ਸ਼ਰਧਾਲੂ ਬੀਬੀ ਨੇ ਹਰਿਮੰਦਰ ਸਾਹਿਬ ਵਿਖੇ ਕਰਵਾਈ ਇੱਕ ਕਿੱਲੋ ਸੋਨੇ ਦੇ ਹਾਰ ਦੀ ਸੇਵਾ
ਏਬੀਪੀ ਸਾਂਝਾ
Updated at:
14 Oct 2016 03:31 PM (IST)
NEXT
PREV
ਅੰਮ੍ਰਿਤਸਰ: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਮੁੰਬਈ ਨਿਵਾਸੀ ਬੀਬੀ ਸੁਰਜੀਤ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੰਡੇ ਸਮੇਤ ਸੋਨੇ ਦੇ ਹਾਰ (ਸਿਹਰਾ ਪੱਟੀ) ਦੀ ਸੇਵਾ ਕਰਵਾਈ। ਇਹ ਸੋਨੇ ਦੇ ਖੰਡੇ ਵਾਲਾ ਹਾਰ, ਰਾਤ ਵੇਲੇ ਸੁਖ ਆਸਨ ਤੋਂ ਬਾਅਦ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਚੰਦੋਆ ਸਾਹਿਬ 'ਤੇ ਲਗਾਇਆ ਗਿਆ। ਇਸ ਮੌਕੇ ਭਾਈ ਸਤਨਾਮ ਸਿੰਘ ਅਰਦਾਸੀਆਂ ਨੇ ਅਰਦਾਸ ਕੀਤੀ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਬੀਬੀ ਸੁਰਜੀਤ ਕੌਰ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ।
ਬੀਬੀ ਸੁਰਜੀਤ ਕੌਰ ਨੂੰ ਸਨਮਾਨਿਤ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਬੀਬੀ ਜੀ ਵੱਲੋਂ 985 ਗ੍ਰਾਮ 24 ਕੈਰੇਟ ਸੋਨੇ ਵਿੱਚ ਤਕਰੀਬਨ 32 ਲੱਖ ਰੁਪਏ ਦੀ ਲਾਗਤ ਨਾਲ ਖੰਡੇ ਸਮੇਤ ਸੋਨੇ ਦਾ ਹਾਰ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਇਸ ਤੋਂ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਦੇ ਛੱਬੇ ਤੇ ਝਾਲਰਾਂ ਦੀ ਸੇਵਾ ਕਰਵਾਈ ਹੈ, ਜੋ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਚੰਦੋਆ ਸਾਹਿਬ ਦੇ ਨਾਲ ਲਗਦੇ ਹਨ।
ਬੀਬੀ ਜੀ ਵੱਲੋਂ ਹੀਰੇ ਜੜੇ ਤੇ ਸੋਨੇ ਦੇ ਦੋ ਚੌਰ ਸਾਹਿਬ, ਹੁਕਮਨਾਮੇ ਵਾਲਾ ਚਾਂਦੀ ਦਾ ਬੋਰਡ, ਸੋਨੇ 'ਚ ਜੜਿਆ ਸ਼ਬਦ 'ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ' ਤੇ 'ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ' 510 ਗ੍ਰਾਮ ਪਿਉਰ 24 ਕੈਰੇਟ ਸੋਨੇ 'ਚ ਤਕਰੀਬਨ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਗੁਰਬਾਣੀ ਦੇ ਸ਼ਬਦ ਦੀ ਪੰਕਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉੱਪਰ ਲਗਵਾਈ ਜਾ ਚੁੱਕੀ ਹੈ।
ਗੁਰੂ ਘਰ ਦੀ ਸੇਵਾ ਕਰਵਾਉਣ ਤੋਂ ਬਾਅਦ ਬੀਬੀ ਸੁਰਜੀਤ ਕੌਰ ਨੇ ਕਿਹਾ ਕਿ ਮੈਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੀ ਹਾਂ ਜਿਨਾਂ ਨੇ ਨਿਮਾਣੀ ਕੋਲੋਂ ਇਹ ਸੇਵਾ ਲਈ ਹੈ। ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਜਦੋਂ ਤੀਕ ਮੇਰੇ ਸੁਆਸ ਹਨ ਮੇਰੇ 'ਤੇ ਕਿਰਪਾ ਕਰਨ ਤੇ ਇਸੇ ਤਰਾਂ ਸੇਵਾ ਲੈਣ ਦਾ ਬਲ ਬਖ਼ਸ਼ਦੇ ਰਹਿਣ।

- - - - - - - - - Advertisement - - - - - - - - -