ਪੜਚੋਲ ਕਰੋ

Punjab Breaking News LIVE: ਸੀਤ ਲਹਿਰ ਦੇ ਨਾਲ ਕੋਹਰੇ ਦਾ ਕਹਿਰ, 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੂਆਤ, ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਈ-ਕਾਮਰਸ ਕੰਪਨੀ ਬਣੀ ਮੀਸ਼ੋ

Punjab Breaking News LIVE, 27 January, 2024: ਸੀਤ ਲਹਿਰ ਦੇ ਨਾਲ ਕੋਹਰੇ ਦਾ ਕਹਿਰ, 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੂਆਤ, ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਈ-ਕਾਮਰਸ ਕੰਪਨੀ ਬਣੀ ਮੀਸ਼ੋ

LIVE

Key Events
Punjab Breaking News LIVE: ਸੀਤ ਲਹਿਰ ਦੇ ਨਾਲ ਕੋਹਰੇ ਦਾ ਕਹਿਰ, 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੂਆਤ, ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਈ-ਕਾਮਰਸ ਕੰਪਨੀ ਬਣੀ ਮੀਸ਼ੋ

Background

Punjab Breaking News LIVE, 27 January, 2024: ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਤਿੰਨ ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਜਾਰੀ ਰਹਿਣ ਦੀ ਉਮੀਦ ਜਤਾਈ ਹੈ। ਠੰਡੇ ਮੌਸਮ ਤੋਂ ਕੋਈ ਰਾਹਤ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ, ਆਈਐਮਡੀ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਦਿਨਾਂ ਦੌਰਾਨ ਉੱਤਰੀ ਭਾਰਤ ਵਿੱਚ ਸਖ਼ਤ ਠੰਡ ਜਾਰੀ ਰਹੇਗੀ। ਇਸ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਆਈਐਮਡੀ ਨੇ ਸ਼ੁੱਕਰਵਾਰ ਨੂੰ ਆਪਣੇ ਰੋਜ਼ਾਨਾ ਬੁਲੇਟਿਨ ਵਿੱਚ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਤਿੰਨ ਤੋਂ ਛੇ ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਆਈਐਮਡੀ ਨੇ ਭਵਿੱਖਬਾਣੀ ਕੀਤੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਤ ਲਹਿਰ ਦੇ ਹਾਲਾਤ ਹੋਰ ਵਧਣ ਦੀ ਸੰਭਾਵਨਾ ਹੈ। ਸੀਤ ਲਹਿਰ ਦੇ ਨਾਲ ਕੋਹਰੇ ਦਾ ਕਹਿਰ ਜਾਰੀ, ਸਰਦੀਆਂ ਤੋਂ ਨਹੀਂ ਮਿਲੇਗੀ ਰਾਹਤ, IMD ਨੇ ਜਾਰੀ ਕੀਤਾ ਅਲਰਟ

Bharat Bandh: 26 ਜਨਵਰੀ ਗਈ ਹੁਣ 16 ਫਰਵਰੀ ਦੀ ਵਾਰੀ, ਕਿਸਾਨਾਂ ਨੇ ਖਿੱਚੀ ਤਿਆਰੀ

ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਗਣਤੰਤਰ ਦਿਵਸ ਮੌਕੇ ਸੂਬੇ ਭਰ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ ਤੇ ਟਰੈਕਟਰ/ਵਾਹਨ ਮਾਰਚ ਕਰਕੇ 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੁਆਤ ਕਰ ਦਿੱਤੀ। ਮਾਰਚ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ-ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ, ਸਾਰੀਆਂ ਫਸਲਾਂ ਦੀ ਸੀ2+50% ਫਾਰਮੂਲੇ ਨਾਲ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਖੇਤੀ ਲਾਗਤ ਵਸਤਾਂ ਦੀਆਂ ਕੀਮਤਾਂ ਘਟਾਉਣ,ਪ੍ਰੀਪੇਡ ਮੀਟਰਾਂ ਦੀ ਨੀਤੀ ਨੂੰ ਵਾਪਸ ਲੈਣ,ਸਰਲ ਅਤੇ ਸਰਕਾਰੀ ਫਸਲ ਬੀਮਾ ਯੋਜਨਾ ਲਾਗੂ ਕਰਨ, ਕਿਸਾਨ ਪਰਿਵਾਰਾਂ ਲਈ ਦੱਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਸਕੀਮ ਲਾਗੂ ਕਰਨ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਸਰਗਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰਨ ਅਤੇ ਚਾਰ ਲੇਬਰ ਕੋਡਾ ਨੂੰ ਰੱਦ ਕਰਨ ਦੇ ਨਾਲ ਨਾਲ ਬਿਜਲੀ, ਰੇਲਵੇ ਸਮੇਤ ਪਬਲਿਕ ਸੈਕਟਰ ਦੇ ਨਿਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਨੂੰ ਮੰਨਕੇ ਲਾਗੂ ਕਰਨ ਲਈ ਜੋਰਦਾਰ ਆਵਾਜ਼ ਬੁਲੰਦ ਕੀਤੀ। 26 ਜਨਵਰੀ ਗਈ ਹੁਣ 16 ਫਰਵਰੀ ਦੀ ਵਾਰੀ, ਕਿਸਾਨਾਂ ਨੇ ਖਿੱਚੀ ਤਿਆਰੀ

E-commerce Market: Amazon ਤੇ Flipkart ਨੂੰ ਪਛਾੜ ਕੇ ਹੁਣ Meesho ਦੌੜ ਰਹੀ ਅੱਗੇ, ਈ-ਕਾਮਰਸ ਬਾਜ਼ਾਰ 'ਚ ਉਥਲ-ਪੁਥਲ

Meesho: ਈ-ਕਾਮਰਸ ਸਟਾਰਟਅੱਪ ਮੀਸ਼ੋ  (Meesho) ਨੇ ਵਿਸ਼ਵ ਦੀ ਦਿੱਗਜ ਕੰਪਨੀ ਐਮਾਜ਼ੋਨ (Amazon) ਅਤੇ ਇਸਦੇ ਵਿਰੋਧੀ ਫਲਿੱਪਕਾਰਟ (Flipkart) ਨੂੰ ਹਰਾਇਆ ਹੈ। ਮੀਸ਼ੋ ਹੁਣ ਆਪਣੇ ਗਾਹਕਾਂ ਨੂੰ ਵਧਾਉਣ ਲਈ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਕੰਪਨੀ ਬਣ ਗਈ ਹੈ। ਗਲੋਬਲ ਐਸੇਟ ਮੈਨੇਜਰ ਅਲਾਇੰਸ ਬਰਨਸਟੀਨ (Global Asset Manager AllianceBernstein) ਦੀ ਰਿਪੋਰਟ ਦੇ ਅਨੁਸਾਰ, ਮੀਸ਼ੋ ਦੇ ਗਾਹਕ ਅਧਾਰ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਦੇ ਛੋਟੇ ਅਤੇ ਦਰਮਿਆਨੇ ਸ਼ਹਿਰਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਮੀਸ਼ੋ ਦੀ ਰਣਨੀਤੀ ਹੁਣ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਦਿੱਗਜ ਕੰਪਨੀਆਂ ਨੂੰ ਪਛਾੜ ਰਹੀ ਹੈ। Amazon ਤੇ Flipkart ਨੂੰ ਪਛਾੜ ਕੇ ਹੁਣ Meesho ਦੌੜ ਰਹੀ ਅੱਗੇ, ਈ-ਕਾਮਰਸ ਬਾਜ਼ਾਰ 'ਚ ਉਥਲ-ਪੁਥਲ

12:19 PM (IST)  •  27 Jan 2024

Illegal Mining: ਸਿੱਧੂ ਨੇ ਚੁੱਕਿਆ ਫਿਰ ਮੁੱਦਾ, ਹੁਣ ਗ਼ੈਰ ਕਾਨੂੰਨੀ ਮਾਈਨਿੰਗ ਦੇ ਸਬੂਤ ਕੀਤੇ ਪੇਸ਼, ਸਵਾਲ ਮਾਨ ਸਰਕਾਰ ਨੂੰ

Illegal Mining In Punjab: ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਸ਼ਿਆਰਪੁਰ ਦੇ ਪਿੰਡ ਮਹਿਰਾ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨਾਲ ਸਬੰਧਤ 4 ਵੀਡੀਓਜ਼ ਸ਼ੇਅਰ ਕੀਤੀਆਂ ਹਨ।  ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਉਨ੍ਹਾਂ ਥਾਵਾਂ ਦੀ ਲੋਕੇਸ਼ਨ ਅਤੇ ਸਮਾਂ ਲਿਖਿਆ ਗਿਆ ਹੈ। ਨਾਲ ਹੀ, ਜਿਸ ਵਿਅਕਤੀ ਨੇ ਵੀਡੀਓ ਬਣਾਈ ਹੈ, ਉਸ ਨੇ ਉੱਥੇ ਦੀ ਸਾਰੀ ਸਥਿਤੀ ਦਾ ਜ਼ਿਕਰ ਕੀਤਾ ਹੈ। ਅਜਿਹੇ 'ਚ ਉਨ੍ਹਾਂ ਨੇ ਸਰਕਾਰ ਤੋਂ ਲੈ ਕੇ ਪੁਲਸ ਤੱਕ ਸਾਰਿਆਂ ਨੂੰ ਘੇਰ ਲਿਆ ਹੈ।

10:54 AM (IST)  •  27 Jan 2024

CM Mann's Resignation: ਸੀਐਮ ਭਗਵੰਤ ਮਾਨ ਨੇ ਤਿਰੰਗੇ ਝੰਡੇ ਦਾ ਕੀਤਾ ਅਪਮਾਨ, ਰਾਸ਼ਟਰਪਤੀ ਨੂੰ ਕਾਰਵਾਈ ਕਰਨ ਦੀ ਮੰਗ

CM Mann's Resignation: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਲੁਧਿਆਣਾ ਵਿਖੇ 75ਵੇਂ ਗਣਤੰਤਰ ਦਿਵਸ ਮੌਕੇ ਭਗਵੰਤ ਮਾਨ ਵੱਲੋਂ ਦਿੱਤੇ ਗਏ ਕੌਮੀ ਸੰਬੋਧਨ ‘ਤੇ ਡੂੰਘੀ ਚਿੰਤਾ ਅਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ।  ਬ੍ਰਹਮਪੁਰਾ ਨੇ ਮਾਨ ਦੀਆਂ ਨਿੱਜੀ ਟਿੱਪਣੀਆਂ ਦੀ ਨਿੰਦਾ ਕੀਤੀ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਲਈ ਅਜਿਹਾ ਵਿਵਹਾਰ ਅਣਉਚਿਤ ਹੈ। ਉਨ੍ਹਾਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਅਹੁਦੇ ਦੀ ਸ਼ਾਨ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਮਾਨ ਦੇ ਅਸਤੀਫ਼ਾ ਲੈਣ ਅਤੇ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

10:42 AM (IST)  •  27 Jan 2024

Hamas: ਸੰਯੁਕਤ ਰਾਸ਼ਟਰ ਅਦਾਲਤ ਦੇ ਫੈਸਲੇ ਤੋਂ ਬਾਅਦ ਹਮਾਸ ਨੇ 3 ਇਜ਼ਰਾਈਲੀ ਮਹਿਲਾ ਬੰਧਕਾਂ ਦਾ ਵੀਡੀਓ ਜਾਰੀ

Hamas Releases Video Of 3 Israeli Women : ਫਲਸਤੀਨੀ ਅੱਤਵਾਦੀ ਸਮੂਹ ਹਮਾਸ (Palestinian terrorist group Hamas) ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ 7 ਅਕਤੂਬਰ ਦੇ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਬੰਧਕ ਬਣਾਈਆਂ ਗਈਆਂ ਤਿੰਨ ਇਜ਼ਰਾਈਲੀ ਔਰਤਾਂ (Israeli Womens) ਨੂੰ ਦਿਖਾਇਆ ਗਿਆ ਹੈ। ਪੰਜ ਮਿੰਟ ਦੇ ਵੀਡੀਓ ਵਿੱਚ ਦਿਖਾਈ ਦੇਣ ਵਾਲੀਆਂ ਦੋ ਔਰਤਾਂ ਨੇ ਕਿਹਾ ਕਿ ਉਹ ਇਜ਼ਰਾਈਲੀ ਸੈਨਿਕ (Israeli soldiers) ਹਨ, ਅਤੇ ਤੀਜੀ ਨੇ ਕਿਹਾ ਕਿ ਉਹ ਇੱਕ ਨਾਗਰਿਕ ਸੀ।

09:43 AM (IST)  •  27 Jan 2024

E-commerce Market: Amazon ਤੇ Flipkart ਨੂੰ ਪਛਾੜ ਕੇ ਹੁਣ Meesho ਦੌੜ ਰਹੀ ਅੱਗੇ, ਈ-ਕਾਮਰਸ ਬਾਜ਼ਾਰ 'ਚ ਉਥਲ-ਪੁਥਲ

Meesho: ਈ-ਕਾਮਰਸ ਸਟਾਰਟਅੱਪ ਮੀਸ਼ੋ  (Meesho) ਨੇ ਵਿਸ਼ਵ ਦੀ ਦਿੱਗਜ ਕੰਪਨੀ ਐਮਾਜ਼ੋਨ (Amazon) ਅਤੇ ਇਸਦੇ ਵਿਰੋਧੀ ਫਲਿੱਪਕਾਰਟ (Flipkart) ਨੂੰ ਹਰਾਇਆ ਹੈ। ਮੀਸ਼ੋ ਹੁਣ ਆਪਣੇ ਗਾਹਕਾਂ ਨੂੰ ਵਧਾਉਣ ਲਈ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਕੰਪਨੀ ਬਣ ਗਈ ਹੈ। ਗਲੋਬਲ ਐਸੇਟ ਮੈਨੇਜਰ ਅਲਾਇੰਸ ਬਰਨਸਟੀਨ (Global Asset Manager AllianceBernstein) ਦੀ ਰਿਪੋਰਟ ਦੇ ਅਨੁਸਾਰ, ਮੀਸ਼ੋ ਦੇ ਗਾਹਕ ਅਧਾਰ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਦੇ ਛੋਟੇ ਅਤੇ ਦਰਮਿਆਨੇ ਸ਼ਹਿਰਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਮੀਸ਼ੋ ਦੀ ਰਣਨੀਤੀ ਹੁਣ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਦਿੱਗਜ ਕੰਪਨੀਆਂ ਨੂੰ ਪਛਾੜ ਰਹੀ ਹੈ।

08:43 AM (IST)  •  27 Jan 2024

Bharat Bandh: 26 ਜਨਵਰੀ ਗਈ ਹੁਣ 16 ਫਰਵਰੀ ਦੀ ਵਾਰੀ, ਕਿਸਾਨਾਂ ਨੇ ਖਿੱਚੀ ਤਿਆਰੀ

Farmer: ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਗਣਤੰਤਰ ਦਿਵਸ ਮੌਕੇ ਸੂਬੇ ਭਰ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ ਤੇ ਟਰੈਕਟਰ/ਵਾਹਨ ਮਾਰਚ ਕਰਕੇ 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੁਆਤ ਕਰ ਦਿੱਤੀ। ਮਾਰਚ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ-ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ, ਸਾਰੀਆਂ ਫਸਲਾਂ ਦੀ ਸੀ2+50% ਫਾਰਮੂਲੇ ਨਾਲ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਖੇਤੀ ਲਾਗਤ ਵਸਤਾਂ ਦੀਆਂ ਕੀਮਤਾਂ ਘਟਾਉਣ,ਪ੍ਰੀਪੇਡ ਮੀਟਰਾਂ ਦੀ ਨੀਤੀ ਨੂੰ ਵਾਪਸ ਲੈਣ,ਸਰਲ ਅਤੇ ਸਰਕਾਰੀ ਫਸਲ ਬੀਮਾ ਯੋਜਨਾ ਲਾਗੂ ਕਰਨ, ਕਿਸਾਨ ਪਰਿਵਾਰਾਂ ਲਈ ਦੱਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਸਕੀਮ ਲਾਗੂ ਕਰਨ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਸਰਗਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰਨ ਅਤੇ ਚਾਰ ਲੇਬਰ ਕੋਡਾ ਨੂੰ ਰੱਦ ਕਰਨ ਦੇ ਨਾਲ ਨਾਲ ਬਿਜਲੀ, ਰੇਲਵੇ ਸਮੇਤ ਪਬਲਿਕ ਸੈਕਟਰ ਦੇ ਨਿਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਨੂੰ ਮੰਨਕੇ ਲਾਗੂ ਕਰਨ ਲਈ ਜੋਰਦਾਰ ਆਵਾਜ਼ ਬੁਲੰਦ ਕੀਤੀ। 

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Advertisement
ABP Premium

ਵੀਡੀਓਜ਼

ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ  ਮੰਤਰੀ ਨੇ ਲਿਆ ਵੱਡਾ Action!ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!SDM ਸਾਬ੍ਹ ਹੁਣ ਤੁਸੀਂ ਲੋਕਾਂ ਨੂੰ ਡਰਾਓਗੇ! ਕਾਂਗਰਸ MLA ਦਾ ਪਿਆ ਅਫਸਰ ਨਾਲ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ
Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ
Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ
ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ
ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ
Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ
Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ
Embed widget