ਤਰਨ ਤਰਨ ਦੇ ਪਿੰਡ ਲਹੁਕਾ ਤੋਂ ਮਿਲੇ ਦੋ ਬੰਬ !
ਮੌਕੇ 'ਤੇ ਪਹੁੰਚੀ ਪੁਲਿਸ ਨੇ ਇਨ੍ਹਾਂ ਦੋ ਬੰਬਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਾਲੇ ਤੱਕ ਪੁਲਿਸ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਬੰਬ ਜ਼ਿੰਦਾ ਹਨ ਜਾਂ ਕੋਈ ਖੋਖ ਹਨ।
ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਲਹੁਕਾ ਵਿੱਚ ਇੱਕ ਬੰਦ ਪਈ ਪ੍ਰਾਈਵੇਟ ਲੁੱਕ ਫੈਕਟਰੀ 'ਚੋਂ ਦੋ ਬੰਬ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਕ ਪਲਾਂਟ ਦੇ ਚੌਂਕੀਦਾਰ ਔਰਤ ਮੂਸਾ ਨੇ ਦੱਸਿਆ ਕਿ ਇਹ ਲੁੱਕ ਪਲਾਂਟ ਵਿੱਚ ਰੁੱਖ ਵੱਢਣ ਲੱਗੇ ਤਾਂ ਉਸ ਰੁੱਖ ਦੇ ਥੱਲੇ ਦੋ ਬੰਬ ਵਰਗੀ ਵਸਤੂ ਦਿਖਾਈ ਦਿੱਤੀ।
ਇਸ ਬਾਰੇ ਉਨ੍ਹਾਂ ਪਿੰਡ ਦੇ ਸਰਪੰਚ ਨੂੰ ਦੱਸਿਆ ਤਾਂ ਉਸ ਨੇ ਤੁਰੰਤ ਪੁਲਿਸ ਚੌਕੀ ਕੈਰੋਂ ਵਿੱਚ ਇਤਲਾਹ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਇਨ੍ਹਾਂ ਦੋ ਬੰਬਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਾਲੇ ਤੱਕ ਪੁਲਿਸ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਬੰਬ ਜ਼ਿੰਦਾ ਹਨ ਜਾਂ ਕੋਈ ਖੋਖ ਹਨ।
ਯਾਦ ਰਹੇ ਜ਼ਿਲ੍ਹਾ ਤਰਨਤਾਰਨ ਵਿੱਚ ਪਹਿਲਾ ਦੋ ਵੱਡੀਆ ਘਟਨਾਵਾਂ ਹੋ ਚੁੱਕੀਆਂ ਹਨ ਜਿਸ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਤੇ ਇੱਕ ਪੰਡੋਰੀ ਗੋਲਾ ਵਿੱਚ ਬੰਬ ਧਮਾਕਾ ਹੋਇਆ ਸੀ। ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਕਰ ਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।