ਪੜਚੋਲ ਕਰੋ

Punjab News : ਪੰਜਾਬ ਦੇ 19 ਜ਼ਿਲ੍ਹੇ ਹਾਲੇ ਵੀ ਹੜ੍ਹ ਪ੍ਰਭਾਵਿਤ, ਹੁਣ ਤੱਕ 42 ਲੋਕਾਂ ਦੀ ਹੋਈ ਮੌਤ, 19 ਜ਼ਖਮੀ

Punjab News : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਮਤੀ ਮਨੁੱਖੀ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਲਈ ਰਾਜ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਕੰਟਕੋਲ ਕਰਨ ਵਾਸਤੇ ਸਾਰੀ

Punjab News : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਮਤੀ ਮਨੁੱਖੀ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਲਈ ਰਾਜ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਕੰਟਕੋਲ ਕਰਨ ਵਾਸਤੇ ਸਾਰੀ ਸਰਕਾਰੀ ਮਸ਼ੀਨਰੀ 24 ਘੰਟੇ ਕੰਮ ਕਰ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਜਨ-ਜੀਵਨ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕੇ।

ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ 27286 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ। ਪਟਿਆਲਾ ਵਿੱਚ 14296, ਰੂਪਨਗਰ ਵਿੱਚ 2200, ਮੋਗਾ ਵਿੱਚ 250, ਲੁਧਿਆਣਾ ਵਿੱਚ 300, ਐਸ.ਏ.ਐਸ.ਨਗਰ ਵਿੱਚ 1400, ਐਸ.ਬੀ.ਐਸ.ਨਗਰ ਵਿੱਚ 200, ਫਤਿਹਗੜ੍ਹ ਸਾਹਿਬ ਵਿੱਚ 600, ਤਰਨਤਾਰਨ ਵਿੱਚ 241, ਜਲੰਧਰ ਵਿੱਚ 670, ਕਪੂਰਥਲਾ ਵਿੱਚ 380, ਫਿਰੋਜ਼ਪੁਰ ਵਿੱਚ 5400, ਸੰਗਰੂਰ ਵਿੱਚ 263, ਫਾਜਿਲਕਾ ਵਿੱਚ 17 ਅਤੇ ਮਾਨਸਾ ਜ਼ਿਲ੍ਹੇ ਵਿੱਚ 1069 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ 26 ਜੁਲਾਈ ਸਵੇਰੇ 8 ਵਜੇ ਤੱਕ ਸੂਬੇ ਦੇ 1472 ਪਿੰਡ ਹਾਲੇ ਵੀ ਹੜ੍ਹਾਂ ਨਾਲ ਪ੍ਰਭਾਵਿਤ ਹਨ। ਸੂਬੇ ਵਿਚ ਕੁੱਲ 159 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿਚ 1478 ਲੋਕ ਰਹਿ ਰਹੇ ਹਨ। ਮੌਜੂਦਾ ਸਮੇਂ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸ.ਏ.ਐਸ. ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਪਠਾਨਕੋਟ ਅਤੇ ਬਠਿੰਡਾ ਸਮੇਤ 19 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ।

ਮਾਲ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਹੜ੍ਹਾਂ ਕਾਰਨ ਕੁੱਲ 42 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਰੂਪਨਗਰ ਵਿੱਚ 3, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਵਿੱਚ 2-2, ਐਸ.ਏ.ਐਸ. ਨਗਰ ਵਿੱਚ 8, ਫਰੀਦੀਕੋਟ ਅਤੇ ਜਲੰਧਰ ਵਿੱਚ 3-3, ਪਟਿਆਲਾ ਵਿੱਚ 10, ਸੰਗਰੂਰ ਵਿੱਚ 4, ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਬਠਿੰਡਾ ਅਤੇ ਲੁਧਿਆਣਾ ਵਿੱਚ 1-1 ਵਿਅਕਤੀ ਸ਼ਾਮਲ ਹਨ। ਇਸੇ ਤਰ੍ਹਾਂ ਹੜ੍ਹਾਂ ਕਾਰਨ 19 ਵਿਅਕਤੀ ਜ਼ਖ਼ਮੀ ਹੋਏ ਹਨ।

ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ 377 ਘਰ ਪੂਰੀ ਤਰ੍ਹਾਂ/ਜ਼ਿਆਦਾ ਨੁਕਸਾਨੇ ਗਏ ਹਨ ਜਦਕਿ 770 ਘਰ ਅੰਸ਼ਿਕ ਤੌਰ 'ਤੇ ਨੁਕਸਾਨੇ ਗਏ ਹਨ।ਪਸ਼ੂ ਪਾਲਣ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 25 ਜੁਲਾਈ ਨੂੰ ਸੂਬੇ ਵਿੱਚ ਕੁੱਲ 1450 ਪਸ਼ੂਆਂ ਦਾ ਇਲਾਜ ਕੀਤਾ ਗਿਆ ਜਦਕਿ 1210 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ।

ਲੋਕਾਂ ਦੀ ਸਿਹਤ ਨੂੰ ਮੁੱਖ ਤਰਜੀਹ ਦਿੰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਬੁਲਾਰੇ ਅਨੁਸਾਰ ਇਸ ਸਮੇਂ 425 ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 194 ਮੈਡੀਕਲ ਕੈਂਪ ਲਗਾਏ ਗਏ ਹਨ।ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਲੋਕਾਂ ਨੂੰ ਸੁੱਕੇ ਭੋਜਨ ਦੇ ਪੈਕੇਟ ਵੀ ਵੰਡੇ ਜਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Advertisement
ABP Premium

ਵੀਡੀਓਜ਼

Couple ਲਈ ਜ਼ਰੂਰੀ ਖ਼ਬਰ ! OYO ਹੋਟਲਾਂ 'ਚ ਹੁਣ ਅਣਵਿਆਹੇ ਜੋੜੇ ਦੀ ਐਂਟਰੀ ਬੈਨਕਿਸਾਨ ਮਹਾਂਪੰਚਾਇਤ 'ਚ Rakesh Tikait ਦਾ ਵੱਡਾ ਬਿਆਨ| Tohana SKM Kisan Mahapanchayatਦਿਲਜੀਤ ਦੀ PM ਨਾਲ ਮੀਟਿੰਗ ਤੇ ਸਿਆਸਤ , ਕੌਣ ਲੈ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਪੰਗਾਚੰਡੀਗੜ੍ਹ 'ਚ ਵੇਖੋ ਕੀ ਕਰ ਗਏ ਸਰਤਾਜ , ਲੋਕ ਹੋਏ ਸਤਿੰਦਰ ਸਰਤਾਜ ਦੇ ਦੀਵਾਨੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Punjab News: ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Embed widget