ਪੜਚੋਲ ਕਰੋ

ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ

ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਅਤੇ ਕੁਰਹਿਤਾਂ ਤੋਂ ਦੂਰ ਰੱਖਣ, ਤੰਦਰੁਸਤ ਜੀਵਨ ਜਿਉਣ, ਵਿਰਸੇ ਅਤੇ ਬਾਣੀ-ਬਾਣੇ ਨਾਲ ਜੋੜਨਾ ਹੈ।  ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਸਿੱਖ ਆਪਣੇ ਵਿਰਸੇ ਨੂੰ ਅਪਣਾਵੇ ਅਤੇ ਸ਼ਸਤਰ ਵਿੱਦਿਆ ਵਿਚ ਨਿਪੁੰਨ ਹੋਵੇ।

Punjab News: ਹੋਲੇ-ਮਹੱਲੇ ਦਾ ਪਵਿੱਤਰ ਦਿਹਾੜਾ ਸਿੱਖਾਂ ਅੰਦਰ ਜ਼ਬਰ-ਜ਼ੁਲਮ ਵਿਰੁੱਧ ਜੂਝਣ, ਭਗਤੀ, ਸ਼ਕਤੀ ਅਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ ਅਪਨਾਉਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਭਰਦਾ ਹੈ। ਅਜੋਕੇ ਦੌਰ ਵਿੱਚ ਗੁਰਸਿੱਖੀ ਅਤੇ ਵਿਰਸੇ ਦੀ ਸੰਭਾਲ ਲਈ ਗੱਤਕਾ ਖੇਡ ਲੜਕਿਆਂ ਖਾਸ ਕਰਕੇ ਲੜਕੀਆਂ ਲਈ ਸਵੈ-ਰੱਖਿਆ ਦਾ ਬਿਹਤਰ, ਸੁਖਾਲਾ ਅਤੇ ਸਸਤਾ ਬਦਲ ਹੈ ਜਿਸ ਨਾਲ ਖਿਡਾਰੀਆਂ ਲਈ ਤੰਦਰੁਸਤੀ ਅਤੇ ਨਿਰਭਓ ਹੋ ਕੇ ਜਿੰਦਗੀ ਜਿਉਣ ਦਾ ਮੌਕਾ ਪ੍ਰਦਾਨ ਹੁੰਦਾ ਹੈ।  

ਇਹ ਪ੍ਰਗਟਾਵਾ ਇੱਥੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ, ਲੋਕ ਸੰਪਰਕ ਵਿਭਾਗ ਪੰਜਾਬ ਨੇ ਕੌਂਸਲ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਲੜੀ ਤਹਿਤ ਖਾਲਸੇ ਦੇ ਇਤਿਹਾਸਕ ਕੌਮੀ ਉਤਸਵ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ 10ਵਾਂ ਵਿਰਸਾ ਸੰਭਾਲ ਹੋਲਾ-ਮਹੱਲਾ ਗੱਤਕਾ ਕੱਪ-2024 ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਬਾਬਾ ਸ਼ੇਰ ਸਿੰਘ ਚੱਕ ਮਾਹੋਰਾਣਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਅਤੇ ਗੱਤਕਾ ਐਸੋਸੀਏਸਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਾ ਵੀ ਹਾਜਰ ਸਨ।

ਇਸ ਮੌਕੇ ਸੁਖਚੈਨ ਸਿੰਘ ਕਲਸਾਣੀ ਨੇ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ ਅਰੰਭੀ 'ਵਿਰਸਾ ਸੰਭਾਲ ਸ਼ਸਤਰ ਵਿੱਦਿਆ ਲਹਿਰ' ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਦੋਂ ਅੱਜ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਤਾਂ ਉਸ ਸਮੇਂ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹੋਲੇ-ਮਹੱਲੇ ਦਾ ਤਿਉਹਾਰ ਅਤੇ ਅਜਿਹੇ ਵਿਰਸਾ ਸੰਭਾਲ ਮੁਕਾਬਲੇ ਪ੍ਰੇਰਨਾ ਸਰੋਤ ਬਣਦੇ ਹਨ। 

ਗੱਤਕਾ ਐਸੋਸੀਏਸਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਗਲੋਬਲ ਸਿੱਖ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਇਹ ਵਿਰਾਸਤੀ ਸ਼ਸਤਰ ਵਿੱਦਿਆ ਅਤੇ ਜੰਗਜੂ ਖੇਡ ਗੱਤਕੇ ਮੁਕਾਬਲੇ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋਏ ਜਿਸ ਵਿੱਚ ਵੱਖ-ਵੱਖ ਜਿਲ੍ਹਿਆਂ ਅਤੇ ਰਾਜਾਂ ਤੋਂ ਪਹੁੰਚੇ ਚੋਟੀ ਦੇ ਅਖਾੜਿਆਂ ਨੇ ਖੰਡੇ, ਢਾਲਾਂ-ਤਲਵਾਰਾਂ, ਨੇਜਿਆਂ, ਬਰਛਿਆਂ, ਡਾਂਗਾਂ ਅਤੇ ਚੱਕਰ ਚਲਾ ਕੇ ਜੰਗਜੂ ਕਰਤਬ ਦਿਖਾਏ ਅਤੇ ਦਰਸ਼ਕਾਂ ਨੂੰ ਦੰਦ ਜੋੜਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਵਿਰਸਾ ਸੰਭਾਲ ਸ਼ਸਤਰ ਵਿੱਦਿਆ ਅਤੇ ਗੱਤਕਾ ਮੁਕਾਬਲਿਆਂ ਦੀ ਲੜੀ ਪੂਰੇ ਦੇਸ਼ ਵਿੱਚ ਜਾਰੀ ਰਹੇਗੀ। 

ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਇਹ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਅਤੇ ਕੁਰਹਿਤਾਂ ਤੋਂ ਦੂਰ ਰੱਖਣ, ਤੰਦਰੁਸਤ ਜੀਵਨ ਜਿਉਣ, ਵਿਰਸੇ ਅਤੇ ਬਾਣੀ-ਬਾਣੇ ਨਾਲ ਜੋੜਨਾ ਹੈ।  ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਸਿੱਖ ਆਪਣੇ ਵਿਰਸੇ ਨੂੰ ਅਪਣਾਵੇ ਅਤੇ ਸ਼ਸਤਰ ਵਿੱਦਿਆ ਵਿਚ ਨਿਪੁੰਨ ਹੋਵੇ।

ਖਾਲਸੇ ਦੀ ਆਨ, ਬਾਨ ਤੇ ਸ਼ਾਨ ਦਾ ਪ੍ਰਤੀਕ ਇੰਨਾਂ ਗੱਤਕਾ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਕੁੱਲ 10 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਗੱਤਕਾ ਪ੍ਰਦਰਸ਼ਨੀ ਮੁਕਾਬਿਲਆਂ ਵਿੱਚ ਖਾਲਸਾ ਗੱਤਕਾ ਅਕੈਡਮੀ ਹਰਿਆਣਾ, ਨੈਸ਼ਨਲ ਕਲਗੀਧਰ ਗੱਤਕਾ ਅਖਾੜਾ ਭਾਂਬਰੀ, ਫ਼ਤਿਹਗੜ੍ਹ ਸਾਹਿਬ, ਬਾਬਾ ਜੀਵਨ ਸਿੰਘ ਗੱਤਕਾ ਅਖਾੜਾ ਮੋਰਿੰਡਾ, ਰੋਪੜ, ਪ੍ਰਥਮ ਸਹਾਏ ਗੱਤਕਾ ਅਖਾੜਾ ਲੁਧਿਆਣਾ, ਮੀਰੀ-ਪੀਰੀ ਗੱਤਕਾ ਅਖਾੜਾ ਘਨੌਲੀ, ਰੋਪੜ, ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਗੱਤਕਾ ਅਖਾੜਾ ਸਮਰਾਲਾ, ਬਾਬਾ ਸ਼ਾਦੀ ਸਿੰਘ ਗੱਤਕਾ ਅਖਾੜਾ ਬਜੀਦਪੁਰ, ਰੋਪੜ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਰਡਿਆਲਾ, ਮੁਹਾਲੀ, ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਰੋਪੜ, ਸ਼ਹੀਦਾਂ ਸਿੰਘਾਂ ਗੱਤਕਾ ਅਖਾੜਾ ਨਵਾਂ ਸ਼ਹਿਰ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਤਿਊੜ, ਮੁਹਾਲੀ ਦੇ ਗੱਤਕੇਬਾਜ਼ ਲੜਕੇ ਅਤੇ ਲੜਕੀਆਂ ਨੇ ਯੁੱਧ ਕਲਾ ਦੇ ਜੌਹਰ ਦਿਖਾਏ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Advertisement
ABP Premium

ਵੀਡੀਓਜ਼

Farmers Protest| CM Bhagwant Mann ਤੇ ਨਿਕਲ ਰਿਹਾ ਖਨੌਰੀ ਬਾਰਡਰ ਤੇ ਬੈਠੀਆਂ ਕਿਸਾਨ ਬੀਬੀਆਂBhagwant Maan | ਨੌਕਰੀਆਂ ਹੀ ਨੌਕਰੀਆਂ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! |Abp Sanjha |JobsSonia Maan | ਕਾਲਾ ਪਾਣੀ ਮੋਰਚੇ 'ਤੋਂ ਸੋਨੀਆ ਮਾਨ ਦਾ  ਵੱਡਾ ਬਿਆਨ! |Abp SanjhaFarmers Protest | ਕਿਸਾਨਾਂ ਨੂੰ ਲੈਕੇ ਪ੍ਰਤਾਪ ਬਾਜਵਾ ਦਾ ਵੱਡਾ ਧਮਾਕਾ! |Abp Sanjha |Partap Bazwa

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਇਆ ਉਛਾਲ, ਜਾਣੋ 22 ਅਤੇ 23 ਕੈਰੇਟ ਦਾ ਤੁਹਾਡੇ ਸ਼ਹਿਰ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਇਆ ਉਛਾਲ, ਜਾਣੋ 22 ਅਤੇ 23 ਕੈਰੇਟ ਦਾ ਤੁਹਾਡੇ ਸ਼ਹਿਰ ਕੀ ਰੇਟ ?
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
Embed widget