Punjab News : ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਰਹਿਣ ਵਾਲਾ 29 ਸਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਅਮਰਪ੍ਰੀਤ ਇੱਕ ਮਹੀਨਾ ਪਹਿਲਾਂ ਕੈਨੇਡਾ ਗਿਆ ਸੀ। ਪਰਿਵਾਰ ਦੱਸਿਆ ਕਿ ਉਸ ਦੇ ਮੂੰਹ 'ਚੋਂ ਖੂਨ ਵਗਣ ਕਾਰਨ ਮੌਤ ਹੋਈ ਹੈ। ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ ਹੈ ।
ਮ੍ਰਿਤਕ ਅਮਰਪ੍ਰੀਤ ਸਿੰਘ 1 ਮਹੀਨਾ ਪਹਿਲਾਂ ਕੈਨੇਡਾ ਗਿਆ ਸੀ ਅਤੇ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਅਮਰਪ੍ਰੀਤ ਸਿੰਘ ਨੇ ਕੈਨੇਡਾ ਜਾ ਕੇ ਵੀ ਕਬੱਡੀ ਖੇਡਣੀ ਸੀ। ਅਮਰਪ੍ਰੀਤ ਉੱਚ ਦਰਜੇ ਦਾ ਖਿਡਾਰੀ ਸੀ। ਅਮਰਪ੍ਰੀਤ ਦੇ ਪਿਤਾ ਫੌਜ ਵਿੱਚ ਸਨ ਅਤੇ ਅਮਰਪ੍ਰੀਤ ਦਾ ਛੋਟਾ ਭਰਾ ਵੀ ਫੌਜ ਵਿੱਚ ਹੈ। ਅਮਰਪ੍ਰੀਤ ਦੇ 2 ਭਰਾ ਹਨ ਅਤੇ ਅਮਰਪ੍ਰੀਤ ਸਭ ਤੋਂ ਵੱਡਾ ਸੀ ਅਤੇ ਜਦੋਂ ਅਮਰਪ੍ਰੀਤ ਦੀ ਮੌਤ ਦੀ ਖ਼ਬਰ ਆਈ ਤਾਂ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਮ੍ਰਿਤਕ ਅਮਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਅਮਰਪ੍ਰੀਤ ਇੱਕ ਚੰਗਾ ਕਬੱਡੀ ਖਿਡਾਰੀ ਸੀ ਅਤੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਬੱਡੀ ਖੇਡਦਾ ਸੀ। ਅਮਰਪ੍ਰੀਤ ਦੀ ਪਤਨੀ ਕੈਨੇਡਾ ਵਿੱਚ ਸੀ ਅਤੇ ਇੱਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ ਕੈਨੇਡਾ ਜਾ ਕੇ ਕਬੱਡੀ ਖੇਡਣਾ ਚਾਹੁੰਦਾ ਸੀ ਅਤੇ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਕੱਲ੍ਹ ਹੀ ਆਪਣੀ ਮਾਂ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਅੱਜ ਸਵੇਰੇ ਫੋਨ ਆਇਆ ਕਿ ਅਮਰਪ੍ਰੀਤ ਦੀ ਤਬੀਅਤ ਖਰਾਬ ਹੈ ਅਤੇ ਕੁਝ ਦੇਰ ਬਾਅਦ ਮੇਰੇ ਭਰਾ ਕੋਲ ਰਿਸ਼ਤੇਦਾਰ ਦਾ ਫੋਨ ਆਇਆ ਕਿ ਅਮਰਪ੍ਰੀਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਤੀ ਵੱਲੋਂ ਪਤਨੀ ਦੀ ਮਰਜ਼ੀ ਬਗ਼ੈਰ ਸਰੀਰਕ ਸਬੰਧ ਬਣਾਉਣਾ ਬਲਾਤਕਾਰ ? ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ
ਦੱਸ ਦੇਈਏ ਕਿ ਪੰਜਾਬ 'ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਓਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਰੋਜ਼ਾਨਾ ਖ਼ਬਰਾਂ ਸਾਹਮਣੇ ਆ ਰਹੀਆਂ ਹਨ।