Breaking News LIVE: ਕਦੋਂ ਮੁੱਕੇਗਾ ਕਾਂਗਰਸ ਦਾ ਕਲੇਸ਼, ਹੁਣ ਸਿੱਧੂ ਦੇ ਨਿਸ਼ਾਨੇ 'ਤੇ ਮੁੱਖ ਮੰਤਰੀ ਚੰਨੀ

Punjab Breaking News, 01 November 2021 LIVE Updates: ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਤਲਖੀ ਨਜ਼ਰ ਆਈ ਤਾਂ ਅੱਜ ਦੋਵੇਂ ਲੀਡਰ ਇਕੱਠੇ ਹੀ ਕੇਦਾਰਨਾਥ ਲਈ ਰਵਾਨਾ ਹੋ ਗਏ।

abp sanjha Last Updated: 02 Nov 2021 11:42 AM
ਚੰਨੀ ਦੇ ਐਲਾਨ ਮਗਰੋਂ ਟਿੱਪਣੀ

ਨਵਜੋਤ ਸਿੱਧੂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਘਰੇਲੂ ਖੇਤਰ 'ਚ ਬਿਜਲੀ ਦਰਾਂ 'ਚ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਤੇ ਸਰਕਾਰੀ ਕਰਮਚਾਰੀਆਂ ਲਈ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਹੈ।

ਚੰਨੀ ਦੇ ਫੈਸਲੇ ‘ਲੌਲੀਪੌਪ’ ਕਰਾਰ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress Navjot Singh SIdhu) ਨੇ ਆਪਣੀ ਹੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਬਿਜਲੀ ਦਰਾਂ ਵਿੱਚ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ (Punjab Electricity Price Cut) ਕਰਨ ਦੇ ਫੈਸਲੇ ਨੂੰ ‘ਲੌਲੀਪੌਪ’ ਕਰਾਰ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਭਲਾਈ ਨਾਲ ਸਬੰਧਤ ਏਜੰਡੇ ’ਤੇ ਹੀ ਵੋਟ ਪਾਉਣ।

ਸਿੱਧੂ ਤੇ ਚੰਨੀ ਦੀ ਖੜਕੀ

ਸੀਐਮ ਚੰਨੀ ਨੇ 1 ਨਵੰਬਰ ਨੂੰ ਪੰਜਾਬ ਨੂੰ ਦੀਵਾਲੀ ਦੇ ਤੋਹਫ਼ੇ ਦਾ ਐਲਾਨ ਕੀਤਾ। ਇਸ 'ਚ ਸਸਤੀ ਬਿਜਲੀ ਦੀ ਗੱਲ ਕੀਤੀ ਗਈ। ਇਹ ਵੀ ਚਰਚਾ ਹੈ ਕਿ ਸਿੱਧੂ ਖਫਾ ਸਨ ਪਰ ਫੈਸਲੇ ਤੋਂ ਪਹਿਲਾਂ ਉਨ੍ਹਾਂ ਨੂੰ ਨਾਲ ਨਹੀਂ ਲਿਆ ਗਿਆ। ਇਸ ਤੋਂ ਬਾਅਦ ਸਿੱਧੂ ਚੰਡੀਗੜ੍ਹ 'ਚ ਸੰਯੁਕਤ ਹਿੰਦੂ ਮਹਾਸਭਾ ਦੇ ਪ੍ਰੋਗਰਾਮ ਵਿੱਚ ਪੁੱਜੇ। ਸੀਐਮ ਚੰਨੀ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਸਿੱਧੂ ਨੇ ਸਰਕਾਰ ਦੇ ਦੀਵਾਲੀ ਦੇ ਤੋਹਫ਼ੇ ਤੇ ਖ਼ਾਲੀ ਖ਼ਜ਼ਾਨੇ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ।

ਰਵਨੀਤ ਬਿੱਟੂ ਨੇ ਵੀ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਿਆ

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਜੇ ਕਿਸੇ ਇੱਕ ਵਿਅਕਤੀ ਦੀ ਇੱਕਦੋਤਿੰਨ ਜਾਂ ਚਾਰ ਲੋਕਾਂ ਨਾਲ ਨਾ ਬਣੇ ਤਾਂ ਮੰਨਿਆ ਜਾ ਸਕਦਾ ਹੈਪਰ ਜੇ ਹਰੇਕ ਵਿਅਕਤੀ ਨਾਲ ਨਾ ਬਣੇ ਤਾਂ ਇਸ ਬਾਰੇ ਖੁੱਲ੍ਹ ਕੇ ਕੀ ਕਿਹਾ ਜਾ ਸਕਦਾ ਹੈ। ਇਸ ਸਮੇਂ ਵਰਕਰਾਂ ਨੂੰ ਦਿਸ਼ਾ ਦੀ ਲੋੜ ਹੈ। ਪ੍ਰਚਾਰ ਲਈ ਕਮੇਟੀਆਂ ਬਣਾਈਆਂ ਜਾਣੀਆਂ ਸਨਪਰ ਕੁਝ ਨਹੀਂ ਹੋ ਰਿਹਾ। ਸਰਕਾਰ ਤੇ ਵਿਧਾਇਕ ਕੰਮ ਕਰ ਰਹੇ ਹਨਪਰ ਵਰਕਰ ਉਡੀਕ ਕਰ ਰਹੇ ਹਨ। ਕਾਂਗਰਸ ਪਾਰਟੀ ਨੂੰ ਸਿੱਧੂ ਬਾਰੇ ਆਰ ਜਾਂ ਪਾਰ ਦਾ ਫ਼ੈਸਲਾ ਲੈਣਾ ਚਾਹੀਦਾ ਹੈ।

ਪੰਜਾਬ ਕਾਂਗਰਸ 'ਚ ਮੁੜ ਕਲੇਸ਼

ਪੰਜਾਬ ਕਾਂਗਰਸ (Punjab Congress ) 'ਚ ਮੁੜ ਕਲੇਸ਼ ਛਿੜ ਗਿਆ ਹੈ। ਨਵਜੋਤ ਸਿੱਧੂ (Navjot Singh Sidhu) ਨੇ ਸੋਮਵਾਰ ਨੂੰ ਸਸਤੀ ਬਿਜਲੀ (Cheaper Electricity) ਦੇ ਫ਼ੈਸਲੇ ਨੂੰ ਲੈ ਕੇ ਚੰਨੀ ਸਰਕਾਰ (Punjab Government) ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਨੇ ਵੱਡਾ ਐਕਸ਼ਨ ਲਿਆ। ਉਨ੍ਹਾਂ ਨੇ ਤੁਰੰਤ ਐਡਵੋਕੇਟ ਜਨਰਲ (ਏਜੀਏਪੀਐਸ ਦਿਓਲ ਦਾ ਅਸਤੀਫ਼ਾ ਰੱਦ ਕਰ ਦਿੱਤਾ। ਸਿੱਧੂ ਦੇ ਦਬਾਅ ਹੇਠ ਐਡਵੋਕੇਟ ਦਿਓਲ ਨੇ ਅਸਤੀਫ਼ਾ ਦਿੱਤਾ ਸੀ।

ਕੇਦਾਰਨਾਥ ਵਿੱਚ ਸੁਲ੍ਹਾ ਸਫਾਈ

ਪਹਿਲਾਂ ਪੰਜਾਬ ਕਾਂਗਰਸ ਦੇ ਲੀਡਰ ਨਿੱਤ ਦਿੱਲੀ ਦੇ ਗੇੜੇ ਲਾ ਰਹੇ ਸਨ। ਇਸ ਕਰਕੇ ਪਾਰਟੀ ਦੀ ਕਾਫੀ ਅਲੋਚਨਾ ਹੋ ਰਹੀ ਸੀ। ਇਸ ਲਈ ਲੱਗਦਾ ਹੈ ਕਿ ਹੁਣ ਦਿੱਲੀ ਦੀ ਥਾਂ ਕੇਦਾਰਨਾਥ ਵਿੱਚ ਸੁਲ੍ਹਾ ਸਫਾਈ ਦਾ ਰਾਹ ਲੱਭਿਆ ਜਾਵੇਗਾ।

ਪੰਜਾਬ ਕਾਂਗਰਸ ਦਾ ਨਵਾਂ ਡਰਾਮਾ

ਪੰਜਾਬ ਕਾਂਗਰਸ ਦਾ ਨਵਾਂ ਡਰਾਮਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਤਲਖੀ ਨਜ਼ਰ ਆਈ ਤਾਂ ਅੱਜ ਦੋਵੇਂ ਲੀਡਰ ਇਕੱਠੇ ਹੀ ਕੇਦਾਰਨਾਥ ਲਈ ਰਵਾਨਾ ਹੋ ਗਏ। ਉਨ੍ਹਾਂ ਨਾਲ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਹਨ। ਸੂਤਰਾਂ ਮੁਤਾਬਕ ਹੁਣ ਦੋਵੇਂ ਲੀਡਰ ਕੇਦਾਰਨਾਥ ਵਿਖੇ ਆਪਣੇ ਗਿਲੇ-ਸ਼ਿਕਵੇ ਦੂਰ ਕਰਨਗੇ।

ਪਿਛੋਕੜ

Punjab Breaking News, 01 November 2021 LIVE Updates: ਪੰਜਾਬ ਕਾਂਗਰਸ ਦਾ ਨਵਾਂ ਡਰਾਮਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਤਲਖੀ ਨਜ਼ਰ ਆਈ ਤਾਂ ਅੱਜ ਦੋਵੇਂ ਲੀਡਰ ਇਕੱਠੇ ਹੀ ਕੇਦਾਰਨਾਥ ਲਈ ਰਵਾਨਾ ਹੋ ਗਏ। ਉਨ੍ਹਾਂ ਨਾਲ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਹਨ। ਸੂਤਰਾਂ ਮੁਤਾਬਕ ਹੁਣ ਦੋਵੇਂ ਲੀਡਰ ਕੇਦਾਰਨਾਥ ਵਿਖੇ ਆਪਣੇ ਗਿਲੇ-ਸ਼ਿਕਵੇ ਦੂਰ ਕਰਨਗੇ।



ਦੱਸ ਦਈਏ ਕਿ ਪਹਿਲਾਂ ਪੰਜਾਬ ਕਾਂਗਰਸ ਦੇ ਲੀਡਰ ਨਿੱਤ ਦਿੱਲੀ ਦੇ ਗੇੜੇ ਲਾ ਰਹੇ ਸਨ। ਇਸ ਕਰਕੇ ਪਾਰਟੀ ਦੀ ਕਾਫੀ ਅਲੋਚਨਾ ਹੋ ਰਹੀ ਸੀ। ਇਸ ਲਈ ਲੱਗਦਾ ਹੈ ਕਿ ਹੁਣ ਦਿੱਲੀ ਦੀ ਥਾਂ ਕੇਦਾਰਨਾਥ ਵਿੱਚ ਸੁਲ੍ਹਾ ਸਫਾਈ ਦਾ ਰਾਹ ਲੱਭਿਆ ਜਾਵੇਗਾ।



ਦਰਅਸਲ ਪੰਜਾਬ ਕਾਂਗਰਸ (Punjab Congress ) 'ਚ ਮੁੜ ਕਲੇਸ਼ ਛਿੜ ਗਿਆ ਹੈ। ਨਵਜੋਤ ਸਿੱਧੂ (Navjot Singh Sidhu) ਨੇ ਸੋਮਵਾਰ ਨੂੰ ਸਸਤੀ ਬਿਜਲੀ (Cheaper Electricity) ਦੇ ਫ਼ੈਸਲੇ ਨੂੰ ਲੈ ਕੇ ਚੰਨੀ ਸਰਕਾਰ (Punjab Government) ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਨੇ ਵੱਡਾ ਐਕਸ਼ਨ ਲਿਆ। ਉਨ੍ਹਾਂ ਨੇ ਤੁਰੰਤ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਦਾ ਅਸਤੀਫ਼ਾ ਰੱਦ ਕਰ ਦਿੱਤਾ। ਸਿੱਧੂ ਦੇ ਦਬਾਅ ਹੇਠ ਐਡਵੋਕੇਟ ਦਿਓਲ ਨੇ ਅਸਤੀਫ਼ਾ ਦਿੱਤਾ ਸੀ। ਪੂਰਾ ਦਿਨ ਮੀਡੀਆ ਤੋਂ ਦੂਰੀ ਤੋਂ ਬਾਅਦ ਐਡਵੋਕੇਟ ਦਿਓਲ ਨੇ ਵੀ ਦੇਰ ਸ਼ਾਮ ਅਸਤੀਫ਼ੇ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ।



ਉਧਰ, ਇਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਜੇ ਕਿਸੇ ਇੱਕ ਵਿਅਕਤੀ ਦੀ ਇੱਕ, ਦੋ, ਤਿੰਨ ਜਾਂ ਚਾਰ ਲੋਕਾਂ ਨਾਲ ਨਾ ਬਣੇ ਤਾਂ ਮੰਨਿਆ ਜਾ ਸਕਦਾ ਹੈ, ਪਰ ਜੇ ਹਰੇਕ ਵਿਅਕਤੀ ਨਾਲ ਨਾ ਬਣੇ ਤਾਂ ਇਸ ਬਾਰੇ ਖੁੱਲ੍ਹ ਕੇ ਕੀ ਕਿਹਾ ਜਾ ਸਕਦਾ ਹੈ। ਇਸ ਸਮੇਂ ਵਰਕਰਾਂ ਨੂੰ ਦਿਸ਼ਾ ਦੀ ਲੋੜ ਹੈ। ਪ੍ਰਚਾਰ ਲਈ ਕਮੇਟੀਆਂ ਬਣਾਈਆਂ ਜਾਣੀਆਂ ਸਨ, ਪਰ ਕੁਝ ਨਹੀਂ ਹੋ ਰਿਹਾ। ਸਰਕਾਰ ਤੇ ਵਿਧਾਇਕ ਕੰਮ ਕਰ ਰਹੇ ਹਨ, ਪਰ ਵਰਕਰ ਉਡੀਕ ਕਰ ਰਹੇ ਹਨ। ਕਾਂਗਰਸ ਪਾਰਟੀ ਨੂੰ ਸਿੱਧੂ ਬਾਰੇ ਆਰ ਜਾਂ ਪਾਰ ਦਾ ਫ਼ੈਸਲਾ ਲੈਣਾ ਚਾਹੀਦਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.