ਮੁਕਤਸਰ: ਜਿਲ੍ਹੇ ਦੇ ਗਿੱਦੜਬਾਹ ਕਸਬੇ ਨੇੜੇ ਵਾਪਰਿਆ ਹੈ ਭਿਆਨਕ ਸੜਕ ਹਾਦਸਾ। ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋਈ ਹੈ, ਜਦਕਿ 2 ਲੋਕ ਜਖਮੀ ਹਨ। ਮਰਨ ਵਾਲਿਆਂ 'ਚ 2 ਬੱਚੇ ਤੇ 3 ਔਰਤਾਂ ਹਨ ਸ਼ਾਮਲ। ਇਹ ਹਾਦਸਾ ਅੱਜ ਸਵੇਰੇ ਇੱਕ ਤੇਲ ਟੈਂਕਰ ਤੇ ਇੰਡੀਗੋ ਕਾਰ ਦੀ ਟੱਕਰ ਹੋਣ ਕਾਰਨ ਵਪਰਿਆ ਹੈ। ਜਖਮੀਆਂ 'ਚ ਇੱਕ ਬੱਚਾ ਤੇ ਕਾਰ ਦਾ ਡਰਾਈਵਰ ਸ਼ਾਮਲ ਹਨ। ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਕਾਰ ਸਵਾਰ ਪਰਿਵਾਰ ਰਾਜਸਥਾਨ ਦੇ ਮਟੀਲੀ ਦਾ ਰਹਿਣ ਵਾਲਾ ਹੈ। ਇਹ ਬਠਿੰਡਾ ਤੋਂ ਇੱਕ ਵਿਆਹ ਸਮਾਗਮ ਚ ਸ਼ਾਮਲ ਹੋਣ ਮਗਰੋਂ ਵਾਪਸ ਪਰਤ ਰਹੇ ਸਨ। ਅੱਜ ਸਵੇਰੇ ਕਰੀਬ 7.30 ਵਜੇ ਪਿੰਡ ਦੌਲਾ ਨੇੜੇ ਇੰਡੀਗੋ ਕਾਰ ਤੇ ਤੇਲ ਟੈਂਕਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਨੇ ਇੱਕੋ ਪਰਿਵਾਰ ਦੇ 5 ਲੋਕਾਂ ਨੂੰ ਨਿਗਲ ਲਿਆ ਹੈ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।