ਚੰਡੀਗੜ੍ਹ: ਪੁਲਿਸ ਨੇ ਰਿਲਾਇੰਸ ਜੀਓ ਦੇ ਮਾਰਕ ਹੈੱਡ ਵਿਨੀਤ ਤ੍ਰੇਹਣ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਤਿੰਨਾਂ ਨੇ ਲੁੱਟ ਦੇ ਇਰਾਦੇ ਨਾਲ ਇਹ ਕਤਲ ਕੀਤਾ ਸੀ। ਇਨ੍ਹਾਂ ਪਹਿਲਾਂ ਵਿਨੀਤ ਦੇ ਸਿਰ 'ਤੇ ਕੁਹਾੜੀ ਨਾਲ ਹਮਲਾ ਕੀਤਾ ਤੇ ਫਿਰ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ ਸਨ।

 

 

 
ਪੁਲਿਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਅਕਾਸ਼, ਅਮੀਰ ਖਾਨ ਤੇ ਮਨੀਸ਼ ਨੇ ਦੱਸਿਆ ਕਿ ਉਸ ਰਾਤ ਇਹ ਤਿੰਨੇ ਜੂਆ ਖੇਡ ਰਹੇ ਸਨ। ਇਸੇ ਦੌਰਾਨ ਇੱਕ ਗੱਡੀ ਆ ਕੇ ਰੁਕੀ। ਗੱਡੀ 'ਚ ਮਨੀਮਾਜਰਾ ਕੰਪਲੈਕਸ 'ਚ ਰਹਿਣ ਵਾਲਾ ਵਿਨੀਤ ਸੀ। ਵਿਨੀਤ ਉੱਥੇ ਉੱਤਰ ਕੇ ਪੇਸ਼ਾਬ ਕਰਨ ਲੱਗਾ ਸੀ। ਇਸੇ ਦੌਰਾਨ ਤਿੰਨਾਂ ਨੇ ਉਸ ਨੂੰ ਲੁੱਟਣ ਦੀ ਯੋਜਨਾ ਬਣਾਈ। ਇਨ੍ਹਾਂ ਕੁਹਾੜੀ ਨਾਲ ਉਸ ਦੇ ਸਿਰ 'ਤੇ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋਈ ਵਿਨੀਤ ਨੂੰ ਮੌਕੇ 'ਤੇ ਛੱਡ ਕੇ ਤਿੰਨੇ ਹਮਲਾਵਰ ਮੌਕਾ ਤੋਂ ਫਰਾਰ ਹੋ ਗਏ ਸਨ।

 

 

 
ਦਰਅਸਲ 31 ਜੁਲਾਈ ਨੂੰ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਕਲਾਗ੍ਰਾਮ ਲਾਈਟ ਪੁਆਇੰਟ ਨੇੜੇ ਇੱਕ ਲੜਕੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੋ ਰਹੀ ਹੈ। ਜਦ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਐਸਯੂਵੀ ਗੱਡੀ ਕੋਲ ਇੱਕ ਵਿਅਕਤੀ ਡਿੱਗਾ ਪਿਆ ਸੀ। ਉਸ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਪੁਲਿਸ ਤੁਰੰਤ ਉਸ ਨੂੰ ਪੀਜੀਆਈ ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।