Punjab Breaking News LIVE:  ਪੰਜਾਬ 'ਚ ਯੈਲੋ ਅਲਰਟ, ISRO ਨੇ ਭਰੀ ਸਫਲਤਾ ਦੀ ਇੱਕ ਹੋਰ ਉਡਾਣ, ਚੰਡੀਗੜ੍ਹ 'ਚ ਦੂਜੇ ਸੂਬਿਆਂ ਦੀਆਂ ਗੱਡੀਆਂ 'ਤੇ ਡਬਲ ਪਾਰਕਿੰਗ ਫੀਸ, ਹੈੱਡਮਾਸਟਰ ਲੈਣਗੇ ਅਹਿਮਦਾਬਾਦ ਤੋਂ ਟ੍ਰੇਨਿੰਗ

Punjab Breaking News LIVE 30 July, 2023: ਪੰਜਾਬ 'ਚ ਯੈਲੋ ਅਲਰਟ, ISRO ਨੇ ਭਰੀ ਸਫਲਤਾ ਦੀ ਇੱਕ ਹੋਰ ਉਡਾਣ, ਚੰਡੀਗੜ੍ਹ 'ਚ ਦੂਜੇ ਸੂਬਿਆਂ ਦੀਆਂ ਗੱਡੀਆਂ 'ਤੇ ਡਬਲ ਪਾਰਕਿੰਗ ਫੀਸ, ਹੈੱਡਮਾਸਟਰ ਲੈਣਗੇ ਅਹਿਮਦਾਬਾਦ ਤੋਂ ਟ੍ਰੇਨਿੰਗ

ABP Sanjha Last Updated: 30 Jul 2023 03:52 PM
Fazilka News : ਵਿਧਾਇਕ ਸਵਨਾ ਨੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਲਿਆ ਜਾਇਜ਼ਾ

ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਣ ਲਈ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਮੁਹਾਰ ਜਮਸੇਰ, ਢਾਣੀ ਰੇਤੀ ਵਾਲੀ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ, ਮਹਾਤਮ ਨਗਰ, ਢਾਣੀ ਲਾਭ ਸਿੰਘ, ਝੰਗੜ ਭੈਣੀ, ਗੁਲਾਬਾ ਭੈਣੀ, ਗਿੱਦੜ ਭੈਣੀ, ਢਾਣੀ ਸੱਦਾ ਸਿੰਘ ਅਤੇ ਨੂਰਸ਼ਾਹ ਪਿੰਡਾਂ ਸਮੇਤ ਹੋਰ ਕਈ ਪਿੰਡਾਂ ਦਾ ਦੌਰਾ ਕੀਤਾ।

Punjab News: ਪੁਲਿਸ ਦੀ ਵੱਡੀ ਕਾਰਵਾਈ ! ਔਰਤ ਸਮੇਤ 5 ਤਸਕਰ ਨਸ਼ੇ ਤੇ ਨਗਦੀ ਸਮੇਤ ਗ੍ਰਿਫ਼ਤਾਰ

ਪੰਜਾਬ ਵਿੱਚੋਂ ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਲਾਸ਼ਾਂ ਉੱਠ ਰਹੀਆਂ ਹਨ ਤੇ ਪੰਜਾਬ ਪੁਲਿਸ ਵੀ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਇਸ ਦੇ ਚਲਦੇ  ਰੋਪੜ ਪੁਲਿਸ ਨੇ ਇੱਕ ਮਹਿਲਾ ਸਮੇਤ 5 ਨਸ਼ੇ ਦੇ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਕਿੱਲੋ ਹੈਰੋਇਨ ਸਮੇਤ ਸੋਨਾ, ਨਗਦੀ ਤੇ ਇੱਕ ਫਾਰਚੂਨਰ ਗੱਡੀ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਫੜ੍ਹੇ ਗਏ ਨਸ਼ੇ ਦੇ ਤਸਕਰਾਂ ਦੀ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜਾਇਦਾਦ ਨੂੰ ਜ਼ਬਤ ਕਰਨ ਲਈ ਸਬੰਧਤ ਵਿਭਾਗ ਨਾਲ ਵੀ ਰਾਬਤਾ ਕਾਯਿਮ ਕੀਤਾ ਜਾ ਰਿਹਾ ਹੈ।

Flood in Punjab: ਘੱਗਰ 'ਚ ਮੁੜ ਚੜ੍ਹਿਆ ਪਾਣੀ, ਚਾਰ ਜ਼ਿਲ੍ਹਿਆਂ 'ਚ ਹੜ੍ਹਾਂ ਦਾ ਖਤਰਾ

ਪਟਿਆਲਾ ਜ਼ਿਲ੍ਹੇ ਵਿੱਚ ਘੱਗਰ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਘੱਗਰ ਦੇ ਪਾਣੀ ਦਾ ਪੱਧਰ 748 ਫੁੱਟ ਤੋਂ ਉੱਪਰ ਚਲਾ ਗਿਆ ਹੈ, ਜੋ ਪਿਛਲੇ ਕੁਝ ਦਿਨਾਂ ਤੋਂ 744 ਫੁੱਟ ਦੇ ਨੇੜੇ ਸੀ। ਇਸ ਕਾਰਨ ਇੱਕ ਵਾਰ ਫਿਰ ਮੋਹਾਲੀ ਦੇ ਡੇਰਾਬੱਸੀ ਖੇਤਰ, ਸੰਗਰੂਰ ਦੇ ਖਨੌਰੀ, ਪਟਿਆਲਾ ਦੇ ਖਨੌਰੀ ਤੇ ਮਾਨਸਾ ਵਿੱਚ ਹੜ੍ਹਾਂ ਦੀ ਚਿੰਤਾ ਵਧਣ ਲੱਗੀ ਹੈ। ਅਜੇ ਤੱਕ ਘੱਗਰ ਦੀਆਂ ਦਰਾਰਾਂ ਨਹੀਂ ਭਰੀਆਂ ਗਈਆਂ। ਪਾਣੀ ਦਾ ਪੱਧਰ ਵਧਣ ਕਾਰਨ ਕਈ ਖੇਤ ਪਾਣੀ ਵਿੱਚ ਡੁੱਬ ਗਏ ਹਨ।

Punjab News:  ਪੰਜਾਬ ਦੇ ਲੋਕਾਂ ਨੂੰ ਮਿਲੇਗਾ ਸਸਤੀਆਂ ਦਰਾਂ 'ਤੇ ਰੇਤਾ ਤੇ ਬਜਰੀ

ਪੰਜਾਬ ਦੇ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਰੇਤਾ ਤੇ ਬਜਰੀ ਮਿਲਣ ਦੀ ਉਮੀਦ ਬੱਢੀ ਹੈ। ਸਸਤਾ ਰੇਤਾ ਤੇ ਬਜਰੀ ਉਪਲਬਧ ਕਰਾਉਣ ਤੇ ਇਸ ਦੀ ਸਪਲਾਈ ਨੂੰ ਨਿਰਵਿਘਨ ਬਣਾਈ ਰੱਖਣ ਲਈ ਸਰਕਾਰ ਨੇ 'ਪੰਜਾਬ ਕਰੱਸ਼ਰ ਨੀਤੀ 2023' ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦਿੱਤੀ ਗਈ। 

Punjab News: ਖਿਡਾਰੀਆਂ ਨੂੰ ਤਿਆਰੀ ਲਈ ਮਿਲੇਗੀ 15 ਲੱਖ ਦੀ ਵਿੱਤੀ ਮਦਦ, ਤਮਗਾ ਜਿੱਤਣ 'ਤੇ ਸਰਕਾਰੀ ਨੌਕਰੀ

ਪੰਜਾਬ ਸਰਕਾਰ ਨੌਜਵਾਨਾਂ ਦਾ ਖੇਡਾਂ ਵਿੱਚ ਰੁਝਾਨ ਵਧਾਉਣ ਲਈ ਹੰਭਲਾ ਮਾਰ ਰਹੀ ਹੈ। ਇਸ ਲਈ ਖਿਡਾਰੀਆਂ ਨੂੰ ਤਿਆਰੀ ਲਈ 15 ਲੱਖ ਰੁਪਏ ਤੱਕ ਦੀ ਵਿੱਤੀ ਮਦਦ ਮਿਲੇਗੀ। ਇਸ ਮਗਰੋਂ ਤਮਗਾ ਜਿੱਤਣ 'ਤੇ ਨਗਦ ਇਨਾਮ ਦੇ ਨਾਲ ਹੀ ਸਰਕਾਰੀ ਨੌਕਰੀ ਮਿਲੇਗੀ। ਇਹ ਸਾਰੇ ਪ੍ਰਬੰਧ ਨਵੀਂ ਖੇਡ ਨੀਤੀ ਵਿੱਚ ਕੀਤੇ ਗਏ ਹਨ।

Punjab News: ਪੰਜਾਬ ਦੇ 50 ਹੈੱਡਮਾਸਟਰਾਂ ਨੂੰ ਆਈਆਈਐਮ ਅਹਿਮਦਾਬਾਦ ਰਵਾਨਾ ਕਰ ਰਹੇ ਸੀਐਮ ਮਾਨ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪ੍ਰਿੰਸੀਪਲਾਂ ਦੇ ਨਾਲ-ਨਾਲ ਹੈੱਡਮਾਸਟਰਾਂ ਦੀ ਟ੍ਰੇਨਿੰਗ ਵੀ ਆਈਆਈਐਮ ਅਹਿਮਦਾਬਾਦ ਤੋਂ ਕਰਵਾਈ ਜਾ ਰਹੀ ਹੈ। ਇਸ ਵਾਸਤੇ ਸੂਬੇ ਦੇ 50 ਹੈੱਡਮਾਸਟਰਾਂ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਟ੍ਰੇਨਿੰਗ ਲਈ ਅਹਿਮਦਾਬਾਦ ਰਵਾਨਾ ਕਰਨਗੇ। 

Ludhiana News: ਅਮਰਨਾਥ ਯਾਤਰਾ 'ਤੇ ਜਾ ਰਹੇ ਗੈਂਗਸਟਰ ਨੂੰ ਪੁਲਿਸ ਨੇ ਰਾਹ 'ਚੋਂ ਹੀ ਦਬੋਚਿਆ

ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਕਈ ਮਾਮਲਿਆਂ ਵਿੱਚ ਭਗੌੜੇ ਗੈਂਗਸਟਰ ਪੁਨੀਤ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਆਈਏ-2 ਦੀ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਥਾਣਾ ਟਿੱਬਾ ਦੇ ਸੁਭਾਸ਼ ਨਗਰ ਚੌਕੀ ਵਿੱਚ ਪਾਈ ਗਈ ਹੈ।

Rahul Gandhi: ਰਾਹੁਲ ਗਾਂਧੀ ਕਰਾਉਣਗੇ ਵਿਆਹ? ਸੋਨੀਆ ਗਾਂਧੀ ਨੇ ਕਿਸਾਨ ਔਰਤਾਂ ਨੂੰ ਸੌਂਪੀ ਕੁੜੀ ਲੱਭਣ ਦੀ ਜ਼ਿੰਮੇਵਾਰੀ....

ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਹਾਲ ਹੀ ਵਿੱਚ ਕਾਂਗਰਸ ਨੇਤਾ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ ਵਿੱਚ ਉਨ੍ਹਾਂ ਨੂੰ ਕਿਹਾ ਕਿ ਉਹ ‘ਰਾਹੁਲ ਦਾ ਵਿਆਹ ਕਰਵਾਉਣ।’ ਇਸ ਦੇ ਜਵਾਬ ਵਿੱਚ ਸੋਨੀਆ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵਿਆਹ ਲਈ ਕੁੜੀ ਲੱਭੋ।’ ਵਿਆਹ ਦੀ ਇਸ ਚਰਚਾ ਵਿਚਾਲੇ ਉੱਥੇ ਮੌਜੂਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘ਇਹ ਹੋ ਜਾਵੇਗਾ।’ 

Opposition Parties Mumbai Meeting: 'I.N.D.I.A.' ਅਗਲੀ ਮੀਟਿੰਗ ਦੀ ਤਰੀਕ 'ਚ ਹੋ ਸਕਦਾ ਬਦਲਾਅ

ਵਿਰੋਧੀ ਗਠਜੋੜ 'ਇੰਡੀਆ' ਦੀ ਅਗਲੀ ਮੀਟਿੰਗ ਦੀ ਤਰੀਕ ਵਿੱਚ ਬਦਲਾਅ ਹੋ ਸਕਦਾ ਹੈ। ਸਮਾਚਾਰ ਏਜੰਸੀ ਪੀਟੀਆਈ ਦੇ ਸੂਤਰਾਂ ਨੇ ਸ਼ਨੀਵਾਰ (29 ਜੁਲਾਈ) ਨੂੰ ਦੱਸਿਆ ਕਿ 26 ਵਿਰੋਧੀ ਪਾਰਟੀਆਂ ਦੇ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਅਗਲੀ ਮੀਟਿੰਗ ਹੁਣ 25 ਅਤੇ 26 ਅਗਸਤ ਦੀ ਬਜਾਏ ਸਤੰਬਰ ਦੇ ਪਹਿਲੇ ਹਫ਼ਤੇ ਮੁੰਬਈ ਵਿੱਚ ਹੋ ਸਕਦੀ ਹੈ।

Chandigarh News:  ਚੰਡੀਗੜ੍ਹ 'ਚ ਦੂਜੇ ਸੂਬਿਆਂ ਦੀਆਂ ਗੱਡੀਆਂ ਲਿਆਉਣੀਆਂ ਪੈਣਗੀਆਂ ਮਹਿੰਗੀਆਂ

ਚੰਡੀਗੜ੍ਹ ਸ਼ਹਿਰ ਵਿੱਚ ਬਾਹਰ ਦੀਆਂ ਗੱਡੀਆਂ ਲਿਆਉਣੀਆਂ ਮਹਿੰਗੀਆਂ ਪੈਣਗੀਆਂ। ਟਰਾਈਸਿਟੀ ਤੋਂ ਬਾਹਰਲੀਆਂ ਗੱਡੀਆਂ ’ਤੇ ਡਬਲ ਪਾਰਕਿੰਗ ਫੀਸ ਲੱਗੇਗੀ। ਇਸ ਤੋਂ ਇਲਾਵਾ ਟਰਾਈਸਿਟੀ ਵਿੱਚ ਵੀ ਹਜ਼ਾਰਾਂ ਲੋਕਾਂ ਕੋਲ ਅਜਿਹੀਆਂ ਕਾਰਾਂ ਹਨ ਜਿਨ੍ਹਾਂ ਦੇ ਰਜਿਸਟਰੇਸ਼ਨ ਨੰਬਰ ਹੋਰ ਰਾਜਾਂ ਦੇ ਹਨ। ਚੰਡੀਗੜ੍ਹ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਸੈਂਕੜੇ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਕਾਰਾਂ ਦੇ ਨੰਬਰ ਉਨ੍ਹਾਂ ਦੇ ਮੂਲ ਰਾਜਾਂ ਦੇ ਹਨ ਪਰ ਉਹ ਚੰਡੀਗੜ੍ਹ ਦੇ ਵਾਸੀ ਹਨ। ਇਸ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। 

ਪਿਛੋਕੜ

Punjab Breaking News LIVE 30 July, 2023: ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ (NYPD) ਨੇ ਇੱਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕ ਦਿੱਤਾ ਹੈ। ਇਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਮਰੀਕਾ ਦੇ ਨਿਯਮਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਸਰਬਪੱਖੀ ਵਿਕਾਸ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। 'ਅਮਰੀਕਾ ਵਰਗੇ ਮੁਲਕ ਦੀ ਪੁਲਿਸ ‘ਚ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣਾ ਮੰਦਭਾਗਾ'


 


ਮਾਨਸੂਨ ਦੇ ਪੈਟਰਨ 'ਚ ਬਦਲਾਅ, ਪੰਜਾਬ 'ਚ ਯੈਲੋ ਅਲਰਟ ਜਾਰੀ


Haryana & Punjab Weather Today:  ਇਸ ਵਾਰ ਦੇਸ਼ ਵਿੱਚ ਮੀਂਹ ਦਾ ਨਵਾਂ ਪੈਟਰਨ ਦੇਖਣ ਨੂੰ ਮਿਲਿਆ ਹੈ। ਕੁਝ ਥਾਵਾਂ 'ਤੇ ਇਕ ਦਿਨ 'ਚ ਪੂਰਾ ਮਹੀਨਾ ਮੀਂਹ ਪਿਆ, ਜਦਕਿ ਕੁਝ ਥਾਵਾਂ 'ਤੇ 5 ਦਿਨਾਂ 'ਚ ਸਿਰਫ 10 ਮਿਲੀਮੀਟਰ ਹੀ ਮੀਂਹ ਪਿਆ। ਸ਼ਨੀਵਾਰ ਨੂੰ ਹਰਿਆਣਾ ਅਤੇ ਪੰਜਾਬ 'ਚ ਫਿਰ ਬਾਰਿਸ਼ ਹੋਈ। ਹਲਕੀ ਅਤੇ ਦਰਮਿਆਨੀ ਮਾਨਸੂਨ ਦੀ ਬਰਸਾਤ ਦੀ ਥਾਂ ਹੁਣ ਭਾਰੀ ਮੀਂਹ ਦੇ ਦਿਨ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਦਾ 30 ਫੀਸਦੀ ਹਿੱਸਾ ਅਜੇ ਵੀ ਚੰਗੀ ਬਾਰਿਸ਼ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਵਾਰ ਗੁਜਰਾਤ-ਰਾਜਸਥਾਨ ਵਿੱਚ ਚੰਗੀ ਬਾਰਿਸ਼ ਹੋਈ ਹੈ ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਘੱਟ ਹੈ।ਮਾਨਸੂਨ ਦੇ ਪੈਟਰਨ 'ਚ ਬਦਲਾਅ, ਪੰਜਾਬ 'ਚ ਯੈਲੋ ਅਲਰਟ ਜਾਰੀ


 


ISRO ਨੇ ਭਰੀ ਸਫਲਤਾ ਦੀ ਇੱਕ ਹੋਰ ਉਡਾਣ


ISRO: ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਐਤਵਾਰ (30 ਜੁਲਾਈ) ਨੂੰ ਇੱਕੋ ਸਮੇਂ 7 ਉਪਗ੍ਰਹਿ ਲਾਂਚ ਕੀਤੇ ਹਨ। ਇਨ੍ਹਾਂ ਵਿੱਚ 1 ਸਵਦੇਸ਼ੀ ਅਤੇ ਸਿੰਗਾਪੁਰ ਦੇ ਛੇ ਉਪਗ੍ਰਹਿ ਸ਼ਾਮਲ ਹਨ। ਇਨ੍ਹਾਂ ਉਪਗ੍ਰਹਿਆਂ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਪੀਐਸਐਲ-ਸੀ56 ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। PSLV-C56 ਨਿਊ ਸਪੇਸ ਇੰਡੀਆ ਲਿਮਟਿਡ ਦਾ ਮਿਸ਼ਨ ਹੈ, ਜੋ ਕਿ ਇਸਰੋ ਦੀ ਵਪਾਰਕ ਸ਼ਾਖਾ ਹੈ। ISRO ਨੇ ਭਰੀ ਸਫਲਤਾ ਦੀ ਇੱਕ ਹੋਰ ਉਡਾਣ


 


ਚੰਡੀਗੜ੍ਹ 'ਚ ਦੂਜੇ ਸੂਬਿਆਂ ਦੀਆਂ ਗੱਡੀਆਂ ਲਿਆਉਣੀਆਂ ਪੈਣਗੀਆਂ ਮਹਿੰਗੀਆਂ


Chandigarh News: ਚੰਡੀਗੜ੍ਹ ਸ਼ਹਿਰ ਵਿੱਚ ਬਾਹਰ ਦੀਆਂ ਗੱਡੀਆਂ ਲਿਆਉਣੀਆਂ ਮਹਿੰਗੀਆਂ ਪੈਣਗੀਆਂ। ਟਰਾਈਸਿਟੀ ਤੋਂ ਬਾਹਰਲੀਆਂ ਗੱਡੀਆਂ ’ਤੇ ਡਬਲ ਪਾਰਕਿੰਗ ਫੀਸ ਲੱਗੇਗੀ। ਇਸ ਤੋਂ ਇਲਾਵਾ ਟਰਾਈਸਿਟੀ ਵਿੱਚ ਵੀ ਹਜ਼ਾਰਾਂ ਲੋਕਾਂ ਕੋਲ ਅਜਿਹੀਆਂ ਕਾਰਾਂ ਹਨ ਜਿਨ੍ਹਾਂ ਦੇ ਰਜਿਸਟਰੇਸ਼ਨ ਨੰਬਰ ਹੋਰ ਰਾਜਾਂ ਦੇ ਹਨ। ਚੰਡੀਗੜ੍ਹ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਸੈਂਕੜੇ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਕਾਰਾਂ ਦੇ ਨੰਬਰ ਉਨ੍ਹਾਂ ਦੇ ਮੂਲ ਰਾਜਾਂ ਦੇ ਹਨ ਪਰ ਉਹ ਚੰਡੀਗੜ੍ਹ ਦੇ ਵਾਸੀ ਹਨ। ਇਸ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਚੰਡੀਗੜ੍ਹ 'ਚ ਦੂਜੇ ਸੂਬਿਆਂ ਦੀਆਂ ਗੱਡੀਆਂ ਲਿਆਉਣੀਆਂ ਪੈਣਗੀਆਂ ਮਹਿੰਗੀਆਂ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.