Breaking News LIVE: ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਮਗਰੋਂ ਕਾਂਗਰਸ 'ਚ ਸੰਨ੍ਹ ਲਾਉਣ ਦੀ ਤਿਆਰੀ

Punjab Breaking News, 02 November 2021 LIVE Updates: ਇਸ ਵਾਰ ਕੈਪਟਨ ਅਮਰਿੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਧਿਰਾਂ ਵਿਚਾਲੇ ਵਿਚੋਲਗੀ ਕਰਕੇ ਇਸ ਦਾ ਸਿਆਸੀ ਲਾਹਾ ਲੈਣ ਦੇ ਰੌਂਅ ਵਿੱਚ ਹਨ।

abp sanjha Last Updated: 03 Nov 2021 11:11 AM
ਕੈਪਟਨ ਅਮਰਿੰਦਰ ਸਿੰਘ ਕਦੇ ਕਿਸਾਨੀ ਅੰਦੋਲਨ ਪ੍ਰਤੀ ਗੰਭੀਰ ਨਹੀਂ ਸਨ

ਕੈਪਟਨ 'ਤੇ ਖੇਤੀ ਕਾਨੂੰਨਾਂ ਬਾਰੇ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਕਦੇ ਕਿਸਾਨੀ ਅੰਦੋਲਨ ਪ੍ਰਤੀ ਗੰਭੀਰ ਨਹੀਂ ਸਨ, ਕਿਉਂਕਿ ਉਸ ਵੇਲੇ ਵੀ ਬਤੌਰ ਸੀਐਮ ਉਹ ਗੱਲ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਜੇ ਹੋ ਸਕਦਾ ਤਾਂ ਹੁਣ ਵੀ ਖੇਤੀ ਕਾਨੂੰਨ ਰੱਦ ਕਰਵਾ ਦੇਣ ਕਿਉਂਕਿ ਉਹ ਭਾਜਪਾ ਦੇ ਅੱਜਕੱਲ ਕਾਫੀ ਨੇੜੇ ਹਨ ਜਾਂ ਅਕਾਲੀ ਵੀ ਭਾਜਪਾ ਦੇ ਨਾਲ ਹਨ, ਉਹ ਕਰਵਾ ਦੇਣ।

ਫਾਈਲਾਂ ਕੈਪਟਨ ਅਮਰਿੰਦਰ ਕੋਲ ਹਨ ਤਾਂ ਸਾਰਿਆਂ ਦੇ ਸਾਹਮਣੇ ਰੱਖਣ

ਔਜਲਾ ਨੇ ਕਿਹਾ ਕਿ ਕਿਉਂਕਿ ਸਰਕਾਰ 'ਚ ਰਹਿ ਕੇ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਮਾਫੀਆ ਦਾ ਪਤਾ ਸੀ ਤਾਂ ਉਸ ਵੇਲੇ ਕਿਉਂ ਨਹੀਂ ਬੋਲੇ। ਹੁਣ ਵੀ ਜੇਕਰ ਐਸਾ ਕੋਈ ਨਾਂ ਹੈ ਤਾਂ ਫਾਈਲਾਂ ਕੈਪਟਨ ਅਮਰਿੰਦਰ ਕੋਲ ਹਨ ਤਾਂ ਸਾਰਿਆਂ ਦੇ ਸਾਹਮਣੇ ਰੱਖਣ। ਚੋਣਾਂ ਮੌਕੇ ਸਟੇਜਾਂ ਤੋਂ ਨਾਂ ਬੋਲੇ ਤਾਂ ਉਹ ਰਾਜਨੀਤੀ ਹੋਵੇਗੀ।

ਕਈ ਮੰਤਰੀ ਤੇ ਵਿਧਾਇਕ ਰੇਤ ਮਾਫੀਆ ਵਿੱਚ ਸ਼ਾਮਲ

ਕੈਪਟਨ ਨੇ ਮੰਗਲਵਾਰ ਨੂੰ ਨਵੀਂ ਪਾਰਟੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕਾਂਗਰਸ ਦੇ ਕਈ ਮੰਤਰੀ ਤੇ ਵਿਧਾਇਕ ਰੇਤ ਮਾਫੀਆ ਵਿੱਚ ਸ਼ਾਮਲ ਹਨ। ਉਨ੍ਹਾਂ ਨੂੰ ਦੁਖ ਹੈ ਕਿ ਉਹ ਆਪਣੀ ਸਰਕਾਰ ਵੇਲੇ ਉਨ੍ਹਾਂ ਖਿਲਾਫ ਐਕਸ਼ਨ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਕਾਂਗਰਸ ਦਾ ਅਕਸ ਖਰਾਬ ਹੋ ਜਾਏਗਾ।

ਗੁਰਜੀਤ ਔਜਲਾ ਨੇ ਕੈਪਟਨ 'ਤੇ ਤਿੱਖਾ ਹਮਲਾ ਕੀਤਾ

ਸਾਬਕਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਮਗਰੋਂ ਪੰਜਾਬ ਦਾ ਸਿਆਸੀ ਪਾਰਾ ਵਧ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕੈਪਟਨ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਜਿਹੜੇ ਮਾਫੀਆ ਦੀ ਗੱਲ ਕਰ ਰਹੇ ਹਨ, ਉਸ ਮਾਫੀਆ 'ਚ ਜਿਹੜੇ ਵੀ ਆਗੂ ਸ਼ਾਮਲ ਹਨ, ਉਨ੍ਹਾਂ ਦੇ ਨਾਂ ਨਸ਼ਰ ਕਰਨ, ਐਵੇਂ ਹਵਾ 'ਚ ਗੱਲਾਂ ਨਾ ਕਰਨ।

ਕੈਪਟਨ ਦਾ ਪਿਛੋਕੜ ਵੀ ਉਨ੍ਹਾਂ ਲਈ ਬਿਪਤਾ ਬਣ ਰਿਹਾ

ਕੈਪਟਨ ਦਾ ਪਿਛੋਕੜ ਵੀ ਉਨ੍ਹਾਂ ਲਈ ਬਿਪਤਾ ਬਣ ਰਿਹਾ ਹੈ। ਉਨ੍ਹਾਂ ਦਾ ਆਪਣੇ ਸਿਆਸੀ ਜੀਵਨ ’ਚ ਇਹ ਚੌਥਾ ਅਸਤੀਫ਼ਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਅਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ 1984 ’ਚ ਲੋਕ ਸਭਾ ਦੀ ਮੈਂਬਰੀ ਤੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ। ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਰ ਫਿਰ ਨਵੀਂ ਪਾਰਟੀ ਬਣਾ ਲਈ। ਉਨ੍ਹਾਂ ਨੇ ਦੂਜੀ ਦਫ਼ਾ 1988 ਵਿੱਚ ਬਰਨਾਲਾ ਵਜ਼ਾਰਤ ’ਚੋਂ ‘ਬਲੈਕ ਥੰਡਰ’ ਦੇ ਵਿਰੋਧ ਵਿਚ ਬਤੌਰ ਖੇਤੀ ਤੇ ਪੇਂਡੂ ਵਿਕਾਸ ਮੰਤਰੀ ਅਸਤੀਫ਼ਾ ਦਿੱਤਾ। ਤੀਜਾ ਅਸਤੀਫ਼ਾ 23 ਨਵੰਬਰ 2016 ਨੂੰ ਲੋਕ ਸਭਾ ਦੀ ਮੈਂਬਰੀ ਤੋਂ ਦਿੱਤਾ।

ਕੈਪਟਨ ਦੇ ਸਿਆਸੀ ਕੱਦ ਨੂੰ ਵੱਡਾ ਝਟਕਾ ਲੱਗਿਆ

ਕੈਪਟਨ ਦੀ ਸਿਆਸੀ ਦਿੱਖ ਨੂੰ ਉਦੋਂ ਸੱਟ ਵੱਜੀ ਜਦੋਂ ਉਨ੍ਹਾਂ ’ਤੇ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ ਲੱਗੇ। ਉਹ ਸਾਢੇ ਚਾਰ ਸਾਲ ਪੰਜਾਬ ਦੇ ਲੋਕਾਂ ਵਿੱਚੋਂ ਗ਼ਾਇਬ ਰਹੇ। ਸ੍ਰੀ ਗੁਟਕਾ ਸਾਹਿਬ ਦੀ ਸਹੁੰ ’ਤੇ ਪੂਰਾ ਨਾ ਉੱਤਰਨ ਕਰਕੇ ਵੀ ਉਨ੍ਹਾਂ ਦੇ ਸਿਆਸੀ ਗਰਾਫ਼ ’ਚ ਨਿਘਾਰ ਆਇਆ। ਹੁਣ ਜਦੋਂ ਅਮਰਿੰਦਰ ਨੇ ਭਾਜਪਾ ਨਾਲ ਨੇੜਤਾ ਵਿਖਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸਿਆਸੀ ਕੱਦ ਨੂੰ ਵੱਡਾ ਝਟਕਾ ਲੱਗਿਆ।

ਕੈਪਟਨ ਦਾ ਮੁੜ ਉਭਰਣਾ ਸੌਖਾ ਨਹੀਂ

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਕੈਪਟਨ ਦਾ ਮੁੜ ਉਭਰਣਾ ਸੌਖਾ ਨਹੀਂ ਹੋਏਗਾ। ਕਿਸੇ ਵੇਲੇ ‘ਪਾਣੀਆਂ ਦਾ ਰਾਖਾ’ ਕਰਾਰ ਦਿੱਤੇ ਗਏ ਕੈਪਟਨ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਪਿਛਲੇ ਸਾਢੇ ਚਾਰ ਸਾਲ ਉਨ੍ਹਾਂ ਉੱਪਰ ਬਾਦਲ ਪਰਿਵਾਰ ਤੇ ਬੀਜੇਪੀ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗਦੇ ਰਹੇ। ਹੁਣ ਉਨ੍ਹਾਂ ਵੱਲੋਂ ਬੀਜੇਪੀ ਨਾਲ ਮਿਲ ਕੇ ਚੋਣ ਲੜਨ ਦਾ ਐਲਾਨ ਕਰਨ ਮਗਰੋਂ ਇਹ ਧਾਰਨਾ ਹੋਰ ਪੱਕੀ ਹੋ ਗਈ ਹੈ।

ਨਵੀਂ ਪਾਰਟੀ ਦਾ ਐਲਾਨ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਰਸਮੀ ਤੌਰ ’ਤੇ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨਾਲ ਆਪਣੀ ਅਗਲੀ ਸਿਆਸੀ ਪਾਰੀ ਖੇਡਣਗੇ। ਇਸ ਵਾਰ ਕੈਪਟਨ ਅਮਰਿੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਧਿਰਾਂ ਵਿਚਾਲੇ ਵਿਚੋਲਗੀ ਕਰਕੇ ਇਸ ਦਾ ਸਿਆਸੀ ਲਾਹਾ ਲੈਣ ਦੇ ਰੌਂਅ ਵਿੱਚ ਹਨ।

ਪਿਛੋਕੜ

Punjab Breaking News, 02 November 2021 LIVE Updates: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਰਸਮੀ ਤੌਰ ’ਤੇ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨਾਲ ਆਪਣੀ ਅਗਲੀ ਸਿਆਸੀ ਪਾਰੀ ਖੇਡਣਗੇ। ਇਸ ਵਾਰ ਕੈਪਟਨ ਅਮਰਿੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਧਿਰਾਂ ਵਿਚਾਲੇ ਵਿਚੋਲਗੀ ਕਰਕੇ ਇਸ ਦਾ ਸਿਆਸੀ ਲਾਹਾ ਲੈਣ ਦੇ ਰੌਂਅ ਵਿੱਚ ਹਨ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਕੈਪਟਨ ਦਾ ਮੁੜ ਉਭਰਣਾ ਸੌਖਾ ਨਹੀਂ ਹੋਏਗਾ। ਕਿਸੇ ਵੇਲੇ ‘ਪਾਣੀਆਂ ਦਾ ਰਾਖਾ’ ਕਰਾਰ ਦਿੱਤੇ ਗਏ ਕੈਪਟਨ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਪਿਛਲੇ ਸਾਢੇ ਚਾਰ ਸਾਲ ਉਨ੍ਹਾਂ ਉੱਪਰ ਬਾਦਲ ਪਰਿਵਾਰ ਤੇ ਬੀਜੇਪੀ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗਦੇ ਰਹੇ। ਹੁਣ ਉਨ੍ਹਾਂ ਵੱਲੋਂ ਬੀਜੇਪੀ ਨਾਲ ਮਿਲ ਕੇ ਚੋਣ ਲੜਨ ਦਾ ਐਲਾਨ ਕਰਨ ਮਗਰੋਂ ਇਹ ਧਾਰਨਾ ਹੋਰ ਪੱਕੀ ਹੋ ਗਈ ਹੈ।

ਦਰਅਸਲ ਕੈਪਟਨ ਦੀ ਸਿਆਸੀ ਦਿੱਖ ਨੂੰ ਉਦੋਂ ਸੱਟ ਵੱਜੀ ਜਦੋਂ ਉਨ੍ਹਾਂ ’ਤੇ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ ਲੱਗੇ। ਉਹ ਸਾਢੇ ਚਾਰ ਸਾਲ ਪੰਜਾਬ ਦੇ ਲੋਕਾਂ ਵਿੱਚੋਂ ਗ਼ਾਇਬ ਰਹੇ। ਸ੍ਰੀ ਗੁਟਕਾ ਸਾਹਿਬ ਦੀ ਸਹੁੰ ’ਤੇ ਪੂਰਾ ਨਾ ਉੱਤਰਨ ਕਰਕੇ ਵੀ ਉਨ੍ਹਾਂ ਦੇ ਸਿਆਸੀ ਗਰਾਫ਼ ’ਚ ਨਿਘਾਰ ਆਇਆ। ਹੁਣ ਜਦੋਂ ਅਮਰਿੰਦਰ ਨੇ ਭਾਜਪਾ ਨਾਲ ਨੇੜਤਾ ਵਿਖਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸਿਆਸੀ ਕੱਦ ਨੂੰ ਵੱਡਾ ਝਟਕਾ ਲੱਗਿਆ। ਪਾਣੀਆਂ ਦੇ ਸਮਝੌਤੇ ਰੱਦ ਕਰਨ ਮਗਰੋਂ ਉਨ੍ਹਾਂ ਨੂੰ ਲੋਕਾਂ ਨੇ ‘ਪਾਣੀਆਂ ਦਾ ਰਾਖਾ’ ਹੋਣ ਦਾ ਖ਼ਿਤਾਬ ਦਿੱਤਾ ਸੀ। ਅਰੁਣ ਜੇਤਲੀ ਨੂੰ ਹਰਾਉਣ ਪਿੱਛੋਂ ਵੀ ਉਨ੍ਹਾਂ ਦਾ ਸਿਆਸੀ ਕੱਦ ਉੱਚਾ ਹੋਇਆ ਸੀ। ਉਮਰ ਦੇ ਆਖ਼ਰੀ ਪੜਾਅ ’ਚ ਉਨ੍ਹਾਂ ਦੀ ਛਵੀ ਪਲੀਤ ਹੋਈ ਹੈ।

ਕੈਪਟਨ ਦਾ ਪਿਛੋਕੜ ਵੀ ਉਨ੍ਹਾਂ ਲਈ ਬਿਪਤਾ ਬਣ ਰਿਹਾ ਹੈ। ਉਨ੍ਹਾਂ ਦਾ ਆਪਣੇ ਸਿਆਸੀ ਜੀਵਨ ’ਚ ਇਹ ਚੌਥਾ ਅਸਤੀਫ਼ਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਅਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ 1984 ’ਚ ਲੋਕ ਸਭਾ ਦੀ ਮੈਂਬਰੀ ਤੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ। ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਰ ਫਿਰ ਨਵੀਂ ਪਾਰਟੀ ਬਣਾ ਲਈ। ਉਨ੍ਹਾਂ ਨੇ ਦੂਜੀ ਦਫ਼ਾ 1988 ਵਿੱਚ ਬਰਨਾਲਾ ਵਜ਼ਾਰਤ ’ਚੋਂ ‘ਬਲੈਕ ਥੰਡਰ’ ਦੇ ਵਿਰੋਧ ਵਿਚ ਬਤੌਰ ਖੇਤੀ ਤੇ ਪੇਂਡੂ ਵਿਕਾਸ ਮੰਤਰੀ ਅਸਤੀਫ਼ਾ ਦਿੱਤਾ। ਤੀਜਾ ਅਸਤੀਫ਼ਾ 23 ਨਵੰਬਰ 2016 ਨੂੰ ਲੋਕ ਸਭਾ ਦੀ ਮੈਂਬਰੀ ਤੋਂ ਦਿੱਤਾ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.