ਪੜਚੋਲ ਕਰੋ

ਪੁਲਿਸ 'ਤੇ ਹਮਲਾ ਕਰਨ ਵਾਲੇ ਨਿਹੰਗਾਂ ਬਾਰੇ ਨਵਾਂ ਖੁਲਾਸਾ, 39 ਲੱਖ ਕੈਸ਼ ਤੇ ਗੈਰ ਲਾਇਸੈਂਸੀ ਹਥਿਆਰਾਂ ਨੇ ਛੇੜੀ ਨਵੀਂ ਚਰਚਾ

ਸਨੌਰ ਤਹਿਸੀਲ ਦੇ ਬਲਬੇੜਾ ਗੁਰਦੁਆਰੇ ਵਿੱਚ ਇੱਕ ਔਰਤ ਸਣੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ 39 ਲੱਖ ਰੁਪਏ ਨਕਦ, ਬਿਨਾਂ ਲਾਇਸੈਂਸ ਵਾਲੇ ਹਥਿਆਰਾਂ ਵੀ ਬਰਾਮਦ ਹੋਏ ਹਨ।

ਪਟਿਆਲਾ: ਸਨੌਰ ਤਹਿਸੀਲ ਦੇ ਬਲਬੇੜਾ ਗੁਰਦੁਆਰੇ ਵਿੱਚ ਇੱਕ ਔਰਤ ਸਣੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ 39 ਲੱਖ ਰੁਪਏ ਨਕਦ, ਬਿਨਾਂ ਲਾਇਸੈਂਸ ਵਾਲੇ ਹਥਿਆਰਾਂ ਵੀ ਬਰਾਮਦ ਹੋਏ ਹਨ। ਜਤਿੰਦਰ ਸਿੰਘ ਔਲਖ, ਆਈਜੀ ਪਟਿਆਲਾ ਜ਼ੋਨ ਤੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ ਨਿਹੰਗਾਂ ਕੋਲੋਂ 39 ਲੱਖ ਕੈਸ਼ ਤੇ ਗੈਰ ਲਾਇਸੈਂਸੀ ਹਥਿਆਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪੁਲਿਸ ਪੜਤਾਲ ਕਰ ਰਹੀ ਹੈ ਕਿ ਆਖਰ ਇਹ ਹਥਿਆਰ ਤੇ ਕੈਸ਼ ਕਿੱਥੋਂ ਆਇਆ। ਪੁਲਿਸ 'ਤੇ ਹਮਲੇ ਤੋਂ ਬਾਅਦ ਨਿਹੰਗ ਸਿੰਘ ਇਸ ਗੁਰਦੁਆਰੇ 'ਚ ਲੁਕੇ ਹੋਏ ਸਨ। ਲੰਬੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨਾਂ ਵਿੱਚੋਂ ਇੱਕ ਪੁਲਿਸ ਦੀ ਗੋਲੀ ਨਾਲ ਜ਼ਖਮੀ ਵੀ ਹੋਇਆ ਹੈ। ਗੁਰਦੁਆਰਾ ਕੰਪਲੈਕਸ ਅੰਦਰ ਕਮਰਿਆਂ ਵਿੱਚੋਂ ਇਨ੍ਹਾਂ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕੋਲੋਂ ਤਿੰਨ ਦੇਸੀ ਕੱਟੇ, ਤੇਜ਼ਧਾਰ ਹਥਿਆਰ, ਪੈਟਰੋਲ ਬੰਬ, ਭੰਗ ਦੀਆਂ ਛੇ ਬੋਰੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ 'ਤੇ ਹਮਲਾ ਕਰਨ ਵਾਲੇ ਨਿਹੰਗਾਂ ਬਾਰੇ ਨਵਾਂ ਖੁਲਾਸਾ, 39 ਲੱਖ ਕੈਸ਼ ਤੇ ਗੈਰ ਲਾਇਸੈਂਸੀ ਹਥਿਆਰਾਂ ਨੇ ਛੇੜੀ ਨਵੀਂ ਚਰਚਾ ਪੈਟਰੋਲ ਬੰਬ ਲਈ ਤਕਰੀਬਨ ਪੱਚੀ ਤੋਂ ਤੀਹ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਪੁਲਿਸ ਕਾਰਵਾਈ ਤੋਂ ਬਚਣ ਲਈ ਇਹ ਸਭ ਹਥਿਆਰ ਫੜੇ ਹੋਏ ਸਨ ਕਿ ਜੇਕਰ ਪੁਲਿਸ ਅੰਦਰ ਆਉਂਦੀ ਹੈ ਤਾਂ ਪੈਟਰੋਲ ਬੰਬਾਂ ਦੀ ਮਦਦ ਨਾਲ ਪੁਲਿਸ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਗੁਰਦੁਆਰਾ ਪਰਿਸਰ ਦੇ ਅੰਦਰ ਬਣੇ ਕਮਰਿਆਂ ਵਿੱਚੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਵੀ ਕੀਤੀ ਗਈ। ਇਸ ਅਪਰੇਸ਼ਨ ਦੌਰਾਨ ਪੁਲਿਸ ਨੇ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ।ਗੁਰਦੁਆਰਾ ਖਿਚੜੀ ਸਾਹਿਬ ਡੇਰੇ ਦਾ ਮੁੱਖੀ ਬਲਵਿੰਦਰ ਸਿੰਘ ਜਿਸ ਨੇ ਏਐਸਆਈ ਦੇ ਉੱਪਰ ਹਮਲਾ ਕੀਤਾ ਸੀ। ਉਸ ਤੇ ਪਹਿਲਾਂ ਵੀ ਤਿੰਨ ਕ੍ਰਿਮੀਨਲ ਰਿਕਾਰਡ ਦਰਜਾ ਹਨ। ਦੱਸ ਦਈਏ ਕਿ ਅੱਜ ਸਨੌਰ ਰੋਡ 'ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਸੀ, ਜਦ ਨਿਹੰਗ ਸਿੰਘਾਂ ਨੇ ਪੁਲਿਸ 'ਤੇ  ਹਮਲਾ ਕਰ ਦਿੱਤਾ। ਅੱਜ ਐਤਵਾਰ ਸਵੇਰੇ ਕਰੀਬ 6 ਵਜੇ ਹੋਏ ਇਸ ਹਮਲੇ 'ਚ ਇਕ ਏਐਸਆਈ ਦਾ ਗੁੱਟ ਕੱਟ ਦਿੱਤਾ, ਜਦਕਿ ਥਾਣਾ ਇੰਚਾਰਜ ਬਿੱਕਰ ਸਿੰਘ ਤੇ ਇੱਕ ਹੋਰ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁੱਟ ਕੱਟਣ ਨਾਲ ਜ਼ਖਮੀ ਹੋਏ ਏਐਸਆਈ ਨੂੰ ਗੰਭੀਰ ਹਾਲਤ 'ਚ ਪੀਜੀਆਈ ਚੰਡੀਗੜ੍ਹ ਜੇਰੇ ਇਲਾਜ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਖਾਲਿਸਥਾਨ ਬਾਰੇ ਅੰਮ੍ਰਿਤਪਾਲ ਦੇ ਸਟੈਂਡ ਬਾਅਦ ਮਾਂ ਦਾ ਵੱਡਾ ਬਿਆਨKangana Ranaut Slap | Amritpal Singh |  Kulwinder Kaur ਕੁਲਵਿੰਦਰ ਕੌਰ ਬਾਰੇ ਅੰਮ੍ਰਿਤਪਾਲ ਸਿੰਘ ਦੀ ਵੱਡੀ ਗੱਲਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰDiljit Dosanjh Shooting | Jatt & juliet 3 | Neeru Bajwa ਸ਼ੂਟਿੰਗ ਵੇਖ ਨਹੀਂ ਰੁਕੇਗਾ ਹਾੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Embed widget