੀ ਕਿ ਕੁਹਾੜਾ ਸਥਿਤ ਪਰਲਜ਼ ਗੁਰੱਪ ਦੀ ਜ਼ਮੀਨ ਦਾ ਵਿਕਾਸ ਕਰਨ ਤੋਂ ਬਾਅਦ ਜੇ ਸਰਕਾਰ ਉਹਨਾਂ ਨੂੰ ਪਲਾਟ ਦੇਵੇ ਤਾਂ ਘੱਟੋ ਘੱਟ 250 ਦੇ ਕਰੀਬ ਕਾਰਖ਼ਾਨੇ ਲੱਗ ਸਕਦੇ ਹਨ।
Join Our Official Telegram Channel:
https://t.me/abpsanjhaofficial
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)