Punjab Breaking News LIVE: ਕਸੂਤੇ ਫਸ ਸਕਦੇ ਮਨਪ੍ਰੀਤ ਬਾਦਲ,ਮਾਨ ਸਰਕਾਰ ਦੇ ਇੱਕ ਐਲਾਨ ਨਾਲ 800 ਕਰੋੜ ਆਵੇਗਾ ਖਜ਼ਾਨੇ 'ਚ ,ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ
Punjab Breaking News LIVE 29 July, 2023: ਕਸੂਤੇ ਫਸ ਸਕਦੇ ਮਨਪ੍ਰੀਤ ਬਾਦਲ,ਮਾਨ ਸਰਕਾਰ ਦੇ ਇੱਕ ਐਲਾਨ ਨਾਲ 800 ਕਰੋੜ ਆਵੇਗਾ ਖਜ਼ਾਨੇ 'ਚ ,ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ
ਹੁਸ਼ਿਆਰਪੁਰ 'ਚ ਸੜਕਾਂ ਉੱਤੇ ਹੁਲੜਬਾਜੀ ਅਤੇ ਬੁਲੇਟ ਮੋਟਰਸਾਈਕਲ ਰਾਹੀਂ ਸੜਕਾਂ ਉੱਤੇ ਪਟਾਕੇ ਕੱਢਣ ਵਾਲੇ ਨੌਜਵਾਨਾਂ ਨੂੰ ਲੈ ਕੇ ਪੁਲਿਸ ਦਾ ਸਖਤ ਐਕਸ਼ਨ ਦੇਖਣ ਨੂੰ ਮਿਲਿਆ। ਜੀ ਹਾਂ ਬੁਲੇਟ ਰਾਹੀਂ ਪਟਾਕੇ ਪਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਇਨ੍ਹਾਂ ਸਕੂਲੀ ਵਿਦਿਆਰਥੀਆਂ ਦੀ ਕਿਸੇ ਵੱਲੋਂ ਵੀਡਿਓ ਬਣਾ ਲਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਅਤੇ ਨੌਜਵਾਨ ਦੇ ਘਰ ਜਾ ਕੇ ਭਾਰੀ ਰਕਮ ਵਾਲਾ ਚਲਾਨ ਕੱਟ ਕੇ ਹੱਥ ਵਿੱਚ ਦੇ ਦਿੱਤਾ।
ਮੋਹਾਲੀ ਦੇ ਸੈਕਟਰ 78 ਸਥਿਤ ਸਪੋਰਟਸ ਕੰਪਲੈਕਸ ਦੇ ਹੋਸਟਲ ਵਿੱਚ ਰਹਿੰਦੇ 48 ਖਿਡਾਰੀਆਂ ਦੀ ਸਿਹਤ ਅੱਜ ਅਚਾਨਕ ਵਿਗੜ ਗਈ। ਜਿਸ ਦੇ ਸਾਰੇ ਖਿਡਾਰੀਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਇੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਪਟਿਆਲਾ ਸ਼ਹਿਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਕੁੱਝ ਦਿਨ ਪਹਿਲਾਂ ਮਾਂ-ਪੁੱਤ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਇਹ ਕਤਲ ਮ੍ਰਿਤਕਾ ਦੀ ਦਰਾਣੀ ਦੇ ਸਕੇ ਭਾਣਜੇ ਵੱਲੋਂ ਕੀਤਾ ਗਿਆ ਹੈ। ਕਿਉਂਕਿ ਉਸ ਨੂੰ ਵਿਦੇਸ਼ ਜਾਣ ਲਈ ਪੈਸੇ ਦੀ ਲੋੜ ਸੀ। ਕਥਿਤ ਕਾਤਲ ਹਰਜੀਤ ਸਿੰਘ ਉਰਫ ਕਾਕਾ, ਰਾਜਸਥਾਨ ਦੇ ਜ਼ਿਲ੍ਹਾ ਬੂੰਦੀ ਅਧੀਨ ਪੈਂਦੇ ਪਿੰਡ ਗਣੇਸ਼ਪੁਰ ਦਬੜੀਂ ਦਾ ਰਹਿਣ ਵਾਲਾ ਸੀ। ਉਹ ਸੱਤ ਮਹੀਨਿਆਂ ਤੋਂ ਇਥੇ ਹੀ ਆਪਣੀ ਮਾਸੀ ਦੇ ਘਰ ਰਹਿ ਰਿਹਾ ਸੀ।
ਬਠਿੰਡਾ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਵਿਜੀਲੈਂਸ ਨੇ ਕਈ ਕਾਂਗਰਸੀ ਲੀਡਰਾਂ ਖਿਲਾਫ਼ ਕਾਰਵਾਈ ਕੀਤੀ ਹੈ। ਅਤੇ ਕਈ ਸਾਬਕਾ ਮੰਤਰੀਆਂ ਸਮੇਤ ਸਾਬਕਾ ਵਿਧਾਇਕ ਜੇਲ੍ਹਾਂ ਵਿੱਚ ਬੰਦ ਹਨ। ਇਸੇ ਤਹਿਤ ਵਿਜੀਲੈਂਸ ਨੇ ਆਪਣੀ ਰਡਾਰ ਕਾਂਗਰਸ ਤੋਂ ਭਾਜਪਾਈ ਬਣੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੱਕ ਪਹੁੰਚਾ ਦਿੱਤੀ ਹੈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਗੁਰਪ੍ਰੀਤ ਕਾਂਗੜ ਨੇ ਵਿਜੀਲੈਂਸ ਕੋਲ ਆਪਣਾ ਪੱਖ ਵੀ ਰੱਖਿਆ ਸੀ। ਉਨ੍ਹਾਂ ਕਿਹਾ ਕਿ ਸੀ ਸਿਆਸੀ ਤੌਰ 'ਤੇ ਬਦਨਾਮ ਕਰਨ ਲਈ ਹੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਵਿਜੀਲੈਂਸ ਨੇ ਕਾਂਗੜ ਨੂੰ ਪੇਸ਼ ਹੋਣ ਲਈ ਦੁਬਾਰਾ ਨੋਟਿਸ ਭੇਜਿਆ ਤਾਂ ਉਨ੍ਹਾਂ ਆਪਣੇ ਗੋਡਿਆਂ ਦੇ ਆਪ੍ਰੇਸ਼ਨ ਦਾ ਹਵਾਲਾ ਦਿੰਦਿਆਂ ਪੇਸ਼ ਹੋਣ ਤੋਂ ਅਸਮਰਥਾ ਪ੍ਰਗਟ ਕੀਤੀ।
Bathinda news: ਹੁਣ ਟ੍ਰੈਫਿਕ ਪੁਲਿਸ ਵੱਲੋਂ ਕੱਟੇ ਚਲਾਨ ਦਾ ਜੁਰਮਾਨਾ ਮੌਕੇ ’ਤੇ ਏਟੀਐਮ ਡੈਬਿਟ, ਕ੍ਰੈਡਿਟ ਕਾਰਡ ਤੇ ਗੁਗਲ ਪੇਅ ਰਾਹੀਂ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸ ਕੰਮ ਲਈ ਬਠਿੰਡਾ ਜ਼ਿਲ੍ਹਾ ਪੁਲਿਸ ਟ੍ਰੈਫਿਕ ਪੁਲਿਸ ਨੂੰ 25 ਕਾਰਡ ਸਵੈਪ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ। ਪੰਜਾਬ ਪੁਲਿਸ ਦੇ ਇਸ ਕਦਮ ਨਾਲ ਜਿੱਥੇ ਟ੍ਰੈਫਿਕ ਨਿਯਮਾਂ ਹਾਈਟੈੱਕ ਹੋਣਗੇ ਉੱਥੇ ਹੀ ਲੋਕਾਂ ਨੂੰ ਸਹੂਲਤ ਮਿਲੇਗੀ।
Chandigarh : ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ। ਅੱਜ ਦੀ ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਹੋਵੇਗੀ।ਮੰਤਰੀ ਮੰਡਲ ਦੀ ਮੀਟਿੰਗ 'ਚ ਟੈਕਸ ਵਸੂਲੀ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਲਈ ਵਨ ਟਾਈਮ ਸੈਟਲਮੈਂਟ ਸਕੀਮ ਤੇ ਘਰ-ਘਰ ਰਾਸ਼ਨ ਪਹੁੰਚਾਉਣ ਲਈ ਯੋਜਨਾਂ ਨੂੰ ਹਰੀ ਝੰਡੀ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਵੱਖ-ਵੱਖ ਟ੍ਰਿਬਿਊਨਲਾਂ ਤੇ ਅਦਾਲਤਾਂ ’ਚ ਪੈਂਡਿੰਗ ਟੈਕਸ ਵਸੂਲੀ ਦੇ ਮਾਮਲਿਆਂ ਦਾ ਇਕਮੁਸ਼ਤ ਨਿਪਟਾਰਾ ਕਰਨ ਲਈ ਓਟੀਐੱਸ ਸਕੀਮ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ।
Manpreet Singh Badal - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਵਿੱਤ ਮੰਤਰੀ ਤੇ ਬੀਜੇਪੀ ਲੀਡਰ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਟਵਿੱਟਰ 'ਤੇ ਸ਼ਬਦੀ ਵਾਰ ਦੇਖਣ ਨੂੰ ਮਿਲ ਰਹੀ ਹੈ ਤਾਂ ਇੱਧਰ ਚੁੱਪ ਚਪੀਤੇ ਵਿਜੀਲੈਂਸ ਨੇ ਵੀ ਆਪਣੀ ਚਾਲ ਚੱਲ ਦਿੱਤੀ ਹੈ। ਆਉਣ ਵਾਲੇ ਸਮੇਂ ਵਿੱਚ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਕਿਉਂਕਿ ਵਿਜੀਲੈਂਸ ਹੱਥ ਅਜਿਹੇ ਤੱਥ ਲੱਗੇ ਹਨ ਜਿਸ ਨਾਲ ਮਨਪ੍ਰੀਤ ਸਿੰਘ ਬਾਦਲ 'ਤੇ ਸ਼ੱਕ ਦੀਆਂ ਸੂਈਆਂ ਆ ਖੜ੍ਹਦੀਆਂ ਹਨ।
ਪਿਛੋਕੜ
Punjab Breaking News LIVE 29 July, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਵਿੱਤ ਮੰਤਰੀ ਤੇ ਬੀਜੇਪੀ ਲੀਡਰ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਟਵਿੱਟਰ 'ਤੇ ਸ਼ਬਦੀ ਵਾਰ ਦੇਖਣ ਨੂੰ ਮਿਲ ਰਹੀ ਹੈ ਤਾਂ ਇੱਧਰ ਚੁੱਪ ਚਪੀਤੇ ਵਿਜੀਲੈਂਸ ਨੇ ਵੀ ਆਪਣੀ ਚਾਲ ਚੱਲ ਦਿੱਤੀ ਹੈ। ਆਉਣ ਵਾਲੇ ਸਮੇਂ ਵਿੱਚ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਕਿਉਂਕਿ ਵਿਜੀਲੈਂਸ ਹੱਥ ਅਜਿਹੇ ਤੱਥ ਲੱਗੇ ਹਨ ਜਿਸ ਨਾਲ ਮਨਪ੍ਰੀਤ ਸਿੰਘ ਬਾਦਲ 'ਤੇ ਸ਼ੱਕ ਦੀਆਂ ਸੂਈਆਂ ਆ ਖੜ੍ਹਦੀਆਂ ਹਨ। ਕਸੂਤੇ ਫਸ ਸਕਦੇ ਮਨਪ੍ਰੀਤ ਬਾਦਲ ! ਵਿਜੀਲੈਂਸ ਹੱਥ ਲੱਗੇ ਸਬੂਤ, ਦੇਖੋ ਕਿਵੇਂ ਲਾਇਆ ਰਗੜਾ ਤੇ ਖਰੀਦੇ ਪਲਾਟ
ਪੰਜਾਬ ਕੈਬਨਿਟ ਦੀ ਅੱਜ ਮੀਟਿੰਗ, ਮਾਨ ਸਰਕਾਰ ਦੇ ਇੱਕ ਐਲਾਨ ਨਾਲ 800 ਕਰੋੜ ਆਵੇਗਾ ਖਜ਼ਾਨੇ 'ਚ
Chandigarh : ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ। ਅੱਜ ਦੀ ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਹੋਵੇਗੀ।ਮੰਤਰੀ ਮੰਡਲ ਦੀ ਮੀਟਿੰਗ 'ਚ ਟੈਕਸ ਵਸੂਲੀ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਲਈ ਵਨ ਟਾਈਮ ਸੈਟਲਮੈਂਟ ਸਕੀਮ ਤੇ ਘਰ-ਘਰ ਰਾਸ਼ਨ ਪਹੁੰਚਾਉਣ ਲਈ ਯੋਜਨਾਂ ਨੂੰ ਹਰੀ ਝੰਡੀ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਵੱਖ-ਵੱਖ ਟ੍ਰਿਬਿਊਨਲਾਂ ਤੇ ਅਦਾਲਤਾਂ ’ਚ ਪੈਂਡਿੰਗ ਟੈਕਸ ਵਸੂਲੀ ਦੇ ਮਾਮਲਿਆਂ ਦਾ ਇਕਮੁਸ਼ਤ ਨਿਪਟਾਰਾ ਕਰਨ ਲਈ ਓਟੀਐੱਸ ਸਕੀਮ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। Punjab cabinet ਦੀ ਅੱਜ ਮੀਟਿੰਗ, ਮਾਨ ਸਰਕਾਰ ਦੇ ਇੱਕ ਐਲਾਨ ਨਾਲ 800 ਕਰੋੜ ਆਵੇਗਾ ਖਜ਼ਾਨੇ 'ਚ
ਹੁਣ ਆਨਲਾਈਨ ਮੌਕੇ 'ਤੇ ਹੀ ਭਰ ਸਕੋਗੇ ਟ੍ਰੈਫਿਕ ਚਲਾਨ ਦਾ ਜੁਰਮਾਨਾ, ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ
ਹੁਣ ਟ੍ਰੈਫਿਕ ਪੁਲਿਸ ਵੱਲੋਂ ਕੱਟੇ ਚਲਾਨ ਦਾ ਜੁਰਮਾਨਾ ਮੌਕੇ ’ਤੇ ਏਟੀਐਮ ਡੈਬਿਟ, ਕ੍ਰੈਡਿਟ ਕਾਰਡ ਤੇ ਗੁਗਲ ਪੇਅ ਰਾਹੀਂ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸ ਕੰਮ ਲਈ ਬਠਿੰਡਾ ਜ਼ਿਲ੍ਹਾ ਪੁਲਿਸ ਟ੍ਰੈਫਿਕ ਪੁਲਿਸ ਨੂੰ 25 ਕਾਰਡ ਸਵੈਪ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ। ਪੰਜਾਬ ਪੁਲਿਸ ਦੇ ਇਸ ਕਦਮ ਨਾਲ ਜਿੱਥੇ ਟ੍ਰੈਫਿਕ ਨਿਯਮਾਂ ਹਾਈਟੈੱਕ ਹੋਣਗੇ ਉੱਥੇ ਹੀ ਲੋਕਾਂ ਨੂੰ ਸਹੂਲਤ ਮਿਲੇਗੀ। ਹੁਣ ਆਨਲਾਈਨ ਮੌਕੇ 'ਤੇ ਹੀ ਭਰ ਸਕੋਗੇ ਟ੍ਰੈਫਿਕ ਚਲਾਨ ਦਾ ਜੁਰਮਾਨਾ, ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ
Bathinda: 7ਵੀਂ ਵਾਰ ਤਲਬ ਕਰਨ ਲੱਗੇ ਤਾਂ ਲੀਡਰ ਕਹਿੰਦਾ ਮੈਂ ਗੋਡਿਆਂ ਦਾ ਕਰਵਾਉਣਾ ਆਪ੍ਰੇਸ਼ਨ
ਬਠਿੰਡਾ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਵਿਜੀਲੈਂਸ ਨੇ ਕਈ ਕਾਂਗਰਸੀ ਲੀਡਰਾਂ ਖਿਲਾਫ਼ ਕਾਰਵਾਈ ਕੀਤੀ ਹੈ। ਅਤੇ ਕਈ ਸਾਬਕਾ ਮੰਤਰੀਆਂ ਸਮੇਤ ਸਾਬਕਾ ਵਿਧਾਇਕ ਜੇਲ੍ਹਾਂ ਵਿੱਚ ਬੰਦ ਹਨ। ਇਸੇ ਤਹਿਤ ਵਿਜੀਲੈਂਸ ਨੇ ਆਪਣੀ ਰਡਾਰ ਕਾਂਗਰਸ ਤੋਂ ਭਾਜਪਾਈ ਬਣੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੱਕ ਪਹੁੰਚਾ ਦਿੱਤੀ ਹੈ।
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਗੁਰਪ੍ਰੀਤ ਕਾਂਗੜ ਨੇ ਵਿਜੀਲੈਂਸ ਕੋਲ ਆਪਣਾ ਪੱਖ ਵੀ ਰੱਖਿਆ ਸੀ। ਉਨ੍ਹਾਂ ਕਿਹਾ ਕਿ ਸੀ ਸਿਆਸੀ ਤੌਰ 'ਤੇ ਬਦਨਾਮ ਕਰਨ ਲਈ ਹੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਵਿਜੀਲੈਂਸ ਨੇ ਕਾਂਗੜ ਨੂੰ ਪੇਸ਼ ਹੋਣ ਲਈ ਦੁਬਾਰਾ ਨੋਟਿਸ ਭੇਜਿਆ ਤਾਂ ਉਨ੍ਹਾਂ ਆਪਣੇ ਗੋਡਿਆਂ ਦੇ ਆਪ੍ਰੇਸ਼ਨ ਦਾ ਹਵਾਲਾ ਦਿੰਦਿਆਂ ਪੇਸ਼ ਹੋਣ ਤੋਂ ਅਸਮਰਥਾ ਪ੍ਰਗਟ ਕੀਤੀ। Bathinda: ਸਾਬਕਾ ਮੰਤਰੀ ਤੋਂ ਵਿਜੀਲੈਂਸ ਨੇ 6ਵੀਂ ਵਾਰ ਕੀਤੀ ਪੁੱਛਗਿੱਛ, 7ਵੀਂ ਵਾਰ ਤਲਬ ਕਰਨ ਲੱਗੇ ਤਾਂ ਲੀਡਰ ਕਹਿੰਦਾ ਮੈਂ ਗੋਡਿਆਂ ਦਾ ਕਰਵਾਉਣਾ ਆਪ੍ਰੇਸ਼ਨ
- - - - - - - - - Advertisement - - - - - - - - -