ਗੁਰਦਾਸਪੁਰ: ਦਰਦਨਾਕ ਹਾਦਸੇ ਨੇ ਇੱਕ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ। ਖਬਰ ਜਿਲ੍ਹੇ ਦੇ ਪਿੰਡ ਮਰਾੜਾ ਤੋਂ ਹੈ। ਜਿੱਥੇ ਘਰ ਦੀ ਛੱਤ ਡਿੱਗਣ ਕਾਰਨ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਦਕਿ ਉਨ੍ਹਾਂ ਦੇ 2 ਬੱਚੇ ਗੰਭੀਰ ਜਖਮੀ ਹਨ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 

 

ਜਾਣਕਾਰੀ ਮੁਤਾਬਕ ਪਿੰਡ ਮਰਾੜਾ ਦਾ ਸਨਾਤਨ ਕੁਮਾਰ ਆਪਣੇ ਪੂਰੇ ਪਰਿਵਾਰ ਨਾਲ ਇਸੇ ਘਰ 'ਚ ਰਹਿ ਰਿਹਾ ਸੀ। ਪੂਰਾ ਪਰਿਵਾਰ ਇੱਕ ਕਮਰੇ 'ਚ ਸੁੱਤਾ ਪਿਆ ਸੀ। ਅਚਾਨਕ ਘਰ ਦੀ ਛੱਤ ਆ ਡਿੱਗੀ। ਜਿਸ ਦੇ ਚੱਲਦੇ 55 ਸਾਲਾ ਸਨਾਤਨ ਕੁਮਾਰ ਤੇ ਉਸ ਦੀ ਪਤਨੀ 50 ਸਾਲਾ ਸੁਦੇਸ਼ ਕੁਮਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਨ੍ਹਾਂ ਦੇ 2 ਬੇਟੇ, 22 ਸਾਲਾ ਦੀਪਕ ਤੇ 17 ਸਾਲਾ ਅਵਿਨਾਸ਼ ਜਖਮੀ ਹੋਏ ਹਨ। ਜਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਇਹਨਾਂ ਦਾ ਇਲਾਜ਼ ਚੱਲ ਰਿਹਾ ਹੈ।