ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਸਰਕਾਰ ਕਾਰਪੋਰੇਟ ਸੈਕਟਰ ਦੇ ਵਿਰੁੱਧ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ। ਯੂਐਸਏ-ਪੰਜਾਬ ਇਨਵੈਸਟਰ ਮੀਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਕਾਰਪੋਰੇਟ ਸੈਕਟਰ ਦੇ ਵਿਰੁੱਧ ਨਹੀਂ, ਪਰ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਤੇ ਆੜ੍ਹਤੀਆਂ ਨਾਲ ਲੰਬੇ ਸਮੇਂ ਤੋਂ ਸਬੰਧ ਬਣਾਈ ਰੱਖਣ ਲਈ ਨਿਯਮਾਂ ਦੀ ਜ਼ਰੂਰਤ ਹੈ। ਇਹ ਰਾਜ ਦੇ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਖੁਰਾਕ ਸੁਰੱਖਿਆ ਬਣਾਈ ਰੱਖਣੀ ਪਏਗੀ, ਬੇਸ਼ੱਕ ਅੱਜ ਇਸ ਦੀ ਘੱਟ ਲੋੜ ਹੈ ਪਰ ਅਜਿਹਾ ਨਹੀਂ ਕਿ ਕੱਲ੍ਹ ਨੂੰ ਵੀ ਇਸ ਦੀ ਜ਼ਰੂਰਤ ਨਹੀਂ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਰੀ ਕ੍ਰਾਂਤੀ ਦਾ ਮੋਹਰੀ ਰਿਹਾ ਹੈ ਤੇ ਅੱਜ ਲੋੜ ਇਸ ਗੱਲ ਦੀ ਹੈ ਕਿ ਖੇਤੀਬਾੜੀ ਨੂੰ ਵਧੇਰੇ ਵੈਲਿਊ ਦਿੱਤੀ ਜਾਵੇ ਤਾਂ ਜੋ ਇਹ ਵਿਦੇਸ਼ੀ ਬਾਜ਼ਾਰ ਵਿੱਚ ਚੰਗੀ ਤਰ੍ਹਾਂ ਵਿਕਾਸ ਕਰ ਸਕੇ।

ਸੁਖਬੀਰ ਬਾਦਲ ਨੇ ਦੱਸੀ ਬੀਜੇਪੀ ਦੇ ਮਨ ਦੀ ਇੱਛਾ, ਕਿਹਾ ਕੈਪਟਨ ਨੂੰ ਵੀ ਮਿਲੇਗੀ ਸਜ਼ਾ, ਕਾਂਗਰਸ ਦਾ ਹੋਵੇਗਾ ਅੰਤ

ਮੁੱਖ ਮੰਤਰੀ ਨੇ ਅਮਰੀਕੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਵਿੱਚ ਦੱਸਿਆ। ਨਵੇਂ ਚੁਣੇ ਗਏ ਯੂਐਸ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਅਮਰੀਕਾ ਦੀ ਜਿੱਤ 'ਤੇ ਵਧਾਈ ਦਿੰਦਿਆਂ, ਉਨ੍ਹਾਂ ਉਮੀਦ ਜਤਾਈ ਕਿ ਇਹ ਪੰਜਾਬ ਤੇ ਅਮਰੀਕਾ ਦਰਮਿਆਨ ਸਹਿਯੋਗ ਦਾ ਨਵਾਂ ਯੁੱਗ ਹੋਵੇਗਾ।

ਹੁਣ ਬੀਜੇਪੀ ਨੇ ਖਿੱਚੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਤਿਆਰੀ, ਜਿੱਤ ਲਈ ਘੜੀ ਕਮਾਲ ਦੀ ਰਣਨੀਤੀ

ਅਮਰੀਕਾ ਵਿੱਚ ਪੰਜਾਬੀ ਐਨਆਰਆਈ ਵਿਸ਼ੇਸ਼ਕਰ ਭਾਰਤੀ ਰਾਜਦੂਤ ਤਰਨਜੀਤ ਸੰਧੂ ਦੀ ਮਿਸਾਲ ਦਾ ਹਵਾਲਾ ਦਿੰਦੇ ਹੋਏ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਖਤ ਮਿਹਨਤ ਦੇਸ਼ ਦੀ ਤਰੱਕੀ ਵਿੱਚ ਝਲਕਦੀ ਹੈ। ਰਾਜ ਵਿੱਚ ਖੇਡ ਉਦਯੋਗ ਨਾਲ ਜੁੜੇ ਇੱਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਮਐਸਐਮਈ ਵੱਡੇ ਪੱਧਰ ’ਤੇ ਬਣਾਈ ਗਈ ਹੈ। ਸਾਈਕਲ ਪਾਰਟਸ ਦੇ ਉਤਪਾਦਨ ਤੇ ਨਿਰਯਾਤ 'ਚ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਹੈ। ਇਸ ਤੋਂ ਇਲਾਵਾ ਪੰਜਾਬ 'ਚ ਟਰੈਕਟਰਾਂ ਸਮੇਤ ਬਹੁਤ ਸਾਰੇ ਉਤਪਾਦ ਹਨ ਜੋ ਵਿਦੇਸ਼ਾਂ 'ਚ ਵੀ ਨਿਰਯਾਤ ਹੁੰਦੇ ਹਨ।