ਨਵੀਂ ਦਿੱਲੀ: ਕ੍ਰਿਕੇਟਰ ਤੋਂ ਲੀਡਰ ਬਣੇ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਕਿਸ਼ਤੀ ਕਿਸੇ ਮਝਦਾਰ 'ਚ ਫਸ ਗਈ ਲੱਗਦੀ ਹੈ। ਬੀਜੇਪੀ ਨਾਲ ਨਰਾਜਗੀ ਤੋੰ ਬਾਅਦ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ 'ਆਪ' 'ਚ ਮੁੱਖ ਮੰਤਰੀ ਉਮੀਦਵਾਰ ਵਜੋਂ ਸ਼ਾਮਲ ਹੋਣ ਦੀ ਚਰਚਾ ਹੋਈ। ਪਰ ਗੱਲ ਲਟਕ ਗਈ। ਇਸੇ ਦੌਰਾਨ 'ਆਪ' ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਤੇ ਸਫਾਈ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਸਿੱਧੂ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਪਰ 'ਆਪ' 'ਚ ਸ਼ਾਮਲ ਹੋਣ ਲਈ ਸਿੱਧੂ ਨੇ ਕੋਈ ਸ਼ਰਤ ਨਹੀਂ ਰੱਖੀ।