ਪੜਚੋਲ ਕਰੋ

ਮੰਦਭਾਗੀ ਖ਼ਬਰ ! ਸ੍ਰੀ ਮੁਕਤਸਰ ਸਾਹਿਬ 'ਚ ਗੁਰੂਘਰ ਦੇ ਸਰੋਵਰ 'ਚ ਡੁੱਬਣ ਨਾਲ 2 ਭਰਾਵਾਂ ਦੀ ਮੌਤ, ਪਰਿਵਾਰ ਨੂੰ ਕਤਲ ਦਾ ਸ਼ੱਕ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦੱਸ ਦਈਏ ਕਿ  ਸਾਹਿਲ ਕੁਮਾਰ 6ਵੀਂ ਜਮਾਤ 'ਚ ਅਤੇ ਖੁਸ਼ਪ੍ਰੀਤ 5ਵੀਂ ਜਮਾਤ 'ਚ ਪੜ੍ਹਦਾ ਸੀ।

Punjab News: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਅਗਲੇ ਦਿਨ ਸਰੋਵਰ ਵਿੱਚੋਂ ਬਰਾਮਦ ਕੀਤੀਆਂ ਹੋਈਆਂ। ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਇਹ ਕਿਸੇ ਤਰ੍ਹਾਂ ਦੀ ਸਾਜ਼ਿਸ਼ ਜਾਪਦੀ ਹੈ।

ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਬੱਚੇ ਸਰੋਵਰ ਵਿੱਚ ਨਹਾਉਣ ਗਏ ਹੁੰਦੇ ਤਾਂ ਉਨ੍ਹਾਂ ਦੇ ਕੱਪੜੇ ਲਾਹੇ ਹੁੰਦੇ ਤੇ ਉਨ੍ਹਾਂ ਦੀਆਂ ਚੱਪਲਾਂ ਵੀ ਬਾਹਰ ਹੀ ਹੁੰਦੀਆਂ। ਬੱਚਿਆਂ ਦੇ ਪੇਟ ਵੀ ਫੁੱਲੇ ਨਹੀਂ ਸਨ। ਪਰਿਵਾਰਕ ਮੈਂਬਰਾਂ ਦੇ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਬੱਚਿਆਂ ਦੀ ਪਛਾਣ ਸਾਹਿਲ ਕੁਮਾਰ (10) ਅਤੇ ਖੁਸ਼ਪ੍ਰੀਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਹ ਐਤਵਾਰ ਸ਼ਾਮ ਨੂੰ ਇਲਾਕੇ ਦੇ ਬੱਚਿਆਂ ਨਾਲ ਖੇਡਣ ਲਈ ਘਰੋਂ ਨਿਕਲੇ ਸਨ। ਇਸ ਤੋਂ ਬਾਅਦ ਉਹ ਨੇੜੇ ਹੀ ਇੱਕ ਮੇਲਾ ਦੇਖਣ ਚਲਾ ਗਿਆ। ਜਦੋਂ ਰਾਤ ਤੱਕ ਦੋਵੇਂ ਬੱਚੇ ਘਰ ਨਾ ਪਰਤੇ ਤਾਂ ਪਰਿਵਾਰ ਵਾਲੇ ਚਿੰਤਾ ਵਿੱਚ ਪੈ ਗਏ।

ਪੱਪੂ ਦਾ ਕਹਿਣਾ ਹੈ ਕਿ ਬੱਚਿਆਂ ਦੀ ਭਾਲ 'ਚ ਪਰਿਵਾਰਕ ਮੈਂਬਰਾਂ ਨੇ ਨੇੜੇ-ਤੇੜੇ ਦੇ ਬੱਚਿਆਂ ਤੋਂ ਪੁੱਛਗਿੱਛ ਕੀਤੀ। ਉਹ ਬੱਚੇ ਵੀ ਸਾਹਿਲ ਅਤੇ ਖੁਸ਼ਪ੍ਰੀਤ ਨਾਲ ਗਏ ਸਨ। ਪੁੱਛਗਿੱਛ ਦੌਰਾਨ ਬੱਚਿਆਂ ਨੇ ਦੱਸਿਆ ਕਿ ਦੋਵੇਂ ਭਰਾ ਨੇੜੇ ਦੇ ਪਾਰਕ ਵਿੱਚ ਬੈਠੇ ਸਨ। ਸੂਚਨਾ ਮਿਲਣ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ ਲਈ ਪਾਰਕ ਵਿੱਚ ਗਏ ਤਾਂ ਉਥੇ ਬੱਚੇ ਨਹੀਂ ਮਿਲੇ।

ਸੂਚਨਾ ਮਿਲਣ ਤੋਂ ਬਾਅਦ ਸੋਮਵਾਰ ਸਵੇਰੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਪਾਰਕ ਵਿੱਚ ਬੱਚਿਆਂ ਦੀ ਤਲਾਸ਼ੀ ਕੀਤੀ। ਇਸ ਤੋਂ ਬਾਅਦ ਪੁਲਿਸ ਵੀ ਬੱਚਿਆਂ ਦੀ ਭਾਲ ਲਈ ਨਜ਼ਦੀਕੀ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਗਈ। ਜਦੋਂ ਪੁਲਿਸ ਨੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਇੱਕ ਵਿਅਕਤੀ ਨੇ ਦੱਸਿਆ ਕਿ ਇੱਥੇ ਦੋ ਬੱਚੇ ਆਏ ਸਨ।

ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਹੋਰ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਤਾਂ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਪਾਣੀ 'ਤੇ ਤੈਰਦੀ ਹੋਈ ਕੋਈ ਚੀਜ਼ ਦਿਸੀ। ਜਦੋਂ ਉਨ੍ਹਾਂ ਨੇ ਨੇੜੇ ਜਾ ਦੇਖਿਆ ਕਿ ਇਹ ਇੱਕ ਬੱਚੇ ਦੀ ਲਾਸ਼ ਸੀ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਸਰੋਵਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਇੱਕ ਹੋਰ ਬੱਚੇ ਦੀ ਲਾਸ਼ ਵੀ ਬਰਾਮਦ ਹੋਈ। ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟਾਪ ਹੈਡਲਾਈਨ

ਲੁਧਿਆਣਾ ਤੋਂ ਵੈਸ਼ਣੋ ਦੇਵੀ ਜਾ ਰਹੀ ਰੇਲ 'ਚ ਵਾਪਰਿਆ ਭਿਆਨਕ ਹਾਦਸਾ, ਟਾਇਲਟ ਟੁੱਟਿਆ, ਡੱਬੇ ਹੋਏ ਵੱਖ; ਇਧਰ-ਉਧਰ ਭੱਜੇ ਲੋਕ
ਲੁਧਿਆਣਾ ਤੋਂ ਵੈਸ਼ਣੋ ਦੇਵੀ ਜਾ ਰਹੀ ਰੇਲ 'ਚ ਵਾਪਰਿਆ ਭਿਆਨਕ ਹਾਦਸਾ, ਟਾਇਲਟ ਟੁੱਟਿਆ, ਡੱਬੇ ਹੋਏ ਵੱਖ; ਇਧਰ-ਉਧਰ ਭੱਜੇ ਲੋਕ
ਵੱਡੀ ਖ਼ਬਰ! ਤੜਕਸਾਰ ਪਿਕਅੱਪ ਅਤੇ ਟਰਾਲੇ ਦੀ ਭਿਆਨਕ ਟੱਕਰ, ਇੱਕੋ ਹੀ ਪਰਿਵਾਰ ਦੇ 8 ਜੀਆਂ ਦੀ ਮੌਤ
ਵੱਡੀ ਖ਼ਬਰ! ਤੜਕਸਾਰ ਪਿਕਅੱਪ ਅਤੇ ਟਰਾਲੇ ਦੀ ਭਿਆਨਕ ਟੱਕਰ, ਇੱਕੋ ਹੀ ਪਰਿਵਾਰ ਦੇ 8 ਜੀਆਂ ਦੀ ਮੌਤ
ਜਲੰਧਰ 'ਚ ਪੁਲਿਸ ਮੁਕਾਬਲੇ 'ਚ ਨੌਜਵਾਨ ਢੇਰ, ਚੱਲੀਆਂ ਤਾੜਤਾੜ ਗੋਲੀਆਂ; ਮੱਚੀ ਹਫੜੀ-ਦਫੜੀ
ਜਲੰਧਰ 'ਚ ਪੁਲਿਸ ਮੁਕਾਬਲੇ 'ਚ ਨੌਜਵਾਨ ਢੇਰ, ਚੱਲੀਆਂ ਤਾੜਤਾੜ ਗੋਲੀਆਂ; ਮੱਚੀ ਹਫੜੀ-ਦਫੜੀ
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਲੁਧਿਆਣਾ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਕਾਰ 'ਤੇ ਹਮਲਾ; 3 ਬਦਮਾਸ਼ਾਂ ਨੇ ਗੱਡੀ 'ਤੇ ਸੁੱਟਿਆ ਜਲਣਸ਼ੀਲ ਕੈਮਿਕਲ; ਜ਼ੋਰਦਾਰ ਧਮਾਕੇ ਤੋਂ ਬਾਅਦ...
ਪੰਜਾਬ ਦੇ ਲੁਧਿਆਣਾ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਕਾਰ 'ਤੇ ਹਮਲਾ; 3 ਬਦਮਾਸ਼ਾਂ ਨੇ ਗੱਡੀ 'ਤੇ ਸੁੱਟਿਆ ਜਲਣਸ਼ੀਲ ਕੈਮਿਕਲ; ਜ਼ੋਰਦਾਰ ਧਮਾਕੇ ਤੋਂ ਬਾਅਦ...
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ
ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਯਾਦਵ ਨੇ ਆਪਣੀ ਸਾਰੀ ਸਿਕਿਊਰਿਟੀ ਕੀਤੀ ਵਾਪਸ, ਹੁਣ ਬਿਨਾਂ ਸਿਕਿਊਰਿਟੀ ਤੋਂ ਰਹਿਣਗੇ
ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਯਾਦਵ ਨੇ ਆਪਣੀ ਸਾਰੀ ਸਿਕਿਊਰਿਟੀ ਕੀਤੀ ਵਾਪਸ, ਹੁਣ ਬਿਨਾਂ ਸਿਕਿਊਰਿਟੀ ਤੋਂ ਰਹਿਣਗੇ
ਪੰਜਾਬ ਅਤੇ ਚੰਡੀਗੜ੍ਹ 'ਚ ਲੱਗੇ ਭੂਚਾਲ ਦੇ ਝਟਕੇ, ਘਰੋਂ ਬਾਹਰ ਭੱਜੇ ਲੋਕ; ਕੰਬੀ ਧਰਤੀ
ਪੰਜਾਬ ਅਤੇ ਚੰਡੀਗੜ੍ਹ 'ਚ ਲੱਗੇ ਭੂਚਾਲ ਦੇ ਝਟਕੇ, ਘਰੋਂ ਬਾਹਰ ਭੱਜੇ ਲੋਕ; ਕੰਬੀ ਧਰਤੀ
ਪੰਜਾਬ 'ਚ 25 ਮਈ ਤੱਕ ਪਹੁੰਚ ਸਕਦਾ ਮਾਨਸੂਨ, 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ
ਪੰਜਾਬ 'ਚ 25 ਮਈ ਤੱਕ ਪਹੁੰਚ ਸਕਦਾ ਮਾਨਸੂਨ, 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੂਨ 2026
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Embed widget