ਪੰਜਾਬ ‘ਚ ਚੋਣ ਐਲਾਨ ਵਿਚਾਲੇ 140 ਅਧਿਕਾਰੀ ਤਬਾਦਲੇ; 5 IAS-IPS ਸਮੇਤ ਸਭ ਤੋਂ ਵੱਧ DSP ਤੇ SDM ਦੀਆਂ ਹੋਈਆਂ ਬਦਲੀਆਂ, ਵੇਖੋ ਲਿਸਟ...
ਪੰਜਾਬ ਦੇ ਵਿੱਚ ਤਬਾਦਲਿਆਂ ਦਾ ਸਿਲਸਿਲਾ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੋਇਆ ਹੈ। ਬੀਤੇ ਦਿਨ AAP ਸਰਕਾਰ ਨੇ 140 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿੱਚ 2 IAS, 3 IPS, 75 PPS ਅਤੇ 59 PCS ਅਧਿਕਾਰੀ ਸ਼ਾਮਲ ਹਨ।

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਕਮੇਟੀ ਚੋਣਾਂ ਦੇ ਐਲਾਨ ਦੇ ਵਿਚਕਾਰ ਹੀ AAP ਸਰਕਾਰ ਨੇ 140 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿੱਚ 2 IAS, 3 IPS, 75 PPS ਅਤੇ 59 PCS ਅਧਿਕਾਰੀ ਸ਼ਾਮਲ ਹਨ। ਤਬਾਦਲੇ ਉਸ ਵੇਲੇ ਸਾਹਮਣੇ ਆਏ, ਜਦੋਂ ਸੂਬਾ ਚੋਣ ਕਮਿਸ਼ਨ ਨੇ ਚੋਣਾਂ ਦੀ ਅਧਿਕਾਰਕ ਘੋਸ਼ਣਾ ਕੀਤੀ।
IAS ਅਧਿਕਾਰੀਆਂ ਵਿੱਚ ਹਰਜਿੰਦਰ ਸਿੰਘ ਦਾ ਤਬਾਦਲਾ ਗੁਰਦਾਸਪੁਰ ਦੇ ADC (ਜਨਰਲ) ਤੋਂ ਬਰਨਾਲਾ ਦੇ ADC (ਗ੍ਰਾਮੀਣ ਵਿਕਾਸ) ਵਜੋਂ ਕੀਤਾ ਗਿਆ ਹੈ। ਜਸਪਿੰਦਰ ਸਿੰਘ ਨੂੰ ADC ਜਨਰਲ ਮੋਗਾ ਦੇ ਨਾਲ ਮੋਗਾ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
IPS ਅਧਿਕਾਰੀਆਂ ਵਿੱਚ ਸੁਰਿੰਦਰਜੀਤ ਸਿੰਘ ਮੰਦ ਨੂੰ DIG ਜੇਲ੍ਹਾਂ, ਕਵਲਦੀਪ ਸਿੰਘ ਨੂੰ AIG ਕ੍ਰਾਈਮ ਅਤੇ ਪਰਮਬੀਰ ਸਿੰਘ ਪਰਮਾਰ ਨੂੰ AIG ਲਾਅ ਐਂਡ ਆਰਡਰ-II, ਪੰਜਾਬ ਵਜੋਂ ਤੈਨਾਤ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ, ਵੱਡੇ ਅਹੁਦਿਆਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਜਸਕਿਰਨਜੀਤ ਸਿੰਘ ਨੂੰ ਲੁਧਿਆਣਾ ਦੇ DCP ਦਿਹਾਤੀ, ਜਸ਼ਨਦੀਪ ਸਿੰਘ ਗਿੱਲ ਨੂੰ ADCP-IV ਲੁਧਿਆਣਾ, ਅਜੈ ਰਾਜ ਸਿੰਘ ਨੂੰ 1st IRB ਪਟਿਆਲਾ ਦਾ ਅਸਿਸਟੈਂਟ ਕਮਾਂਡੈਂਟ ਅਤੇ ਰਾਜਨ ਸ਼ਰਮਾ ਨੂੰ ਲੁਧਿਆਣਾ ਦਿਹਾਤੀ ਦੇ SP ਇਨਵੈਸਟੀਗੇਸ਼ਨ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਤਰੁਣ ਰਤਨ ਨੂੰ SP ਇਨਵੈਸਟੀਗੇਸ਼ਨ ਫਾਜ਼ਿਲਕਾ, ਸਤਵੀਰ ਸਿੰਘ ਨੂੰ ਕਮਾਂਡੈਂਟ 7th IRB ਕਪੂਰਥਲਾ, ਗੁਰਪ੍ਰੀਤ ਸਿੰਘ ਸਹੋਤਾ ਨੂੰ ADCP PBI ਅੰਮ੍ਰਿਤਸਰ, ਹਰਕਮਲ ਕੌਰ ਨੂੰ SP ਹੈੱਡਕੁਆਰਟਰ ਸ਼੍ਰੀ ਮੁਕਤਸਰ ਸਾਹਿਬ, ਸਨਦੀਪ ਕੁਮਾਰ ਨੂੰ SP ਇਨਵੈਸਟੀਗੇਸ਼ਨ ਬਟਾਲਾ ਅਤੇ ਮਨਪ੍ਰੀਤ ਨੂੰ SP ਓਪਰੇਸ਼ਨ ਹੁਸ਼ਿਆਰਪੁਰ ਭੇਜਿਆ ਗਿਆ ਹੈ।
ਹਰਪ੍ਰੀਤ ਕੌਰ ਗਿੱਲ ਨੂੰ SP ਹੈੱਡਕੁਆਰਟਰ ਖੰਨਾ, ਸੁਖਨਿੰਦਰ ਸਿੰਘ ਨੂੰ SP ਹੈੱਡਕੁਆਰਟਰ ਤਰਨਤਾਰਨ, ਰੁਪਿੰਦਰ ਦੀਪ ਕੌਰ ਸੋਹੀ ਨੂੰ SP BOI ਚੰਡੀਗੜ੍ਹ, ਦਮਨਬੀਰ ਸਿੰਘ ਨੂੰ SP ਹੈੱਡਕੁਆਰਟਰ ANTF SAS ਨਗਰ ਅਤੇ ਧਰਮਵੀਰ ਸਿੰਘ ਨੂੰ SP ਹੈੱਡਕੁਆਰਟਰ ਫਿਰੋਜ਼ਪੁਰ ਲਗਾਇਆ ਗਿਆ ਹੈ।
ਹਾਲਾਂਕਿ ਸਰਕਾਰ ਨੇ ਇਨ੍ਹਾਂ ਤਬਾਦਲਿਆਂ ਨੂੰ ਰੁਟੀਨ ਪ੍ਰਕਿਰਿਆ ਦੱਸਿਆ ਹੈ, ਪਰ DSP ਅਤੇ ADC (ਦਿਹਾਤੀ) ਲੈਵਲ ਦੇ ਤਬਾਦਲਿਆਂ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।













ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















