ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਯੂਏਈ ਤੋਂ ਮੁਹਾਲੀ ਆਏ 167 ਭਾਰਤੀ, ਮਿਸ਼ਨ ਵੰਦੇ ਭਾਰਤ ਤਹਿਤ ਏਅਰਪੋਰਟ ਪਹੁੰਚੀ ਫਲਾਈਟ
ਮਿਸ਼ਨ ਵੰਦੇ ਭਾਰਤ ਤਹਿਤ ਇੱਕ ਉਡਾਣ ਸੋਮਵਾਰ ਨੂੰ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਸਪਾਈਸਜੈੱਟ ਦਾ ਇਹ ਜਹਾਜ਼ ਯੂਏਈ ਵਿੱਚ ਫਸੇ ਯਾਤਰੀਆਂ ਲਈ ਤਿਆਰ ਕੀਤਾ ਗਿਆ ਸੀ।
![ਯੂਏਈ ਤੋਂ ਮੁਹਾਲੀ ਆਏ 167 ਭਾਰਤੀ, ਮਿਸ਼ਨ ਵੰਦੇ ਭਾਰਤ ਤਹਿਤ ਏਅਰਪੋਰਟ ਪਹੁੰਚੀ ਫਲਾਈਟ 167 Indians from UAE arrive in Mohali, flight arrives at the airport under Mission Vande Bharat ਯੂਏਈ ਤੋਂ ਮੁਹਾਲੀ ਆਏ 167 ਭਾਰਤੀ, ਮਿਸ਼ਨ ਵੰਦੇ ਭਾਰਤ ਤਹਿਤ ਏਅਰਪੋਰਟ ਪਹੁੰਚੀ ਫਲਾਈਟ](https://static.abplive.com/wp-content/uploads/sites/5/2020/02/07210613/spicejet.jpg?impolicy=abp_cdn&imwidth=1200&height=675)
ਚੰਡੀਗੜ੍ਹ: ਮਿਸ਼ਨ ਵੰਦੇ ਭਾਰਤ ਤਹਿਤ ਇੱਕ ਉਡਾਣ ਸੋਮਵਾਰ ਨੂੰ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਸਪਾਈਸਜੈੱਟ ਦਾ ਇਹ ਜਹਾਜ਼ ਯੂਏਈ ਵਿੱਚ ਫਸੇ ਯਾਤਰੀਆਂ ਲਈ ਤਿਆਰ ਕੀਤਾ ਗਿਆ ਸੀ। ਇਸ ਉਡਾਣ ਵਿਚ ਤਕਰੀਬਨ 167 ਯਾਤਰੀ ਸਵਾਰ ਸੀ। ਇਹ ਉਹ ਭਾਰਤੀ ਸੀ ਜੋ ਯੂਏਈ ਵਿੱਚ ਕੰਮ ਕਰਦੇ ਸੀ। ਇਨ੍ਹਾਂ ਵਧੇਰੇ ਅਜਿਹੇ ਯਾਤਰੀ ਵੀ ਸ਼ਾਮਲ ਹੋਏ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ।
ਸਪਾਈਸਜੈੱਟ ਦੀ ਉਡਾਣ ਰਾਤ ਕਰੀਬ 8.30 ਵਜੇ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਯਾਤਰੀਆਂ ਨੇ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ। ਹੁਣ ਹਾਲਾਤ ਚੰਗੇ ਨਹੀਂ ਹਨ, ਅਜਿਹੀ ਸਥਿਤੀ ਵਿਚ ਆਪਣੇ ਦੇਸ਼ ਵਿਚ ਕੰਮ ਕਰਨਾ ਵਧੀਆ ਹੈ। ਇਸ ਕਰਕੇ ਜਦੋਂ ਮਿਸ਼ਨ ਵੰਦੇ ਭਾਰਤ ਲਾਂਚ ਕੀਤਾ ਗਿਆ ਤਾਂ ਇਹ ਵਾਪਸ ਪਰਤ ਆਏ।
ਡਾਕਟਰਾਂ ਨੇ ਕੀਤਾ ਸਾਰੇ ਯਾਤਰੀਆਂ ਦਾ ਚੈੱਕਅਪ:
ਫਲਾਈਟ ਵਿੱਚ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਯਾਤਰੀ ਸ਼ਾਮਲ ਸੀ। ਜਦੋਂ ਉਡਾਣਾਂ ਇੱਥੇ ਪਹੁੰਚੀਆਂ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ। ਫਿਰ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬੈਚਾਂ ਵਿਚ ਬਾਹਰ ਕੱਢਿਆ ਗਿਆ। ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਸੈਨੇਟਾਇਜੇਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਇਸ ਉਡਾਣ ਦੇ ਯਾਤਰੀਆਂ ਨੂੰ ਰਾਜ ਸਰਕਾਰ ਦੇ ਨਿਯਮਾਂ ਮੁਤਾਬਕ ਕੁਆਰੰਟਿਨ ਕੀਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)