ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਨਾਲ ਸੁਧਰੇਗੀ ਕਾਨੂੰਨ ਵਿਵਸਥਾ ?, 15 IPS ਤੇ 9 PPS ਅਧਿਕਾਰੀ ਏਧਰੋਂ-ਓਧਰ
ਚੰਡੀਗੜ੍ਹ ਵਿੱਚ ਡੈਪੂਟੇਸ਼ਨ ਦੌਰਾਨ ਐਸਐਸਪੀ ਦਾ ਅਹੁਦਾ ਸੰਭਾਲਣ ਵਾਲੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੂੰ ਜਲੰਧਰ ਵਿੱਚ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ।
Punjab Police Transfer: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ 24 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ 15 ਆਈਪੀਐਸ ਅਤੇ 9 ਪੀਪੀਐਸ ਅਧਿਕਾਰੀ ਸ਼ਾਮਲ ਹਨ।
ਚੰਡੀਗੜ੍ਹ ਵਿੱਚ ਡੈਪੂਟੇਸ਼ਨ ਦੌਰਾਨ ਐਸਐਸਪੀ ਦਾ ਅਹੁਦਾ ਸੰਭਾਲਣ ਵਾਲੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੂੰ ਜਲੰਧਰ ਵਿੱਚ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀਐੱਲ ਪੁਰੋਹਿਤ ਨੇ ਕੁਝ ਸਮਾਂ ਪਹਿਲਾਂ ਹੀ ਚਹਿਲ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਦੇ ਅਹੁਦੇ ਤੋਂ ਅਚਾਨਕ ਹਟਾ ਦਿੱਤਾ ਸੀ। ਇਸ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧ ਕੀਤਾ ਹੈ।
Punjab police transfers posting . pic.twitter.com/qr9d1dUMFC
— Jagwinder Patial (@jagwindrpatial) January 21, 2023
ਇਸ ਤੋਂ ਪਹਿਲਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ 'ਤੇ ਡਾ: ਐੱਸ. ਭੂਪਤੀ ਤਾਇਨਾਤ ਸਨ ਜਿਨ੍ਹਾਂ ਨੂੰ ਹੁਣ ਡੀਆਈਜੀ ਪ੍ਰਸ਼ਾਸਨ ਬਣਾਇਆ ਗਿਆ ਹੈ। ਸੌਮਿਆ ਮਿਸ਼ਰਾ ਨੂੰ ਜੁਆਇੰਟ ਸੀਪੀ ਲੁਧਿਆਣਾ ਲਗਾਇਆ ਗਿਆ ਹੈ। ਗੁਰਮੀਤ ਸਿੰਘ ਨੂੰ ਐਸਐਸਪੀ ਤਰਨਤਾਰਨ ਅਤੇ ਏਆਈਜੀ ਏਜੀਟੀਐਫ ਬਾਰਡਰ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਆਪ੍ਰੇਸ਼ਨ ਈਗਲ-2 : ਗਣਤੰਤਰ ਦਿਵਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ਸੂਬੇ ਭਰ ’ਚ ਤਲਾਸ਼ੀ ਅਭਿਆਨ ਚਲਾਇਆ
ਅਜੈ ਗਾਂਧੀ ਨੂੰ ਐਸਪੀ ਇਨਵੈਸਟੀਗੇਸ਼ਨ, ਬਠਿੰਡਾ ਲਾਇਆ ਗਿਆ ਹੈ, ਜਦਕਿ ਸ਼ੁਭਮ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਲੁਧਿਆਣਾ ਹੋਣਗੇ। ਮਨਿੰਦਰ ਸਿੰਘ ਨੂੰ ਐਸਪੀ, ਹੈੱਡਕੁਆਰਟਰ, ਤਰਨਤਾਰਨ, ਜਦਕਿ ਮੁਹੰਮਦ ਸਰਫਰਾਜ਼ ਨੂੰ ਐਸਪੀ ਸਿਟੀ, ਪਟਿਆਲਾ ਲਗਾਇਆ ਗਿਆ ਹੈ। ਜੋਤੀ ਯਾਦਵ ਨੂੰ ਐਸਪੀ, ਹੈੱਡਕੁਆਰਟਰ, ਮਾਨਸਾ ਅਤੇ ਰਣਧੀਰ ਕੁਮਾਰ ਨੂੰ ਐਸਪੀ, ਇਨਵੈਸਟੀਗੇਸ਼ਨ, ਫਿਰੋਜ਼ਪੁਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਰਵਚਰਨ ਸਿੰਘ ਬਰਾੜ, ਵਰਿੰਦਰ ਸਿੰਘ ਅਤੇ ਹਰਮੀਤ ਸਿੰਘ ਹੁੰਦਲ ਸ਼ਾਮਲ ਹਨ।
ਇਹ ਵੀ ਪੜ੍ਹੋ: Pratap Bajwa Slams Sunil Jakhar: 'ਕਾਂਗਰਸ 'ਚ ਭਾਜਪਾ ਦਾ ਜਾਸੂਸ ਸੀ ਸੁਨੀਲ ਜਾਖੜ', ਜਾਣੋ ਪ੍ਰਤਾਪ ਸਿੰਘ ਬਾਜਵਾ ਨੇ ਇੰਝ ਕਿਉਂ ਕਿਹਾ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।