ਪੜਚੋਲ ਕਰੋ

'ਅਮਰੀਕਾ ਵਰਗੇ ਮੁਲਕ ਦੀ ਪੁਲਿਸ ‘ਚ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣਾ ਮੰਦਭਾਗਾ'- ਗਿਆਨੀ ਰਘਬੀਰ ਸਿੰਘ, ਵਿਦੇਸ਼ ਮੰਤਰਾਲੇ ਨੂੰ ਕੀਤੀ ਇਹ ਖ਼ਾਸ ਅਪੀਲ 

ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ (NYPD) ਨੇ ਇੱਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕ ਦਿੱਤਾ ਹੈ। ਇਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਮਰੀਕਾ ਦੇ ਨਿਯਮਾਂ ਦੀ ਸਖ਼ਤ ਆਲੋਚਨਾ ਕੀਤੀ ਹੈ।

Giani Raghbir Singh: ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ (NYPD) ਨੇ ਇੱਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕ ਦਿੱਤਾ ਹੈ। ਇਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਮਰੀਕਾ ਦੇ ਨਿਯਮਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਸਰਬਪੱਖੀ ਵਿਕਾਸ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

ਗਿਆਨੀ ਰਘਬੀਰ ਸਿੰਘ ਨੇ ਇਕ ਬਿਆਨ ਵਿੱਚ ਆਖਿਆ ਹੈ ਕਿ ਅਮਰੀਕਾ ਦੀ ਸਰਬਪੱਖੀ ਉੱਨਤੀ ਵਿਚ ਸਿੱਖਾਂ ਦੇ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਰਾਜਨੀਤੀ ਤੋਂ ਲੈ ਕੇ ਸੁਰੱਖਿਆ, ਤਕਨੀਕੀ ਅਤੇ ਵਿਗਿਆਨ ਦੇ ਖੇਤਰ ਤੱਕ ਸਿੱਖਾਂ ਨੇ ਆਪਣੀ ਲਿਆਕਤ, ਮਿਹਨਤ ਅਤੇ ਇਮਾਨਦਾਰੀ ਦੇ ਨਾਲ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਮੁਲਕ ਵਿਚ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਅਤੇ ਰਹੁ-ਰੀਤਾਂ ਹੁਣ ਜਾਣ-ਪਛਾਣ ਦਾ ਮੁਥਾਜ ਨਹੀਂ ਰਹੀਆਂ। ਬਹੁਤ ਦੇਰ ਪਹਿਲਾਂ ਹੀ ਅਮਰੀਕਾ ਦੀ ਫੌਜ ਅਤੇ ਸਿਵਲ ਸੇਵਾਵਾਂ ਵਿਚ ਆਪਣੇ ਸਿੱਖੀ ਸਰੂਪ ਦੇ ਨਾਲ ਸੇਵਾਵਾਂ ਕਰਨ ਦੀ ਕਾਨੂੰਨੀ ਲੜਾਈ ਸਿੱਖ ਜਿੱਤ ਚੁੱਕੇ ਹਨ, ਜਿਸ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਦੇ ਨਾਲ ਹਰ ਖੇਤਰ ਵਿਚ ਵਿਚਰਨ ਦੀ ਖੁੱਲ੍ਹ ਦਿੱਤੀ ਜਾ ਚੁੱਕੀ ਹੈ ਪਰ ਹੁਣ ਨਿਊਯਾਰਕ ਪੁਲਿਸ ਵਲੋਂ ਇਕ ਸਿੱਖ ਜਵਾਨ ਨੂੰ ਦਾੜ੍ਹੀ ਰੱਖਣ ਤੋਂ ਰੋਕਣਾ ਹੈਰਾਨੀਜਨਕ ਹੈ। 

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਵੀ ਅਮਰੀਕਾ ਦੀ ਨਿਊਯਾਰਕ ਪੁਲਿਸ ਕੋਲ ਆਪਣੇ ਕੂਟਨੀਤਕ ਚੈਨਲਾਂ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਹਨ ਤਾਂ ਜੋ ਨਿਊਯਾਰਕ ਪੁਲਿਸ ਆਪਣੇ ਫੈਸਲੇ ਵਿਚ ਦਰੁਸਤੀ ਕਰਕੇ ਸਿੱਖ ਜਵਾਨ ਨੂੰ ਸਿੱਖੀ ਸਰੂਪ ਵਿਚ ਰਹਿ ਕੇ ਸੇਵਾਵਾਂ ਨਿਭਾਉਣ ਦੀ ਖੁੱਲ੍ਹ ਦੇ ਸਕੇ।

ਦਰਅਸਲ, ਨਿਊਯਾਰਕ ਰਾਜ ਵਿੱਚ ਇੱਕ ਸਿੱਖ ਸਿਪਾਹੀ ਨੂੰ ਉਸਦੇ ਵਿਆਹ ਲਈ ਚਿਹਰੇ ਦੇ ਵਾਲ ਉਗਾਉਣ ਤੋਂ ਰੋਕਿਆ ਗਿਆ ਸੀ, ਜਦੋਂ ਕਿ 2019 ਦਾ ਰਾਜ ਕਾਨੂੰਨ ਕਰਮਚਾਰੀਆਂ ਨੂੰ ਆਪਣੇ ਧਰਮ ਦੇ ਅਨੁਸਾਰ ਪਹਿਰਾਵੇ ਜਾਂ ਸ਼ਿੰਗਾਰ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਦੀ ਆਗਿਆ ਦਿੰਦਾ ਹੈ। ਇਸ ਦੇ ਨਾਲ ਹੀ ਨਿਊਯਾਰਕ ਪੁਲਿਸ ਨੇ ਇਹ ਇਜਾਜ਼ਤ ਨਾ ਦੇਣ ਪਿੱਛੇ ਸੁਰੱਖਿਆ ਕਾਰਨ ਦੱਸਿਆ ਹੈ। ਨਿਊਯਾਰਕ ਪੁਲਿਸ ਦਾ ਕਹਿਣਾ ਹੈ ਕਿ ਸਿੱਖ ਸਿਪਾਹੀ ਆਪਣੀ ਦਾੜ੍ਹੀ ਕਾਰਨ ਮਾਸਕ ਨਹੀਂ ਪਾ ਸਕਣਗੇ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲ ਹੋ ਸਕਦੀ ਹੈ।

ਨਿਊਯਾਰਕ ਪੁਲਿਸ ਵਿਭਾਗ ਵਿਚ ਸਿੱਖ ਸਿਪਾਹੀਆਂ ਨੇ ਲੰਬੀ ਲੜਾਈ ਤੋਂ ਬਾਅਦ 2016 ਵਿਚ ਡਿਊਟੀ ਲਈ ਦਸਤਾਰ ਸਜਾਉਣ ਦਾ ਅਧਿਕਾਰ ਹਾਸਲ ਕੀਤਾ। ਇਹ ਲੰਬੇ ਸੰਘਰਸ਼ ਤੋਂ ਬਾਅਦ ਸੰਭਵ ਹੋਇਆ। ਉਦੋਂ ਵਿਭਾਗ ਨੇ ਸਿੱਖਾਂ ਨੂੰ ਦਾੜ੍ਹੀ ਰੱਖਣ ਦਾ ਅਧਿਕਾਰ ਵੀ ਦਿੱਤਾ ਸੀ ਪਰ ਇਸ ਦੀ ਲੰਬਾਈ ਅੱਧਾ ਇੰਚ ਹੀ ਰੱਖਣ ਦੀ ਗੱਲ ਕਹੀ ਗਈ ਸੀ। ਹੁਣ ਅਮਰੀਕਾ ਵਿੱਚ ਸਿੱਖ ਵੱਡੀਆਂ ਦਾੜ੍ਹੀਆਂ ਰੱਖਣ ਲਈ ਸੰਘਰਸ਼ ਕਰ ਰਹੇ ਹਨ।

ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਸਾਰਜੈਂਟ ਅਤੇ ਸਿੱਖ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਬੀਤੇ ਦਿਨੀਂ ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਿਸੇ ਨੂੰ ਵੀ ਆਪਣੇ ਦੇਸ਼ ਦੀ ਸੇਵਾ ਲਈ ਆਪਣੇ ਧਰਮ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਉਮੀਦ ਹੈ ਕਿ ਇੱਕ ਦਿਨ ਤੁਸੀਂ ਪੂਰੀਆਂ ਪੱਗਾਂ ਅਤੇ ਦਾੜ੍ਹੀਆਂ ਵਾਲੇ ਸਿੱਖਾਂ ਨੂੰ ਨਿਊਯਾਰਕ ਸਟੇਟ ਦੇ ਫੌਜੀਆਂ ਦੇ ਰੂਪ ਵਿੱਚ ਦੇਖੋਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ, ਵਿਧਾਨ ਸਭਾ ਮੁਲਤਵੀ
ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ, ਵਿਧਾਨ ਸਭਾ ਮੁਲਤਵੀ
ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ
Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ, ਵਿਧਾਨ ਸਭਾ ਮੁਲਤਵੀ
ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ, ਵਿਧਾਨ ਸਭਾ ਮੁਲਤਵੀ
ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ
Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
ਜਾਣੋ ਭੋਜਨ ਕਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਪਾਣੀ ਪੀਣਾ ਰਹਿੰਦਾ ਸਹੀ
ਜਾਣੋ ਭੋਜਨ ਕਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਪਾਣੀ ਪੀਣਾ ਰਹਿੰਦਾ ਸਹੀ
ਪੰਜਾਬ ਵਿਧਾਨ ਸਭਾ 'ਚ ਵਾਕਆਊਟ ਮਗਰੋਂ ਬੋਲੇ ਪ੍ਰਤਾਪ ਬਾਜਵਾ, ਕਿਹਾ- ਸੋਚੀ ਸਮਝੀ ਸਾਜਿਸ਼ ਦੇ ਤਹਿਤ...
ਪੰਜਾਬ ਵਿਧਾਨ ਸਭਾ 'ਚ ਵਾਕਆਊਟ ਮਗਰੋਂ ਬੋਲੇ ਪ੍ਰਤਾਪ ਬਾਜਵਾ, ਕਿਹਾ- ਸੋਚੀ ਸਮਝੀ ਸਾਜਿਸ਼ ਦੇ ਤਹਿਤ...
IPL 2025: ਮੈਚ ਤੋਂ ਪਹਿਲਾਂ ਹੀ ਦਿੱਗਜ ਖਿਡਾਰੀ ਦੀ ਹਾਲਤ ਹੋਈ ਗੰਭੀਰ, ਹੱਥ ਟੁੱਟਣ ਕਾਰਨ ਟੀਮ ਤੋਂ ਹੋਏ ਬਾਹਰ; ਕ੍ਰਿਕਟ ਪ੍ਰੇਮੀ ਉਦਾਸ...
ਮੈਚ ਤੋਂ ਪਹਿਲਾਂ ਹੀ ਦਿੱਗਜ ਖਿਡਾਰੀ ਦੀ ਹਾਲਤ ਹੋਈ ਗੰਭੀਰ, ਹੱਥ ਟੁੱਟਣ ਕਾਰਨ ਟੀਮ ਤੋਂ ਹੋਏ ਬਾਹਰ; ਕ੍ਰਿਕਟ ਪ੍ਰੇਮੀ ਉਦਾਸ...
ਗਰਮੀਆਂ 'ਚ ਸਿਹਤ ਲਈ ਕਿਹੜੀ ਡਰਿੰਕ ਜ਼ਿਆਦਾ ਲਾਭਕਾਰੀ-ਨਾਰੀਅਲ ਪਾਣੀ ਜਾਂ ਨਿੰਬੂ ਪਾਣੀ?
ਗਰਮੀਆਂ 'ਚ ਸਿਹਤ ਲਈ ਕਿਹੜੀ ਡਰਿੰਕ ਜ਼ਿਆਦਾ ਲਾਭਕਾਰੀ-ਨਾਰੀਅਲ ਪਾਣੀ ਜਾਂ ਨਿੰਬੂ ਪਾਣੀ?
Embed widget